Visas revoked overnight as hundreds of international students in US wake up to emails asking them to self-deport:
US Visa Crackdown – 300 ਵਿਦਿਆਰਥੀਆਂ ਦੇ ਟਰੰਪ ਨੇ ਵੀਜ਼ਾ ਕਰ’ਤੇ ਰੱਦ, ਦੇਸ਼ ਛੱਡਣ ਦੇ ਦਿੱਤੇ ਹੁਕਮ,
F-1 Visa: ਟਰੰਪ ਵੱਲੋਂ ਹੱਦਾਂ ਪਾਰ! ‘ਆਪਣੇ ਆਪ ਦੇਸ਼ ਛੱਡੋ, ਨਹੀਂ ਤਾਂ..’, ਅਮਰੀਕਾ ‘ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਅਜਿਹੀਆਂ ਈ-ਮੇਲ, ਭਾਰਤੀਆਂ ‘ਚ ਵੀ ਮੱਚੀ ਤਰਥੱਲੀ
ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਆਪ ਦੇਸ਼ ਛੱਡਣ ਲਈ ਈ-ਮੇਲ ਭੇਜੀਆਂ ਗਈਆਂ ਹਨ। ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ ਵਲੋਂ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿਦਿਆਰਥੀਆਂ ਦੇ F-1 ਵੀਜ਼ਾ ਨੂੰ ਕੈਂਪਸ ਐਕਟੀਵਿਜ਼ਮ..
International Students in the US: ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਆਪ ਦੇਸ਼ ਛੱਡਣ ਲਈ ਈ-ਮੇਲ ਭੇਜੀਆਂ ਗਈਆਂ ਹਨ। ਇਹ ਈ-ਮੇਲ ਅਮਰੀਕੀ ਵਿਦੇਸ਼ ਵਿਭਾਗ ਵਲੋਂ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿਦਿਆਰਥੀਆਂ ਦੇ F-1 ਵੀਜ਼ਾ ਨੂੰ ਕੈਂਪਸ ਐਕਟੀਵਿਜ਼ਮ ਕਾਰਨ ਰੱਦ ਕਰ ਦਿੱਤਾ ਗਿਆ, ਉਨ੍ਹਾਂ ਨੂੰ ਇਹ ਚੇਤਾਵਨੀ ਭਰੇ ਈ-ਮੇਲ ਭੇਜੇ ਗਏ ਹਨ।
ਇਨ੍ਹਾਂ ਈ-ਮੇਲਾਂ ਵਿੱਚ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਬਿਨਾ ਵੈਧ ਇਮੀਗ੍ਰੇਸ਼ਨ ਸਟੇਟਸ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਜੁਰਮਾਨਾ, ਹਿਰਾਸਤ ਜਾਂ ਨਿਰਵਾਸਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਰੰਪ ਪ੍ਰਸ਼ਾਸਨ ਦੀ ਇਹ ਕਾਰਵਾਈ ਸਿਰਫ਼ ਉਨ੍ਹਾਂ ਵਿਦਿਆਰਥੀਆਂ ਤੱਕ ਸੀਮਿਤ ਨਹੀਂ ਹੈ, ਜਿਨ੍ਹਾਂ ਨੇ ਕੈਂਪਸ ਐਕਟੀਵਿਜ਼ਮ ‘ਚ ਹਿੱਸਾ ਲਿਆ, ਬਲਕਿ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਇਹ ਈ-ਮੇਲ ਮਿਲ ਰਹੀਆਂ ਹਨ, ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ‘ਰਾਸ਼ਟਰ-ਵਿਰੋਧੀ’ ਪੋਸਟ ਸ਼ੇਅਰ ਜਾਂ ਲਾਈਕ ਕੀਤੀ।
‘ਅਜਿਹੇ ਪਾਗਲਾਂ ਦਾ ਵੀਜ਼ਾ ਖੋ ਲੈਂਦਾ ਹਾਂ’
ਅਮਰੀਕਾ ਦੇ ਵਿਦੇਸ਼ ਮੰਤਰੀ ਰੁਬਿਓ ਨੇ ਵੀਰਵਾਰ ਨੂੰ ਗੁਯਾਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਇਸ ਵੇਲੇ ਅਜਿਹੇ ਵਿਦਿਆਰਥੀਆਂ ਦੀ ਗਿਣਤੀ 300 ਤੋਂ ਕੁਝ ਵੱਧ ਹੋ ਸਕਦੀ ਹੈ। ਜਦ ਵੀ ਮੈਨੂੰ ਅਜਿਹੇ ‘ਪਾਗਲ’ ਮਿਲਦੇ ਹਨ, ਮੈਂ ਉਨ੍ਹਾਂ ਦਾ ਵੀਜ਼ਾ ਖੋ ਲੈਂਦਾ ਹਾਂ।” ਉਨ੍ਹਾਂ ਅੱਗੇ ਕਿਹਾ, “ਦੁਨੀਆ ਦੇ ਹਰ ਦੇਸ਼ ਨੂੰ ਇਹ ਤੈਅ ਕਰਨ ਦਾ ਹੱਕ ਹੈ ਕਿ ਉਨ੍ਹਾਂ ਦੀ ਧਰਤੀ ‘ਤੇ ਕੌਣ ਆ ਸਕਦਾ ਹੈ ਅਤੇ ਕੌਣ ਨਹੀਂ।”
ਰੁਬਿਓ ਦੇ ਦਫ਼ਤਰ ਵੱਲੋਂ ‘ਐਆਈ’ ਚਲਾਇਆ ਐਪ ਲਾਂਚ, ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੀ ਤਿਆਰੀ
ਰੁਬਿਓ ਦੇ ਦਫ਼ਤਰ ਨੇ ਹਾਲ ਹੀ ਵਿੱਚ “ਕੈਚ ਐਂਡ ਰਿਵੋਕ” ਨਾਂ ਦਾ ਇੱਕ AI-ਸੰਚਾਲਿਤ ਐਪ ਵੀ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਉਹਨਾਂ ਵਿਦਿਆਰਥੀਆਂ ਨੂੰ ਖੋਜਣਾ ਅਤੇ ਉਨ੍ਹਾਂ ਦੇ ਵੀਜ਼ੇ ਰੱਦ ਕਰਨਾ ਹੈ, ਜੋ ਹਮਾਸ ਜਾਂ ਹੋਰ ਘੋਸ਼ਿਤ ਆਤੰਕਵਾਦੀ ਸੰਗਠਨਾਂ ਦਾ ਸਮਰਥਨ ਕਰ ਰਹੇ ਹਨ।
ਵਿਦੇਸ਼ ਵਿਭਾਗ ਨਵੇਂ ਵਿਦਿਆਰਥੀ ਆਵੇਦਨਾਂ ਦੀ ਵੀ ਗਹਿਰੀ ਜਾਂਚ ਕਰ ਰਿਹਾ ਹੈ। F (ਅਕਾਦਮਿਕ ਅਧਿਐਨ ਵੀਜ਼ਾ), M (ਵਿਆਵਸਾਇਕ ਅਧਿਐਨ ਵੀਜ਼ਾ) ਜਾਂ J (ਅਦਲ-ਬਦਲ ਵੀਜ਼ਾ) ਤਹਿਤ ਜੇਕਰ ਕਿਸੇ ਵੀ ਵਿਦਿਆਰਥੀ ਉੱਤੇ “ਰਾਸ਼ਟਰ-ਵਿਰੋਧੀ” ਗਤੀਵਿਧੀਆਂ ਨੂੰ ਸਮਰਥਨ ਕਰਨ ਦੇ ਸਬੂਤ ਮਿਲਦੇ ਹਨ, ਤਾਂ ਉਨ੍ਹਾਂ ਨੂੰ ਅਮਰੀਕਾ ਵਿੱਚ ਦਾਖਲਾ ਨਹੀਂ ਮਿਲੇਗਾ।
ਈ-ਮੇਲ ਵਿੱਚ ਕੀ ਕਿਹਾ ਗਿਆ?
ਈ-ਮੇਲ ਵਿੱਚ ਵਿਦਿਆਰਥੀਆਂ ਨੂੰ ਇੱਕ ਐਪ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਦੇਸ਼ ਨਿਕਾਲਾ ਕਰਨ ਲਈ ਕਿਹਾ ਗਿਆ ਹੈ। ਇਹ ਐਪ ਟਰੰਪ ਪ੍ਰਸ਼ਾਸਨ ਵੱਲੋਂ 10 ਮਾਰਚ ਨੂੰ ਲਾਂਚ ਕੀਤਾ ਗਿਆ ਸੀ।
ਈ-ਮੇਲ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ “ਤੁਹਾਡੇ ਵੀਜ਼ੇ ਜਾਰੀ ਹੋਣ ਤੋਂ ਬਾਅਦ ਹੋਰ ਜਾਣਕਾਰੀ ਮਿਲੀ ਹੈ, ਜਿਸਦੇ ਆਧਾਰ ‘ਤੇ ਤੁਹਾਡਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।”
ਈ-ਮੇਲ ਵਿੱਚ ਵੀਜ਼ਾ ਸਮਾਪਤੀ ਦੀ ਤਾਰੀਖ ਵੀ ਲਿਖੀ ਹੋਈ ਹੈ। ਨਾਲ ਹੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਇਸ ਤੋਂ ਬਾਅਦ ਵੀ ਅਮਰੀਕਾ ਵਿੱਚ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਜੁਰਮਾਨਾ, ਹਿਰਾਸਤ ਅਤੇ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਈ-ਮੇਲ ਵਿੱਚ ਕੀ ਲਿਖਿਆ ਗਿਆ?
ਈ-ਮੇਲ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਤੁਹਾਨੂੰ ਭਵਿੱਖ ਵਿੱਚ ਅਮਰੀਕਾ ਦੇ ਵੀਜ਼ਾ ਲਈ ਅਯੋਗ ਵੀ ਬਣਾ ਸਕਦਾ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਨਿਕਾਲਾ ਕੀਤੇ ਜਾ ਰਹੇ ਵਿਅਕਤੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਵੀ ਭੇਜਿਆ ਜਾ ਸਕਦਾ ਹੈ।
ਈ-ਮੇਲ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕੋਈ ਦੇਸ਼ ਚੋਂ ਕੱਢੇ ਗਏ ਵਿਦਿਆਰਥੀ ਭਵਿੱਖ ਵਿੱਚ ਅਮਰੀਕਾ ਵਾਪਸ ਆਉਣਾ ਚਾਹੁੰਦਾ ਹੈ, ਤਾਂ ਉਸਨੂੰ ਨਵੇਂ ਵੀਜ਼ਾ ਲਈ ਦੁਬਾਰਾ ਅਰਜ਼ੀ ਦੇਣੀ ਪਵੇਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਯੋਗਤਾ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ। ਈ-ਮੇਲ ਵਿੱਚ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੀ ਪੂਰੀ ਪ੍ਰਕਿਰਿਆ ਵੀ ਵਿਸਥਾਰ ਨਾਲ ਦੱਸੀ ਗਈ ਹੈ।