Breaking News

ਕੀ “ਆਪ” ਵਾਲੇ ਧੱਕੇਸ਼ਾਹੀ ਦੇ ਸਾਰੇ ਰਿਕਾਰਡ ਤੋੜ ਰਹੇ ਨੇ?

“ਆਪ” ਵਾਲੇ ਧੱਕੇਸ਼ਾਹੀ ਦੇ ਸਾਰੇ ਰਿਕਾਰਡ ਤੋੜ ਰਹੇ ਨੇ। ਪੁਲਿਸ ਦੀ ਸ਼ਰੇਆਮ ਮਿਲੀਭੁਗਤ ਦੇ ਸਬੂਤ ਵੀਡੀਓਜ਼ ਰਾਹੀਂ ਸਾਹਮਣੇ ਆ ਰਹੇ ਨੇ ਪਰ ਸੀਨੀਅਰ ਅਧਿਕਾਰੀ ਬੇਸ਼ਰਮ ਚੁੱਪ ਧਾਰੀ ਬੈਠੇ ਨੇ।
ਜੇ ਪੰਜਾਬ ਵਿੱਚ ਇਨਕਲਾਬ ਨਾ ਆਇਆ ਹੁੰਦਾ ਤਾਂ ਇਨ੍ਹਾਂ ਵੀਡੀਓਜ਼ ‘ਤੇ ਚੈਨਲ ਚੀਕ-ਚੀਕ ਕੇ ਖਬਰਾਂ ਚਲਾ ਰਹੇ ਹੁੰਦੇ।

ਪੁਲਿਸ ਦੇ ਇਸ ਵਤੀਰੇ ਦਾ ਪੰਜਾਬ ਦੇ ਡੀਜੀਪੀ ਦੇ ਦਾਅਵਿਆਂ ਨਾਲ ਮੁਕਾਬਲਾ ਕਰਕੇ ਵੇਖੋ।
ਇਸ ਸਾਰੇ ਕੁਝ ਦੇ ਬਾਵਜੂਦ ਜ਼ਿੰਮੇਵਾਰ ਸੀਨੀਅਰ ਪੁਲਿਸ ਅਫਸਰਾਂ ਦੇ ਨਾਂ ਵਿਰੋਧੀ ਪਾਰਟੀਆਂ ਦੇ ਮੁੱਖ ਆਗੂ, ਖਾਸ ਕਰ ਕਾਂਗਰਸ ਤੇ ਭਾਜਪਾ ਦੇ, ਨਹੀਂ ਲੈਣਗੇ।

ਵਿਮਨ ਕਮਿਸ਼ਨ ਦੀ ਨਾਟਕਬਾਜ਼ੀ

ਕਾਂਗਰਸ ਸਰਕਾਰ ਵੇਲੇ ਮਨੀਸ਼ਾ ਗੁਲਾਟੀ ਦੀਆਂ ਨਾਟਕਬਾਜ਼ੀਆਂ ਤੋਂ ਪਹਿਲਾਂ ਲੋਕ ਬਹੁਤਾ ਪੰਜਾਬ ਵਿਮਨ ਕਮਿਸ਼ਨ ਬਾਰੇ ਨਹੀਂ ਸਨ ਜਾਣਦੇ। ਬੀਬੀ ਮਨੀਸ਼ਾ ਨੇ ਕਮਿਸ਼ਨ ਬਾਰੇ ਚਰਚਾ ਤਾਂ ਬਹੁਤ ਕਰਵਾਈ ਪਰ ਇਸ ਦੀ ਇੱਜ਼ਤ ਘਟਾਈ।

ਹਾਲਾਂਕਿ ਨਾਟਕਬਾਜ਼ੀਆਂ ਵਿੱਚ “ਆਪ” ਵਾਲਿਆਂ ਦੀ ਝੰਡੀ ਹੈ ਪਰ ਕਮਿਸ਼ਨ ਦੇ ਮੌਜੂਦਾ ਚੇਅਰਪਰਸਨ ਰਾਜ ਲਾਲੀ ਗਿੱਲ ਇਸ ਮਾਮਲੇ ਵਿੱਚ ਮਨੀਸ਼ਾ ਗੁਲਾਟੀ ਨਾਲੋ ਪਿੱਛੇ ਹੈ। ਫਿਰ ਵੀ ਕਮਿਸ਼ਨ ਦੇ ਵਕਾਰ ਨੂੰ ਹੇਠਾਂ ਸੁੱਟਣ ਵਿੱਚ ਉਹ ਗੁਲਾਟੀ ਦੇ ਬਰਾਬਰ ਹੈ।


ਇਹੋ ਜਿਹੇ ਕਮਿਸ਼ਨਾਂ ਦੀਆਂ ਅਹੁਦੇਦਾਰੀਆਂ ਸਿਆਸੀ ਹੁੰਦੀਆਂ ਨੇ ਪਰ ਫਿਰ ਵੀ ਨਿਰਪੱਖਤਾ ਦਾ ਕੁਝ ਭੁਲੇਖਾ ਜਿਹਾ ਰੱਖਿਆ ਜਾਂਦਾ ਹੈ। ਪਰ “ਆਪ” ਵਾਲਿਆਂ ਨੇ ਤੇ ਬੀਬੀ ਰਾਜ ਲਾਲੀ ਗਿੱਲ ਨੇ ਇਹੋ ਜਿਹਾ ਕੋਈ ਭੁਲੇਖਾ ਵੀ ਨਹੀਂ ਰੱਖਿਆ।

ਪਟਿਆਲੇ ਵਿੱਚ ਸ਼ਰੇਆਮ ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਵਿਰੋਧੀ ਪਾਰਟੀਆਂ ਦੀਆਂ ਉਮੀਦਵਾਰ ਜਨਾਨੀਆਂ ਨੂੰ ਜਲੀਲ ਕੀਤਾ ਗਿਆ ਅਤੇ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਇਹ ਸਾਰੇ ਕੁਝ ਦੀਆਂ ਵੀਡੀਓਜ਼ ਵੀ ਬਣੀਆਂ, ਅਖਬਾਰਾਂ ‘ਚ ਵੀ ਛਪਿਆ, ਪਰ ਮਜ਼ਾਲ ਹੈ ਕਿ ਇਹੋ ਜਿਹੀ ਨੰਗੀ ਚਿੱਟੀ ਹਿੰਸਾ ਦਾ ਬੀਬੀ ਗਿੱਲ ਨੇ ਕੋਈ ਨੋਟਿਸ ਲਿਆ ਹੋਵੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਬਾਰੇ ਮੰਦਾ ਬੋਲਿਆ। ਉਸ ਤੋਂ ਬਾਅਦ ਜਨਤਕ ਤੌਰ ‘ਤੇ ਮਾਫੀ ਵੀ ਮੰਗ ਲਈ ਪਰ ਵਿਮਨ ਕਮਿਸ਼ਨ ਦੀ ਚੇਅਰਪਰਸਨ ਨੇ ਨੋਟਿਸ ਕੱਢ ਮਾਰਿਆ।

ਖੈਰ ਧਾਮੀ ਹੋਰਾਂ ਨੇ ਤਾਂ ਕਮਿਸ਼ਨ ਸਾਹਮਣੇ ਵੀ ਮਾਫੀ ਮੰਗ ਲਈ ਹੈ। ਹੁਣ ਬੀਬੀ ਰਾਜ ਲਾਲੀ ਗਿੱਲ ਇਹ ਦੱਸਣ ਕਿ ਪਟਿਆਲੇ ਦੇ “ਆਪ” ਵਾਲੇ ਗੁੰਡਿਆ ਅਤੇ ਪੁਲਿਸ ਵਾਲਿਆਂ ਖਿਲਾਫ ਕਦੋਂ ਨੋਟਿਸ ਕੱਢਣਾ ਹੈ।

(ਐਡਵੋਕੇਟ ਧਾਮੀ ਦੇ ਇਨ੍ਹਾਂ ਮੰਦੇ ਬੋਲਾਂ ਨਾਲ ਉਨ੍ਹਾਂ ਦੇ ਆਪਣੇ ਤੇ ਸੰਸਥਾ ਦੇ ਵਕਾਰ ਨੂੰ ਤਾਂ ਸੱਟ ਵੱਜੀ ਹੀ ਪਰ ਇਸ ਘਟਨਾ ਦਾ ਦੂਜਾ ਪੱਖ ਇਹ ਹੈ ਕਿ ਕਿਸੇ ਪੱਤਰਕਾਰ ਲਈ ਇਸ ਤਰ੍ਹਾਂ ਪੱਖ ਲੈਣ ਲਈ ਕੀਤੇ ਫੋਨ ਨੂੰ ਰਿਕਾਰਡ ਕਰਕੇ ਜਨਤਕ ਕਰਨਾ ਵੀ ਗੈਰ ਇਖਲਾਕੀ ਅਤੇ ਗੈਰ ਪੇਸ਼ੇਵਰਾਨਾ ਹੈ। ਖੋਜੀ ਪੱਤਰਕਾਰੀ ਵਿੱਚ ਕਈ ਵਾਰ ਬਿਨਾਂ ਦੱਸਿਆ ਰਿਕਾਰਡਿੰਗ ਕਰਨੀ ਪੈਂਦੀ ਹੈ। ਪਰ ਇਸ ਮਾਮਲੇ ਵਿੱਚ ਪੱਤਰਕਾਰ ਕੋਈ ਖੋਜੀ ਪੱਤਰਕਾਰੀ ਨਹੀਂ ਸੀ ਕਰ ਰਿਹਾ, ਸਿਰਫ ਪੱਖ ਲੈ ਰਿਹਾ ਸੀ)

https://www.facebook.com/photo?fbid=1117950053672908&set=a.449021620565758