Breaking News

Canada: ਦੋ ਟਰੱਕਾਂ ਦੀ ਸਿੱਧੀ ਟੱਕਰ ’ਚ ਹਲਾਕ ਹੋਏ ਦੀ ਪਛਾਣ ਪੰਜਾਬੀ ਵਜੋਂ ਹੋਈ

Canada: ਦੋ ਟਰੱਕਾਂ ਦੀ ਸਿੱਧੀ ਟੱਕਰ ’ਚ ਹਲਾਕ ਹੋਏ ਦੀ ਪਛਾਣ ਪੰਜਾਬੀ ਵਜੋਂ ਹੋਈ

ਕੈਨੇਡਾ ਦੇ ਕਿਊਬੈਕ ਸੂਬੇ ਵਿੱਚੋਂ ਲੰਘਦੇ ਹਾਈਵੇਅ-20 ’ਤੇ ਚਾਰ ਦਿਨ ਪਹਿਲਾਂ ਦੋ ਟਰਾਲਿਆਂ ਵਿਚਾਲੇ ਹੋਈ ਭਿਆਨਕ ਸਿੱਧੀ ਟੱਕਰ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਯਾਦਵਿੰਦਰ ਸਿੰਘ (45) ਵਜੋਂ ਹੋਈ ਹੈ।

ਕੈਨੇਡਾ ਦੇ ਕਿਊਬੈਕ ਸੂਬੇ ਵਿੱਚੋਂ ਲੰਘਦੇ ਹਾਈਵੇਅ-20 ’ਤੇ ਚਾਰ ਦਿਨ ਪਹਿਲਾਂ ਦੋ ਟਰਾਲਿਆਂ ਵਿਚਾਲੇ ਹੋਈ ਭਿਆਨਕ ਸਿੱਧੀ ਟੱਕਰ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਯਾਦਵਿੰਦਰ ਸਿੰਘ (45) ਵਜੋਂ ਹੋਈ ਹੈ। ਮ੍ਰਿਤਕ ਮੌਂਟਰੀਅਲ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ।

ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੂਜੇ ਪਾਸਿਓਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ, ਜਿਸ ਨੂੰ 60-62 ਸਾਲ ਦਾ ਡਰਾਈਵਰ ਚਲਾ ਰਿਹਾ ਸੀ, ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਉਲੰਘਦਾ ਹੋਇਆ ਆਪਣੀ ਸਾਈਡ ’ਤੇ ਆ ਰਹੇ ਯਾਦਵਿੰਦਰ ਸਿੰਘ ਦੇ ਟਰੱਕ ਨਾਲ ਸਿੱਧਾ ਜਾ ਟਕਰਾਇਆ। ਦੋਵੇਂ ਟਰਾਲੇ ਭਾਰੀ ਸਾਮਾਨ ਨਾਲ ਲੱਦੇ ਹੋਣ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਬੁਰੀ ਤਰ੍ਹਾਂ ਇੱਕ-ਦੂਜੇ ਵਿੱਚ ਧਸ ਗਏ।

ਹਾਦਸੇ ਕਾਰਨ ਯਾਦਵਿੰਦਰ ਸਿੰਘ ਦਾ ਟਰੱਕ ਅਗਲੇ ਪਾਸਿਓਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਹ ਕੈਬਿਨ ਦੇ ਅੰਦਰ ਹੀ ਫਸ ਗਿਆ। ਮੌਕੇ ’ਤੇ ਪਹੁੰਚੇ ਬਚਾਅ ਦਲ ਨੂੰ ਕੈਬਿਨ ਕੱਟ ਕੇ ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਣਾ ਪਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।

ਪੁਲੀਸ ਨੇ ਹਾਦਸੇ ਵਿੱਚ ਮਾਰੇ ਗਏ ਯਾਦਵਿੰਦਰ ਸਿੰਘ ਦੀ ਪਛਾਣ ਜਨਤਕ ਕਰ ਦਿੱਤੀ ਹੈ, ਹਾਲਾਂਕਿ ਦੂਜੇ ਟਰੱਕ ਦੇ ਡਰਾਈਵਰ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Check Also

Breaking News ਵਿਆਹ ਦੇ ਦੂਜੇ ਦਿਨ ਹੀ ਲਾੜੀ ਨੇ ਕਰ ‘ਤਾ ਕਾਂਡ, ਕੁੜੀ ਹੀ ਭੱਜ ਗਈ ਕੁੜੀ ਨਾਲ, ਆਹ ਕੀ ਜ਼ਮਾਨਾ ਆ ਗਿਆ?

Just a day after the wedding, the bride caused a stir—she ran away with another …