Breaking News

‘ਮਜੀਠੀਆ ਸਾਬ੍ਹ ਮੇਰੇ ਛੋਟੇ ਭਰਾ ਹਨ, ਅਸੀਂ ਇਕੱਠੇ ਜੇਲ੍ਹ ‘ਚ ਸਮਾਂ ਬਤੀਤ ਕੀਤਾ’ – ਭਾਈ ਬਲਵੰਤ ਸਿੰਘ ਰਾਜੋਆਣਾ

ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ।
ਸਾਰੇ ਇਕਮੁੱਠ ਹੋਵੋ, ਸ਼੍ਰੋਮਣੀ ਕਮੇਟੀ ਸਾਡੀ ਸਿਰਮੌਰ ਸੰਸਥਾ ਹੈ
ਜੇ ਇਹ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ।” -ਰਾਜੋਆਣਾ

ਨਾਂਅ ਲਏ ਬਗੈਰ MP ਅੰਮ੍ਰਿਤਪਾਲ ਸਿੰਘ ਬਾਰੇ ਬੋਲੇ ਮਜੀਠੀਆ,
ਰਾਜੋਆਣਾ ਦੀ ਮੌਜੂਦਗੀ ‘ਚ ਕਿਹਾ- ਦੇਖਿਓ ਕਿਤੇ ਭਟਕ ਨਾ ਜਾਇਓ

‘ਰਾਜੋਆਣਾ ਸਾਬ੍ਹ, ਤੁਹਾਨੂੰ ਦੇਖ ਕੇ ਕਲੇਜੇ ਨੂੰ
ਠੰਡ ਪੈਂਦੀ ਆ, ਸੱਚ ਜਾਣਿਓ’ ਮਜੀਠੀਆ
ਨੇ ਸੁਣਾਇਆ ਜੇਲ੍ਹ ਦਾ ਕਿੱਸਾ,
ਕਿਵੇਂ ਮਿਲੇ ਸੀ ਰਾਜੋਆਣਾ ਨੂੰ


ਸਹੀ 2 ਵਜੇ ਬੰਦ ਹੋਇਆ ਗੱਡੀ ਦਾ ਦਰਵਾਜ਼ਾ, ਸੰਗਤ ਨੂੰ ਫਤਿਹ ਬੁਲਾ ਕੇ ਗੱਡੀ ‘ਚ ਬੈਠ ਗਏ ਬਲਵੰਤ ਸਿੰਘ ਰਾਜੋਆਣਾ

ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ ‘ਚ ਬੈਠਾ ਫ਼ੈਸਲੇ ਦੀ ਉਡੀਕ ਕਰ ਰਿਹਾ ਹਾਂ,ਇਹ ਬੇਇਨਸਾਫ਼ੀ ਵੀ ਉਹ ਮਿੱਥ ਕੇ ਕਰ ਰਹੇ’

ਪੈਰੋਲ ਖ਼ਤਮ ਹੁੰਦੇ ਸਾਰ ਹੀ ਸਾਰਿਆਂ ਨੂੰ ਫ਼ਤਿਹ ਬੁਲਾ ਕੇ ਬਲਵੰਤ ਸਿੰਘ ਰਾਜੋਆਣਾ ਵਾਪਿਸ ਜੇਲ੍ਹ!

ਬਲਵੰਤ ਸਿੰਘ ਰਾਜੋਆਣਾ ਨੇ ਖੁੱਲ ਕੇ ਦੱਸੀ ਦਿਲ ਦੀ ਗੱਲ, ਭਰਾ ਦੀ ਅੰਤਿਮ ਅਰਦਾਸ ਮੌਕੇ ਰੱਜ ਕੇ ਗਰਜੇ !

‘ਮਜੀਠੀਆ ਸਾਬ੍ਹ ਮੇਰੇ ਛੋਟੇ ਭਰਾ ਹਨ, ਅਸੀਂ ਇਕੱਠੇ ਜੇਲ੍ਹ ‘ਚ ਸਮਾਂ ਬਤੀਤ ਕੀਤਾ’, 3 ਘੰਟਿਆਂ ਦੀ ਪੈਰੋਲ ਤੇ ਆਏ ਬਲਵੰਤ ਸਿੰਘ ਰਾਜੋਆਣਾ ਨੇ ਦੱਸਿਆ ਕਿੱਸਾ

‘ਰਾਜੋਆਣਾ ਸਾਬ੍ਹ, ਤੁਹਾਨੂੰ ਦੇਖ ਕੇ ਕਲੇਜੇ ਨੂੰ ਠੰਡ ਪੈਂਦੀ ਆ, ਸੱਚ ਜਾਣਿਓ’ ਮਜੀਠੀਆ ਨੇ ਸੁਣਾਇਆ ਜੇਲ੍ਹ ਦਾ ਕਿੱਸਾ, ਕਿਵੇਂ ਮਿਲੇ ਸੀ ਰਾਜੋਆਣਾ ਨੂੰ

ਬਲਵੰਤ ਸਿੰਘ ਰਾਜੋਆਣਾ ਨੂੰ ਜੱਫੀ ਪਾ ਕੇ ਮਿਲੇ ਬਿਕਰਮ ਸਿੰਘ ਮਜੀਠੀਆ, ਭਰਾ ਦੀ ਅੰਤਿਮ ਅਰਦਾਸ ਮੌਕੇ ਹੋਈ ਮੁਲਾਕਾਤ

ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ 3 ਘੰਟਿਆਂ ਦੀ ਪੈਰੋਲ ਮਿਲੀ ਸੀ, ਇਸ ਮੌਕੇ ਰਾਜੋਆਣਾ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿਆਸੀ ਆਗੂਆਂ ਨੇ ਕੀ ਕਿਹਾ…
ਬਲਵੰਤ ਸਿੰਘ ਰਾਜੋਆਣਾ ਅੱਜ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਤਿੰਨ ਘੰਟਿਆਂ ਦੀ ਪੈਰੋਲ ʼਤੇ ਜੇਲ੍ਹ ਤੋਂ ਬਾਹਰ ਆਏ ਸਨ।

ਇਸ ਦੌਰਾਨ ਭਾਰੀ ਸੁਰੱਖਿਆ ਹੇਠ ਉਹ ਲੁਧਿਆਣਾ ਦੇ ਰਾਏਕੋਟ ਵਿੱਚੇ ਪੈਂਦੇ ਆਪਣੇ ਜੱਦੀ ਪਿੰਡ ਰਾਜੋਆਣਾ ਕਲਾਂ ਪਹੁੰਚੇ।

ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਆਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।

ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਪਹੁੰਚੇ ਸਨ।

ਇਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ʼਤੇ ਫ਼ੈਸਲੇ ਬਾਰੇ ਵੀ ਬੋਲੇ ਅਤੇ ਉਨ੍ਹਾਂ ਨੇ ਸਿੱਖ ਕੌਮ ਨੂੰ ਅਪੀਲ ਵੀ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਸ. ਕੁਲਵੰਤ ਸਿੰਘ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਭਾਈ ਰਾਜੋਆਣਾ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਹਮਦਰਦੀ ਪ੍ਰਗਟਾਈ।

ਬਲਵੰਤ ਸਿੰਘ ਰਾਜੋਆਣਾ ਅੱਜ (20 ਨਵੰਬਰ) ਜੇਲ੍ਹ ਤੋਂ ਬਾਹਰ ਆ ਗਏ ਹਨ। ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਭਾਈ ਕੁਲਵੰਤ ਸਿੰਘ ਰਾਜੋਆਣਾ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਸੀ। ਬਲਵੰਤ ਸਿੰਘ ਰਾਜੋਆਣਾ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਜੇਲ੍ਹ ਤੋਂ ਬਾਹਰ ਰਹਿਣਗੇ।

ਕੁਲਵੰਤ ਸਿੰਘ ਦੀ 14 ਨਵੰਬਰ ਨੂੰ ਮੌਤ ਹੋ ਗਈ ਸੀ। ਜਿਨ੍ਹਾਂ ਦਾ ਭੋਗ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੈ। ਰਾਜੋਆਣਾ ਨੂੰ ਪੁਲਿਸ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਗਿਆ ਹੈ।

ਇਹ ਦੂਜੀ ਵਾਰ ਹੈ ਜਦੋਂ ਰਾਜੋਆਣਾ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ ਜਨਵਰੀ 2022 ਵਿੱਚ ਹਾਈ ਕੋਰਟ ਨੇ ਪਿਤਾ ਦੀ ਮੌਤ ਤੋਂ ਬਾਅਦ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ।

ਇਸ ਆਧਾਰ ‘ਤੇ ਰਾਜੋਆਣਾ ਨੇ ਹੁਣ ਫਿਰ ਆਪਣੇ ਭਰਾ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਆਰਜ਼ੀ ਪੈਰੋਲ ਦੀ ਮੰਗ ਕੀਤੀ ਸੀ।

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਾਜੋਆਣਾ ਕਲਾਂ ਵਿਚ ਕੌਮ ਦੇ ਮਹਾਨ ਸਪੂਤ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ।

ਕੌਮ ਦੇ ਜ਼ਿੰਦਾ ਸ਼ਹੀਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਭਾਈ ਕੁਲਵੰਤ ਸਿੰਘ ਰਾਜੋਆਣਾ ਨਮਿਤ ਅੰਤਿਮ ਅਰਦਾਸ ਤੇ ਭੋਗ ਸਮਾਗਮ ਵਿਚ ਹਾਜ਼ਰੀ ਭਰੀ। ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।


ਨਾਂਅ ਲਏ ਬਗੈਰ ਅੰਮ੍ਰਿਤ. ਪਾਲ ਸਿੰਘ ਬਾਰੇ ਬੋਲੇ ਮਜੀਠੀਆ, ਰਾਜੋਆਣਾ ਦੀ ਮੌਜੂਦਗੀ ‘ਚ ਕਿਹਾ- ਦੇਖਿਓ ਕਿਤੇ ਭਟਕ ਨਾ ਜਾਇਓ
#BikramSinghMajithia #PunjabNews

ਐੱਸਜੀਪੀਸੀ ਬਾਰੇ ਕੀ ਬੋਲੇ ਬਲਵੰਤ ਸਿੰਘ ਰਾਜੋਆਣਾ
ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਸਜ਼ਾ ਬਾਰੇ ਬੋਲਦੇ ਹੋਏ ਕਿਹਾ ਕਿ, “ਜਦੋਂ ਮੈਨੂੰ ਅਦਾਲਤ ਵਿੱਚ ਪੁੱਛਿਆ ਗਿਆ ਅਤੇ ਤੁਸੀਂ ਇਸ ਵਿੱਚ ਸ਼ਾਮਲ ਸੀ, ਮੈਂ ਕਿਹਾ, ʻਜੀ, ਹਾਂਜੀ ਸੀ।ʼ ਸੈਸ਼ਨ ਕੋਰਟ ਵਿੱਚ 12 ਸਾਲ ਕੇਸ ਚੱਲਿਆ ਤੇ ਸੱਚ ਬੋਲ ਕੇ ਫ਼ੈਸਲੇ ਦਾ ਇੰਤਜ਼ਾਰ ਕਰਦਾ ਰਿਹਾ।”

ਉਨ੍ਹਾਂ ਨੇ ਅੱਗੇ ਕਿਹਾ, “12 ਸਾਲਾਂ ਬਾਅਦ ਅਦਾਲਤ ਨੇ ਫ਼ੈਸਲਾ ਸੁਣਾਇਆ ਅਤੇ ਕਿਹਾ ਮੌਤ ਦੀ ਸਜ਼ਾ, ਮੈਂ ਉਸੇ ਵੇਲੇ ਅਦਾਲਤ ਵਿੱਚ ਕਹਿ ਦਿੱਤਾ ਮੈਨੂੰ ਮਨਜ਼ੂਰ ਹੈ ਅਤੇ ਇਸ ਦੇ ਖ਼ਿਲਾਫ਼ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ। ਹਾਈਕੋਰਟ ਨੇ ਵੀ ਸਜ਼ਾ ਦੀ ਤਸਦੀਕ ਕੀਤੀ। ਮੇਰੇ ਡੈਥ ਵਾਰੰਟ ਆਏ ਪਰ ਸਮੁੱਚੇ ਖਾਲਸਾ ਪੰਥ ਨੇ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤ ਵਿੱਚ ਕੋਈ ਫਰਕ ਨਹੀਂ ਆਇਆ।”

“ਸਾਡੀ ਫਾਂਸੀ ਦੀ ਚੱਕੀ ਦੇ ਹਾਲਾਤ ਨਹੀਂ ਬਦਲੇ। ਅੱਜ ਵੀ ਮੈਂ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਫ਼ੈਸਲੇ ਦੀ ਉਡੀਕ ਕਰ ਰਿਹਾ ਹਾਂ। ਇਹ ਬੇਇਨਸਾਫ਼ੀ ਵੀ ਉਹ ਮਿੱਥ ਕੇ ਕਰ ਰਹੇ ਹਨ।”

ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ, “ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਪਈਆਂ ਹਨ। ਸਾਨੂੰ ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਦੀ ਲੋੜ ਹੈ। ਸਾਰੇ ਇਕਮੁੱਠ ਹੋਵੋ, ਸ਼੍ਰੋਮਣੀ ਕਮੇਟੀ ਸਾਡੀ ਸਿਰਮੌਰ ਸੰਸਥਾ ਹੈ ਜੇ ਇਹ ਨਾ ਹੁੰਦੀ ਤਾਂ ਅੱਜ ਮੈਂ ਇੱਥੇ ਨਾ ਹੁੰਦਾ।”

“ਮੈਂ ਬੇਨਤੀ ਕਰਦਾ ਹਾਂ ਕਿ ਦੁਸ਼ਮਣ ਤੋਂ ਬਚੋ, ਦੁਸ਼ਮਣ ਅਦ੍ਰਿਸ਼ ਹੈ, ਸਾਡੇ ਵਿੱਚ ਹੀ ਕਿਤੇ ਬੈਠਾ ਹੈ। ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਸਾਡੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਉ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ।”
#Balwantsinghrajoana #Punjab #Patiala #Police #bikramjitsinghmajithia #HarjinderSinghDhami