Breaking News

MP ਅੰਮ੍ਰਿਤਪਾਲ ਸਿੰਘ ਖ਼ਾਲਸਾ ਨਜ਼ਰਬੰਦ ਡਿਬਰੂਗੜ ਦਾ ਜੇਲ੍ਹ ਤੋਂ ਆਇਆ ਸੁਨੇਹਾ

ਅੰਮ੍ਰਿਤਪਾਲ ਸਿੰਘ ਖ਼ਾਲਸਾ ਨਜ਼ਰਬੰਦ ਡਿਬਰੂਗੜ ਜੇਲ੍ਹ ਤੋਂ ਆਇਆ ਸੁਨੇਹਾ

ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫ਼ਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਨਾਲ ਦੇ ਸਾਰੇ ਸਿੰਘ ਵੀ ਚੜ੍ਹਦੀ ਕਲਾ ਵਿੱਚ ਹਨ। ਬੇਸ਼ੱਕ ਸਾਡਾ ਸਰੀਰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਚ ਕੈਦ ਹੈ, ਪਰ ਸਾਡੀ ਆਤਮਾ ਪੰਜਾਬ ਵਿੱਚ ਹੈ ਤੇ ਕਦੇ ਪੰਜਾਬ ਤੋਂ ਜੁਦਾ ਨਹੀਂ ਹੋ ਸਕਦੀ। ਜਦੋਂ ਦਾ ਮੈਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ, ਓਸ ਦਿਨ ਤੋਂ ਹੀ ਸੰਗਤ ਨੇ ਮੈਨੂੰ ਮਣਾਂ ਮੂੰਹੀਂ ਪਿਆਰ ਬਖ਼ਸ਼ਿਆ, ਤੇ ਉਸ ਪਿਆਰ ਦਾ ਮੇਰਾ ਰੋਮ ਰੋਮ ਰਿਣੀ ਹੈ, ਮੇਰੇ ਉੱਪਰ ਸਿੱਖ ਕੌਮ ਦਾ ਐਸਾ ਕਰਜ਼ਾ ਹੈ ਜੋ ਮੈਂ ਹਜ਼ਾਰਾਂ ਜਨਮ ਲੈ ਕੇ ਵੀ ਕੌਮ ਦੀ ਸੇਵਾ ਕਰਕੇ ਨਹੀਂ ਉਤਾਰ ਸਕਦਾ। ਜਦੋਂ ਅਸੀਂ ਪੁਲਿਸ ਦੇ ਘੇਰੇ ਵਿੱਚੋਂ ਨਿਕਲੇ ਤੇ ਜਿਸ ਘਰ ਦਾ ਵੀ ਕੁੰਡਾ ਖੜਕਾਇਆ, ਉਹਨਾਂ ਪਰਿਵਾਰਾਂ ਨੇ ਆਪਣੀ ਜਾਨ ਤੇ ਖੇਡ ਕੇ ਸਾਨੂੰ ਪਨਾਹ ਦਿੱਤੀ, ਤੇ ਸਤਿਗੁਰੂ ਦੀ ਐਸੀ ਕਿਰਪਾ ਰਹੀ ਕਿ ਉਸ ਨੇ ਇੱਕ ਪਲ ਲਈ ਵੀ ਨਹੀਂ ਡੋਲਣ ਦਿੱਤਾ। ਅਸੀਂ ਬਹੁਤ ਚੰਗੇ ਮਾੜੇ ਸਮੇਂ ਵੇਖੇ, ਪਰ ਸਦਾ ਕਲਗ਼ੀਧਰ ਪਾਤਸ਼ਾਹ ਨੂੰ ਯਾਦ ਕੀਤਾ। ਉਸ ਸਮੇਂ ਮੇਰੇ ਅੱਗੇ ਇਸ ਮੁਲਕ ਨੂੰ ਛੱਡ ਕੇ ਬਾਹਰ ਜਾਣ ਦੇ ਸਾਰੇ ਰਾਹ ਖੁੱਲ੍ਹੇ ਸਨ, ਪਰ ਮੇਰੀ ਜ਼ਮੀਰ ਨੇ ਇਸ ਗੱਲ ਨੂੰ ਸੋਚਣਾ ਵੀ ਗਵਾਰਾ ਨਾ ਸਮਝਿਆ। ਆਪਣੀ ਧਰਤੀ, ਆਪਣੇ ਲੋਕ, ਤੇ ਆਪਣੇ ਸਿੰਘਾਂ ਨੂੰ ਛੱਡ ਕੇ ਜਾਣ ਨਾਲੋਂ ਮੈਨੂੰ ਓਸ ਦਿਨ ਵੀ ਮਰਨਾ ਪਰਵਾਨ ਸੀ ਤੇ ਅੱਜ ਵੀ ਪਰਵਾਨ ਹੈ।

ਓਸ ਔਖੀ ਘੜੀ ‘ਚ ਬਹੁਤ ਗੱਲਾਂ ਦੀ ਪਰਖ ਹੋਈ, ਜਿਨ੍ਹਾਂ ਤੋਂ ਮੈਨੂੰ ਆਸ ਸੀ, ਉਹਨਾਂ ਨੇ ਮੇਰੇ ਲਈ ਦਰਵਾਜ਼ੇ ਬੰਦ ਕਰ ਦਿੱਤੇ, ਪਰ ਕੋਈ ਰਾਹ ਚਲਦਾ ਨੌਜਵਾਨ ਮੈਨੂੰ ਜ਼ਿਦ ਕਰਕੇ ਆਪਣੇ ਘਰ ਲੈ ਗਿਆ। ਉਸ ਦਾ ਕੱਚਾ ਘਰ ਕੋਈ ਦਰਵਾਜ਼ਾ ਨਹੀਂ, ਮੈਂ ਉਹ ਸਮਾਂ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦਾ ਹਾਂ।

ਹਕੂਮਤ ਨੇ ਸਾਡੇ ਤੇ ਜ਼ੁਲਮ ਕਰਕੇ ਸੋਚਿਆ ਹੋਵੇਗਾ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਹਕੂਮਤ ਦੀ ਅਧੀਨਗੀ ਕਬੂਲ ਲਵਾਂਗੇ, ਪਰ ਇਸ ਵਰਤਾਰੇ ਨੇ ਸਾਨੂੰ ਹੋਰ ਮਜ਼ਬੂਤ ਕੀਤਾ ਹੈ। ਜਿਹੜੀਆਂ ਸੰਗਤਾਂ ਨੇ ਸਾਡੀ ਰੂਪੋਸ਼ੀ ਸਮੇਂ ਸਿੱਖ ਨੌਜਵਾਨਾਂ ਉੱਪਰ ਹੋ ਰਹੇ ਹਕੂਮਤੀ ਤਸ਼ੱਦਦ ਵਿਰੁੱਧ ਸੰਘਰਸ਼ ਕੀਤਾ, ਉਹਨਾਂ ਨੂੰ ਸਰਕਾਰ ਨੇ ਜਬਰ ਨਾਲ ਦੱਬ ਲਿਆ। ਖ਼ਾਸ ਤੌਰ ਤੇ ਹਰੀਕੇ ਪੁਲ, ਸੋਹਾਣਾ ਮੋਹਾਲੀ ਵਿੱਚ ਜਿਵੇਂ ਸ਼ਾਂਤਮਈ ਸੰਗਤਾਂ ਉੱਤੇ ਜ਼ੁਲਮ ਤੇ ਤਸ਼ੱਦਦ ਕੀਤਾ ਗਿਆ, ਗੱਡੀਆਂ ਭੰਨ ਦਿੱਤੀਆਂ ਗਈਆਂ, ਉਹ ਜ਼ੁਲਮ ਦੀ ਇੰਤਹਾ ਸੀ, ਇਸ ਜਬਰ ਨੂੰ ਸਹਾਰਨ ਵਾਲੀਆਂ ਸੰਗਤਾਂ ਦੇ ਅਸੀਂ ਹਮੇਸ਼ਾਂ ਰਿਣੀ ਰਹਾਂਗੇ। ਜਦੋਂ ਮੈਂ ਜਥੇਦਾਰ ਸਾਹਿਬ ਨੂੰ ਸਰਬੱਤ ਖ਼ਾਲਸਾ ਸੱਦਣ ਦੀ ਬੇਨਤੀ ਕੀਤੀ ਤਾਂ ਮੈਂ ਇਹ ਗੱਲ ਵੀ ਕਹੀ ਸੀ ਕਿ ਮੈਂ ਓਥੇ ਗ੍ਰਿਫ਼ਤਾਰੀ ਦੇਵਾਂਗਾ ਅਤੇ ਸਾਰੇ ਗ੍ਰਿਫ਼ਤਾਰ ਸਿੰਘ ਰਿਹਾ ਕਰ ਦਿੱਤੇ ਜਾਣ ਪਰ ਜਥੇਦਾਰ ਦੀ ਸਾਹਿਬ ਦੀ ਕੋਈ ਮਜਬੂਰੀ ਰਹੀ ਹੋਵੇਗੀ ਕਿ ਉਹ ਸਰਬੱਤ ਖ਼ਾਲਸਾ ਸੱਦਣ ਦੇ ਫ਼ੈਸਲੇ ‘ਤੇ ਚੁੱਪ ਹੀ ਹੋ ਗਏ ਪਰ ਫਿਰ ਵੀ ਮੇਰਾ ਕਿਸੇ ਨਾਲ ਕੋਈ ਸ਼ਿਕਵਾ ਨਹੀਂ ਅਤੇ ਨਾ ਹੀ ਆਪਣਿਆਂ ਪ੍ਰਤੀ ਭਵਿੱਖ ਵਿੱਚ ਕਦੀ ਹੋਵੇਗਾ। ਮੈਂ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਪਿੰਡ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਪਹਿਲੀ ਬਰਸੀ ‘ਤੇ ਸਟੇਜ ‘ਤੇ ਇਹ ਆਖਿਆ ਸੀ ਕਿ ਮੇਰੀ ਲੜਾਈ ਆਪਣਿਆਂ ਨਾਲ ਨਹੀਂ ਭਾਵੇਂ ਕੋਈ ਸਾਨੂੰ ਮੰਦਾ ਬੋਲੇ ਅਸੀਂ ਜਰ ਲਵਾਂਗੇ ਪਰ ਕੌਮ ਵਿੱਚ ਖ਼ਾਨਾ-ਜੰਗੀ ਨਹੀਂ ਹੋਣੀ ਚਾਹੀਦੀ। ਇਹ ਮੇਰੇ ਵੱਲੋਂ ਕੀਤੇ ਕਾਰਜਾਂ ਸਮੇਂ ਵੀ ਮੁੱਖ ਉਦੇਸ਼ ਸੀ ਅਤੇ ਭਵਿੱਖ ਵਿੱਚ
ਵੀ ਰਹੇਗਾ।

ਸਾਡਾ ਕੌਮੀ ਨਿਸ਼ਾਨਾ ਸਪਸ਼ਟ ਹੈ ਜਿਸ ਨੂੰ ਸਾਰੀ ਕੌਮ ਰੋਜ਼ਾਨਾ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਵਜੋਂ ਦੁਹਰਾਉਂਦੀ ਹੈ। 18ਵੀਂ ਸਦੀ ਦੇ ਔਖੇ ਵੇਲਿਆਂ ਵਿੱਚ ਵੀ ਖ਼ਾਲਸਾ ਰਾਜ ਦੀ ਅਵਾਜ਼ ਜੰਗਲਾਂ ਬੇਲਿਆਂ ਵਿੱਚ ਗੂੰਜਾਂ ਪਾਉਂਦੀ ਰਹੀ ਸੀ । ਵੀਹਵੀਂ ਸਦੀ ਵਿੱਚ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਅਰੰਭੇ ਸੰਘਰਸ਼ ਦੌਰਾਨ ਹਜ਼ਾਰਾਂ ਸ਼ਹਾਦਤਾਂ ਦੇ ਕੇ ਅਸੀਂ ਗੁਰੂ ਨਾਲ਼ ਕੀਤੇ ਇਸ ਬਚਨ ਨੂੰ ਦੁਹਰਾਉਂਦੇ ਰਹੇ ਹਾਂ। ਸਿੱਖ ਲਈ ਖ਼ਾਲਸਾ ਰਾਜ ਦਾ ਸੰਕਲਪ ਆਪਣੇ ਗੁਰੂ ਨਾਲ਼ ਲਿਵ ਦਾ ਮਾਰਗ ਹੈ। ਖ਼ਾਲਸਾ ਰਾਜ ਹੀ ਸ਼ਬਦ ਗੁਰੂ ਦੇ ਵਿਵਹਾਰਿਕ ਅਮਲ ਦੀ ਸਿਖਰ ਹੈ। ਮੇਰਾ ਵਿਸ਼ਵਾਸ ਹੈ ਕਿ ਗੁਰੂ ਨਾਲ਼ ਲਿਵ ਦੇ ਇਸ ਬਚਨ ਨੂੰ ਭੁਲਾ ਕੇ ਅਸੀਂ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਔਝੜ ਰਾਹਾਂ ਦੇ ਸ਼ਿਕਾਰ ਹੋ ਜਾਵਾਂਗੇ। ਮੁੱਖ ਧਾਰਾ ਦੀ ਗੱਲ ਕਰਨ ਵਾਲ਼ੀ ਅਕਾਲੀ ਰਾਜਨੀਤੀ ਇਸ ਦੀ ਪ੍ਰਤੱਖ ਮਿਸਾਲ ਹੈ। ਇਤਿਹਾਸ ਵਿੱਚ ਅਕਾਲੀ ਆਗੂਆਂ ਨੇ ਜਦ ਤਕ ਖ਼ਾਲਸਾ ਰਾਜ ਦੀ ਇੱਛਾ ਨੂੰ ਮਰਨ ਨਹੀਂ ਦਿੱਤਾ, ਓਦੋਂ ਤਕ ਸਿੱਖ ਰਾਜਨੀਤੀ ਸਿਧਾਂਤਕ ਲੀਹਾਂ ਉੱਪਰ ਟਿਕੀ ਰਹੀ, ਪਰ ਜਦੋਂ ਅਕਾਲੀ ਆਗੂਆਂ ਨੇ ਇਸ ਇੱਛਾ ਨੂੰ ਤਿਆਗ ਕੇ ਖ਼ੁਦਗ਼ਰਜ਼ੀ ਵਾਲ਼ੀ ਸਿਆਸਤ ਫੜ ਲਈ ਤਾਂ ਉਸ ਦੇ ਖ਼ਮਿਆਜ਼ੇ ਵਜੋਂ ਹੀ ਸਿੱਖ ਰਾਜਨੀਤੀ ਨੂੰ ਮੌਜੂਦਾ ਸੰਕਟ ਦੇਖਣਾ ਪੈ ਰਿਹਾ ਹੈ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕਿ 1947 ਵਿੱਚ ਜਿਸ ਇਤਿਹਾਸਕ ਫੇਰ- ਬਦਲ ਮੌਕੇ ਅਸੀਂ ਭਾਰਤ ਦੇ ਮੌਜੂਦਾ ਰਾਜਸੀ ਢਾਂਚੇ ਵਿੱਚ ਫਸ ਗਏ ਸੀ, ਪਰ ਅਜੋਕੇ ਸਮੇਂ ਸੰਸਾਰ ਪੱਧਰ ਉੱਪਰ ਦੁਬਾਰਾ ਉੱਭਰ ਕੇ ਆਈ ਵੱਡੀ ਉਥੱਲ-ਪੁਲ ਹੀ ਸਾਡੀ ਰਾਜਸੀ ਹੋਣੀ ਲਈ ਨਵੀਂਆਂ ਸੰਭਾਵਨਾਵਾਂ ਲੈ ਕੇ ਆਵੇਗੀ।

ਖ਼ਾਲਸਾ ਜੀ, ਜਿਹੜੀ ਹਕੂਮਤ, ਜਿਹੜਾ ਸਿਸਟਮ ਸਾਡੇ ਵੀਰਾਂ ਨੂੰ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਰਿਹਾਅ ਕਰਨ ਲਈ ਤਿਆਰ ਨਹੀਂ, ਉਸ ਤੋਂ ਕਿਸੇ ਵੀ ਤਰ੍ਹਾਂ ਇਨਸਾਫ਼ ਦੀ ਆਸ ਨਹੀਂ ਰੱਖੀ ਜਾ ਸਕਦੀ। ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਥਾਲ਼ੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ। ਇਹ ਹਕੂਮਤ ਅਤੇ ਸਿਸਟਮ ਤਾਂ ਸਾਡੀ ਹੋਂਦ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦਾ ਹੈ। ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਅਤੇ ਹੁਣ ਨਸ਼ਿਆਂ ਨੂੰ ਹਥਿਆਰ ਬਣਾ ਕੇ ਕੀਤੀ ਜਾ ਰਹੀ ਨਸਲਕੁਸ਼ੀ ਇਸ ਦੀ ਪ੍ਰਤੱਖ ਮਿਸਾਲ ਹੈ। ਅਸੀਂ ਆਪਣੀ ਕੌਮੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਹੈ। ਹਰ ਹਾਲਾਤ ਅੰਦਰ ਚੜ੍ਹਦੀ ਕਲਾ ਅਤੇ ਗੁਰੂ ਉੱਪਰ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤਕ ਲੈ ਕੇ ਜਾਵੇਗਾ। ਪੰਥਕ ਜਜ਼ਬਾ ਅਤੇ ਸਿੱਖ ਇਖ਼ਲਾਕ ਦੀ ਬੁਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾਂ ਅੰਗ ਸੰਗ ਹੋਵੇਗਾ। ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ਼ ਇਹ ਬਚਨ ਕੀਤਾ ਹੋਇਆ ਕਿ ਖ਼ਾਲਸਾ ਜਦ ਤਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਰੂਪੀ ਤਾਕਤ ਖ਼ਾਲਸੇ ਦੀ ਝੋਲ਼ੀ ਪਾਉਂਦੇ ਰਹਿਣਗੇ। ਭਵਿੱਖ ਵਿੱਚ ਸਮੇਂ-ਸਮੇਂ ਤੁਹਾਡੇ ਨਾਲ਼ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫ਼ਤਿਹ ਬੁਲਾਉਂਦਾ ਹਾਂ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਪੰਥ ਦਾ ਦਾਸ, ਅੰਮ੍ਰਿਤਪਾਲ ਸਿੰਘ ਖ਼ਾਲਸਾ (ਨਜ਼ਰਬੰਦ ਡਿਬਰੂਗੜ ਜੇਲ੍ਹ) ਰੱਖੀ ਜਾ ਸਕਦੀ। ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਥਾਲ਼ੀ ਵਿੱਚ ਪਰੋਸ ਕੇ ਸਿੱਖਾਂ ਨੂੰ ਉਹਨਾਂ ਦੇ ਹੱਕ ਦੇ ਦੇਵੇਗੀ। ਇਹ ਹਕੂਮਤ ਅਤੇ ਸਿਸਟਮ ਤਾਂ ਸਾਡੀ ਹੋਂਦ ਨੂੰ ਹੀ ਦੁਨੀਆ ਦੇ ਨਕਸ਼ੇ ਤੋਂ ਮਿਟਾ ਦੇਣਾ ਚਾਹੁੰਦਾ ਹੈ। ਜੂਨ 1984 ਅਤੇ ਨਵੰਬਰ 1984 ਦੇ ਘੱਲੂਘਾਰੇ ਅਤੇ ਹੁਣ ਨਸ਼ਿਆਂ ਨੂੰ ਹਥਿਆਰ ਬਣਾ ਕੇ ਕੀਤੀ ਜਾ ਰਹੀ ਨਸਲਕੁਸ਼ੀ ਇਸ ਦੀ ਪ੍ਰਤੱਖ ਮਿਸਾਲ ਹੈ। ਅਸੀਂ ਆਪਣੀ ਕੌਮੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਹੈ। ਹਰ ਹਾਲਾਤ ਅੰਦਰ ਚੜ੍ਹਦੀ ਕਲਾ ਅਤੇ ਗੁਰੂ ਉੱਪਰ ਭਰੋਸਾ ਹੀ ਸਾਨੂੰ ਸਾਡੀ ਮੰਜ਼ਿਲ ਤਕ ਲੈ ਕੇ ਜਾਵੇਗਾ। ਪੰਥਕ ਜਜ਼ਬਾ ਅਤੇ ਸਿੱਖ ਇਖ਼ਲਾਕ ਦੀ ਬੁਲੰਦੀ ਜੇਕਰ ਸਾਡੀ ਪੂੰਜੀ ਹੋਣਗੇ ਤਾਂ ਗੁਰੂ ਸਾਡੇ ਹਮੇਸ਼ਾਂ ਅੰਗ ਸੰਗ ਹੋਵੇਗਾ। ਗੁਰੂ ਦੀ ਅਸੀਸ ਸਦਕਾ ਹੀ ਖ਼ਾਲਸਾ ਹਰ ਮੈਦਾਨ ਫ਼ਤਿਹ ਕਰੇਗਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ਼ ਇਹ ਬਚਨ ਕੀਤਾ ਹੋਇਆ ਕਿ ਖ਼ਾਲਸਾ ਜਦ ਤਕ ਆਪਣੀ ਨਿਆਰੀ ਹਸਤੀ ਨੂੰ ਬਰਕਰਾਰ ਰੱਖੇਗਾ ਤਾਂ ਗੁਰੂ ਸਾਹਿਬ ਆਪਣੀ ਬਖ਼ਸ਼ਿਸ਼ ਰੂਪੀ ਤਾਕਤ ਖ਼ਾਲਸੇ ਦੀ ਝੋਲ਼ੀ ਪਾਉਂਦੇ ਰਹਿਣਗੇ। ਭਵਿੱਖ ਵਿੱਚ ਸਮੇਂ-ਸਮੇਂ ਤੁਹਾਡੇ ਨਾਲ਼ ਵਿਚਾਰਾਂ ਦੀ ਸਾਂਝ ਪਾਉਣ ਦਾ ਵਾਅਦਾ ਕਰਦਾ ਹੋਇਆ ਫ਼ਤਿਹ ਬੁਲਾਉਂਦਾ ਹਾਂ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥
ਗੁਰੂ ਪੰਥ ਦਾ ਦਾਸ, ਅੰਮ੍ਰਿਤਪਾਲ ਸਿੰਘ ਖ਼ਾਲਸਾ (ਨਜ਼ਰਬੰਦ ਡਿਬਰੂਗੜ ਜੇਲ੍ਹ)