Breaking News

Ludhiana – ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱ’ਤਿਆ ਜਾਂ ਖੁ’ਦਕੁਸ਼ੀ? ਕਾਮਰੇਡ ਨੇਤਾ ਨਾਲ ਲਿਵ-ਇਨ ’ਚ ਰਹਿ ਰਹੀ ਸੀ, ਸੁਸਾਈਡ ਨੋਟ ਨਕਲੀ; ਪਾਰਟਨਰ ਖ਼ਿਲਾਫ਼ FIR

Ludhiana – ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱ’ਤਿਆ ਜਾਂ ਖੁ’ਦਕੁਸ਼ੀ? ਨੇਤਾ ਨਾਲ ਲਿਵ-ਇਨ ’ਚ ਰਹਿ ਰਹੀ ਸੀ, ਸੁਸਾਈਡ ਨੋਟ ਨਕਲੀ; ਪਾਰਟਨਰ ਖ਼ਿਲਾਫ਼ FIR

 

 

 

 

 

 

 

 

Ludhiana: ਲੁਧਿਆਣਾ ’ਚ ਲੇਡੀ ਐਡਵੋਕੇਟ ਦੀ ਹੱਤਿਆ ਜਾਂ ਖੁਦਕੁਸ਼ੀ? ਨੇਤਾ ਨਾਲ ਲਿਵ-ਇਨ ’ਚ ਰਹਿ ਰਹੀ ਸੀ, ਸੁਸਾਈਡ ਨੋਟ ਨਕਲੀ; ਪਾਰਟਨਰ ਖ਼ਿਲਾਫ਼ FIR, ਮਾਂ ਵੱਲੋਂ ਇਨਸਾਫ਼ ਦੀ ਗੁਹਾਰ!

ਲੁਧਿਆਣਾ ਵਿੱਚ ਲੇਡੀ ਐਡਵੋਕੇਟ ਨੇ ਬਿਮਾਰੀ ਤੋਂ ਤੰਗ ਆ ਕੇ ਨਹੀਂ, ਸਗੋਂ ਲਿਵ-ਇਨ ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਖੁਦਕੁਸ਼ੀ ਕੀਤੀ ਸੀ। ਇਸ ਖੁਲਾਸੇ ਐਡਵੋਕੇਟ ਦਿਲਜੋਤ (26) ਦੀ ਮਾਂ ਨੇ ਕੀਤਾ ਹੈ।

 

 

 

 

 

 

 

 

 

 

 

ਲੁਧਿਆਣਾ ਵਿੱਚ ਲੇਡੀ ਐਡਵੋਕੇਟ ਨੇ ਬਿਮਾਰੀ ਤੋਂ ਤੰਗ ਆ ਕੇ ਨਹੀਂ, ਸਗੋਂ ਲਿਵ-ਇਨ ਪਾਰਟਨਰ ਤੋਂ ਮਿਲੇ ਧੋਖੇ ਤੋਂ ਬਾਅਦ ਖੁਦਕੁਸ਼ੀ ਕੀਤੀ ਸੀ। ਇਸ ਖੁਲਾਸੇ ਐਡਵੋਕੇਟ ਦਿਲਜੋਤ (26) ਦੀ ਮਾਂ ਨੇ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਲਿਵ-ਇਨ ਪਾਰਟਨਰ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ FIR ਦਰਜ ਕਰ ਲਈ ਹੈ।

ਮਾਂ ਨੇ ਪੁਲਿਸ ਨੂੰ ਦੱਸਿਆ ਕਿ ਧੀ ਦਿਲਜੋਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ BA, LLB ਕਰਨ ਤੋਂ ਬਾਅਦ ਜੱਜ ਬਣਨ ਦਾ ਸੁਪਨਾ ਲੈ ਕੇ ਲੁਧਿਆਣਾ ਆਈ ਸੀ। ਤਿਆਰੀ ਕਰਦੇ ਹੋਏ ਉਹ ਮਜ਼ਦੂਰਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਦੇ ਨੇਤਾ ਨੂੰ ਮਿਲੀ ਅਤੇ ਉਸ ਨਾਲ ਲਿਵ-ਇਨ ਰਿਸ਼ਤੇ ਵਿੱਚ ਰਹਿਣ ਲੱਗ ਪਈ। ਇਸੇ ਦਰਮਿਆਨ ਉਸ ਦੀ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ।

 

 

 

 

 

 

 

 

 

 

 

 

 

 

 

 

 

ਪਹਿਲਾਂ ਐਡਵੋਕੇਟ ਦਾ ਇੱਕ ਸੁਸਾਈਡ ਨੋਟ ਮਿਲਿਆ ਸੀ, ਜਿਸ ਵਿੱਚ ਉਸ ਨੇ ਬਿਮਾਰੀ ਤੋਂ ਤੰਗ ਆ ਕੇ ਮਰਨ ਦੀ ਗੱਲ ਲਿਖੀ ਹੋਈ ਸੀ। ਪਰ ਮਾਂ ਨੇ ਇਸਨੂੰ ਨਕਲੀ ਕਰਾਰ ਦਿੱਤਾ। ਦਿਲਜੋਤ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਵੀ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਮਾਂ ਦੀ ਪੈਰਵੀ ਤੋਂ ਬਾਅਦ ਪੁਲਿਸ ਨੇ 25 ਦਿਨ ਬਾਅਦ ਸੰਸਥਾ ਦੇ ਦੋਸ਼ੀ ਨੇਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹਾਲਾਂਕਿ ਮਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ, ਜਿਸ ਵਿੱਚ ਦੋਸ਼ੀ ਸੰਸਥਾ ਨੇਤਾ ਦੇ ਨਾਲ-ਨਾਲ ਦਿਲਜੋਤ ਦੀ ਸਹੇਲੀ ਨੂੰ ਵੀ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।

BA, LLB ਕਰ ਕੇ ਜੱਜ ਬਣਨਾ ਚਾਹੁੰਦੀ ਸੀ

 

 

 

 

 

 

 

 

 

 

 

 

 

 

 

 

ਦਿਲਜੋਤ ਦੀ ਮਾਂ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪੜ੍ਹਾਈ ਵਿੱਚ ਬਹੁਤ ਹੋਸ਼ਿਆਰ ਸੀ। ਉਸ ਨੇ 2024 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ BA, LLB ਕੀਤੀ ਸੀ ਅਤੇ ਉਹ ਜੱਜ ਬਣਨ ਦੀ ਇੱਛਾ ਰੱਖਦੀ ਸੀ।

ਸਹੇਲੀ ਨਾਲ ਰਹਿਣ ਲੱਗ ਪਈ

ਵੀਰਪਾਲ ਕੌਰ ਨੇ ਦੱਸਿਆ ਕਿ ਜਦੋਂ ਧੀ ਲੁਧਿਆਣਾ ਆਈ ਤਾਂ ਉੱਥੇ ਉਸ ਦੀ ਸਹੇਲੀ ਪਹਿਲਾਂ ਤੋਂ ਰਹਿ ਰਹੀ ਸੀ। ਇਸ ਤੋਂ ਬਾਅਦ ਧੀ ਨੇ ਵੱਧ ਖਰਚਾ ਕਰਨ ਦੀ ਬਜਾਏ ਉਸੇ ਸਹੇਲੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਸ ਦੀ ਸਹੇਲੀ ਇੱਕ ਅਜਿਹੀ ਸੰਸਥਾ ਨਾਲ ਜੁੜੀ ਹੋਈ ਸੀ ਜੋ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜਦੀ ਸੀ।

 

 

 

 

 

 

 

 

 

 

 

 

 

 

 

ਦਿਲਜੋਤ ਦੀ ਮੌਤ ’ਤੇ ਪੁਲਿਸ ਨੇ ਕੀ ਕਿਹਾ…

ਜਗਦੀਸ਼ ਖ਼ਿਲਾਫ਼ ਪਰਚਾ ਦਰਜ
ਪੁਲਿਸ ਨੇ ਹੁਣ ਵੀਰਪਾਲ ਕੌਰ ਦੀ ਸ਼ਿਕਾਇਤ ’ਤੇ ਦੋਸ਼ੀ ਜਗਦੀਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ’ਤੇ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਫ਼ਿਲਹਾਲ ਦੋਸ਼ੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਹੈ।

ਫੈਕਟ ਦੇ ਆਧਾਰ ’ਤੇ ਅਗਲੀ ਕਾਰਵਾਈ
ਇਸ ਮਾਮਲੇ ਬਾਰੇ ACP ਸੁਮਿਤ ਸੂਦ ਨੇ ਕਿਹਾ ਕਿ ਕੇਸ ਦੀ ਜਾਂਚ ਜਾਰੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Check Also

Punjabi Singer Fraud News: ਮਸ਼ਹੂਰ ਪੰਜਾਬੀ ਗਾਇਕਾ ਨਾਲ ਲੱਖਾਂ ਰੁਪਏ ਦੀ ਠੱਗੀ; ਬੈਂਕ ਅਧਿਕਾਰੀਆਂ ਉਤੇ ਮਿਲੀਭੁਗਤ ਦੇ ਦੋਸ਼

Punjabi Singer Fraud News: ਮਸ਼ਹੂਰ ਪੰਜਾਬੀ ਗਾਇਕਾ ਨਾਲ ਲੱਖਾਂ ਰੁਪਏ ਦੀ ਠੱਗੀ; ਬੈਂਕ ਅਧਿਕਾਰੀਆਂ ਉਤੇ …