Himanshi Khurana: ਹੁਣ ਹਿਮਾਂਸ਼ੀ ਖੁਰਾਣਾ ਦਾ ਫੁੱਟਿਆ ਗੁੱਸਾ, ਕਿਹਾ-ਪੰਜਾਬੀ ਇੰਡਸਟਰੀ ਵਿਚ ਇਕ ਵਿਅਕਤੀ ਕਿਸੇ ਦਲਾਲ ਤੋਂ ਘੱਟ ਨਹੀਂ
‘ਨਵੀਆਂ ਕੁੜੀਆਂ ਨੂੰ ਕੰਮ ਦਿਵਾਉਣ ਦੇ ਬਦਲੇ ਕਰਦਾ ਗੁੰਮਰਾਹ’
ਬਿੱਗ ਬੌਸ 13 ਫੇਮ ਦੀ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਕਿਸੇ ਦਾ ਨਾਮ ਲਏ ਬਿਨਾਂ, ਇੰਡਸਟਰੀ ਦੇ ਇੱਕ ਆਦਮੀ ‘ਤੇ ਅਭਿਨੇਤਰੀਆਂ ਨੂੰ ਕਥਿਤ ਤੌਰ ‘ਤੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਵਿਅਕਤੀ ਨੇ ਉਸ ਦੇ ਪੈਸੇ ਦੇਣੇ ਹਨ। ਉਸ ਨੇ ਕਿਹਾ ਕਿ ਮੈਂ ਚੁੱਪ ਸੀ ਪਰ ਇਸ ਨੇ ਆਖਰਕਾਰ ਬੋਲਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ, ਉਸ ਨੇ ਉਸ ਦਾ ਨਾਮ ਨਹੀਂ ਲਿਆ।
ਉਸ ਨੇ ਸੋਸ਼ਲ ਮੀਡੀਆ ਵਿਚ ਪੰਜਾਬੀ ਵਿੱਚ ਲਿਖਿਆ ਕਿ ਪੰਜਾਬੀ ਇੰਡਸਟਰੀ ਵਿੱਚ ਇੱਕ ਮੂਰਖ ਹੈ, ਇੱਕ ਬਿਲਕੁਲ ਬੇਸ਼ਰਮ, ਘਿਣਾਉਣਾ ਅਤੇ ਨਿਕੰਮਾ ਵਿਅਕਤੀ ਜੋ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਅਤੇ ਫਿਰ ਦਾਅਵਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਗੀਤਾਂ ਅਤੇ ਫ਼ਿਲਮਾਂ ਵਿੱਚ ਕੰਮ ਦਿਵਾਵੇਗਾ।
ਉਹ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਦਾ ਹੈ। ਮੈਨੂੰ ਪਤਾ ਲੱਗਾ ਕਿ ਉਹ ਬਹੁਤ ਸਮੇਂ ਤੋਂ ਮੇਰੇ ਬਾਰੇ ਵੀ ਗੱਲ ਕਰ ਰਿਹਾ ਹੈ, ਅਤੇ ਨਵੀਆਂ ਕੁੜੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਿਹਾ ਹੈ ਕਿ ਸਾਰੇ ਜਾਣੇ-ਪਛਾਣੇ ਪੰਜਾਬੀ ਕਲਾਕਾਰ ਉਸ ਦੇ ਕੰਟਰੋਲ ਵਿੱਚ ਹਨ।
ਉਸ ਨੇ ਲਿਖਿਆ ਕਿ ਹਜ਼ਾਰ ਵਾਰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਵੀ, ਉਹ ਨਹੀਂ ਸੁਧਰਿਆ ਪਰ ਇਸ ਵਾਰ ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਮੈਨੂੰ ਖਾਸ ਤੌਰ ‘ਤੇ ਆਪਣੀ ਟੀਮ ਰਾਹੀਂ ਇੱਕ ਕੁੜੀ ਤੋਂ ਸੁਨੇਹਾ ਮਿਲਿਆ…” ਜੇ ਤੂੰ ਮੇਰਾ ਮੈਸੇਜ਼ ਵੇਖ ਰਹੇ ਹੋ ਤਾਂ ਦੱਸ ਦੇਵਾਂ ਕਿ ਤੂੰ ਅਜੇ ਵੀ ਮੇਰੇ ਪੈਸੇ ਦੇਣੇ ਹਨ।
ਮੈਂ ਮੰਗੇ ਨਹੀਂ ਇਹ ਮੇਰੀ ਸ਼ਰਾਫ਼ਤ ਹੈ। ਤੈਨੂੰ 10-10 ਲੱਖ ਉਧਾਰ ਦਿੱਤੇ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਕਹੇ ਕਿ ਹਿਮਾਂਸ਼ੀ ਮੇਰੇ ਸਿਰ ‘ਤੇ ਚੱਲਦੀ ਹੈ।
ਯਾਦ ਹੈ ਜਦੋਂ ਲੰਡਨ ਵਿੱਚ ਫਸਿਆ ਸੀ? ਮੈਂ ਮਦਦ ਕੀਤੀ ਸੀ। ਤੇਰੇ ਕੋਲ ਟਿਕਟਾਂ ਲਈ ਪੈਸੇ ਵੀ ਨਹੀਂ ਸਨ। ਉਸ ਨੇ ਦੂਜੇ ਕਲਾਕਾਰਾਂ ਨੂੰ ਚੌਕਸ ਰਹਿਣ ਲਈ ਵੀ ਕਿਹਾ ਤੇ ਲਿਖਿਆ ਕਿ ਮੈਂ ਤੁਹਾਡਾ ਨਾਮ ਨਹੀਂ ਲੈਣਾ ਚਾਹੁੰਦੀ ਅਤੇ ਪਰ ਤੁਸੀਂ ਇੱਕ ਦਲਾਲ ਤੋਂ ਘੱਟ ਨਹੀਂ ਹੋ।