Breaking News

ਗੁਰਦਾਸਪੁਰ ਪੁਲਿਸ ਚੌਂਕੀ ‘ਤੇ ਹਮਲੇ ਦੇ ਕਥਿਤ ਦੋਸ਼ੀਆਂ ਦਾ ਯੂਪੀ ਚ ਐਨਕਾਊਂਟਰ

ਗੁਰਦਾਸਪੁਰ ਪੁਲਿਸ ਚੌਂਕੀ ‘ਤੇ ਹਮਲੇ ਦੇ ਕਥਿਤ ਦੋਸ਼ੀਆਂ ਦਾ ਯੂਪੀ ਚ ਐਨਕਾਊਂਟਰ, ਗੁਰਦਾਸਪੁਰ ਦੇ ਵਸਨੀਕ ਸਨ ਤਿੰਨੇ ਨੌਜਵਾਨ

ਪਿਛਲੇ ਦਿਨੀਂ ਗੁਰਦਾਸਪੁਰ ਚ ਪੁਲਿਸ ਚੌਂਕੀ ‘ਤੇ ਹੋਏ ਗ੍ਰਨੇਡ ਹਮਲੇ ਦੇ ਕਥਿਤ ਦੋਸ਼ੀ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ (23) ਤੇ ਜਸਪ੍ਰੀਤ ਸਿੰਘ (18) ਦਾ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਨੇ ਪੀਲੀਭੀਤ ਚ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਮੁਤਾਬਕ ਤਿੰਨੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੈਂਬਰ ਸਨ ਅਤੇ ਗੁਰਦਾਸਪੁਰ ਦੇ ਵਸਨੀਕ ਸਨ ਅਤੇ ਉਹਨਾਂ ਕੋਲੋਂ ਦੋ AK 47 ਸਮੇਤ ਅਸਲਾ ਬਰਾਮਦ ਹੋਇਆ।

In a joint operation against, #Pakistan’s ISI operative in Punjab, a collaborative effort between UP Police & Punjab Police led to an encounter with three operatives of KZF in the jurisdiction of PS Puranpur, Pilibhit. Recovery: Two AK rifles and two Glock pistols

The three operatives—Varinder Singh (alias Ravi), Gurwinder Singh, and Jashanpreet Singh (alias Partap Singh)—are residents of PS Kalanaur and are accused of attacking the Bakshiwala Police Station in Kalanaur.

This module is controlled by Ranjeet Singh Nita, the chief of KZF, and operated by Jaswinder Singh Mannu, based in #Greece, a resident of village Agwan. It is further controlled by Jagjeet Singh, based in the #UK and serving in the #British Army. Jagjeet Singh used the identity of Fateh Singh Baggi.

I thank UP Police for the excellent support given in our inter-state operation.

ਗੁਰਦਾਸਪੁਰ ਗ੍ਰੇਨੇਡ ਹਮਲਾ: ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਕੇ.ਜ਼ੈੱਡ.ਐੱਫ਼.ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾ
ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਦਹਿਸ਼ਤ ਮਾਡਿਊਲ ਕੇ.ਜ਼ੈੱਡ.ਐੱਫ਼. ਚੀਫ਼ ਰਣਜੀਤ ਸਿੰਘ ਨੀਟਾ ਦੁਆਰਾ ਕੀਤਾ ਜਾਂਦਾ ਹੈ ਕੰਟਰੋਲ ਅਤੇ ਗ੍ਰੀਸ ਅਧਾਰਤ ਜਸਵਿੰਦਰ ਸਿੰਘ ਮੰਨੂ ਹੈ ਗਿਰੋਹ ਦਾ ਸੰਚਾਲਕ: ਡੀਜੀਪੀ ਗੌਰਵ ਯਾਦਵ
ਦਹਿਸ਼ਤੀ ਮਾਡਿਊਲ ਦੇ ਸਾਰੇ ਸਬੰਧਾਂ ਅਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ
ਚੰਡੀਗੜ੍ਹ, 23 ਦਸੰਬਰ, 2024: ਪਾਕਿਸਤਾਨ- ਆਈ.ਐਸ.ਆਈ. ਦੀ ਸਪਾਂਸਰਡ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਅੱਤਵਾਦੀ ਗਿਰੋਹ ਦੇ ਖ਼ਿਲਾਫ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ (ਯੂਪੀ) ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਗੁਰਦਾਸਪੁਰ ਵਿੱਚ ਪੁਲਿਸ ਥਾਣੇ ’ਤੇ ਗ੍ਰਨੇਡ ਹਮਲੇ ਕਰਨ ਵਿੱਚ ਸ਼ਾਮਲ ਇਸ ਗਿਰੋਹ ਦੇ ਤਿੰਨ ਕਾਰਕੁੰਨਾਂ ਨਾਲ ਡੱਟਵਾਂ ਮੁਕਾਬਲਾ (ਇਨਕਾਊਂਟਰ) ਕੀਤਾ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦਿੱਤੀ।

ਇਹ ਮੁਕਾਬਲਾ (ਇਨਕਾਊਂਟਰ) ਯੂਪੀ ਦੇ ਪੀਲੀਭੀਤ ਦੇ ਥਾਣਾ ਪੂਰਨਪੁਰ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਅਤੇ ਪੀਲੀਭੀਤ ਦੀਆਂ ਪੁਲਿਸ ਟੀਮਾਂ ਵੱਲੋਂ ਸਾਂਝੇ ਰੂਪ ਵਿੱਚ ਉਦੋਂ ਅਮਲ ਵਿੱਚ ਲਿਆਂਦਾ ਗਿਆ ਜਦੋਂ ਤਿੰਨ ਮਾਡਿਊਲ ਮੈਂਬਰਾਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਸੀ।

ਇਹ ਘਟਨਾ 18 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਾਨੌਰ ਪੁਲਿਸ ਥਾਣੇ ਦੇ ਅਧਿਕਾਰ ਖੇਤਰ ’ਚ ਪੈਂਦੇ ਬਖਸ਼ੀਵਾਲਾ ਪੁਲਿਸ ਚੌਕੀ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹੈਂਡ ਗ੍ਰੇਨੇਡ ਸੁੱਟੇ ਜਾਣ ਤੋਂ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਅਮਲ ਵਿੱਚ ਆਈ ਹੈ। ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਕੇ.ਜ਼ੈੱਡ.ਐੱਫ. ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਕੇ ਇਸ ਦਹਿਸ਼ਤੀ ਕਾਰਵਾਈ ਦੀ ਜ਼ਿੰਮੇਵਾਰੀ ਲਈ ਸੀ।

ਡੀਜੀਪੀ ਗੌਰਵ ਯਾਦਵ ਨੇ ਤਿੰਨ ਕਾਰਕੁੰਨਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਰਵੀ ਵਾਸੀ ਅਗਵਾਨ, ਕਲਾਨੌਰ; ਗੁਰਵਿੰਦਰ ਸਿੰਘ ਵਾਸੀ ਮੁਹੱਲਾ ਭੈਣੀ ਬਾਣੀਆ , ਕਲਾਨੌਰ; ਅਤੇ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਾਸੀ ਸ਼ੂਰ ਖੁਰਦ , ਕਲਾਨੌਰ ਵਜੋਂ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਯੂ.ਪੀ. ਵਿੱਚ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਏਕੇ-47 ਰਾਈਫਲਾਂ ਅਤੇ ਦੋ 9 ਐਮ.ਐਮ. ਗਲੋਕ ਪਿਸਤੌਲ ਵੀ ਬਰਾਮਦ ਕੀਤੇ ਹਨ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਦਹਿਸ਼ਤੀ ਮਾਡਿਊਲ ਨੂੰ ਕੇ.ਜ਼ੈਡ.ਐਫ. ਦੇ ਮੁਖੀ ਰਣਜੀਤ ਸਿੰਘ ਨੀਟਾ ਵੱਲੋਂ ਕੰਟਰੋਲ ਕੀਤਾ ਜਾਂਦਾ ਹੈ ਅਤੇ ਗ੍ਰੀਸ -ਅਧਾਰਤ ਜਸਵਿੰਦਰ ਸਿੰਘ ਮੰਨ ੂ(ਮੂਲ ਨਿਵਾਸੀ ਪਿੰਡ ਅਗਵਾਨ ਪਿੰਡ ਕਲਾਨੌਰ) ਵੱਲੋਂ ਚਲਾਇਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਸ ਮੋਡਿਊਲ ਦੀ ਅਗਵਾਈ ਕਰ ਰਿਹਾ ਮੁਲਜ਼ਮ ਵਰਿੰਦਰ ਉਰਫ ਰਵੀ ਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਬ੍ਰਿਟੇਨ ਸਥਿਤ ਜਗਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ, ਜੋ ਬ੍ਰਿਟਿਸ਼ ਆਰਮੀ ਵਿੱਚ ਕੰਮ ਕਰਦਾ ਦੱਸਿਆ ਜਾਂਦਾ ਹੈ ਅਤੇ ਆਪਣੀ ਪਛਾਣ ਫਤਿਹ ਸਿੰਘ ਬਾਗੀ ਵਜੋਂ ਦਰਸਾਉਂਦਾ ਸੀ। ਇਸੇ ਨਾਮ ਹੇਠ ਉਸ ਨੇ ਸੋਸ਼ਲਮੀਡੀਆ ਤੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।

ਇਹ ਆਪਰੇਸ਼ਨ, ਜਿਸ ਵਿੱਚ ਯੂਪੀ ਅਤੇ ਪੰਜਾਬ ਦੀਆਂ ਪੁਲਿਸ ਬਲਾਂ ਨੇ ਮਿਲ ਕੇ ਕੰਮ ਕੀਤਾ, ਨੂੰ ਅੰਤਰ-ਰਾਜੀ ਸਹਿਯੋਗ ਦੀ ਸ਼ਾਨਦਾਰ ਉਦਾਹਰਣ ਦੱਸਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਜੋ ਇਤਲਾਹ ਮਿਲੀ ਸੀ ਉਸਨੂੰ ਤੁਰੰਤ ਯੂ.ਪੀ. ਪੁਲਿਸ ਨਾਲ ਸਾਂਝਾ ਕੀਤਾ ਗਿਆ ਅਤੇ ਦੋਸ਼ੀਆਂ ਦੇ ਖਿਲਾਫ ਸਾਂਝਾ ਆਪ੍ਰੇਸ਼ਨ ਅਮਲ ਵਿੱਚ ਲਿਆਂਦਾ ਗਿਆ।

ਇਸ ਕਾਰਵਾਈ ਸਬੰਧੀ ਹੋਰਹ ਵੇਰਵਿਆਂ ਨੂੰ ਸਾਂਝੇ ਕਰਦੇ ਹੋਏ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਬਾਰਡਰ ਰੇਂਜ ਸਤਿੰਦਰ ਸਿੰਘ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਦੇ ਯੂਪੀ ਭੱਜਣ ਅਤੇ ਪੀਲੀਭੀਤ ਵਿਖੇ ਕਿਤੇ ਪਨਾਹ ਲੈਣ ਬਾਰੇ ਭਰੋਸੇਯੋਗ ਇਤਲਾਹ ਮਿਲਣ ਤੋਂ ਬਾਅਦ, ਗੁਰਦਾਸਪੁਰ ਪੁਲਿਸ ਨੇ ਤੁਰੰਤ ਪੀਲੀਭੀਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਟੀਮਾਂ ਨੂੰ ਗੁਰਦਾਸਪੁਰ ਤੋਂ ਇੱਕ ਸੰਯੁਕਤ ਕਾਰਵਾਈ ਵਿੱਢਣ ਲਈ ਪੀਲੀਭੀਤ ਭੇਜ ਦਿੱਤਾ ਗਿਆ।.

ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਆਹਮੋ-ਸਾਹਮਣੇ ਹੁੰਦਿਆਂ ਹੀ ਦੋਸ਼ੀਆਂ ਨੇ ਪੁਲਿਸ ਟੀਮਾਂ ’ਤੇ ਗੋਲੀਆਂ ਚਲਾ ਦਿੱਤੀਆਂ ਤਾਂ ਮਜਬੂਰਨ ਪੁਲਿਸ ਪਾਰਟੀਆਂ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ। ਗੋਲੀਬਾਰੀ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਸੀ.ਐਚ.ਸੀ. ਪੂਰਨਪੁਰ ਲਿਜਾਇਆ ਗਿਆ।

ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰੀਸ਼ ਦਿਆਮਾ ਨੇ ਕਿਹਾ ਕਿ ਇਸ ਦਹਿਸ਼ਤੀ ਮਾਡਿਊਲ ਦੇ ਸਾਰੇ ਸਬੰਧਾਂ ਅਤੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੀ ਸੰਭਾਵਨਾ ਹੈ।

ਇਸ ਸਬੰਧੀ ਐਫਆਈਆਰ ਨੰ. 124 ਮਿਤੀ 19/12/2024 ਨੂੰ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 109 ਅਤੇ 324 (4) ਅਤੇ ਵਿਸਫੋਟਕ ਐਕਟ ਦੀ ਧਾਰਾ 4 (5) ਤਹਿਤ ਥਾਣਾ ਕਲਾਨੌਰ ਵਿਖੇ ਦਰਜ ਕੀਤਾ ਗਿਆ ਸੀ। ਜਦੋਂ ਕਿ ਹੁਣ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 13, 16, 17, 18-ਬੀ, 20, 35 ਅਤੇ 40 ਸ਼ਾਮਲ ਕੀਤੀਆਂ ਗਈਆਂ ਹਨ।

ਗੁਰਦਾਸਪੁਰ 23 ਦਸੰਬਰ 2024- ਬੀਤੀ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬਾ ਕਲਾਨੌਰ ਦੀ ਭਿਖਾਰੀਵਾਲ ਦੀ ਪੁਲਿਸ ਚੌਕੀ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੁਲਿਸ ਮੁਕਾਬਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਮਕ ਅੱਤਵਾਦੀ ਸੰਗਠਨ ਦੇ ਮੈਂਬਰ ਸਨ ਜਿਸ ਨੂੰ ਵਿਦੇਸ਼ ਵਿੱਚ ਬੈਠਾ ਜਸਵਿੰਦਰ ਸਿੰਘ ਉਰਫ ਮੰਨੂ ਭਗਵਾਨ ਨਾਂ ਦਾ ਅੱਤਵਾਦੀ ਚਲਾ ਰਿਹਾ ਹੈ ਅਤੇ ਇਸ ਵੱਲੋਂ ਹੀ ਭਿਖਾਰੀਵਾਲ ਚੌਕੀ ਦੇ ਗਰਨੇਡ ਹਮਲੇ ਦੀ ਜਿੰਮੇਵਾਰੀ ਲਈ ਗਈ ਸੀ।

ਮਾਰੇ ਗਏ ਤਿੰਨੋ ਨੌਜਵਾਨਾਂ ਦੀ ਪਹਿਚਾਨ ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ, ਵਾਸੀ ਪਿੰਡ ਨਿੱਕਾ ਸ਼ਹੂਰ, ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਉਮਰ 25 ਸਾਲ ਵਾਸੀ ਕਲਾਨੌਰ ਅਤੇ ਵਰਿੰਦਰ ਸਿੰਘ ਉਰਫ਼ ਰਵੀ ਪੁੱਤਰ ਰਣਜੀਤ ਸਿੰਘ ਉਮਰ 23 ਸਾਲ, ਵਾਸੀ ਪਿੰਡ ਅਗਵਾਨ ਦੇ ਤੌਰ ਤੇ ਹੋਈ ਹੈ ਤੇ ਤਿੰਨੋਂ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ।

ਮ੍ਰਿਤਕ ਦੋਸ਼ੀ ਜਸਨਪ੍ਰੀਤ ਸਿੰਘ ਦਾ ਪ੍ਰੋਫਾਈਲ

ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜਸਨਪ੍ਰੀਤ ਸਿੰਘ ਵਾਸੀ ਨਿੱਕਾ ਸ਼ਹੂਰ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਪਰਮਜੀਤ ਕੌਰ ਨੇ ਦੂਜਾ ਵਿਆਹ ਕਰ ਲਿਆ ਸੀ ਅਤੇ ਉਹ ਆਪਣੇ ਪੰਜ ਬੱਚਿਆਂ ਨਾਲ ਪਿੰਡ ਸ਼ਾਹੂਰ ‘ਚ ਰਹਿ ਰਹੀ ਹੈ । ਜਸ਼ਨਪ੍ਰੀਤ ਦਾ ਵਿਆਹ 3 ਮਹੀਨੇ ਪਹਿਲਾਂ ਹੀ ਗੁਰਪ੍ਰੀਤ ਕੌਰ ਨਾਲ ਹੋਇਆ ਸੀ।ਗਰੀਬ ਪਰਿਵਾਰ ਤੋਂ ਹੋਣ ਕਾਰਨ ਜਸ਼ਨਪ੍ਰੀਤ ਦੇ ਪਰਿਵਾਰ ਦਾ ਹਰ ਮੈਂਬਰ ਮਿਹਨਤ ਮਜ਼ਦੂਰੀ ਕਰਦਾ ਹੈ। ਜਸ਼ਨਪ੍ਰੀਤ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਹ 8 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਸ਼ੀ ਜਸਨਪ੍ਰੀਤ ਸਿੰਘ ਦੀ ਮਾਤਾ ਅਤੇ ਪਤਨੀ ਡਾ. ਨੇ ਦੱਸਿਆ ਕਿ ਜਸਨਪ੍ਰੀਤ ਸਿੰਘ ਆਪਣੇ ਸਾਥੀ ਵਰਿੰਦਰ ਸਿੰਘ ਉਰਫ ਰਵੀ ਅਗਵਾਨ ਦੇ ਨਾਲ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਦੋਵੇਂ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਮਾਰ ਦਿੱਤੇ ਗਏ ਹਨ ਜਿਸਦੀ ਪਰਿਵਾਰ ਵਾਲਿਆਂ ਨੂੰ ਅੱਜ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਹੈ ਪਰ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਬੇਕਸੂਰ ਹੈ ਉਸਦਾ ਪੁੱਤਰ ਅਜਿਹਾ ਨਹੀਂ ਕਰ ਸਕਦਾ।

ਮ੍ਰਿਤਕ ਗੁਰਵਿੰਦਰ ਸਿੰਘ ਦੀ ਪ੍ਰੋਫਾਈਲ

ਮ੍ਰਿਤਕ ਗੁਰਵਿੰਦਰ ਸਿੰਘ ਦਾ ਪਿਤਾ ਗੁਰਦੇਵ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਗੁਰਵਿੰਦਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਜਿਸ ਨੇ 12 ਵੀਂ ਤੱਕ ਪੜ੍ਹਾਈ ਕੀਤੀ ਸੀ ਅਤੇ ਉਹ ਕੋਈ ਕੰਮ ਨਹੀਂ ਕਰ ਰਿਹਾ ਸੀ। ਉਸ ‘ਤੇ ਪਹਿਲਾਂ ਵੀ ਮਾਮਲਾ ਦਰਜ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਉਸ ਦੇ ਦੋਸ਼ ਸੀ ਕਿ ਉਸ ਨੇ ਇਕ ਨੌਜਵਾਨ ਨੂੰ ਨਹਿਰ ‘ਚ ਧੱਕਾ ਦੇ ਦਿੱਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਮੰਗਲਵਾ ਨੂੰ ਘਰੋਂ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਫੋਨ ਬੰਦ ਆ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨਾਲ ਕੋਈ ਗੱਲ ਨਹੀਂ ਹੋਈ ਸੀ। ਘਰ ਵਾਲਿਆਂ ਨੂੰ ਸਵੇਰੇ ਪੁਲਸ ਤੋਂ ਪਤਾ ਲੱਗਾ ਕਿ ਉਸ ਦਾ ਬੇਟਾ ਬੇਕਸੂਰ ਹੈ।

ਮ੍ਰਿਤਕ ਵਰਿੰਦਰ ਸਿੰਘ ਉਰਫ਼ ਰਵੀ ਦਾ ਪ੍ਰੋਫ਼ਾਈਲ

ਮੁਲਜ਼ਮ ਵਰਿੰਦਰ ਸਿੰਘ ਉਰਫ ਰਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਹੈ, ਜੋ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਉਸ ਦੀ ਮਾਂ ਵੀ ਘਰ ਨੂੰ ਤਾਲਾ ਲਗਾ ਕੇ ਕਿਤੇ ਚਲੀ ਗਈ, ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਸਿੰਘ ਉਰਫ਼ ਰਵੀ ਵਿਦੇਸ਼ ‘ਚ ਰਹਿ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੈਂਬਰ ਜਸਵਿੰਦਰ ਸਿੰਘ ਬਾਗੀ ਉਰਫ਼ ਮੰਨੂ ਅਗਵਾਨ ਦੇ ਸੰਪਰਕ ‘ਚ ਹੈ। ਫਿਲਹਾਲ ਰਵੀ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਨਹੀਂ ਆਇਆ।

In a major breakthrough against a #Pak-sponsored Khalistan Zindabad Force(KZF) terror module, a joint operation of UP Police and Punjab Police has led to an encounter with three module members who fired at the police party.

This terror module is involved in grenade attacks at police establishments in border areas of Punjab.

The encounter has taken place in the jurisdiction of PS Puranpur, Pilibhit, between the joint police teams of Pilibhit & Punjab and the three module members are involved in the grenade attack on a police post in #Gurdaspur.

The injured persons have been immediately taken to CHC Puranpur for urgent medical treatment.

Investigations are in progress to unveil the entire terror module

Recovery: Two AK rifles and two Glock pistols