Breaking News

WhatsApp ਨੂੰ ਟੱਕਰ ਦੇਣ ਜਾ ਰਹੇ Elon Musk ! ਲਾਂਚ ਕੀਤਾ Xchat, ਫੀਚਰਜ਼ ਉਡਾਉਣਗੇ ਹੋਸ਼

WhatsApp ਨੂੰ ਟੱਕਰ ਦੇਣ ਜਾ ਰਹੇ Elon Musk ! ਲਾਂਚ ਕੀਤਾ Xchat, ਫੀਚਰਜ਼ ਉਡਾਉਣਗੇ ਹੋਸ਼

ਐਲੋਨ ਮਸਕ ਦੀ ਕੰਪਨੀ X (ਪੁਰਾਣਾ ਟਵਿੱਟਰ) ਨੇ ਮੈਸੇਜਿੰਗ ਦੀ ਦੁਨੀਆ ‘ਚ ਵੱਡਾ ਧਮਾਕਾ ਕਰਦਿਆਂ WhatsApp ਨੂੰ ਟੱਕਰ ਦੇਣ ਲਈ ਆਪਣੀ ਨਵੀਂ ਸਟੈਂਡਅਲੋਨ (standalone) ਐਪ ‘XChat’ ਲਾਂਚ ਕਰ ਦਿੱਤੀ ਹੈ। ਫਿਲਹਾਲ ਇਹ ਐਪ ਸਿਰਫ਼ iOS (iPhone ਅਤੇ iPad) ਯੂਜ਼ਰਸ ਲਈ ਉਪਲਬਧ ਕਰਵਾਈ ਗਈ ਹੈ।

ਕੀ ਹੈ XChat ਦੀ ਖਾਸੀਅਤ?
XChat ਰਾਹੀਂ ਯੂਜ਼ਰਸ ਆਪਣੇ ਮੌਜੂਦਾ X ਸੰਪਰਕਾਂ (contacts) ਨਾਲ ਆਸਾਨੀ ਨਾਲ ਗੱਲਬਾਤ ਕਰ ਸਕਦੇ ਹਨ। ਇਸ ਐਪ ‘ਚ ਚੈਟਿੰਗ ਤੋਂ ਇਲਾਵਾ ਆਡੀਓ ਅਤੇ ਵੀਡੀਓ ਕਾਲਿੰਗ ਦੇ ਨਾਲ-ਨਾਲ ਫਾਈਲ ਸ਼ੇਅਰਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐਪ ਬਹੁਤ ਤੇਜ਼ ਅਤੇ ਨਿੱਜੀ ਹੈ।

 

 

 

 

ਸੁਰੱਖਿਆ ਅਤੇ ਪ੍ਰਾਈਵੇਸੀ ਦੇ ਸ਼ਾਨਦਾਰ ਫੀਚਰਸ :-
XChat ‘ਚ ਪ੍ਰਾਈਵੇਸੀ ਨੂੰ ਮੁੱਖ ਰੱਖਦਿਆਂ ਕਈ ਅਹਿਮ ਫੀਚਰਸ ਸ਼ਾਮਲ ਕੀਤੇ ਗਏ ਹਨ :-

ਡਿਸਅਪੀਅਰਿੰਗ ਮੈਸੇਜ
– ਇਸ ‘ਚ ਮੈਸੇਜ ਇਕ ਤੈਅ ਸਮੇਂ ਤੋਂ ਬਾਅਦ ਆਪਣੇ-ਆਪ ਗਾਇਬ ਹੋ ਜਾਣਗੇ।

 

 

 

 

 

ਐਡਿਟ ਅਤੇ ਡਿਲੀਟ ਆਪਸ਼ਨ
– ਯੂਜ਼ਰਸ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਦੇ ਹਨ ਜਾਂ ਸਾਰਿਆਂ ਲਈ ਡਿਲੀਟ ਕਰ ਸਕਦੇ ਹਨ।

 

 

 

ਸਕ੍ਰੀਨਸ਼ਾਟ ਬਲਾਕ
– ਸੁਰੱਖਿਆ ਦੇ ਲਿਹਾਜ਼ ਨਾਲ ਇਸ ਐਪ ‘ਚ ਸਕ੍ਰੀਨਸ਼ਾਟ ਲੈਣ ‘ਤੇ ਵੀ ਰੋਕ ਲਗਾਈ ਜਾ ਸਕਦੀ ਹੈ।

ਕੋਈ ਵਿਗਿਆਪਨ ਨਹੀਂ
– ਕੰਪਨੀ ਅਨੁਸਾਰ, ਇਸ ਐਪ ‘ਚ ਨਾ ਤਾਂ ਕੋਈ ਟ੍ਰੈਕਿੰਗ ਹੁੰਦੀ ਹੈ ਅਤੇ ਨਾ ਹੀ ਕੋਈ ਵਿਗਿਆਪਨ ਦਿਖਾਏ ਜਾਂਦੇ ਹਨ। ਇਹ ਪੂਰੀ ਤਰ੍ਹਾਂ ‘ਐਂਡ-ਟੂ-ਐਂਡ ਐਨਕ੍ਰਿਪਸ਼ਨ’ ਅਤੇ ਪਿੰਨ ਲਾਕ ਦੀ ਸਹੂਲਤ ਨਾਲ ਲੈਸ ਹੈ।

 

 

 

 

ਕਿਵੇਂ ਕਰੀਏ ਇਸਤੇਮਾਲ?
ਜੇਕਰ ਤੁਸੀਂ ਆਈਫੋਨ ਯੂਜ਼ਰ ਹੋ, ਤਾਂ ਤੁਸੀਂ ਐਪ ਸਟੋਰ ਤੋਂ XChat ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਵਰਤਣ ਲਈ ਤੁਹਾਨੂੰ ਨਵਾਂ ਅਕਾਊਂਟ ਬਣਾਉਣ ਦੀ ਲੋੜ ਨਹੀਂ ਹੈ; ਤੁਸੀਂ ਆਪਣੇ ਪੁਰਾਣੇ X ਅਕਾਊਂਟ ਨਾਲ ਹੀ ਲੋਗਇਨ ਕਰ ਸਕਦੇ ਹੋ। ਲੋਗਇਨ ਕਰਦੇ ਹੀ ਤੁਹਾਡੇ ਸਾਰੇ ਪੁਰਾਣੇ ਕੰਟੈਕਟਸ ਅਤੇ ਚੈਟਸ ਆਪਣੇ-ਆਪ ਦਿਖਾਈ ਦੇਣ ਲੱਗ ਜਾਣਗੇ।

 

 

 

 

X ਦੇ ਲੀਡ ਡਿਜ਼ਾਈਨਰ ਬੈਂਜੀ ਟੇਲਰ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ‘ਚ ਇਸ ਦੇ ਹੋਰ ਵੀ ਅਪਡੇਟਸ ਅਤੇ ਨਵੇਂ ਵਰਜ਼ਨ ਲਾਂਚ ਕੀਤੇ ਜਾਣਗੇ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …