Canada: ਫਿਰੌਤੀ ਮੰਗਣ ਅਤੇ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ
ਪੀਲ ਪੁਲੀਸ ਨੇ ਬਰੈਂਪਟਨ ਵਿੱਚ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ, ਧਮਕੀਆਂ ਦੇਣ ਅਤੇ ਇੱਕ ਕਾਰੋਬਾਰੀ ਅਦਾਰੇ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੰਜਾਬੀ ਮੁਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਦੋਸ਼ ਆਇਦ ਕੀਤੇ ਹਨ।
ਬਰੈਂਪਟਨ ਦੇ ਵਸਨੀਕ ਜਸਜੀਤ ਸਿੰਘ ਵਜੋਂ ਪਛਾਣੇ ਗਏ ਮੁਲਜ਼ਮ ਨੂੰ ਪੁਲੀਸ ਦੀ ਮੇਜਰ ਕ੍ਰਾਈਮਜ਼ ਯੂਨਿਟ (ਐੱਮ.ਸੀ.ਯੂ.) ਵੱਲੋਂ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਾਂਚਕਰਤਾਵਾਂ ਅਨੁਸਾਰ, ਪੀੜਤ ਨੂੰ ਅਪਰੈਲ ਤੋਂ ਹੀ ਪੈਸਿਆਂ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਨਾਲ ਹੀ ਉਸ ਦੇ ਪਰਿਵਾਰ, ਘਰ, ਕਾਰੋਬਾਰ ਅਤੇ ਨਿੱਜੀ ਜਾਇਦਾਦ ਵਿਰੁੱਧ ਹਿੰਸਾ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਮੁਲਜ਼ਮ ਨੇ ਜਬਰੀ ਵਸੂਲੀ ਦੀਆਂ ਮੰਗਾਂ ਕਰਨ ਤੋਂ ਬਾਅਦ ਪੀੜਤ ਨੂੰ ਡਰਾਉਣ ਲਈ ਕਥਿਤ ਤੌਰ ‘ਤੇ ਅੱਗਜ਼ਨੀ ਦਾ ਸਹਾਰਾ ਲਿਆ।
ਅਜਿਹੀ ਹੀ ਇੱਕ ਘਟਨਾ ਵਿੱਚ ਅਧਿਕਾਰੀਆਂ ਨੇ 5 ਸਤੰਬਰ ਨੂੰ ਤੜਕੇ ਕਰੀਬ 4.45 ਵਜੇ ਪੀੜਤ ਦੇ ਕਾਰੋਬਾਰੀ ਅਦਾਰੇ ‘ਤੇ ਲੱਗੀ ਅੱਗ ਦਾ ਜਾਇਜ਼ਾ ਲਿਆ। ਉਪਲਬਧ ਵੇਰਵਿਆਂ ਅਨੁਸਾਰ, ਇੱਕ ਵਿਅਕਤੀ ਅਦਾਰੇ ‘ਤੇ ਆਇਆ, ਉਸ ਨੇ ਗੈਰੇਜ ਦੇ ਦਰਵਾਜ਼ੇ ਨੇੜੇ ਕੋਈ ਜਲਣਸ਼ੀਲ ਤਰਲ ਪਦਾਰਥ ਛਿੜਕਿਆ, ਜੋ ਕਿ ਗੈਸੋਲੀਨ ਮੰਨਿਆ ਜਾ ਰਿਹਾ ਹੈ ਅਤੇ ਉਸ ਨੂੰ ਅੱਗ ਲਾ ਦਿੱਤੀ।
ਇਸ ਅੱਗ ਕਾਰਨ ਕਾਰੋਬਾਰੀ ਅਦਾਰੇ ਅਤੇ ਨੇੜੇ ਖੜ੍ਹੇ ਵਾਹਨਾਂ ਦਾ ਲਗਭਗ 1,00,000 ਡਾਲਰ ਦਾ ਅੰਦਾਜ਼ਨ ਨੁਕਸਾਨ ਹੋਇਆ।
ਜਾਂਚ ਤੋਂ ਬਾਅਦ ਪੁਲੀਸ ਨੇ ਜਸਜੀਤ ਸਿੰਘ ਦਾ ਪਤਾ ਲਗਾਇਆ ਅਤੇ ਉਸ ਨੂੰ 9 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ‘ਤੇ ਜਬਰੀ ਵਸੂਲੀ ਦੇ ਦੋਸ਼ ਆਇਦ ਕੀਤੇ ਗਏ ਅਤੇ ਬਾਅਦ ਵਿੱਚ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕਰਨ ਤੋਂ ਪਹਿਲਾਂ ਜ਼ਮਾਨਤ ਦੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ।
ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲੀਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ।
ਪੀਲ ਰੀਜਨਲ ਪੁਲੀਸ ਨੇ ਇਸ ਘਟਨਾ ਨਾਲ ਜੁੜੇ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜਿਸ ਕਿਸੇ ਕੋਲ ਵੀ ਕੋਈ ਜਾਣਕਾਰੀ ਹੋਵੇ, ਉਸ ਨੂੰ ਮੇਜਰ ਕ੍ਰਾਈਮਜ਼ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਕੰਜ਼ਰਵਟਿਵ ਦਾ ਇੰਮੀਗਰੇਸ਼ਨ ਬਾਰੇ ਮਤਾ ਸੰਸਦ ‘ਚ ਅਸਫਲ
-ਬੀਸੀ ਦੀ ਹਾਊਸਿੰਗ ਨੀਤੀ ਸੁਧਾਰਨ ਲਈ ਨਵੀਂ ਸਰਕਾਰ ਪੱਬਾਂ ਭਾਰ
-ਘਰ ਆਏ ਹਮਲਾਵਰ ਬਾਰੇ ਪ੍ਰੀਮੀਅਰ ਫੋਰਡ ਨੇ ਦਿੱਤਾ ਸਖਤ ਬਿਆਨ
-1.86 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਟਰੱਕ ਚਾਲਕ ਗ੍ਰਿਫ਼ਤਾਰ
-IBM ਨੇ H-1B ਵੀਜ਼ਾ ਕਾਮਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ
-ਪੰਜਾਬ ਤੋਂ ਪਾਕਿਸਤਾਨ ਗਏ ਜਥੇ ਦੇ ਤਿੰਨ ਮੈਂਬਰ ਲਾਪਤਾ