US Breaking News
Michigan Traffic Stop Leads to Major Cocaine Bust; $1.3 Million Worth of Drugs Found in Truck Headed to Canada
ਅਮਰੀਕਾ ਦੇ ਮਿਸ਼ੀਗਨ ਵਿੱਚ ਟ੍ਰੈਫਿਕ ਪੁਲਿਸ ਦੀ ਜਾਂਚ ਦੌਰਾਨ ਟਰੱਕ ’ਚੋਂ 13 ਲੱਖ ਡਾਲਰ ਦੀ ਕੋਕੀਨ ਬਰਾਮਦ, ਕੈਨੇਡਾ ਜਾ ਰਿਹਾ ਸੀ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਅਮਰੀਕਾ ਦੇ ਮਿਸ਼ੀਗਨ ਵਿੱਚ ਟ੍ਰੈਫਿਕ ਪੁਲਿਸ ਦੀ ਜਾਂਚ ਦੌਰਾਨ ਟਰੱਕ ’ਚੋਂ 13 ਲੱਖ ਡਾਲਰ ਦੀ ਕੋਕੀਨ ਬਰਾਮਦ, ਕੈਨੇਡਾ ਜਾ ਰਿਹਾ ਸੀ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਅਧਿਕਾਰੀਆਂ ਨੇ ਉਸ ਦੇ ਟਰੱਕ ਵਿੱਚੋਂ ਲਗਭਗ 13 ਲੱਖ ਅਮਰੀਕੀ ਡਾਲਰ ਦੀ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ। ਟਰੱਕ ਕੈਨੇਡਾ ਵੱਲ ਜਾ ਰਿਹਾ ਸੀ।
ਅਮਰੀਕੀ ਫੈਡਰਲ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ, 31 ਅਕਤੂਬਰ ਨੂੰ ਰਾਤ ਕਰੀਬ 12:20 ਵਜੇ ਮਿਸ਼ੀਗਨ ਸਟੇਟ ਪੁਲਿਸ ਨੇ ਸੇਂਟ ਕਲੇਅਰ ਕਾਊਂਟੀ ਦੇ ਕਿਮਬਾਲ ਟਾਊਨਸ਼ਿਪ ਵਿੱਚ ਓਨਟਾਰੀਓ ਨੰਬਰ ਪਲੇਟ ਵਾਲੇ ਇੱਕ ਟਰੈਕਟਰ-ਟ੍ਰੇਲਰ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਰੋਕਿਆ।
ਅਦਾਲਤੀ ਦਸਤਾਵੇਜ਼ਾਂ ਵਿੱਚ ਡਰਾਈਵਰ ਦੀ ਪਛਾਣ 27 ਸਾਲਾ ਕਵਲਪ੍ਰੀਤ ਸਿੰਘ (Kawal Preet Singh) ਵਜੋਂ ਦੱਸੀ ਗਈ ਹੈ। ਉਸ ਖ਼ਿਲਾਫ਼ ਪੰਜ ਕਿਲੋਗ੍ਰਾਮ ਤੋਂ ਵੱਧ ਕੋਕੀਨ ਵੰਡਣ ਦੇ ਇਰਾਦੇ ਨਾਲ ਆਪਣੇ ਕਬਜ਼ੇ ਵਿੱਚ ਰੱਖਣ ਦੇ ਦੋਸ਼ ਹੇਠ ਅਮਰੀਕੀ ਫੈਡਰਲ ਅਦਾਲਤ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਟਰੱਕ ਦੇ ਸ਼ਿਪਿੰਗ ਦਸਤਾਵੇਜ਼ਾਂ ਮੁਤਾਬਕ, ਇਸ ਵਿੱਚ ਲਾਰੇਡੋ, ਟੈਕਸਾਸ ਤੋਂ ਬੈਲਵਿਲੇ, ਓਨਟਾਰੀਓ ਲਈ ਨਾਨ-ਕੋਰੂਗੇਟਿਡ ਫੋਲਡਿੰਗ ਕਾਰਟਨ (ਗੱਤੇ ਦੇ ਡੱਬੇ) ਲਿਜਾਏ ਜਾ ਰਹੇ ਸਨ।
Michigan Traffic Stop Leads to Major Cocaine Bust; $1.3 Million Worth of Drugs Found in Truck Headed to Canada
A commercial truck driver has been arrested in Michigan after U.S. authorities allegedly discovered a large shipment of cocaine worth approximately $1.3 million inside his truck while it was travelling toward Canada. According to federal court documents, Michigan State Police stopped an Ontario-plated tractor-trailer around 12:20 a.m. on October 31 in Kimball Township, St. Clair County, for traffic violations.The driver, identified in court documents as 27-year-old Kawal Preet Singh, was charged in U.S. federal court with possession of more than five kilograms of cocaine with intent to distribute.
The truck’s shipping documents reportedly indicated that it was carrying non-corrugated folding cartons from Laredo, Texas, to Belleville, Ontario. During the investigation, Homeland Security Investigations (HSI) agents arrived with a drug-detection dog. A subsequent inspection allegedly uncovered four bags containing numerous vacuum-sealed packages of suspected cocaine. Authorities reported that approximately 93 kilograms (205 pounds) of cocaine were discovered inside the trailer.