Goldy Brar : ”ਚਾਹੇ, ਪਤਾਲ ‘ਚ ਜਾ ਕੇ ਲੁਕ ਜਾ…ਉਥੋਂ ਵੀ ਕੱਢ ਕੇ ਮਾਰਾਂਗੇ”, ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ !
ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ
ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ
ਮੋਹਾਲੀ: ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਦਿੱਤੀ ਧਮਕੀ ਹੈ। ਇਕ ਆਡੀਓ ਮੈਸੇਜ ਦੇ ਜ਼ਰੀਏ ਸਾਬਾ ਗੋਬਿੰਦਗੜ੍ਹ ਨੇ ਧਮਕੀ ਦਿੱਤੀ। ਸਾਬਾ ਨੇ ਕਿਹਾ ਕਿ ਗੋਲਡੀ ਬਰਾੜ ਤੁਸੀਂ ਆਪਣੇ ਤਿਆਰੀ ਰੱਖੋ ਚਾਹੇ ਪਤਾਲ ਵਿੱਚ ਲੁਕ ਜਾ ਉੱਥੋਂ ਵੀ ਤੈਨੂੰ ਕੱਢ ਕੇ ਮਾਰਾਂਗੇ। ਗੈਂਗਸਟਰ ਸਾਬਾ ਦਾ ਕਹਿਣਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਨੂੰ ਪਿਸਤੌਲ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀਂ ਮਹੱਈਆ ਕਰਵਾਏ ਸੀ। ਉਸ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਗਦਾਰ ਬੰਦਾ ਨਿਕਲਿਆ, ਸਾਡੇ ਨਾਲ ਗ਼ਦਾਰੀ ਕਰ ਗਿਆ। ਉਸ ਨੇ ਆਡੀਓ ਮੈਸੇਜ ਵਿਚ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਵਿੱਚ ਫ਼ਿਰੌਤੀਆਂ ਮੰਗ ਮੰਗ ਲਾਰੈਂਸ ਨੇ ਤੈਨੂੰ AK 47 ਤੇ ਹੋਰ ਹਥਿਆਰ ਮਹੱਈਆ ਕਰਵਾਏ। ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਵੀ ਲਾਰੈਂਸ ਨੇ ਤੁਹਾਡੀ ਮਦਦ ਕੀਤੀ, ਤੁਸੀਂ ਬਣੇ ਬਣਾਏ ਪਲੇਟਫਾਰਮ ’ਤੇ ਖੇਡੇ। ਅਦਾਰਾ ਰੋਜ਼ਾਨਾ ਸਪੋਕਸਮੈਨ ਆਡੀਓ ਮੈਸੇਜ ਦੀ ਪੁਸ਼ਟੀ ਨਹੀਂ ਕਰਦਾ।
Goldy Brar : ਪੰਜਾਬ ਵਿੱਚ ਗੈਂਗਸਟਰਾਂ ਵਿਚਾਲੇ ਤੇਜ਼ ਹੋਈਆਂ ਝੜਪਾਂ ਵਿਚਾਲੇ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੀ ਖ਼ਬਰ ਹੈ, ਜਿਸ ਸਬੰਧੀ ਇੱਕ ਸਾਬਾ ਨਾਂਅ ਦੇ ਗੈਂਗਸਟਰ ਨੇ ਆਡੀਓ ਜਾਰੀ ਕੀਤੀ ਹੈ। ਇਸ ਕਥਿਤ ਆਡੀਓ ਰਾਹੀਂ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਕਿ ਉਹ ਜਿਥੇ ਮਰਜ਼ੀ ਲੁਕ ਜਾਵੇ, ਪਰ ਉਥੇ ਵੀ ਮਾਰ ਦਿੱਤਾ ਜਾਵੇਗਾ।
ਕਥਿਤ ਆਡੀਓ ‘ਚ ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੋਲਡੀ ਨੂੰ ਪਿਸਤੌਲ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀਂ ਮੁਹੱਈਆ ਕਰਵਾਏ ਸਨ, ਪਰ ਗੋਲਡੀ ਬਰਾੜ ਗੱਦਾਰ ਬੰਦਾ ਨਿਕਲਿਆ, ਸਾਡੇ ਨਾਲ ਗ਼ਦਾਰੀ ਕਰ ਗਿਆ। ਉਸ ਨੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਕਤਲ ਵਿੱਚ ਫਿਰੌਤੀਆਂ ਮੰਗ-ਮੰਗ ਲਾਰੈਂਸ ਨੇ (ਗੋਲਡੀ ਤੈਨੂੰ) AK 47 ਤੇ ਹੋਰ ਹਥਿਆਰ ਮੁਹਈਆ ਕਰਵਾਏ।

ਸਾਬਾ ਨੇ ਅੱਗੇ ਕਿਹਾ, ”ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਵੀ ਲਾਰੈਂਸ ਨੇ ਤੇਰੀ ਮਦਦ ਕੀਤੀ, ਤੁਸੀਂ ਬਣੇ ਬਣਾਏ ਪਲੇਟਫਾਰਮ ‘ਤੇ ਖੇਡੇ, ਤੇਰੇ (ਗੋਲਡੀ) ਤੋਂ ਪਹਿਲਾਂ ਗੁਰਲਾਲ ਬਰਾੜ ਨੇ ਲਾਰੈਂਸ ਦੇ ਨਾਅ ‘ਤੇ ਐਸ਼ ਕੀਤੀ ਅਤੇ ਆਪਣੇ ਘਰ ਭਰੇ”
ਉਸ ਨੇ ਗੋਲਡੀ ਨੂੰ ਕਿਹਾ, ”ਤੂੰ Ak 47 ਚੱਕ ਕੇ ਬੀਐਮਡਬਲਿਊ ਗੱਡੀ ਵਿੱਚ ਰੱਖ ਕੇ ਇੰਡੀਆ ਸਾਡੇ ਕਰਕੇ ਘੁੰਮਿਆ, ਵਰਲਡ ਲੈਵਲ ‘ਤੇ ਤੇਰਾ ਨਾਮ ਅਸੀਂ ਕਰਵਾਇਆ, ਤੇਰੇ ਵਰਗੇ ਅਸੀਂ 3600 ਗੋਲਡੀ ਬਰਾੜ ਬਣਾ ਸਕਦੇ ਹਾਂ ਤੇ 3600 ਗਰਦਨਾਂ ਹੀ ਫਿਰ ਹਵਾ ਵਿੱਚ ਹੋਣਗੀਆਂ।”
ਉਸ ਨੇ ਗੋਲਡੀ ਬਰਾੜ ਨੂੰ ਧਮਕੀ ਦਿੰਦਿਆਂ ਕਿਹਾ, ”ਪੈਰੀ ਦਾ ਕਤਲ ਤੇਰੇ ਕਰਕੇ ਹੋਇਆ, ਤੂੰ ਸਾਡੇ 25-30 ਕਰੋੜ ਰੁਪਏ ਲੈ ਕੇ ਭੱਜ ਗਿਆ ਤੇ ਹੁਣ ਸਾਡੇ ਸਾਰੇ ਬੰਦੇ ਫੜਵਾ ਰਿਹਾ ਹੈ। ਗੋਲਡੀ ਬਰਾੜ ਤੁਸੀਂ ਆਪਣੇ ਤਿਆਰੀ ਰੱਖੋ ਚਾਹੇ ਪਤਾਲ ਵਿੱਚ ਲੁਕ ਜਾ ਉੱਥੋ ਵੀ ਤੈਨੂੰ ਕੱਢ ਕੇ ਮਾਰਾਂਗੇ।”