Breaking News

Sonipat News : ਕਲਯੁੱਗੀ ਨਾਬਾਲਗ ਬੇਟੀ ਨੇ ਪ੍ਰੇਮੀ ਤੋਂ ਕਰਵਾਈ ਆਪਣੇ ਪਿਤਾ ਦੀ ਹੱਤਿਆ ,ਪ੍ਰੇਮ ਸਬੰਧਾਂ ‘ਚ ਰੁਕਾਵਟ ਬਣ ਰਿਹਾ ਸੀ ਪਿਤਾ

Sonipat News : ਕਲਯੁੱਗੀ ਨਾਬਾਲਗ ਬੇਟੀ ਨੇ ਪ੍ਰੇਮੀ ਤੋਂ ਕਰਵਾਈ ਆਪਣੇ ਪਿਤਾ ਦੀ ਹੱਤਿਆ ,ਪ੍ਰੇਮ ਸਬੰਧਾਂ ‘ਚ ਰੁਕਾਵਟ ਬਣ ਰਿਹਾ ਸੀ ਪਿਤਾ

 

 

 

 

 

 

 

Sonipat News : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਲਯੁੱਗੀ ਨਾਬਾਲਗ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਹੈ। ਸੋਨੀਪਤ ਪੁਲਿਸ ਨੂੰ 30 ਜੁਲਾਈ ਨੂੰ ਛੱਤੇਹਰਾ ਪਿੰਡ ਦੇ ਜੰਗਲਾਂ ‘ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਵਿਅਕਤੀ ਦੀ ਪਛਾਣ ਕੁਲਦੀਪ ਨਿਵਾਸੀ ਅਕਬਰਪੁਰ ਬਰੋਟਾ ਵਜੋਂ ਹੋਈ

 

 

 

 

 

 

 

 

Sonipat News : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਲਯੁੱਗੀ ਨਾਬਾਲਗ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਹੈ। ਸੋਨੀਪਤ ਪੁਲਿਸ ਨੂੰ 30 ਜੁਲਾਈ ਨੂੰ ਛੱਤੇਹਰਾ ਪਿੰਡ ਦੇ ਜੰਗਲਾਂ ‘ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਵਿਅਕਤੀ ਦੀ ਪਛਾਣ ਕੁਲਦੀਪ ਨਿਵਾਸੀ ਅਕਬਰਪੁਰ ਬਰੋਟਾ ਵਜੋਂ ਹੋਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

ਜਾਣਕਾਰੀ ਅਨੁਸਾਰ ਪਿਤਾ ਪ੍ਰੇਮ ਸਬੰਧਾਂ ਵਿੱਚ ਰੁਕਾਵਟ ਬਣ ਰਿਹਾ ਸੀ, ਜਿਸ ਕਰਕੇ ਨਾਬਾਲਗ ਬੇਟੀ ਨੇ ਪ੍ਰੇਮੀ ਤੋਂ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਕਿ ਕੁਲਦੀਪ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕੀਤਾ ਗਿਆ ਸੀ।

 

 

 

 

 

 

 

 

 

 

 

ਪੁਲਿਸ ਨੇ ਇਸ ਮਾਮਲੇ ਵਿੱਚ ਨਾਬਾਲਗ ਲੜਕੀ ਸਮੇਤ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਸੁਮਿਤ ਅਤੇ ਜਸਬਿੰਦਰਾ ਅਕਬਰਪੁਰ ਬਰੋਟਾ ਪਿੰਡ ਦੇ ਰਹਿਣ ਵਾਲੇ ਹਨ

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁਲਦੀਪ ਨਿਵਾਸੀ ਅਕਬਰਪੁਰ ਬਰੋਟਾ ਦੀ ਨਾਬਾਲਗ ਧੀ ਅਤੇ ਸੁਮਿਤ ਵਿਚਾਲੇ ਪ੍ਰੇਮ ਸਬੰਧਾਂ ਵਿੱਚ ਸਨ। ਸੁਮਿਤ ਅਤੇ ਲੜਕੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦਾ ਪਿਤਾ ਕੁਲਦੀਪ ਉਨ੍ਹਾਂ ਦੇ ਵਿਆਹ ਨੂੰ ਇਨਕਾਰ ਕਰ ਰਿਹਾ ਸੀ। ਜਿਸ ਕਰਕੇ ਨਾਬਾਲਗ ਲੜਕੀ ਨੇ ਆਪਣੇ ਦੋਸਤ ਸੁਮਿਤ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਸੁਮਿਤ ਨੇ ਆਪਣੇ ਦੋਸਤ ਜਸਬਿੰਦਰਾ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਚਾਰ ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ।

Check Also

IB officer – ਗਾਜ਼ੀਆਬਾਦ ’ਚ IB ਅਧਿਕਾਰੀ ਅਵਿਨਾਸ਼ ਤੇ ਉਸ ਦੀ ਭੈਣ ਅੰਜਲੀ ਨੇ ਕੀਤੀ ਖੁ.ਦ.ਕੁ.ਸ਼ੀ

IB officer, sister found dead in locked flat in Ghaziabad; Suicide suspected No suicide note …