Breaking News

Big Breaking -ਹਰਪਾਲ ਚੀਮਾ ਤੇ ਡਾ. ਨਿੱਜਰ ਦੀ ਵਧਾਈ ਗਈ ਸਕਿਉਰਟੀ

Big Breaking -ਹਰਪਾਲ ਚੀਮਾ ਤੇ ਡਾ. ਨਿੱਜਰ ਦੀ ਵਧਾਈ ਗਈ ਸਕਿਉਰਟੀ

 

 

 

 

 

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਮਗਰੋਂ ਪੰਜਾਬ ਦੇ ਦੋ ਵੱਡੇ ਆਗੂਆਂ ਹਰਪਾਲ ਚੀਮਾ ਅਤੇ ਡਾ ਇੰਦਰਬੀਰ ਸਿੰਘ ਨਿੱਜਰ ਦੀ ਸਕਿਉਰਟੀ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੀ ਸਕਿਉਰਟੀ ਕਿਉਂ ਵਧਾਈ ਗਈ ਹੈ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਹੈ।

 

 

 

 

ਇਹ ਆਮ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਦਿੱਲੀ ਦੇ ਕੰਟਰੋਲਰਾਂ ਦੁਆਰਾ ਚਲਾਈ ਜਾਂਦੀ ਹੈ ਅਤੇ ਐਲਾਨਵੰਤ ਇੱਕ ਕਠਪੁਤਲੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਹੈ।
ਜਿਸ ਤਰੀਕੇ ਨਾਲ ਰਮਨ ਅਰੋੜਾ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪਠਾਨਮਾਜਰਾ ਅਤੇ ਉਸਦੇ ਸਮਰਥਕਾਂ ਦਾ ਪੰਜਾਬ ਪੁਲਿਸ ਦੁਆਰਾ ਪਿੱਛਾ ਕੀਤਾ ਜਾ ਰਿਹਾ ਹੈ, ਉਸਤੋਂ ਸਾਰਾ ਕੁਝ ਹੋਰ ਸਪੱਸ਼ਟ ਹੋ ਜਾਂਦਾ ਹੈ।

 

 

 

ਪੰਜਾਬ ਪੁਲਿਸ ਨੂੰ ਵੀ ਦਿੱਲੀ ਕੰਟਰੋਲਰਾਂ ਵੱਲੋਂ ਹੀ ਕੰਟਰੋਲ ਕੀਤਾ ਜਾ ਰਿਹਾ ਹੈ।
ਕੱਲ੍ਹ ਜੇਕਰ ਫਰਜ਼ੀ ਮੁਕਾਬਲਿਆਂ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਸਾਨੂੰ ਹੈਰਾਨੀ ਨਹੀਂ ਹੋਵੇਗੀ ਕਿ ਇਨ੍ਹਾਂ ਝੂਠੇ ਮੁਕਾਬਲਿਆਂ ਲਈ ਮਨਜ਼ੂਰੀ ਦਿੱਲੀ ਵਾਲੇ ਕੰਟਰੋਲਰਾਂ ਦੁਆਰਾ ਦਿੱਤੀ ਗਈ ਹੈ, ਜੋ ਪਹਿਲਾਂ ਹੀ ਕਾਨੂੰਨ ਤੋਂ ਬਾਹਰ ਜਾ ਕੇ ਪੰਜਾਬ ਦੀ ਸਰਕਾਰ ਚੋਅ ਰਹੇ ਹਨ।
#Unpopular_Opinions
#Unpopular_Ideas
#Unpopular_Facts

 

 

ਇਹੀ ਰਾਜਨੀਤੀ ਦਾ ਝੱਸ ਹੈ। ਦੇਖੋ ! ਹੋਣਾ ਪਤਾ ਨਹੀਂ ਕੀ ਹੈ ਪਰ ਹੁਣ ਦੂਜੇ ਮੁੱਦੇ ਪਰ੍ਹੇ ਹੋ ਗਏ ਤੇ ਹਰ ਪਾਸੇ ਚਰਚਾ ਜ਼ੋਰਦਾਰ ਹੈ ਕਿ ਸਰਕਾਰ ਵਿਚਲੇ ਪਾਵਰ ਸੈਂਟਰ ਬਦਲੇ ਜਾ ਸਕਦੇ ਹਨ । ਮਾਝੇ ਵਾਲੇ ਡਾਕਟਰ ਸਾਬ੍ਹ ਤੇ ਮਾਲਵੇ ਆਲ਼ੇ ਵਕੀਲ ਸਾਬ੍ਹ ‘ਤੇ ਗੁਣਾਂ ਪੈਣ ਦੇ ਚਰਚੇ ਹਨ। ਖੁਦ ਸਰਕਾਰ ਨਾਲ਼ ਜੁੜੇ ਕੁਝ ਲੋਕ ਵੀ ਆਫ ਦਿ ਰਿਕਾਰਡ ਕਹਿ ਰਹੇ ਨੇ ਕਿ ਬਦਲਾਅ ਤੈਅ ਹੈ। ਜਿਵੇਂ ਗਾਣਾ ਸੀ ‘ਅੱਜ ਦਿਨ ਹਸ਼ਰ ਦਾ…’ , ਓਵੇਂ ਮਿੱਤਰੋ ਲੱਗਦੈ ਅੱਜ ਤਾਂ ਰਾਤ ਹਸ਼ਰ ਦੀ ਹੋ ਗਈ !!!!
ਨੋਟ: ਚਰਚਾ ਵਿੱਚ ਚੱਲ ਰਹੇ ਕੁਝ ਨਾਵਾਂ ਵਿੱਚੋਂ ਕੁਝ ਨਾਲ਼ ਸੰਪਰਕ ਕਰਨ ‘ਤੇ ਹਲੇ ਤਾਂ ਅਣਜਾਣਤਾ ਹੀ ਪ੍ਰਗਟਾਈ ਜਾ ਰਹੀ ਹੈ।
– ਮਿੰਟੂ ਗੁਰੂਸਰੀਆ

Check Also

Majitha Murder : ਮਜੀਠਾ ‘ਚ AAP ਆਗੂ ਦੇ ਭਰਾ ਦਾ ਕਤਲ, ਪਿੰਡ ਦਾ ਨੰਬਰਦਾਰ ਸੀ ਮ੍ਰਿਤਕ ਜਸਪਾਲ ਸਿੰਘ

Majitha Murder : ਮਜੀਠਾ ‘ਚ AAP ਆਗੂ ਦੇ ਭਰਾ ਦਾ ਕਤਲ, ਪਿੰਡ ਦਾ ਨੰਬਰਦਾਰ ਸੀ …