ਬਾਬਾ ਬਕਾਲਾ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ਤੇ ਪੰਥਕ ਕਾਨਫ਼ਰੰਸ ਵਿਚ ਪਾਸ ਕੀਤੇ ਗਏ ਮਤੇ
ਪਹਿਲਾ ਮਤਾ
ਅੱਜ ਦਾ ਪੰਥਕ ਇਕੱਠ ਸੰਗਤਾਂ ਵਿੱਚ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਸਰਕਾਰ ਦੇ ਹੁਕਮਰਾਨਾਂ ਦੀ ਇਹ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਸਿੱਖ ਸੰਸਥਾਵਾਂ ਉਹਨਾਂ ਦੇ ਹੱਥ-ਠੋਕੇ ਆਗੂਆਂ ਦਾ ਕਬਜ਼ਾ ਬਰਕਰਾਰ ਰੱਖ ਕੇ ਸਿੱਖ ਕੌਮ ਦੀ ਰਾਜਸੀ ਹੋਣੀ ਦੇ ਫੈਸਲਿਆਂ ਉੱਪਰ ਸਰਕਾਰੀ ਕੰਟਰੋਲ ਰੱਖਿਆ ਜਾ ਸਕੇ । ਇਸ ਮਨੋਰਥ ਦੀ ਪੂਰਤੀ ਲਈ ਕੇਂਦਰ ਸਰਕਾਰ ਨੇ ਪਿਛਲੇ 40 ਸਾਲਾਂ ਦੌਰਾਨ ਸਿਰਫ਼ ਦੋ ਵਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਈਆਂ ਹਨ ,ਜਦੋਂ ਕਿ ਕਨੂੰਨ ਮੁਤਾਬਿਕ ਹਰ ਪੰਜ ਸਾਲ ਬਾਅਦ ਚੋਣਾਂ ਕਰਵਾਉਣੀਆਂ ਲਾਜ਼ਮੀ ਹਨ ।ਅੱਜ ਦਾ ਇਹ ਇਕੱਠ ਫੈਸਲਾ ਕਰਦਾ ਹੈ ਕਿ ਖਿੰਡੀ ਪੁੰਡੀ ਪੰਥਕ ਤਾਕਤ ਨੂੰ ਜਾਗਰੂਕ ਅਤੇ ਇੱਕਮੁੱਠ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ। ਪੰਥ ਦੀਆਂ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੇ ਸਮੇਂ ਤੋਂ ਭਾਰਤੀ ਹੁਕਮਰਾਨਾਂ ਦੇ ਹੱਥ-ਠੋਕੇ ਅਕਾਲੀ ਆਗੂਆਂ ਦੇ ਕਬਜ਼ੇ ਵਿੱਚ ਰਹਿਣ ਕਰਕੇ, ਆਪਣੇ ਪੰਥਕ ਟੀਚੇ ਤੋਂ ਭਟਕ ਕੇ ਸਿੱਖ ਰਵਾਇਤਾਂ ਅਤੇ ਸਿੱਖ ਸਿਧਾਤਾਂ ਨੂੰ ਖੋਰਾ ਲਾਉਣ ਦੇ ਰਸਤੇ ਉੱਪਰ ਚੱਲ ਰਹੀਆਂ ਹਨ ।ਇਹਨਾਂ ਜਥੇਬੰਦੀਆਂ ਉੱਪਰ ਕਾਬਜ਼ ਬਾਦਲ ਪਰਿਵਾਰ ਅਤੇ ਉਹਨਾਂ ਦੀ ਚਾਪਲੂਸ ਜੁੰਡਲੀ ਨੇ ਬੀਤੇ ਸਮੇਂ ਵਿੱਚ ਆਪਣੀ ਰਾਜਸੀ ਹਵਸ ਅਧੀਨ ਸਿੱਖ ਕੌਮ ਨਾਲ ਜੋ ਧ੍ਰੋਹ ਕਮਾਏ ਹਨ, ਇਤਿਹਾਸ ਵਿੱਚ ਇਸ ਤਰ੍ਹਾਂ ਦੇ ਘਟੀਆ ਕਿਰਦਾਰ ਦੀ ਕੋਈ ਮਿਸਾਲ ਨਜ਼ਰ ਨਹੀਂ ਆਉਂਦੀ । ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਰਾਹੀ ਹੋਂਦ ਵਿੱਚ ਆਏ ਸਨ ਅਤੇ ਸਿੱਖਾਂ ਨੇ ਆਪਣੇ ਲਹੂ ਦੀ ਕੀਮਤ ਤਾਰ ਕੇ ਇਹਨਾਂ ਸੰਸਥਾਵਾਂ ਦੇ ਰੁਤਬੇ ਅਤੇ ਮਾਣ ਮਰਯਾਦਾ ਨੂੰ ਹਮੇਸ਼ਾਂ ਕਾਇਮ ਰੱਖਿਆ ਹੈ । ਇਹ ਸੰਸਥਾਵਾਂ ਕਿਸੇ ਪਰਿਵਾਰ ਜਾਂ ਧੜੇ ਦੀ ਬਜਾਏ ਪੰਥ ਦੀ ਸਾਂਝੀ ਅਮਾਨਤ ਹਨ । ਅੱਜ ਦਾ ਇਹ ਇਕੱਠ ਸਾਡੇ ਸਨਮੁਖ ਵੱਡੇ ਕੌਮੀ ਸੰਕਟ ਨੂੰ ਮਹਿਸੂਸ ਕਰਦਾ ਹੋਇਆ ਸਮੂਹ ਪੰਥ ਦੇ ਦਰਦਮੰਦਾਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੇ ਸਾਂਝੇ ਯਤਨਾਂ ਰਾਹੀਂ ਇਹਨਾਂ ਜਥੇਬੰਦੀਆਂ ਨੂੰ ਪੰਥ ਦੋਖੀਆਂ ਦੇ ਹੱਥਾਂ ਵਿੱਚੋਂ ਅਜ਼ਾਦ ਕਰਾਉਣ ਲਈ ਕਮਰਕੱਸੇ ਕਰਨ ।ਇਸ ਸੰਦਰਭ ਵਿੱਚ ਸ਼੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੂਹ ਸੁਹਿਰਦ ਪੰਥਕ ਧਿਰਾਂ ਅਤੇ ਸ਼ਖਸੀਅਤਾਂ ਦੇ ਸਾਂਝੇ ਸਹਿਯੋਗ ਨਾਲ ਲੜੀਆਂ ਜਾਣ। ਜਦੋਂ ਹੁਕਮਰਾਨਾਂ ਨੇ ਸਾਡੀ ਹੋਂਦ ਤੇ ਨਿਆਰੀ ਹਸਤੀ ਨੂੰ ਨਿਸ਼ਾਨਾਂ ਬਣਾਇਆ ਹੋਇਆ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਧਾਰਮਿਕ ਅਤੇ ਰਾਜਸੀ ਮੱਤਭੇਦਾਂ ਨੂੰ ਭੁਲਾ ਕੇ ਪੰਥ ਦੀ ਚੜ੍ਹਦੀ ਕਲਾ ਲਈ ਸਾਂਝੇ ਯਤਨ ਅਰੰਭੀਏ ਅਤੇ ਸਾਂਝੇ ਯਤਨਾਂ ਰਾਹੀਂ ਸ਼੍ਰੋਮਣੀ ਕਮੇਟੀ ਦੇ ਵੋਟਰ ਬਣਾਉਣ ਅਤੇ ਚੋਣਾਂ ਲਈ ਸਾਂਝੇ ਗੁਰਸਿੱਖ ਉਮੀਦਵਾਰਾਂ ਦੀ ਨਿਸ਼ਾਨਦੇਹੀ ਦਾ ਕੰਮ ਬਿਨਾਂ ਦੇਰੀ ਤੋਂ ਅਰੰਭਿਆ ਜਾਵੇ। ਇਸ ਲਈ ਅੱਜ ਦਾ ਇਹ ਇਕੱਠ ਖ਼ਾਲਸਾ ਪੰਥ ਅੱਗੇ ਆਪਣੀ ਸੁਝਾਅ ਰੂਪੀ ਜੋਦੜੀ ਕਰਦਾ ਹੈ ਕਿ ਜਿਸ ਤਰ੍ਹਾਂ ਸਾਡੇ ਪੁਰਾਤਨ ਅਕਾਲੀ ਯੋਧਿਆਂ ਨੇ ਇਤਿਹਾਸ ਵਿੱਚ ਕੌਮ ਦੀ ਖਿੰਡੀ ਤਾਕਤ ਨੂੰ ਅਕਾਲੀ ਜਥਿਆਂ ਦੇ ਰੂਪ ਵਿੱਚ ਜਥੇਬੰਦ ਕਰਕੇ ਮਹੰਤਾਂ ਤੋਂ ਗੁਰਧਾਮ ਅਜ਼ਾਦ ਕਰਾਏ ਸੀ, ਸਾਨੂੰ ਵੀ ਆਪਣੀਆਂ ਧੜੇਬੰਦਕ ਵਲਗਣਾਂ ਤੋਂ ਉੱਪਰ ਉੱਠ ਕੇ ਉਸੇ ਤਰਜ਼ ਤੇ ਕੌਮ ਦੀ ਖਿੰਡੀ ਤਾਕਤ ਨੂੰ ਪਿੰਡ ਪੱਧਰ ਤੇ ਅਕਾਲੀ ਜਥਿਆਂ ਦੇ ਰੂਪ ਵਿੱਚ ਸੰਗਠਤ ਕਰਕੇ ਸ੍ਰੀ ਅਕਾਲ ਤਖ਼ਤ ਸਮੇਤ ਸਾਡੇ ਗੁਰਧਾਮਾਂ ਅਤੇ ਸੰਸਥਾਵਾਂ ਨੂੰ ਅਜ਼ਾਦ ਕਰਨ ਦੇ ਯਤਨ ਅਰੰਭਣੇ ਚਾਹੀਦੇ ਹਨ। ਇਹੀ ਅਕਾਲੀ ਜਥੇ ਅਗਾਮੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਪੁਨਰ ਸਿਰਜਣਾ ਲਈ ਸਾਡੀ ਤਾਕਤ ਬਣਨਗੇ। ਇਤਿਹਾਸ ਗਵਾਹ ਹੈ ਕਿ ਇਹਨਾਂ ਅਕਾਲੀ ਜਥਿਆਂ ਨੇ ਹੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਸਿਰਜਣਾ ਕੀਤੀ ਸੀ ।ਇਹ ਅਕਾਲੀ ਜਥੇ ਖਿੰਡੀ ਹੋਈ ਕੌਮ ਨੂੰ ਇੱਕ ਲੜੀ ਵਿੱਚ ਪ੍ਰੋਣ ਦਾ ਵਸੀਲਾ ਸਾਬਤ ਹੋਣਗੇ । ਅੱਜ ਦਾ ਇਹ ਇਕੱਠ ਪੰਥ ਲਈ ਦਰਦਮੰਦ ਹਰੇਕ ਸ਼ਖਸੀਅਤ ਅਤੇ ਹਰੇਕ ਪੰਥਕ ਧਿਰ ਨੂੰ ਦਿਲਦੀਆਂ ਗਹਿਰਾਈਆਂ ਵਿੱਚੋਂ ਅਪੀਲ ਕਰਦਾ ਕਿ ਅਕਾਲੀ ਜਥਿਆਂ ਦੇ ਗਠਨ ਦੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦੀ ਆਪਣੀ ਵਿਧਾਨਿਕ ਜ਼ਿੰਮੇਵਾਰੀ ਨਿਭਾਵੇ।
ਦੂਜਾ ਮਤਾ
ਅੱਜ ਦਾ ਇਹ ਇਕੱਠ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਇਹ ਸਪਸ਼ਟ ਕਰਦਾ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸਿੱਖ ਪੰਥ ਦੇ ਰਹਿਨੁਮਾ ਨਹੀਂ, ਸਗੋਂ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਤਰਜਮਾਨ ਹਨ ।ਜੇਕਰ ਤਖ਼ਤਾਂ ਦੇ ਜਥੇਦਾਰ ਸਿੱਖ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਤੋਂ ਕੋਈ ਕੁਤਾਹੀ ਕਰਦੇ ਹਨ ਤਾਂ ਇਹ ਉਹਨਾਂ ਵੱਲੋਂ ਆਪਣੇ ਫ਼ਰਜ਼ਾਂ ਵਿੱਚ ਕੁਤਾਹੀ ਸਮਝੀ ਜਾਵੇਗੀ ।ਇਸ ਸੰਦਰਭ ਵਿੱਚ ਇਹ ਇਕੱਠ ਸਾਡੇ ਸਿੰਘ ਸਾਹਿਬਾਨ ਨੂੰ ਪੂਰੇ ਸਤਿਕਾਰ ਸਹਿਤ ਇਹ ਬੇਨਤੀ ਕਰਦਾ ਹੈ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਅਤੇ ਉਹਨਾਂ ਦੇ ਹੱਥ-ਠੋਕੇ ਵਿਦਵਾਨਾਂ ਵੱਲੋਂ ਅਕਾਲੀ ਦਲ ਬਾਦਲ ਨੂੰ ਮੁੜ ਜਿਊਂਦਾ ਕਰਨ ਦੀਆਂ ਚਾਲਾਂ, ਸਾਜ਼ਿਸ਼ਾਂ ਅਤੇ ਡਰਾਮੇਬਾਜ਼ੀਆਂ ਦਾ ਹਿੱਸਾ ਬਣਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ ।ਸਾਡੀ ਸਿੰਘ ਸਾਹਿਬਾਨਾਂ ਨੂੰ ਅਪੀਲ ਹੈ ਕਿ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਹੋ ਚੁੱਕੇ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲੰਮਾ ਸਮਾਂ ਆਪਣੇ ਨਿੱਜੀ ਮਨੋਰਥਾਂ ਲਈ ਵਰਤੇ ਜਾਣ ਦੇ ਪਿਛੋਕੜ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਗੱਲ ਤੋਂ ਚੌਕਸ ਰਹਿਣਾ ਚਾਹੀਦਾ ਕਿ ਉਹ ਇਸ ਵਾਰ ਫਿਰ ਅਕਾਲੀ ਆਗੂਆਂ ਦੀ ਬਦਨੀਤੀ ਦਾ ਸ਼ਿਕਾਰ ਨਾ ਬਣ ਜਾਣ ।
ਅੱਜ ਦਾ ਇਹ ਇਕੱਠ ਬਾਦਲ ਪਰਿਵਾਰ ਅਤੇ ਉਸਦਾ ਸਾਥ ਦੇਣ ਵਾਲੇ ਅਕਾਲੀ ਆਗੂਆਂ ਦੇ ਨਿਰੰਕਾਰੀ ਕਾਂਡ ਤੋਂ ਲੈ ਕੇ ਸੌਦਾ ਸਾਧ ਦੇ ਮਾਮਲੇਤਕ ਕੌਮ ਨਾਲ ਕਮਾਏ ਧ੍ਰੋਹ ਅਤੇ ਗੁਨਾਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ ਹੈ ਕਿ ਬੀਤੇ ਸਮੇਂ ਵਿੱਚ ਪੱਖਪਾਤੀ ਜਥੇਦਾਰ ਗੁਰਬਚਨ ਸਿੰਘ ਵੱਲੋਂ ਰਾਜਸੀ ਆਕਾਵਾਂ ਦੇ ਦਬਾਅ ਹੇਠ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਪੰਥ ਵਿਰੋਧੀ ਫੈਸਲੇ ਲੈਣ ਕਾਰਨ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵਿਅਕਤੀ ਤਾਕਤ ਦੇ ਨਸ਼ੇ ਵਿੱਚ ਪੰਥ ਨਾਲ ਅਜਿਹੇ ਧ੍ਰੋਹ ਕਮਾਉਣ ਦੀ ਜੁਰਅਤ ਨਾ ਕਰ ਸਕੇ । ਅੱਜ ਦਾ ਇਹ ਇਕੱਠ ਸਿੰਘ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਬਾਦਲ ਦਲ ਦੀ ਸਰਕਾਰ ਸਮੇਂ ਰਾਜ ਸੱਤਾ ਹੰਢਾਉਂਦੇ ਸਮੂਹ ਅਕਾਲੀ ਆਗੂਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਨਿਭਾਏ ਗਏ ਪੰਥ ਦੋਖੀ ਰੋਲ ਬਾਰੇ ਕੋਈ ਵੀ ਫੈਸਲਾ ਬੰਦ ਕਮਰਿਆਂ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਸਾਮ੍ਹਣੇ ਸੰਗਤ ਦੀ ਕਚਹਿਰੀ ਵਿੱਚ ਲਿਆ ਜਾਵੇ ।
ਤੀਜਾ ਮਤਾ
ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ: ਪਿਛਲੇ ਕਈ ਦਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਕਨੂੰਨੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜ਼ਾਲਮ ਸਰਕਾਰਾਂ ਵਲੋਂ 550 ਸਾਲਾ ਸ਼ਤਾਬਦੀ ਮੌਕੇ ਵੀ ਸਿੱਖਾਂ ਨਾਲ ਇਹ ਵਾਅਦਾ ਕੀਤਾ ਗਿਆ ਪ੍ਰੰਤੂ ਉਸ ਤੋਂ ਮੁੱਕਰ ਗਏ। ਇਸ ਮੁੱਦੇ ਵਿੱਚ ਅਸੀਂ ਸਰਕਾਰ ਕੋਲੋਂ ਕੋਈ ਦਯਾ ਜਾ ਰਹਿਮ ਨਹੀਂ ਬਲਕਿ ਮਨੁੱਖੀ ਅਧਿਕਾਰ ਮੰਗ ਰਹੇ ਹਾਂ। ਅਸੀਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਬੰਦੀ ਸਿੰਘ ਤੁਰੰਤ ਰਿਹਾਅ ਕੀਤਾ ਜਾਣ ਨਹੀਂ ਤਾਂ ਜ਼ਾਲਮ ਹਕੂਮਤ ਖਿਲਾਫ ਇਸ ਮੁੱਦੇ ਤੇ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ।
ਚੌਥਾ ਮਤਾ
ਬੇਅਦਬੀਆਂ ਦੇ ਮਸਲਿਆਂ ਦਾ ਮਤਾ: ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ
ਦੀ ਘੋਰ ਬੇਅਦਬੀਆਂ ਹੋ ਰਹੀਆਂ ਹਨ ਜੋ ਕਿ ਹਰ ਸਿੱਖ ਲਈ ਅਤਿ ਦੁੱਖਦਾਈ ਹਨ। ਬਰਗਾੜੀ ਤੇ ਬਹਿਬਲ ਕਲਾਂ ਵਰਗੇ ਬੇਅਦਬੀ ਦੇ ਕੇਸਾਂ ਵਿੱਚ ਵੀ ਇਨਸਾਫ ਦੇ ਨਾਂ ਤੇ ਪਿਛਲੀਆਂ ਸਰਕਾਰਾਂ ਅਤੇ ਮੋਜੂਦਾ ਸਰਕਾਰ ਵਲੋਂ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ । ਭਾਰਤ ਸਰਕਾਰ ਦੀ ਸਭ ਤੋਂ ਵੱਡੀ ਏਜੰਸੀ ਸੀ.ਬੀ.ਆਈ ਨੇ ਬਰਗਾੜੀ ਬੇਅਦਬੀ ਕੇਸ ਦੀ ਕਲੋਜ਼ਿੰਗ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਸਰਕਾਰਾਂ ਦੀ ਬੇਅਦਬੀ ਦੇ ਮੁੱਦਿਆਂ ਤੇ ਸਿੱਖਾਂ ਨੂੰ ਸਪਸ਼ਟ ਤੌਰ ਤੇ ਗੁਲਾਮੀ ਦਾ ਅਹਿਸਾਸ ਕਰਵਾਇਆ।
ਸਿੱਖਾਂ ਲਈ ਸਭ ਤੋਂ ਵੱਡੀ ਦੁੱਖ ਦੀ ਗੱਲ ਓਦੋਂ ਵਾਪਰੀ ਜਦੋਂ ਸਿਰਸੇ ਵਾਲੇ ਸਾਧ ਦੀ ਬੇਅਦਬੀ ਕਾਂਡਾਂ ਵਿਚ ਸਿੱਧੀ ਸ਼ਮੂਲੀਅਤ ਸਾਹਮਣੇ ਆ ਗਈ ਤਾਂ ਐਸ.ਜੀ.ਪੀ.ਸੀ ਨੇ ਆਪਣੇ ਕਨੂੰਨੀ ਜਵਾਬ ਵਿਚ ਦੁਬਾਰਾ ਕੇਸ ਸੀ.ਬੀ ਆਈ ਨੂੰ ਦੇਣ ਲਈ ਜੁਆਬ ਦਾਅਵਾ ਫਾਇਲ ਕਰ ਦਿੱਤਾ । ਭਾਰਤੀ ਆਦਾਲਤਾਂ ਵੱਲੋਂ ਬੇਅਦਬੀ ਕੇਸਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਤਬਦੀਲ ਕਰਨ ਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਦੀਆਂ ਏਜੰਸੀਆਂ ਨੇ ਵੋਟ ਰਾਜਨੀਤੀ ਦੇ ਤਹਿਤ ਇਹ ਬੇਅਦਬੀਆਂ ਆਪ ਹੀ ਕਰਵਾਈਆਂ। ਸੋ ਇਹ ਇਕੱਠ ਇਹ ਮੰਗ ਕਰਦਾ ਹੈ ਕਿ ਬੇਅਦਬੀਆਂ ਦੇ ਜਿਹੜੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਹਨ, ਉਹ ਤੁਰੰਤ ਵਾਪਿਸ ਪੰਜਾਬ ਵਿਚ ਲਿਆਂਦੇ ਜਾਣ ਅਤੇ ਇਹਨਾਂ ਦੇ ਵਿਚ ਸਿਰਸੇ ਵਾਲੇ ਸਾਧ ਨੂੰ ਮੁੱਖ ਦੋਸ਼ੀ ਗਰਦਾਨਿਆ ਜਾਵੇ।
ਪੰਜਵਾਂ ਮਤਾ
ਨਸ਼ਿਆਂ ਨੂੰ ਰੋਕਣ ਲਈ ਮਤਾ: ਇਹ ਇਕੱਠ ਮਹਿਸੂਸ ਕਰਦਾ ਹੈ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਰਹੀਆਂ ਸਮੂਹ ਰਾਜਸੀ ਧਿਰਾਂ ਸਮੇਤ ਮੋਜੂਦਾ ਧਿਰਅਤੇ ਅਫਸਰਾਂ ਦੇ ਗਠਜੋੜ ਨੇ ਏਜੰਸੀਆਂ ਦੀ ਸਾਜ਼ਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਅਖੌਤੀ ਸੱਭਿਆਚਾਰ ਦੇ ਨਾਮ ਤੇ ਪਤਿਤ ਪੁਣੇ ਅਤੇ ਨਸ਼ੇ ਵੱਲ ਧਕੇਲਿਆ ।ਨਸ਼ੇ ਤੋਂ ਇਕੱਠੀ ਹੁੰਦੀ ਡਰੱਗ ਮਨੀ ਦੇ ਨਾਲ ਹੀ ਰਾਜਸੀ ਪਾਰਟੀਆਂ ਚੱਲਦੀਆਂ ਹਨ, ਜਿਸਦਾ ਸਪੱਸ਼ਟ ਸਬੂਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਤਤਕਾਲੀ ਡੀ.ਜੀ.ਪੀ ਵਲੋਂ ਦਾਇਰ ਕੀਤੇ ਬੰਦ ਲਿਫਾਫਾ ਹਲਫੀਆ ਬਿਆਨ ਵਿੱਚ ਜੋ ਵੱਡੇ ਅਫਸਰਾਂ ਦੇ ਪੰਜਾਬ ਦੇ ਡਰੱਗ ਲੌਡ ਹੋਣ ਦੀ ਗੱਲ ਕਹੀ ਗਈ ਅਤੇ ਇਹ ਬੰਦ ਲਿਫਾਫਾ ਅੱਜ ਤੱਕ ਵੀ ਵੱਡੇ ਨਸ਼ਾ ਤਸਕਰਾਂ ਅਤੇ ਰਾਜਸੀ ਨੇਤਾਵਾਂ ਦੇ ਨੈਕਸਜ਼ ਦੇ ਦਬਾਅ ਹੇਠ ਖੋਲ੍ਹਿਆ ਨਹੀਂ ਗਿਆ। ਇਸ ਤੋਂ ਇਲਾਵਾ ਡਰੱਗ ਤਸਕਰੀ ਦੇ ਮਾਮਲੇ ਵਿਚ ਭਗੌੜੇ ਇੱਕ ਤਤਕਾਲੀ ਐਸ.ਐਸ.ਪੀ ਰਾਜਜੀਤ ਸਿੰਘ ਦੀ ਸਪੱਸ਼ਟ ਸ਼ਮੂਲੀਅਤ ਸਾਹਮਣੇ ਆਉਣ ਤੇ ਵੀ ਅੱਜ ਤਕ ਉਸਦੀ ਗ੍ਰਿਫਤਾਰੀ ਨਹੀਂ ਹੋਈ ਜੋ ਕਿ ਮੌਜੂਦਾ ਪੰਜਾਬ ਸਰਕਾਰ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ। ਨਸ਼ਿਆਂ ਦੇ ਵਰਤਾਰੇ ਨੂੰ ਹਕੂਮਤਾਂ ਸਿੱਖਾਂ ਦੀ ਨਸਲਕੁਸ਼ੀ ਦੇ ਹਥਿਆਰ ਵਜੋਂ ਵਰਤਣ ਲਈ ਖੁੱਲ੍ਹੀ ਛੁੱਟੀ ਦੇ ਰਹੀਆਂ ਹਨ।
ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜੋ ਖਾਲਸਾ ਵਹੀਰ ਰਾਹੀਂ ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਕਲਗੀਧਰ ਪਾਤਸ਼ਾਹ ਜੀ ਦੀ ਖੰਡੇ ਬਾਟੇ ਦੇ ਪਾਹੁਲ ਛਕਾ ਕੇ ਅਨੰਦਪੁਰ ਵਾਪਸੀ ਕਰਵਾ ਰਹੇ ਸੀ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਐਨ.ਐੱਸ.ਏ ਲਗਾ ਕੇ ਕੈਦ ਕਰ ਦਿਤਾ। ਇਸ ਤੋਂ ਸਰਕਾਰਾਂ ਦੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ ਖ਼ਤਮ ਕਰਨ ਦੀ ਸਾਜ਼ਿਸ਼ ਸਪਸ਼ਟ ਹੋ ਗਈ । ਸੋ ਇਹ ਇਕੱਠ ਨਸ਼ਿਆਂ ਦੇ ਖਾਤਮੇ ਲਈ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਸ਼ੁਰੂ ਕੀਤੀ ਖਾਲਸਾ ਵਹੀਰ ਅਤੇ ਉਸਦੇ ਕਾਰਜਾਂ ਲਈ ਦਿਨ ਰਾਤ ਜ਼ਮੀਨੀ ਪੱਧਰ ਤੇ ਇਕੱਠੇ ਹੋ ਕੇ ਕੰਮ ਕਾਰਜ ਕਰਨ ਦਾ ਅਹਿਦ ਕਰਦਾ ਹੈ। ਛੇਵਾਂ ਮਤਾ
ਅੱਜ ਦਾ ਇਹ ਪੰਥਕ ਇਕੱਠ ਕਿਸਾਨੀ ਸੰਘਰਸ਼ ਨਾਲ ਇੱਕਮੁਠਤਾ ਦਾ ਅਹਿਦ ਕਰਦਾ ਹੋਇਆ ਸਮੂਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਆਪਣੀ ਹਮਾਇਤ ਦਿੰਦਾ ਹੈ। ਕਿਸਾਨ ਮੋਰਚੇ ਸਮੇਂ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨ ਦੀ ਨੀਤੀ ਦੀ ਆਲੋਚਨਾ ਕਰਦਾ ਹੋਇਆ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਦਿੱਲੀ ਜਾਣ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੁਰੰਤ ਹਟਾਉਣ ਅਤੇ ਮੰਗਾ ਪੂਰੀਆਂ ਕਰਨ ਦੀ ਮੰਗ ਕਰਦਾ ਹੈ।
ਸੱਤਵਾਂ ਮਤਾ
ਅੱਜ ਦੇ ਇਸ ਇਕੱਠ ਵਿੱਚ ਸਾਨੂੰ ਇਹ ਕਹਿੰਦਿਆਂ ਕੋਈ ਝਿਜਕ ਮਹਿਸੂਸ ਨਹੀਂ ਹੋ ਰਹੀ ਕਿ ਦੇਸ਼ ਦੀ ਵੰਡ ਤੋਂ ਹੀ ਇਸ ਦੇਸ਼ ਦੇ ਹੁਕਮਰਾਨਾਂ ਦਾ ਸਿੱਖਾਂ ਪ੍ਰਤੀ ਰਵੱਈਆ ਹਮੇਸ਼ਾਂ ਤਾਨਾਸ਼ਾਹੀ ਅਤੇ ਵੈਰ ਭਾਵਨਾ ਵਾਲਾ ਰਿਹਾ ਹੈ ।ਦੇਸ਼ ਦੀ ਹਰੇਕ ਕੌਮੀ ਪਾਰਟੀ ਦਾ ਸਿੱਖਾਂ ਪ੍ਰਤੀ ਨਜ਼ਰੀਆ ਫ਼ਿਰਕਾਪ੍ਰਸਤੀ ਵਾਲਾ ਹੀ ਹੈ । ਇੱਥੋਂ ਤਕ ਇਸ ਦੇਸ਼ ਦੇ ਅਦਾਲਤੀ ਸਿਸਟਮ ਕੋਲ਼ੋਂ ਵੀ ਸਿੱਖਾਂ ਨੂੰ ਕਿਸੇ ਇਨਸਾਫ਼ ਦੀ ਤਵੱਕੋ ਨਹੀਂ ਰਹੀ ਹੈ । ਸਿੱਖ ਬੰਦੀਆਂ ਦੇ ਮਾਮਲੇ ਨੇ ਇਸ ਦੇਸ਼ ਦੇ ਅਦਾਲਤੀ ਸਿਸਟਮ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ । ਕਨੂੰਨ ਮੁਤਾਬਿਕ ਮਿਲੀਆਂ ਸ਼ਜਾਵਾਂ ਤੋਂ ਦੁੱਗਣੀ ਸ਼ਜਾ ਭੁਗਤ ਚੁੱਕੇ ਸਿੱਖਾਂ ਲਈ ਅਦਾਲਤਾਂ ਕੋਲ ਕੋਈ ਇਨਸਾਫ਼ ਨਹੀਂ ਹੈ, ਪਰ ਦੂਜੇ ਪਾਸੇ ਹੁਕਮਰਾਨ ਪਾਰਟੀ ਨਾਲ ਸਬੰਧਿਤ ਦੋਸ਼ੀ ਉਮਰ ਕੈਦ ਦੀ ਸਜ਼ਾ ਦੇ ਮਾਮਲੇ ਵਿੱਚ ਪੰਜ ਸਾਲ ਬਾਅਦ ਰਿਹਾਅ ਕੀਤੇ ਜਾ ਰਹੇ ਹਨ ।ਸੁਮੇਧ ਸੈਣੀ ਜਿਹੇ ਕਾਤਲਾਂ ਨੂੰ ਬਿਨਾਂ ਜੇਲ੍ਹ ਜਾਏ ਜ਼ਮਾਨਤਾਂ ਮਿਲ ਜਾਂਦੀਆਂ ਅਤੇ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਤਿੰਨ ਮਹੀਨਿਆਂ ਬਾਅਦ ਪੈਰੋਲ ਉੱਪਰ ਆ ਕੇ ਕਨੂੰਨ ਦਾ ਮਜ਼ਾਕ ਉਡਾ ਰਹੇ ਹਨ । ਏਸੇ ਤਰ੍ਹਾਂ ਲੱਖਾਂ ਵੋਟਾਂ ਹਾਸਲ ਕਰਕੇਚੌਥਾ ਮਤਾ
ਬੇਅਦਬੀਆਂ ਦੇ ਮਸਲਿਆਂ ਦਾ ਮਤਾ: ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ
ਦੀ ਘੋਰ ਬੇਅਦਬੀਆਂ ਹੋ ਰਹੀਆਂ ਹਨ ਜੋ ਕਿ ਹਰ ਸਿੱਖ ਲਈ ਅਤਿ ਦੁੱਖਦਾਈ ਹਨ। ਬਰਗਾੜੀ ਤੇ ਬਹਿਬਲ ਕਲਾਂ ਵਰਗੇ ਬੇਅਦਬੀ ਦੇ ਕੇਸਾਂ ਵਿੱਚ ਵੀ ਇਨਸਾਫ ਦੇ ਨਾਂ ਤੇ ਪਿਛਲੀਆਂ ਸਰਕਾਰਾਂ ਅਤੇ ਮੋਜੂਦਾ ਸਰਕਾਰ ਵਲੋਂ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ । ਭਾਰਤ ਸਰਕਾਰ ਦੀ ਸਭ ਤੋਂ ਵੱਡੀ ਏਜੰਸੀ ਸੀ.ਬੀ.ਆਈ ਨੇ ਬਰਗਾੜੀ ਬੇਅਦਬੀ ਕੇਸ ਦੀ ਕਲੋਜ਼ਿੰਗ ਰਿਪੋਰਟ ਅਦਾਲਤ ਵਿੱਚ ਪੇਸ਼ ਕਰਕੇ ਸਰਕਾਰਾਂ ਦੀ ਬੇਅਦਬੀ ਦੇ ਮੁੱਦਿਆਂ ਤੇ ਸਿੱਖਾਂ ਨੂੰ ਸਪਸ਼ਟ ਤੌਰ ਤੇ ਗੁਲਾਮੀ ਦਾ ਅਹਿਸਾਸ ਕਰਵਾਇਆ।
ਸਿੱਖਾਂ ਲਈ ਸਭ ਤੋਂ ਵੱਡੀ ਦੁੱਖ ਦੀ ਗੱਲ ਓਦੋਂ ਵਾਪਰੀ ਜਦੋਂ ਸਿਰਸੇ ਵਾਲੇ ਸਾਧ ਦੀ ਬੇਅਦਬੀ ਕਾਂਡਾਂ ਵਿਚ ਸਿੱਧੀ ਸ਼ਮੂਲੀਅਤ ਸਾਹਮਣੇ ਆ ਗਈ ਤਾਂ ਐਸ.ਜੀ.ਪੀ.ਸੀ ਨੇ ਆਪਣੇ ਕਨੂੰਨੀ ਜਵਾਬ ਵਿਚ ਦੁਬਾਰਾ ਕੇਸ ਸੀ.ਬੀ ਆਈ ਨੂੰ ਦੇਣ ਲਈ ਜੁਆਬ ਦਾਅਵਾ ਫਾਇਲ ਕਰ ਦਿੱਤਾ । ਭਾਰਤੀ ਆਦਾਲਤਾਂ ਵੱਲੋਂ ਬੇਅਦਬੀ ਕੇਸਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਤਬਦੀਲ ਕਰਨ ਤੋਂ ਸਾਫ ਜ਼ਾਹਿਰ ਹੈ ਕਿ ਸਰਕਾਰ ਦੀਆਂ ਏਜੰਸੀਆਂ ਨੇ ਵੋਟ ਰਾਜਨੀਤੀ ਦੇ ਤਹਿਤ ਇਹ ਬੇਅਦਬੀਆਂ ਆਪ ਹੀ ਕਰਵਾਈਆਂ। ਸੋ ਇਹ ਇਕੱਠ ਇਹ ਮੰਗ ਕਰਦਾ ਹੈ ਕਿ ਬੇਅਦਬੀਆਂ ਦੇ ਜਿਹੜੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਹਨ, ਉਹ ਤੁਰੰਤ ਵਾਪਿਸ ਪੰਜਾਬ ਵਿਚ ਲਿਆਂਦੇ ਜਾਣ ਅਤੇ ਇਹਨਾਂ ਦੇ ਵਿਚ ਸਿਰਸੇ ਵਾਲੇ ਸਾਧ ਨੂੰ ਮੁੱਖ ਦੋਸ਼ੀ ਗਰਦਾਨਿਆ ਜਾਵੇ।
ਪੰਜਵਾਂ ਮਤਾ
ਨਸ਼ਿਆਂ ਨੂੰ ਰੋਕਣ ਲਈ ਮਤਾ: ਇਹ ਇਕੱਠ ਮਹਿਸੂਸ ਕਰਦਾ ਹੈ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਰਹੀਆਂ ਸਮੂਹ ਰਾਜਸੀ ਧਿਰਾਂ ਸਮੇਤ ਮੋਜੂਦਾ ਧਿਰਅਤੇ ਅਫਸਰਾਂ ਦੇ ਗਠਜੋੜ ਨੇ ਏਜੰਸੀਆਂ ਦੀ ਸਾਜ਼ਿਸ਼ ਤਹਿਤ ਪੰਜਾਬ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਅਖੌਤੀ ਸੱਭਿਆਚਾਰ ਦੇ ਨਾਮ ਤੇ ਪਤਿਤ ਪੁਣੇ ਅਤੇ ਨਸ਼ੇ ਵੱਲ ਧਕੇਲਿਆ ।ਨਸ਼ੇ ਤੋਂ ਇਕੱਠੀ ਹੁੰਦੀ ਡਰੱਗ ਮਨੀ ਦੇ ਨਾਲ ਹੀ ਰਾਜਸੀ ਪਾਰਟੀਆਂ ਚੱਲਦੀਆਂ ਹਨ, ਜਿਸਦਾ ਸਪੱਸ਼ਟ ਸਬੂਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਤਤਕਾਲੀ ਡੀ.ਜੀ.ਪੀ ਵਲੋਂ ਦਾਇਰ ਕੀਤੇ ਬੰਦ ਲਿਫਾਫਾ ਹਲਫੀਆ ਬਿਆਨ ਵਿੱਚ ਜੋ ਵੱਡੇ ਅਫਸਰਾਂ ਦੇ ਪੰਜਾਬ ਦੇ ਡਰੱਗ ਲੌਡ ਹੋਣ ਦੀ ਗੱਲ ਕਹੀ ਗਈ ਅਤੇ ਇਹ ਬੰਦ ਲਿਫਾਫਾ ਅੱਜ ਤੱਕ ਵੀ ਵੱਡੇ ਨਸ਼ਾ ਤਸਕਰਾਂ ਅਤੇ ਰਾਜਸੀ ਨੇਤਾਵਾਂ ਦੇ ਨੈਕਸਜ਼ ਦੇ ਦਬਾਅ ਹੇਠ ਖੋਲ੍ਹਿਆ ਨਹੀਂ ਗਿਆ। ਇਸ ਤੋਂ ਇਲਾਵਾ ਡਰੱਗ ਤਸਕਰੀ ਦੇ ਮਾਮਲੇ ਵਿਚ ਭਗੌੜੇ ਇੱਕ ਤਤਕਾਲੀ ਐਸ.ਐਸ.ਪੀ ਰਾਜਜੀਤ ਸਿੰਘ ਦੀ ਸਪੱਸ਼ਟ ਸ਼ਮੂਲੀਅਤ ਸਾਹਮਣੇ ਆਉਣ ਤੇ ਵੀ ਅੱਜ ਤਕ ਉਸਦੀ ਗ੍ਰਿਫਤਾਰੀ ਨਹੀਂ ਹੋਈ ਜੋ ਕਿ ਮੌਜੂਦਾ ਪੰਜਾਬ ਸਰਕਾਰ ਦੇ ਮੂੰਹ ਤੇ ਇਕ ਕਰਾਰੀ ਚਪੇੜ ਹੈ। ਨਸ਼ਿਆਂ ਦੇ ਵਰਤਾਰੇ ਨੂੰ ਹਕੂਮਤਾਂ ਸਿੱਖਾਂ ਦੀ ਨਸਲਕੁਸ਼ੀ ਦੇ ਹਥਿਆਰ ਵਜੋਂ ਵਰਤਣ ਲਈ ਖੁੱਲ੍ਹੀ ਛੁੱਟੀ ਦੇ ਰਹੀਆਂ ਹਨ।
ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜੋ ਖਾਲਸਾ ਵਹੀਰ ਰਾਹੀਂ ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਕਲਗੀਧਰ ਪਾਤਸ਼ਾਹ ਜੀ ਦੀ ਖੰਡੇ ਬਾਟੇ ਦੇ ਪਾਹੁਲ ਛਕਾ ਕੇ ਅਨੰਦਪੁਰ ਵਾਪਸੀ ਕਰਵਾ ਰਹੇ ਸੀ ਉਹਨਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਐਨ.ਐੱਸ.ਏ ਲਗਾ ਕੇ ਕੈਦ ਕਰ ਦਿਤਾ। ਇਸ ਤੋਂ ਸਰਕਾਰਾਂ ਦੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ ਖ਼ਤਮ ਕਰਨ ਦੀ ਸਾਜ਼ਿਸ਼ ਸਪਸ਼ਟ ਹੋ ਗਈ । ਸੋ ਇਹ ਇਕੱਠ ਨਸ਼ਿਆਂ ਦੇ ਖਾਤਮੇ ਲਈ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਸ਼ੁਰੂ ਕੀਤੀ ਖਾਲਸਾ ਵਹੀਰ ਅਤੇ ਉਸਦੇ ਕਾਰਜਾਂ ਲਈ ਦਿਨ ਰਾਤ ਜ਼ਮੀਨੀ ਪੱਧਰ ਤੇ ਇਕੱਠੇ ਹੋ ਕੇ ਕੰਮ ਕਾਰਜ ਕਰਨ ਦਾ ਅਹਿਦ ਕਰਦਾ ਹੈ। ਛੇਵਾਂ ਮਤਾ
ਅੱਜ ਦਾ ਇਹ ਪੰਥਕ ਇਕੱਠ ਕਿਸਾਨੀ ਸੰਘਰਸ਼ ਨਾਲ ਇੱਕਮੁਠਤਾ ਦਾ ਅਹਿਦ ਕਰਦਾ ਹੋਇਆ ਸਮੂਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਆਪਣੀ ਹਮਾਇਤ ਦਿੰਦਾ ਹੈ। ਕਿਸਾਨ ਮੋਰਚੇ ਸਮੇਂ ਸਰਕਾਰ ਵੱਲੋਂ ਮੰਨੀਆਂ ਜਾ ਚੁੱਕੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕਰਨ ਦੀ ਨੀਤੀ ਦੀ ਆਲੋਚਨਾ ਕਰਦਾ ਹੋਇਆ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਦਿੱਲੀ ਜਾਣ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੁਰੰਤ ਹਟਾਉਣ ਅਤੇ ਮੰਗਾ ਪੂਰੀਆਂ ਕਰਨ ਦੀ ਮੰਗ ਕਰਦਾ ਹੈ।
ਸੱਤਵਾਂ ਮਤਾ
ਅੱਜ ਦੇ ਇਸ ਇਕੱਠ ਵਿੱਚ ਸਾਨੂੰ ਇਹ ਕਹਿੰਦਿਆਂ ਕੋਈ ਝਿਜਕ ਮਹਿਸੂਸ ਨਹੀਂ ਹੋ ਰਹੀ ਕਿ ਦੇਸ਼ ਦੀ ਵੰਡ ਤੋਂ ਹੀ ਇਸ ਦੇਸ਼ ਦੇ ਹੁਕਮਰਾਨਾਂ ਦਾ ਸਿੱਖਾਂ ਪ੍ਰਤੀ ਰਵੱਈਆ ਹਮੇਸ਼ਾਂ ਤਾਨਾਸ਼ਾਹੀ ਅਤੇ ਵੈਰ ਭਾਵਨਾ ਵਾਲਾ ਰਿਹਾ ਹੈ ।ਦੇਸ਼ ਦੀ ਹਰੇਕ ਕੌਮੀ ਪਾਰਟੀ ਦਾ ਸਿੱਖਾਂ ਪ੍ਰਤੀ ਨਜ਼ਰੀਆ ਫ਼ਿਰਕਾਪ੍ਰਸਤੀ ਵਾਲਾ ਹੀ ਹੈ । ਇੱਥੋਂ ਤਕ ਇਸ ਦੇਸ਼ ਦੇ ਅਦਾਲਤੀ ਸਿਸਟਮ ਕੋਲ਼ੋਂ ਵੀ ਸਿੱਖਾਂ ਨੂੰ ਕਿਸੇ ਇਨਸਾਫ਼ ਦੀ ਤਵੱਕੋ ਨਹੀਂ ਰਹੀ ਹੈ । ਸਿੱਖ ਬੰਦੀਆਂ ਦੇ ਮਾਮਲੇ ਨੇ ਇਸ ਦੇਸ਼ ਦੇ ਅਦਾਲਤੀ ਸਿਸਟਮ ਦੇ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ । ਕਨੂੰਨ ਮੁਤਾਬਿਕ ਮਿਲੀਆਂ ਸ਼ਜਾਵਾਂ ਤੋਂ ਦੁੱਗਣੀ ਸ਼ਜਾ ਭੁਗਤ ਚੁੱਕੇ ਸਿੱਖਾਂ ਲਈ ਅਦਾਲਤਾਂ ਕੋਲ ਕੋਈ ਇਨਸਾਫ਼ ਨਹੀਂ ਹੈ, ਪਰ ਦੂਜੇ ਪਾਸੇ ਹੁਕਮਰਾਨ ਪਾਰਟੀ ਨਾਲ ਸਬੰਧਿਤ ਦੋਸ਼ੀ ਉਮਰ ਕੈਦ ਦੀ ਸਜ਼ਾ ਦੇ ਮਾਮਲੇ ਵਿੱਚ ਪੰਜ ਸਾਲ ਬਾਅਦ ਰਿਹਾਅ ਕੀਤੇ ਜਾ ਰਹੇ ਹਨ ।ਸੁਮੇਧ ਸੈਣੀ ਜਿਹੇ ਕਾਤਲਾਂ ਨੂੰ ਬਿਨਾਂ ਜੇਲ੍ਹ ਜਾਏ ਜ਼ਮਾਨਤਾਂ ਮਿਲ ਜਾਂਦੀਆਂ ਅਤੇ ਸੌਦਾ ਸਾਧ ਵਰਗੇ ਬਲਾਤਕਾਰੀ ਅਤੇ ਕਾਤਲ ਤਿੰਨ ਮਹੀਨਿਆਂ ਬਾਅਦ ਪੈਰੋਲ ਉੱਪਰ ਆ ਕੇ ਕਨੂੰਨ ਦਾ ਮਜ਼ਾਕ ਉਡਾ ਰਹੇ ਹਨ । ਏਸੇ ਤਰ੍ਹਾਂ ਲੱਖਾਂ ਵੋਟਾਂ ਹਾਸਲ ਕਰਕੇਮੈਂਬਰ ਪਾਰਲੀਮੈਂਟ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਜਾਂ ਪੈਰੋਲ ਨਹੀਂ ਦਿੱਤੀ ਜਾ ਰਹੀ । ਕੇਂਦਰ ਸਰਕਾਰ ਅਤੇ ਪੰਜਾਬ ਦੀ ਭਗਵੰਤ ਸਰਕਾਰ ਨੇ ਤਾਨਾਸ਼ਾਹੀ ਅਤੇ ਗੈਰ ਸੰਵਿਧਾਨਕ ਤਰੀਕਾ ਅਪਣਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨ .ਐੱਸ. ਏ. ਨੂੰ ਵਧਾਉਣ ਦੇ ਤੁਗਲਕੀ ਫੁਰਮਾਨ ਲਾਗੂ ਕਰ ਦਿੱਤੇ ਹਨ । ਅੱਜ ਦਾ ਇਕੱਠ ਇਹ ਐਲਾਨ ਕਰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਪੰਜਾਬ ਭਰ ਵਿੱਚ ਜਨਤਕ ਲਾਮਬੰਦੀ ਕਰਨ ਲਈ ਜ਼ਿਲ੍ਹਾ ਪੱਧਰ ਉੱਪਰ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਜਾਵੇਗਾ । ਇਸਦੇ ਨਾਲ ਹੀ ਇਹ ਪੰਥਕ ਇਕੱਠ ਸਰਕਾਰ ਨੂੰ ਅਲਟੀਮੇਟਮ ਦਿੰਦਾ ਹੈ ਕਿ ਜੇਕਰ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਕਤੂਬਰ ਤਕ ਕੋਈ ਕਦਮ ਨਾ ਚੁੱਕਿਆ ਤਾਂ ਇਸ ਸੰਬੰਧੀ ਵੱਡਾ ਸੰਘਰਸ਼ ਅਰੰਭਿਆ ਜਾਵੇਗਾ
ਮੈਂਬਰ ਪਾਰਲੀਮੈਂਟ ਬਣੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਜ਼ਮਾਨਤ ਜਾਂ ਪੈਰੋਲ ਨਹੀਂ ਦਿੱਤੀ ਜਾ ਰਹੀ । ਕੇਂਦਰ ਸਰਕਾਰ ਅਤੇ ਪੰਜਾਬ ਦੀ ਭਗਵੰਤ ਸਰਕਾਰ ਨੇ ਤਾਨਾਸ਼ਾਹੀ ਅਤੇ ਗੈਰ ਸੰਵਿਧਾਨਕ ਤਰੀਕਾ ਅਪਣਾਉਂਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨ .ਐੱਸ. ਏ. ਨੂੰ ਵਧਾਉਣ ਦੇ ਤੁਗਲਕੀ ਫੁਰਮਾਨ ਲਾਗੂ ਕਰ ਦਿੱਤੇ ਹਨ । ਅੱਜ ਦਾ ਇਕੱਠ ਇਹ ਐਲਾਨ ਕਰਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਪੰਜਾਬ ਭਰ ਵਿੱਚ ਜਨਤਕ ਲਾਮਬੰਦੀ ਕਰਨ ਲਈ ਜ਼ਿਲ੍ਹਾ ਪੱਧਰ ਉੱਪਰ ਮੀਟਿੰਗਾਂ ਦਾ ਸਿਲਸਿਲਾ ਅਰੰਭਿਆ ਜਾਵੇਗਾ । ਇਸਦੇ ਨਾਲ ਹੀ ਇਹ ਪੰਥਕ ਇਕੱਠ ਸਰਕਾਰ ਨੂੰ ਅਲਟੀਮੇਟਮ ਦਿੰਦਾ ਹੈ ਕਿ ਜੇਕਰ ਸਰਕਾਰ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦੂਜੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਕਤੂਬਰ ਤਕ ਕੋਈ ਕਦਮ ਨਾ ਚੁੱਕਿਆ ਤਾਂ ਇਸ ਸੰਬੰਧੀ ਵੱਡਾ ਸੰਘਰਸ਼ ਅਰੰਭਿਆ ਜਾਵੇਗਾ।