Bathinda : ਬਠਿੰਡਾ ’ਚ NRI ਵਿਅਕਤੀ ਦੀ ਖੂਨ ਨਾਲ ਲਿਬੜੀ ਹੋਈ ਮਿਲੀ ਲਾਸ਼; ਇਲਾਕੇ ’ਚ ਸਹਿਮ ਦਾ ਮਾਹੌਲ
Bathinda NRI Murder : ਪੰਜਾਬ ’ਚ ਆਏ ਦਿਨ ਕਤਲ ਅਤੇ ਲੁਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਐਨਆਰਆਈ ਵਿਅਕਤੀ ਦੀ ਖੂਨ ਨਾਲ ਲਿਬੜੀ ਹੋਈ ਲਾਸ਼ ਬਰਾਮਦ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਇਕਬਾਲ ਸਿੰਘ ਜੋ ਕਿ ਕੈਨੇਡਾ ਤੋਂ ਪਰਤਿਆ ਸੀ ਸੀ ਖੂਨ ਨਾਲ ਲਿਬੜੀ ਹੋਈ ਲਾਸ਼ ਮਿਲੀ। ਜਿਸ ਤੋਂ ਬਾਅਦ ਇਲਾਕੇ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ।
ਦੱਸ ਦਈਏ ਕਿ ਮ੍ਰਿਤਕ ਐਨਆਰਆਈ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ। ਨੌਜਵਾਨ ਦੀ ਲਾਸ਼ ਭਗਤਾ ਭਾਈਕਾ ਵਿਖੇ ਭਾਈ ਬਹਿਲੋ ਰੋਡ ਦੇ ਪੁੱਲ ਨੇੜਿਓ ਪਟੜੀ ਦੇ ਕਿਨਾਰੇ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਲਾਸ਼ ਦੇ ਨੇੜੇ ਕੋਲੋ ਖੜਾ ਲੋਕਲ ਨੰਬਰ ਕਾਲੇ ਰੰਗ ਦਾ ਬਜਾਜ ਪਲੇਟੀਨਾ ਮੋਟਰ ਸਾਇਕਲ ਵੀ ਮਿਲਿਆ ਹੈ।
ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਨੌਜਵਾਨ ਇਕਬਾਲ ਸਿੰਘ ਦੇ ਨਾਲ ਕੈਨੇਡਾ ’ਚ ਉਸਦੀ ਪਤਨੀ ਅਤੇ ਭੈਣ ਰਹਿੰਦੇ ਹਨ। ਬਠਿੰਡਾ ਦੇ ਪਿੰਡ ਕੋਠੇ ਗੁਰੂ ’ਚ ਉਹ ਆਪਣੇ ਇੱਕਲੇ ਰਹਿੰਦੇ ਮਾਪਿਆਂ ਨੂੰ ਮਿਲਣ ਦੇ ਲਈ ਆਇਆ ਹੋਇਆ ਸੀ। ਪਰ ਉਸ ਨਾਲ ਇਹ ਵਾਰਦਾਤ ਵਾਪਰ ਗਈ ਹੈ। ਖੈਰ ਹੁਣ ਪੁਲਿਸ ਵੱਲੋਂ ਮਾਮਲੇ ਸਬੰਧੀ ਹਰ ਇੱਕ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।