Breaking News

Salman Khan -‘ਮੈਨੂੰ ਸਪੋਰਟ ਦੀ ਲੋੜ ਹੈ’… ਸਲਮਾਨ ਖਾਨ ਨੇ ਆਪਣੀ ਫ਼ਿਲਮ ‘ਸਿਕੰਦਰ’ ਲਈ ਮੰਗੀ ਸੁਪੋਰਟ ?, ਵੀਡੀਓ ਹੋ ਰਹੀ ਵਾਇਰਲ

Salman Khan -‘ਮੈਨੂੰ ਸਪੋਰਟ ਦੀ ਲੋੜ ਹੈ’… ਸਲਮਾਨ ਖਾਨ ਨੇ ਆਪਣੀ ਫ਼ਿਲਮ ‘ਸਿਕੰਦਰ’ ਲਈ ਮੰਗੀ ਸੁਪੋਰਟ ?, ਵੀਡੀਓ ਹੋ ਰਹੀ ਵਾਇਰਲ

salman Khan has spoken out about the lack of support from Bollywood for his film Sikandar. Addressing the industry’s silence, he stated, “Maybe they think I don’t need their support,” but added, “Everybody needs support.” The film has struggled at the box office, with collections dropping 50% on day 4 to ₹19 crore, bringing its total to ₹84.25 crore. To make matters worse, Sikandar was leaked online before its theatrical release, further affecting its earnings. Watch the full story here.

ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਪਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਫਿਲਮ ਸਿਰਫ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ।

 


ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਕਰ ਪਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਫਿਲਮ ਸਿਰਫ ਦੋ ਦਿਨਾਂ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ। ਪਰ ਹੁਣ ਸਲਮਾਨ ਨੂੰ ਇਸ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਜਿੱਥੇ ‘ਸਿਕੰਦਰ’ ਦੇ ਕਾਈ ਦਾ ਗ੍ਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਹੁਣ, ਭਾਈਜਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਸਨੂੰ ਸਪੋਰਟ ਦੀ ਲੋੜ ਹੈ।

 

 

 

ਸਲਮਾਨ ਖਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸਪੋਰਟ ਦੀ ਗੱਲ ਕਰ ਰਹੇ ਹਨ। ਬਾਲੀਵੁੱਡ ਬੱਬਲ ਨਾਲ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਇੰਡਸਟਰੀ ਦੇ ਚੋਣਵੀਂ ਸਪੋਰਟ ਬਾਰੇ ਗੱਲ ਕੀਤੀ। ਜਦੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਫਿਲਮ ਇੰਡਸਟਰੀ ਨੇ ‘ਸਿਕੰਦਰ’ ‘ਤੇ ਜ਼ਿਆਦਾਤਰ ਚੁੱਪੀ ਧਾਰੀ ਹੋਈ ਹੈ ਜਦੋਂ ਕਿ ਸਲਮਾਨ ਅਕਸਰ ਆਪਣੇ ਸਾਥੀਆਂ ਅਤੇ ਦੋਸਤਾਂ ਦੀਆਂ ਫਿਲਮਾਂ ਦੀ ਖ਼ੂਬ ਪ੍ਰਮੋਸ਼ਨ ਕਰਦੇ ਹਨ।

 
 

‘ਸਭ ਨੂੰ ਨੂੰ ਲੋੜ ਪੈਂਦੀ ਹੈ
ਇਸ ਮਾਮਲੇ ਵਿੱਚ ਕੁਮੈਂਟ ਕਰਦੇ ਹੋਏ ਸਲਮਾਨ ਨੇ ਕਿਹਾ, ‘ਉਨ੍ਹਾਂ ਨੂੰ ਅਜਿਹਾ ਲੱਗਦਾ ਹੋਵੇਗਾ ਕਿ ਮੈਨੂੰ ਲੋੜ ਨਹੀਂ ਪੈਂਦੀ ਹੈ।’ ਹਾਲਾਂਕਿ, ਉਨ੍ਹਾਂ ਨੇ ਕਿਹਾ ‘ਪਰ, ਸਾਰਿਆਂ ਨੂੰ ਲੋੜ ਪੈਂਦੀ ਹੈ।

 

 

ਸਲਮਾਨ ਨੇ ਇਨ੍ਹਾਂ ਫਿਲਮਾਂ ਦਾ ਕੀਤਾ ਜ਼ਿਕਰ…
ਸਲਮਾਨ ਨੇ ਫਿਰ ਆਪਣੇ ਸਾਥੀਆਂ ਦੀਆਂ ਆਉਣ ਵਾਲੀਆਂ ਅਤੇ ਹਾਲੀਆ ਰਿਲੀਜ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸੰਨੀ ਦਿਓਲ ਦੀ ਆਉਣ ਵਾਲੀ ਮਾਸ-ਐਕਸ਼ਨ ਫਿਲਮ ‘ਜਾਟ’ ਦਾ ਜ਼ਿਕਰ ਕੀਤਾ, ਜੋ 10 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਵਾਲੀ ਹੈ। ਉਨ੍ਹਾਂ ਨੇ ਮਲਿਆਲਮ ਬਲਾਕਬਸਟਰ ‘L2: ਐਮਪੁਰਾਣ’ ਦਾ ਵੀ ਜ਼ਿਕਰ ਕੀਤਾ, ਜੋ ‘ਸਿਕੰਦਰ’ ਤੋਂ ਸਿਰਫ਼ ਦੋ ਦਿਨ ਪਹਿਲਾਂ ਰਿਲੀਜ਼ ਹੋਈ ਸੀ ਅਤੇ ਪਹਿਲਾਂ ਹੀ ਰਿਕਾਰਡ ਬਣਾ ਰਹੀ ਹੈ। ਫਿਲਮ ਵਿੱਚ ਮੋਹਨ ਲਾਲ ਅਤੇ ਪ੍ਰਿਥਵੀਰਾਜ ਸੁਕੁਮਾਰਨ ਨੇ ਸ਼ਾਨਦਾਰ ਐਕਟਿੰਗ ਕੀਤੀ ਹੈ।

 

 

 

ਸਿਰਫ਼ ਦੋ ਸਿਤਾਰਿਆਂ ਦਾ ਮਿਲੀ ਸਾਥ…
ਦਿਲਚਸਪ ਗੱਲ ਇਹ ਹੈ ਕਿ ਬਾਲੀਵੁੱਡ ਸਿਤਾਰਿਆਂ ਵਿੱਚੋਂ, ਸਿਰਫ਼ ਸੰਨੀ ਦਿਓਲ ਨੇ ਹੀ ‘ਸਿਕੰਦਰ’ ਦੀ ਜਨਤਕ ਤੌਰ ‘ਤੇ ਪ੍ਰਮੋਸ਼ਨ ਕੀਤਾ, ਉਨ੍ਹਾਂ ਨੇ ਸਲਮਾਨ ਦੀ ਫਿਲਮ ਲਈ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਸੀ। ਇਸ ਦੇ ਨਾਲ ਹੀ, ਆਮਿਰ ਖਾਨ ਨੇ ਸਲਮਾਨ ਅਤੇ ਨਿਰਦੇਸ਼ਕ ਏਆਰ ਮੁਰੂਗਦਾਸ ਦੇ ਨਾਲ ਇੱਕ ਪ੍ਰਮੋਸ਼ਨਲ ਵੀਡੀਓ ਵਿੱਚ ਹਿੱਸਾ ਲਿਆ, ਪਰ ਸਲਮਾਨ ਨੂੰ ਕਿਸੇ ਹੋਰ ਦਾ ਸਾਥ ਨਹੀਂ ਮਿਲਿਆ।

 

 

 

ਸਿਕੰਦਰ’ ਨੇ ਚਾਰ ਦਿਨਾਂ ਵਿੱਚ ਕਿੰਨੀ ਕਮਾਈ ਕੀਤੀ ?
‘ਸਿਕੰਦਰ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸਨੇ ਪਹਿਲੇ ਦਿਨ 26 ਕਰੋੜ ਰੁਪਏ ਦੀ ਕਮਾਈ ਕੀਤੀ। ਇਸਨੇ ਦੂਜੇ ਦਿਨ 29 ਕਰੋੜ ਅਤੇ ਤੀਜੇ ਦਿਨ 19.5 ਕਰੋੜ ਦੀ ਕਮਾਈ ਕੀਤੀ। ਚੌਥੇ ਦਿਨ, ਇਹ ਅੰਕੜਾ ਹੋਰ ਡਿੱਗ ਗਿਆ ਅਤੇ ਸਿਰਫ਼ 9.75 ਕਰੋੜ ਰੁਪਏ ਦੀ ਕਮਾਈ ਹੋਈ। Sacnilk ਦੀ ਅਰਲੀ ਰਿਪੋਰਟ ਦੇ ਮੁਤਾਬਿਕ,‘ਸਿਕੰਦਰ’ ਨੇ ਚਾਰ ਦਿਨਾਂ ਵਿੱਚ 84.25 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ।