Breaking News

Shameful incident in Patiala : 12 ਸਾਲਾ ਬੱਚੀ ਨਾਲ ਆਟੋ ਚਾਲਕ ਨੇ ਕੀਤਾ ਜਬਰ-ਜ਼ਿਨਾਹ

Shameful incident in Patiala : 12 ਸਾਲਾ ਬੱਚੀ ਨਾਲ ਆਟੋ ਚਾਲਕ ਨੇ ਕੀਤਾ ਜਬਰ-ਜ਼ਿਨਾਹ

Heartbreaking and shameful : 12-Year-Old Girl Raped by Auto-Rickshaw Driver. In Patiala,

 

 

ਪਟਿਆਲਾ ‘ਚ ਇਨਸਾਨੀਅਤ ਸ਼ਰਮਸਾਰ, 12 ਸਾਲਾ ਬੱਚੀ ਨਾਲ ਆਟੋ ਚਾਲਕ ਨੇ ਕੀਤਾ ਜਬਰ-ਜ਼ਿਨਾਹ
ਕੁੜੀ ਦੇ ਗਰਭਵਤੀ ਹੋਣ ਤੇ ਹੋਇਆ ਖ਼ੁਲਾਸਾ

 

 

 

 

 

Heartbreaking and shameful : 12-Year-Old Girl Raped by Auto-Rickshaw Driver. In Patiala, a shocking case has come to light where a 12-year-old girl was raped by an auto-rickshaw driver who used to drop her off at school daily. The incident took place in August 2024, but it only recently surfaced when the girl’s health began to deteriorate. A medical examination revealed that she is pregnant. Following this, her family lodged a complaint with the police, who booked the auto driver under POCSO and arrested him.

 

 

 

 

ਪਟਿਆਲਾ, 31 ਮਾਰਚ, 2025: ਪਟਿਆਲਾ ਵਿਚ ਇਕ 12 ਸਾਲਾ ਬੱਚੀ ਨਾਲ ਆਟੋ ਚਾਲਕ ਵੱਲੋਂ ਜ਼ਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ।

 

 

ਅਸਲ ਵਿਚ ਇਸ ਆਟੋ ਚਾਲਕ ਦੇ ਈ ਰਿਕਸ਼ਾ ਵਿਚ ਹੀ 12 ਸਾਲਾ ਬੱਚੀ ਸਕੂਲ ਜਾਂਦੀ ਤੇ ਆਉਂਦੀ ਸੀ। ਇਸਨੇ ਸੁੰਨਸਾਨ ਥਾਂ ’ਤੇ ਲਿਜਾ ਕੇ ਬੱਚੀ ਨਾਲ ਜ਼ਬਰ ਜਨਾਹ ਕੀਤਾ। ਇਸਦਾ ਖੁੱਲ੍ਹਾਸਾ 8 ਮਹੀਨੇ ਬਾਅਦ ਉਦੋਂ ਹੋਇਆ ਜਦੋਂ ਬੱਚੀ ਗਰਭਵਤੀ ਨਿਕਲੀ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਆਟੋ ਚਾਲਕ ਗ੍ਰਿਫਤਾਰ ਕਰ ਲਿਆ ਹੈ।

 

 

Utterly Shameful incident in Patiala :A 12 year girl raped by the autorickshaw driver in Patiala, who used to daily drop the girl at the school. Last year in the month of August, the girl fell ill(she got Pregnant), and was admitted to the hospital. The accused has been arrested by the police.

 

 

 

 

ਪਟਿਆਲਾ ਤੋਂ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਆਟੋ ਚਾਲਕ ਵੱਲੋਂ ਨਾਬਾਲਿਗ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰ ਰਹੇ ਹਨ। ਦਰਅਸਲ ਮਾਮਲਾ 12 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਹੈ ਅਤੇ ਬਲਾਕਾਰ ਕਰਨ ਵਾਲਾ ਉਕਤ ਮੁਲਜ਼ਮ ਸਕੂਲ ਦਾ ਆਟੋ ਡਰਾਈਵਰ ਸੀ, ਜੋ ਕਿ ਕਈ ਮਹੀਨਿਆਂ ਤੋਂ ਬੱਚੀ ਨੂੰ ਸਕੂਲ ਲੈਕੇ ਜਾਂਦਾ ਅਤੇ ਛੱਡਣ ਵੀ ਜਾਂਦਾ ਸੀ। ਇਸ ਦੌਰਾਨ ਉਸ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ।

 

 

 

 

ਇਸ ਘਟਨਾ ਦਾ ਪਤਾ ਉਸ ਵੇਲੇ ਚੱਲਿਆ, ਜਦੋਂ ਬੱਚੀ ਦੀ ਸਿਹਤ ਖਰਾਬ ਹੋਈ ਅਤੇ ਉਸ ਨੂੰ ਮਾਪੇ ਡਾਕਟਰ ਕੋਲ ਚੈੱਕਅਪ ਲਈ ਲੈ ਕੇ ਗਏ। ਇਸ ਦੌਰਾਨ ਹੋਸ਼ ਤਾਂ ਉਸ ਵੇਲੇ ਉੱਡ ਗਏ ਜਦੋਂ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ। ਜਿਸ ਤੋਂ ਬਾਅਦ ਮਾਪਿਆਂ ਦੇ ਨਾਲ-ਨਾਲ ਡਾਕਟਰ ਵੀ ਹੈਰਾਨ ਰਹਿ ਗਏ। ਬੱਚੀ ਦੇ ਪਰਿਵਾਰ ਵਾਲਿਆਂ ਨੇ ਜਦੋਂ ਬੱਚੀ ਨੂੰ ਦਬਾਅ ਪਾ ਕੇ ਪੁੱਛਿਆ ਤਾਂ ਉਸਨੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਆਟੋ ਚਾਲਕ ਉਸ ਦੇ ਨਾਲ ਬਲਾਤਕਾਰ ਕਰਦਾ ਰਿਹਾ। ਆਟੋ ਡਰਾਈਵਰ ਨੇ ਬੱਚੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਹ ਇਸ ਬਾਰੇ ਕਿਸੇਨੂੰ ਦੱਸੇਗੀ ਤਾਂ ਉਹ ਉਸਨੂੰ ਮਾਰ ਦੇਵੇਗਾ। ਪੀੜਤਾ ਨੇ ਡਰ ਕਾਰਨ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਜ਼ਿਕਰਯੋਗ ਹੈ ਕਿ ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿ ਰਿਹਾ ਹੈ।

 

 

 

 

 

 

ਮੁਲਜ਼ਮ ਆਟੋ ਡਰਾਈਵਰ ਗ੍ਰਿਫ਼ਤਾਰ
ਮਾਮਲੇ ਸਬੰਧੀ ਜਦੋਂ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਪਟਿਆਲਾ ਦੇ ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਆਟੋ ਡਰਾਈਵਰ ਸ਼ੁਭਮ ਕਨੌਜੀਆ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ “ਅਸੀਂ ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਰ ਬੱਚੇ ਵੀ ਇਸੇ ਆਟੋ ਵਿੱਚ ਸਕੂਲ ਜਾਂਦੇ ਸਨ ਅਤੇ ਮੁਲਜ਼ਮ ਪੀੜਤ ਕੁੜੀ ਨੂੰ ਸਭ ਤੋਂ ਅਖੀਰ ਵਿੱਚ ਘਰ ਛੱਡਦਾ ਸੀ ਕਿਉਂਕਿ ਰਸਤੇ ਵਿੱਚ ਇਹ ਲੜਕੀ ਨਾਲ ਬਲਾਤਕਾਰ ਕਰਦਾ ਸੀ। ਅਗਸਤ 2024 ਵਿੱਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿੱਚ ਇੱਖ ਖਾਲੀ ਥਾਂ ਉੱਤੇ ਲੈ ਗਿਆ ਅਤੇ ਲੜਕੀ ਨਾਲ ਬਲਾਤਕਾਰ ਕੀਤਾ, ਜਿਸ ਦਾ ਖੁਲਾਸਾ ਲੜਕੀ ਦੇ ਗਰਭਵਤੀ ਹੋਣ ਤੋਂ ਬਾਅਦ ਹੋਇਆ ਹੈ। ਫਿਲਹਾਲ ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।”