Breaking News

Mohali : ਮੋਹਾਲੀ ‘ਚ ਦੇਹ ਵਪਾਰ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਸਪਾ ਸੈਂਟਰ ਅਤੇ ਹੋਟਲ ਸੀਲ, 7 ਕੁੜੀਆਂ ਬਚਾਈਆਂ, ਮੈਨੇਜਰ ਹਿਰਾਸਤ ‘ਚ

Mohali Police Raids: ਮੋਹਾਲੀ ‘ਚ ਦੇਹ ਵਪਾਰ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ: ਤਿੰਨ ਸਪਾ ਸੈਂਟਰ ਅਤੇ ਹੋਟਲ ਸੀਲ, 7 ਕੁੜੀਆਂ ਬਚਾਈਆਂ, ਮੈਨੇਜਰ ਹਿਰਾਸਤ ‘ਚ

 

 

 

 

 

 

ਪੰਜਾਬ ਦੇ ਮੋਹਾਲੀ ‘ਚ ਪੁਲਿਸ ਨੇ ਦੇਹ ਵਪਾਰ ਅਤੇ ਅਨੈਤਿਕ ਗਤਿਵਿਧੀਆਂ ਖਿਲਾਫ਼ ਛਾਪੇਮਾਰੀ ਕਾਰਵਾਈ ਕੀਤੀ ਹੈ। ਜ਼ੀਰਕਪੁਰ ਪੁਲਿਸ ਨੇ ਸ਼ਹਿਰ ਵਿੱਚ ਅਨੈਤਿਕ ਗਤਿਵਿਧੀਆਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਓਰਾ ਸਪਾ ਸੈਂਟਰ, ਫੋਰਏਵਰ ਸਪਾ ਸੈਂਟਰ ਅਤੇ ਹੋਟਲ ਚਿਰਾਗ ਨੂੰ ਸੀਲ ਕਰ ਦਿੱਤਾ। ਇਸ ਦੌਰਾਨ 7 ਕੁੜੀਆਂ ਨੂੰ ਬਚਾਇਆ ਗਿਆ। ਹੋਟਲ ਮੈਨੇਜਰ ਨੂੰ ਹਿਰਾਸਤ ਵਿੱਚ ਲਿਆ ਕੇ ਪੁੱਛਤਾਛ ਕੀਤੀ ਜਾ ਰਹੀ ਹੈ।

 

 

 

 

 

 

 

 

ਜਾਣਕਾਰੀ ਮਿਲੀ ਹੈ ਕਿ ਛਾਪੇ ਤੋਂ ਪਹਿਲਾਂ ਕਈ ਕੁੜੀਆਂ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਿਸ ਨੂੰ ਇੱਥੇ ਲੰਬੇ ਸਮੇਂ ਤੋਂ ਅਨੈਤਿਕ ਗਤਿਵਿਧੀਆਂ ਬਾਰੇ ਜਾਣਕਾਰੀ ਮਿਲੀ ਹੋਈ ਸੀ। ਏਐਸਪੀ ਨੇ ਕਿਹਾ ਕਿ ਜਦੋਂ ਸਮਾਜ ਅਤੇ ਨੌਜਵਾਨ ਜਾਗਰੂਕ ਹੋਣਗੇ, ਤਦ ਹੀ ਅਜਿਹੀਆਂ ਗਤਿਵਿਧੀਆਂ ‘ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇਗੀ। ਫਿਲਹਾਲ, ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਹੋਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

 

 

 

 

 

 

 

 

 

 

 

 

 

 

 

 

 

ਪ੍ਰਾਪਰਟੀ ਮਾਲਕਾਂ ਖਿਲਾਫ਼ ਵੀ ਕਾਰਵਾਈ ਹੋਵੇਗੀ

ਏਐਸਪੀ ਗ਼ਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਇਮੋਰਲ ਟ੍ਰੈਫਿਕਿੰਗ ਐਕਟ ਅਧੀਨ ਐਫ਼ਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਸਿਰਫ ਮੈਨੇਜਰ ਹੀ ਨਹੀਂ, ਸਗੋਂ ਪ੍ਰਾਪਰਟੀ ਮਾਲਕਾਂ ਨੂੰ ਵੀ ਨਾਮਜਦ ਕਰ ਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਰੇਡ ਤੋਂ ਪਹਿਲਾਂ ਕੁਝ ਕੁੜੀਆਂ ਮੌਕੇ ਤੋਂ ਫਰਾਰ ਹੋ ਚੁੱਕੀਆਂ ਸਨ। ਹੋਟਲ ਮੈਨੇਜਰ ਵੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸਨੂੰ ਬਾਅਦ ਵਿੱਚ ਹਿਰਾਸਤ ਵਿੱਚ ਲਿਆ ਲਿਆ ਗਿਆ।

 

 

 

 

 

 

 

 

 

 

 

 

ਨੌਜਵਾਨਾਂ ਨੂੰ ਅਨੈਤਿਕ ਗਤਿਵਿਧੀਆਂ ਤੋਂ ਦੂਰ ਰਹਿਣ ਦਾ ਸੁਨੇਹਾ

ਏਐਸਪੀ ਗ਼ਜ਼ਲਪ੍ਰੀਤ ਕੌਰ ਨੇ ਕਿਹਾ ਕਿ ਜ਼ੀਰਕਪੁਰ ਪੁਲਿਸ ਸ਼ਹਿਰ ਵਿੱਚ ਅਜਿਹੀਆਂ ਗੈਰਕਾਨੂੰਨੀ ਗਤਿਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਕਾਰਵਾਈ ਅਧੀਨ ਐਸੇ ਮਾਮਲਿਆਂ ‘ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਸੇਵਾਵਾਂ ਅਤੇ ਗਲਤ ਰਾਹਾਂ ਤੋਂ ਦੂਰ ਰਹਿਣ। ਉਨ੍ਹਾਂ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਮਨੁੱਖ ਕੋਈ ਵਸਤੂ ਨਹੀਂ ਹੈ ਅਤੇ ਮਹਿਲਾਵਾਂ ਦਾ ਆਪਣਾ ਸਤਿਕਾਰ ਹੈ। ਨੌਜਵਾਨਾਂ ਨੂੰ ਪੜ੍ਹਾਈ ਅਤੇ ਚੰਗੇ ਕੰਮਾਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Check Also

Punjabi Singer Fraud News: ਮਸ਼ਹੂਰ ਪੰਜਾਬੀ ਗਾਇਕਾ ਨਾਲ ਲੱਖਾਂ ਰੁਪਏ ਦੀ ਠੱਗੀ; ਬੈਂਕ ਅਧਿਕਾਰੀਆਂ ਉਤੇ ਮਿਲੀਭੁਗਤ ਦੇ ਦੋਸ਼

Punjabi Singer Fraud News: ਮਸ਼ਹੂਰ ਪੰਜਾਬੀ ਗਾਇਕਾ ਨਾਲ ਲੱਖਾਂ ਰੁਪਏ ਦੀ ਠੱਗੀ; ਬੈਂਕ ਅਧਿਕਾਰੀਆਂ ਉਤੇ …