Breaking News

England ’ਚ ਪੰਜਾਬੀ ਰਵਿੰਦਰ ਸਿੰਘ ਦੀ ਅਚਾਨਕ ਹੋਈ ਮੌਤ

ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਛਾਈ ਸੋਗ ਦੀ ਲਹਿਰ

ਟਾਂਡਾ ਉੜਮੁੜ : ਆਪਣੇ ਚੰਗੇ ਭਵਿੱਖ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ,ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਸੋਗ ਦੀ ਲਹਿਰ ਛਾ ਗਈ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਪਿਛਲੇ 18 ਸਾਲ ਤੋਂ ਇੰਗਲੈਂਡ ਦੇ ਗਰੇਵਜੈਂਡ ਸ਼ਹਿਰ ਵਿਚ ਰਹਿ ਰਿਹਾ ਸੀ।

ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਪਿਛਲੇ 18 ਸਾਲ ਤੋਂ ਇੰਗਲੈਂਡ ਵਿਚ ਰਹਿ ਰਿਹਾ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਰਹਿੰਦਾ ਸੀ। ਹੁਣ ਵੀ ਉਸ ਨੇ 10 ਦਸੰਬਰ ਨੂੰ ਪੰਜਾਬ ਆਉਣਾ ਸੀ ਅਤੇ ਉਸ ਨੇ ਆਪਣੀਆਂ ਟਿਕਟਾਂ ਬੁੱਕ ਕਰਵਾ ਲਈ ਸਨ ਪਰ ਪ੍ਰਮਾਤਮਾ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਰਵਿੰਦਰ ਸਿੰਘ ਇੰਗਲੈਂਡ ਵਿਚ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ।

Check Also

Punjab Police Video : ਪੰਜਾਬ ਪੁਲਿਸ ਨੇ ਰਾਜਸਥਾਨ ‘ਚ ਸੈਲਾਨੀ ‘ਤੇ ਤਾਣੀ ਪਿਸਤੌਲ, ਸਿਵਲ ਵਰਦੀ ‘ਚ ਘੇਰੀ ਹਰਿਆਣਾ ਨੰਬਰ ਦੀ ਕਾਰ, ਜਾਣੋ ਪੂਰਾ ਮਾਮਲਾ

Punjab Police Video : ਪੰਜਾਬ ਪੁਲਿਸ ਨੇ ਰਾਜਸਥਾਨ ‘ਚ ਸੈਲਾਨੀ ‘ਤੇ ਤਾਣੀ ਪਿਸਤੌਲ, ਸਿਵਲ ਵਰਦੀ …