ਪੁੱਠਾ ਪੰਗਾ ਲੈ ਲਿਆ ਮਿੱਤਰੋ….?
ਅਮਰੀਕਾ ਵਰਗੇ ਦੋਸਤ ਹੋਣ ਤਾਂ ਦੁਸ਼ਮਣ ਦੀ ਕੀ ਲੋੜ
ਜਨਰਲ ਬਕਸ਼ੀ ਨੇ ਦੱਸੀ ਸਾਰੀ ਅੰਦਰਲੀ ਜਾਣਕਾਰੀ
ਖਾਲਿਸਤਾਨ ਅਤੇ ਨਿੱਝਰ ਦਾ ਵੀ ਕੀਤਾ ਜ਼ਿਕਰ
ਦੱਸਿਆ ਕਿਉਂ ਭਾਰਤ ਨੇ ਕੀਤੀ ਰੂਸ ਤੇ ਚੀਨ ਨਾਲ ਦੋਸਤੀ
ਗੱਲ ਸਦੀਆਂ ਪਹਿਲਾਂ ਵੀ ਸਰਦਾਰੀ ਦੀ ਹੀ ਸੀ ਤੇ ਗੱਲ ਅੱਜ ਵੀ ਸਰਦਾਰੀ ਦੀ ਹੀ ਹੈ। ਗੁਰੂ ਦੇ ਸਿੱਖ ਨੂੰ ਗੁਰੂ ਨੇ ਉਹੀ ਸਰਦਾਰੀ ਬਖਸ਼ੀ ਸੀ ਪਰ ਮੂਲ ਨਾਲੋਂ ਟੁੱਟੇ ਅਸੀਂ ਅੱਜ ਤੱਕ ਸਮਝ ਹੀ ਨਹੀਂ ਸਕੇ ਕਿ 1699 ਨੂੰ ਅਸੀਂ ਸਰਦਾਰੀਆਂ ਮਾਨਣ ਲਈ ਪੂਰਨ ਰੂਪ ਵਿੱਚ ਸਮਰੱਥ ਕਰ ਦਿੱਤੇ ਗਏ ਸੀ।
ਮੋਦੀ,ਡਵਾਲ ਸਾਹਿਬ ਜੀ ਪਾਕਿਸਤਾਨ ਵਰਗੇ ਮੁਲਕਾਂ ਵਿੱਚ ਹਲਕੀਆਂ ਫੁਲਕੀਆਂ ਕਾਰਵਾਈਆਂ ਕਰ ਆਪਣੇ ਆਪ ਨੂੰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦਾ ਹਿੱਸਾ ਹੋਣ ਦਾ ਭਰਮ ਪਾਲ ਗਏ। ਬੁਲੰਦ ਹੋਏ ਹੌਸਲਿਆਂ ਦੇ ਚਲਦਿਆਂ ਕਨੇਡਾ, ਆਸਟਰੇਲੀਆ, ਅਮਰੀਕਾ ਚ ਫਿਲਮੀ ਤਰਜ ਤੇ ਸਿੱਖਾਂ ਦੇ ਕਤਲਾਂ ਨੂੰ ਅੰਜਾਮ ਦੇਣ ਹੀ ਲੱਗੇ ਸਨ ਕਿ ਨਾਲ ਦੀ ਨਾਲ ਰੰਗੇ ਹੱਥੀਂ ਫੜੇ ਗਏ। ਅੰਗਰੇਜ਼ ਵੱਲੋਂ ਜਾਂਚ ਚ ਸ਼ਾਮਿਲ ਹੋਣ ਲਈ ਸਹਿਯੋਗ ਦੀ ਮੰਗ ਕਰਨ ਤੇ ਉਲਟਾ ਸਹਿਯੋਗ ਤੋਂ ਜਵਾਬ ਦੇ ਕਨੇਡਾ ਦੇ ਅੰਬੈਸਡਰਾਂ ਨੂੰ ਭਾਰਤ ਵਿੱਚੋਂ ਕੱਢ ਬਦਲਾ ਲਊ ਨੀਤੀ ਤੇ ਉਤਰ ਆਏ।
ਕਨੇਡਾ ਦੇ ਅੰਬੈਸਡਰ ਨੇ ਭਾਰਤ ਛੱਡਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਚ ਜਾਂਚ ਚ ਸਹਿਯੋਗ ਦੇਣ ਚ ਹੀ ਭਲਾਈ ਹੈ ਕਹਿ ਕੇ ਗੱਲ ਸਾਫ ਕਰਤੀ ਸੀ। ਬਣੇ ਹਾਲਾਤਾਂ ਵਿੱਚ ਮੋਦੀ ਅਮਿਤ ਡਵਾਲ ਤੇ ਜੈਸ਼ੰਕਰ ਜੀ ਨੇ ਉਸ ਰੂਸ ਦਾ ਦਰਵਾਜ਼ਾ ਜਾ ਖਟ ਖਟਾਇਆ ਜਿਹੜਾ ਪਹਿਲਾਂ ਹੀ 90ਵਿਆਂ ਵਿੱਚ ਸਟਾਲਨ ਹੋਰਾਂ ਦੇ ਇਹਨਾਂ ਲੱਛਣਾਂ ਕਾਰਨ ਮੌਕਾ ਮਿਲਦਿਆਂ ਸਾਰ ਅੰਗਰੇਜ਼ ਨੇ 15 ਟੋਟਿਆਂ ਵਿੱਚ ਖਲਾਰ ਦਿੱਤਾ ਸੀ। ਸਟਾਲਿਨ ਦੇ ਨਕਸ਼ੇਕਦਮ ਤੇ ਨਾਗਪੁਰ ਦੀ ਮੌਕਾਪ੍ਰਸਤ ਹੰਕਾਰੀ ਸੋਚ ਦੇ ਰਾਹ ਪਲਕੇ ਭਾਰਤ ਦੀ ਸੱਤਾ ਦੇ ਸਿਖਰ ਤੇ ਪਹੁੰਚੇ ਮੋਦੀ ਜੀ ਨੇ ਭਾਰਤ ਦੇ ਆਉਣ ਵਾਲੇ ਭਵਿੱਖ ਲਈ ਰਾਹ ਪੱਧਰਾ ਕਰ ਦਿੱਤਾ ਹੈ।
ਲਗਾਤਾਰ ਪਿਛਲੇ ਚਾਰ ਸਾਲ ਤੋਂ ਅੰਗਰੇਜ਼ ਜੋ ਬਾਈਡਨ ਦਾ ਪ੍ਰਸ਼ਾਸਨ ਦਿਲੋਂ ਚਾਹੁੰਦਾ ਸੀ ਕਿ ਭਾਰਤ ਮਾਤਾ ਦੇ ਹੋਣਹਾਰ ਸਪੂਤ ਆਪਣਾ ਪਾਸਾ ਕਲੀਅਰ ਕਰਨ। ਅੰਗਰੇਜ਼ ਨੇ ਸਾਫ ਲਫਜ਼ਾਂ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਵਪਾਰ ਸਾਡੇ ਨਾਲ ਤੇ ਫੌਜੀ ਸਮਝੌਤੇ ਮਾਸਕੋ ਨਾਲ ਇਹ ਨਹੀਂ ਚੱਲਣਾ ਪਰ ਇਹ ਆਪਣੀ ਉਹੀ ਪੁਰਾਣੀ “ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ” ਵਾਲੀ ਨੀਤੀ ਦੁਆਲੇ ਹੀ ਭਰਮਦੇ ਰਹਿ ਗਏ।
“ ਪੁਤਿਨ ਦਾ ਕੁੰਡਾ ਖੜਕਾ ਭਾਰਤ ਮਾਤਾ ਮਰਦੀ ਨੇ ਅੱਕ ਚੱਬਿਆ ਨੀ ਮੈਂ ਛੜੇ ਜੇਠ ਨਾਲ ਲਾਈਆਂ” ਵਾਲੀ ਪ੍ਰਸਥਿਤੀ ਚ ਆ ਗਈ ਹੈ। ਪਰ ਦਰੋਪਤੀ ਵਾਂਗੂ ਚੀਰ ਹਰਨ ਹੋਣ ਦੀ ਸੰਭਾਵਨਾ ਕਿਤੇ ਜਿਆਦਾ ਹੈ।
ਰੂਸ ਯੂਕਰੇਨ ਜੰਗ ਦੇ ਚਲਦਿਆਂ ਸਾਲ 2023 ਵਿੱਚ ਜਦ ਰੂਸ ਲਈ ਯੂਕਰੇਨ ਚ ਲੜਨ ਵਾਲੇ ਵੈਗਨਾਰ ਦੇ ਚੀਫ ਨੂੰ ਯੂਕਰੇਨ ਚ ਰੂਸ ਦੀ ਹਾਰ ਲਈ ਦੋਸ਼ੀ ਮੰਨ ਪੁਤਿਨ ਨੇ ਉਸ ਉਪਰ ਮੁਕੱਦਮਾ ਚਲਾਉਣ ਦੀ ਧਮਕੀ ਦਿੱਤੀ ਸੀ। ਉਸ ਨੇ ਪੁਤਿਨ ਨੂੰ ਸਾਫ ਕਹਿ ਦਿੱਤਾ ਸੀ ਕਿ ਯੂਕਰੇਨ ਵਿੱਚ ਲੜਾਈ ਹਾਰਨ ਦਾ ਕਾਰਨ ਰੂਸ ਦੀ ਫੌਜ ਦੇ ਭਰਿਸ਼ਟ ਮੁਖੀ ਹਨ ਨਾ ਕਿ ਉਹ…. ਭਾਵੇਂ ਬੇਲਾਰੂਸ ਦੇ ਰਾਸ਼ਟਰਪਤੀ ਨੇ ਵਿੱਚ ਪੈ ਕੇ ਪੁਤਿਨ ਤੇ ਵੈਗਨਾਰ ਦੇ ਮੁੱਖੀ ਦਾ ਆਪਸ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਪਰ ਅਗਸਤ 2023 ਵਿੱਚ ਉਸ ਦੀ ਜਹਾਜ ਹਾਦਸੇ ਵਿੱਚ ਹੋਈ ਮੌਤ ਨੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਭੇਤ ਦੇ ਦਿੱਤਾ ਕਿ ਰੂਸ ਦੀ ਫੌਜੀ ਸਮਰੱਥਾ ਵਿੱਚ ਕਰੈਕ ਹੈ। ਅਸਾਰ ਤਾਂ ਬਣਨ ਲੱਗ ਗਏ ਸਨ ਕਿ ਮਾਸਕੋ ਲਈ ਆਉਣ ਵਾਲੇ ਦਿਨ ਚੈਨ ਭਰੇ ਨਹੀਂ ਹੋਣਗੇ। ਅੱਜ ਦਸੰਬਰ 2024 ਆਉਂਦਿਆਂ ਨਤੀਜੇ ਕਿਸੇ ਤੋਂ ਵੀ ਲੁਕੇ ਨਹੀਂ ਹਨ।
ਅਮਰੀਕਾ ਨੇ ਜੋ ਬਾਈਡਨ ਦੇ ਪ੍ਰੈਜੀਡੈਂਟ ਬਣਨ ਤੋਂ ਚਾਰ ਸਾਲਾਂ ਦੇ ਵਿੱਚ ਯੂਕਰੇਨ ਨੂੰ ਮਾਸਕੋ ਅਤੇ ਯੂਰਪ ਦੇ ਵਿਚਾਲੇ ਸਥਾਪਿਤ ਕਰ ਦਿੱਤਾ। ਡੈਨਮਾਰਕ ਵਲੋਂ ਦਸੰਬਰ 6,2024 ਨੂੰ ਟਰੰਪ ਦੇ ਆਉਣ ਤੋਂ ਪਹਿਲਾਂ F-16 ਬਿਹਤਰੀਨ ਲੜਾਕੂ ਜਹਾਜਾਂ ਦੀ ਦੂਜੀ ਖੇਪ ਯੂਕਰੇਨ ਨੂੰ ਭੇਜ ਕੇ ਪੁਤਿਨ ਦੇ ਭਵਿੱਖ ਤੇ ਉਂਗਲ ਚੁੱਕ ਦਿੱਤੀ ਹੈ। । ਜੇ ਇਸ ਗੱਲ ਵਿੱਚ ਕੋਈ ਵੀ ਸੱਚਾਈ ਨਾ ਹੁੰਦੀ ਤਾਂ ਰੂਸ ਵੱਲੋਂ ਪਾਸ ਕੀਤੇ ਆਪਣੇ ਸਲਾਨਾ ਬਜਟ ਵਿੱਚ ਫੌਜ ਲਈ ਅੱਜ ਤੱਕ ਦਾ ਰਿਕਾਰਡ ਤੋੜ ਵਾਧਾ ਨਾ ਕੀਤਾ ਜਾਂਦਾ।
ਜਿਹੜਾ ਸੀਰੀਆ ਅੰਗਰੇਜ਼ ਟਰੰਪ ਨੇ ਰੂਸ ਨੂੰ ਛੱਡ ਦਿੱਤਾ ਸੀ ਦਸੰਬਰ 7, 2024 ਨੂੰ ਅੰਗਰੇਜ਼ ਬਾਈਡਨ ਨੇ ਸੀਰੀਆ ਪੂਰਨ ਤੌਰ ਤੇ ਅਲ ਬਸ਼ਰ ਅਸਾਦ ਤੋਂ ਵਾਪਸ ਲੈ ਕੇ ਅਸਲ ਮਾਇਨਿਆਂ ਵਿੱਚ ਪੁਤਨ ਨੂੰ ਚੈਲੰਜ ਕਰ ਦਿੱਤਾ ਹੈ।
ਦਸੰਬਰ 17,2024 ਰੂਸ ਦੇ Nuclear ਤੇ Chemical ਹਥਿਆਰਾਂ ਦੇ ਮੁੱਖ ਜਨਰਲ ਦੀ ਬੰਬ ਧਮਾਕੇ ਚ ਹੋਈ ਮੌਤ ਨੇ ਕਹਾਣੀ ਹੋਰ ਸਾਫ ਕਰ ਦਿੱਤੀ ਹੈ।
” ਲੇ ਦੀ ਹਮੇ ਆਜ਼ਾਦੀ ਬਿਨਾਂ ਖੜਗ ਬਿਨਾ ਢਾਲ ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ” ਨੂੰ ਹੀ ਅਸਲ ਸੱਚ ਮੰਨ ਕੇ ਨਾਗਪੁਰ ਦੀ ਸੋਚ ਦੇ ਪਹਿਰੇਦਾਰ ਮੋਦੀ ਅਮਿਤ ਡਵਾਲ ਤੇ ਜੈਸ਼ੰਕਰ ਜੀ ਚੇਤਿਆਂ ਚੋਂ ਵਿਸਾਰ ਗਏ ਕਿ ਆਜ਼ਾਦੀ ਗਾਂਧੀ ਜੀ ਨੇ ਨਹੀਂ ਸੀ ਲਈ ਆਜਾਦੀ ਤਾਂ ਦੂਜੀ ਸੰਸਾਰ ਜੰਗ ਤੋਂ ਬਾਅਦ ਅੰਗ੍ਰੇਜ ਨੇ ਆਪ ਦਿੱਤੀ ਸੀ। ਆਜਾਦੀ ਦੇਣ ਤੋਂ ਪਹਿਲਾਂ ਗਾਂਧੀ, ਨਹਿਰੂ, ਜਿਨਾਹ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਹੀ ਅੰਗਰੇਜ਼ ਨੇ 1947 ਚ ਹਾਲਾਤਾਂ ਦੇ ਮੱਦੇ ਨਜ਼ਰ ਭਾਰਤ ਦਾ ਰਾਜ ਇਹਨਾਂ ਨੂੰ ਬਖਸ਼ਿਆ ਸੀ।
ਰੂਸ ਦੇ ਸ਼ਹਿਰ ਕਜ਼ਾਨ ਚ ਹੋਈ ਬ੍ਰਿਕਸ ਦੀ ਮੀਟਿੰਗ ਦੌਰਾਨ ਮੋਦੀ ਜੀ ਬ੍ਰਿਕਸ ਨੂੰ ਹੋਂਦ ਚ ਲਿਆਉਣ ਦੇ ਕਾਰਨ ਸਮਝਾਉਣ ਦੇ ਚੱਕਰ ਵਿੱਚ ਅੰਗਰੇਜ ਨੂੰ ਬਹੁਤ ਹੀ ਹਲਕੇ ਚ ਲੈ ਗਏ। ਜਿਹੜੇ ਡਵਾਲ ਸਾਹਿਬ ਨੂੰ ਨਾਗਪੁਰ ਨੇ ਚਾਣਕਿਆ ਦੇ ਰੂਪ ਵਿੱਚ ਵੱਡਾ ਕਰ ਲਿਆ ਹੈ ਕੀ ਉਹ ਆਉਣ ਵਾਲੇ ਸਮੇਂ ਦੌਰਾਨ ਆਪਣੇ ਵੱਡੇ ਹੋਏ ਕੱਦ ਦੇ ਮੁਤਾਬਕ ਭਾਰਤਮਾਤਾ ਨੂੰ ਇੱਕ ਮੁੱਠ ਰੱਖ ਸਕਣ ਦੀ ਯੋਗਤਾ ਰੱਖਦਾ ਹੈ ਫੈਸਲਾ ਸਮੇਂ ਨੇ ਕਰ ਹੀ ਦੇਣਾ ਹੈ।
ਭਾਰਤ ਮਾਤਾ ਦੀ ਜਾਨ ਕੁੜਿਕੀ ਵਿੱਚ ਫਸ ਗਈ ਹੈ!ਲਗਦਾ ਪੁਤਿਨ ਦੇ ਧੱਕੇ ਚੜ ਕੇ ਮੋਦੀ,ਡੋਵਾਲ ਹੋਰਾਂ ਨੇ “ਪੁੱਠਾ ਪੰਗਾ ਲੈ ਲਿਆ ਮਿੱਤਰੋ ਬੋਕ ਦੇ ਸਿੰਗਾਂ ਨੂੰ ਹੱਥ ਲਾਕੇ”
ਭੁੱਲ ਚੁੱਕ ਲਈ ਮਾਫੀ
ਪਰਮਿੰਦਰ ਸਿੰਘ