Breaking News

ਸਾਥੀਆਂ ਦੇ ਅਸਤੀਫੇ ਕਾਰਨ ਟਰੂਡੋ ਦੀ ਕੁਰਸੀ ਹੋਈ ਡਾਵਾਂਡੋਲ

-ਸਾਥੀਆਂ ਦੇ ਅਸਤੀਫੇ ਕਾਰਨ ਟਰੂਡੋ ਦੀ ਕੁਰਸੀ ਹੋਈ ਡਾਵਾਂਡੋਲ

-ਓਂਟਾਰੀਓ ‘ਚ ਟਰੱਕ ਹਾਦਸੇ ਦੌਰਾਨ ਹੋਈ ਦੋ ਪੰਜਾਬੀਆਂ ਦੀ ਮੌਤ

-ਕਿਸਾਨ ਆਗੂ ਡੱਲੇਵਾਲ ਮਰਨ ਵਰਤ ਜਾਰੀ ਰੱਖਣ ਲਈ ਅੜੇ

-ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਡੀਐਸਪੀ ਬਣਾਇਆ ਬਲੀ ਦਾ ਬੱਕਰਾ

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਫਰੀਲੈਂਡ ਵੱਲੋਂ ਅਸਤੀਫ਼ਾ

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਰਿਸਟੀਆ ਫਰੀਲੈਂਡ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਕਸ਼ੀਦਗੀ ਚੱਲ ਰਹੀ ਸੀ। ਅਸਤੀਫ਼ੇ ਤੋਂ ਬਾਅਦ ਕਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵੀ ਆਪਣੇ ਪੁਰਾਣੇ ਹਲਕੇ ਤੋਂ ਹੀ ਲੜੇਗੀ। ਇਸ ਤੋਂ ਪਹਿਲਾਂ ਇੱਕ ਹੋਰ ਮੰਤਰੀ ਸਿਆਨ ਫਰੇਜਰ ਨੇ ਵੀ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀ। ਤਿੰਨ ਸਾਲ ਪਹਿਲਾਂ ਆਵਾਸ ਮੰਤਰੀ ਹੁੰਦਿਆਂ ਸਿਆਨ ਫਰੇਜਰ ਕੁਝ ਵਿਵਾਦਾਂ ਵਿੱਚ ਵੀ ਘਿਰੇ ਸਨ। ਦੋ ਮੰਤਰੀਆਂ ਵੱਲੋਂ ਦਿੱਤੇ ਅਸਤੀਫ਼ੇ ਟਰੂਡੋ ਵਜ਼ਾਰਤ ਲਈ ਖ਼ਤਰੇ ਦੀ ਘੰਟੀ ਮੰਨੇ ਜਾ ਰਹੇ ਹਨ।

ਕੈਨੇਡਾ: ਡਾਕ ਸੇਵਾਵਾਂ ਅੱਜ ਤੋਂ ਹੋਣਗੀਆਂ ਬਹਾਲ

ਟੋਰਾਂਟੋ, 16 ਦਸੰਬਰ

ਉਜਰਤਾਂ, ਨੌਕਰੀ ਸੁਰੱਖਿਆ ਅਤੇ ਹੋਰ ਮੰਗਾਂ ਨੂੰ ਲੈ ਕੇ ਕੈਨੇਡਾ ਦੇ ਡਾਕਖਾਨਿਆਂ ’ਚ ਚੱਲ ਰਹੀ ਹੜਤਾਲ ਕਰੀਬ ਇਕ ਮਹੀਨੇ ਬਾਅਦ ਖ਼ਤਮ ਹੋਣ ਮਗਰੋਂ ਭਲਕੇ ਤੋਂ ਸੇਵਾਵਾਂ ਬਹਾਲ ਹੋਣਗੀਆਂ। ਕੈਨੇਡਾ ਪੋਸਟ ਨੇ ਕਿਹਾ ਕਿ ਕੌਮੀ ਪੋਸਟਲ ਸੇਵਾ ’ਚ ਕੰਮਕਾਜ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਕੈਨੇਡਾ ’ਚ ਪ੍ਰਾਇਮਰੀ ਪੋਸਟਲ ਅਪਰੇਟਰ ਨਾਲ ਸਮਝੌਤਾ ਨਾਕਾਮ ਰਹਿਣ ਮਗਰੋਂ ਵਰਕਰ ਹੜਤਾਲ ’ਤੇ ਚਲੇ ਗਏ ਸਨ। ਸੰਘੀ ਸਰਕਾਰ ਨੇ ਹੜਤਾਲ ਖ਼ਤਮ ਕਰਾਉਣ ਦੇ ਯਤਨ ਸ਼ੁਰੂ ਕੀਤੇ ਸਨ, ਜਦੋਂ ਕਿਰਤ ਮੰਤਰੀ ਸਟੀਵਨ ਮੈਕਕਿਨੌਨ ਨੇ ਮਾਮਲਾ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਹਵਾਲੇ ਕਰਨ ਦਾ ਐਲਾਨ ਕੀਤਾ ਸੀ। ਬੋਰਡ ਕੰਮਕਾਜੀ ਥਾਵਾਂ ’ਤੇ ਵਿਵਾਦਾਂ ਦੇ ਨਿਬੇੜੇ ਲਈ ਕੰਮ ਕਰਦਾ ਹੈ। ਬੋਰਡ ਨੇ ਦੇਰ ਰਾਤ ਸੁਣਵਾਈ ਮਗਰੋਂ ਕਿਹਾ ਸੀ ਕਿ ਜਮੂਦ ਕਾਇਮ ਹੈ ਤੇ ਉਨ੍ਹਾਂ ਹੁਕਮ ਦਿੱਤੇ ਕਿ ਕਰੀਬ 55 ਹਜ਼ਾਰ ਵਰਕਰ ਕੰਮ ’ਤੇ ਪਰਤ ਆਉਣ। ਇਸ ਨਾਲ ਮੌਜੂਦਾ ਸਮਝੌਤਾ 22 ਮਈ, 2025 ਤੱਕ ਵਧਾ ਦਿੱਤਾ ਗਿਆ ਹੈ।

ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਜਰਟਿਨ ਟਰੂਡੋ ਤੇ ਫ੍ਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਤਲਖੀ ਬਣੀ ਹੋਈ ਸੀ। ਅਸਤੀਫ਼ੇ ਮਗਰੋਂ ਫ੍ਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵੀ ਆਪਣੇ ਪੁਰਾਣੇ ਹਲਕੇ ਤੋਂ ਹੀ ਲੜੇਗੀ। ਇਸ ਤੋਂ ਪਹਿਲਾਂ ਇਕ ਹੋਰ ਮੰਤਰੀ ਸਿਆਨ ਫਰੇਜ਼ਰ ਨੇ ਵੀ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀ। ਤਿੰਨ ਸਾਲ ਪਹਿਲਾਂ ਅਵਾਸ ਮੰਤਰੀ ਹੁੰਦਿਆਂ ਫਰੇਜ਼ਰ ਕੁਝ ਵਿਵਾਦਾਂ ਵਿੱਚ ਵੀ ਘਿਰੇ ਸਨ। ਦੋ ਮੰਤਰੀਆਂ ਵੱਲੋਂ ਦਿੱਤੇ ਅਸਤੀਫ਼ੇ ਟਰੂਡੋ ਵਜ਼ਾਰਤ ਲਈ ਖ਼ਤਰੇ ਦੀ ਘੰਟੀ ਸਮਝੇ ਜਾ ਰਹੇ ਹਨ।