Breaking News

ਬਜਰੰਗ ਦਲ ਦੇ ਪਿਛੋਕੜ ਵਾਲੇ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਰਾਜਨੀਤੀ ਜਾਂ ਧਰਮ ਦੀ ਗੱਲ ਤੇ ਇਤਰਾਜ਼

ਸੁਖਬੀਰ ਬਾਦਲ ਨੇ ਜਥੇਦਾਰਾਂ ਨੂੰ ਮੁੜ ਕੀਤੀ ਜਲਦੀ ਪੇਸ਼ੀ ਦੀ ਅਪੀਲ

ਬਜਰੰਗ ਦਲ ਦੀ ਅਹੁਦੇਦਾਰੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਅਨਿਲ ਜੋਸ਼ੀ ਨੂੰ ਇਸ ਗੱਲ ‘ਤੇ ਇਤਰਾਜ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਰਾਜਨੀਤੀ ਜਾਂ ਧਰਮ ਦੀ ਗੱਲ ਹੋ ਰਹੀ ਹੈ। ਇਹੋ ਜਿਹੀ ਦਲੀਲ ਹੀ ਐਨ ਕੇ ਸ਼ਰਮਾ ਨੇ ਦਿੱਤੀ ਸੀ।

ਆਰਐਸਐਸ ਦੇ ਵੱਖ-ਵੱਖ ਵਿੰਗਾਂ ਵਿੱਚੋਂ ਬਜਰੰਗ ਦਲ ਸਭ ਤੋਂ ਵੱਧ ਤਿੱਖਾ ਮੰਨਿਆ ਜਾਂਦਾ ਹੈ। ਮੁਲਕ ਵਿੱਚ ਵੱਖ ਵੱਖ ਥਾਵਾਂ ‘ਤੇ ਹੋਣ ਵਾਲੇ ਹਿੰਸਕ ਟਕਰਾਵਾਂ ਜਾਂ ਦੰਗਿਆਂ ਵਿੱਚ ਵੀ ਬਜਰੰਗ ਦਲ ਦਾ ਨਾਂ ਵੱਜਦਾ ਰਿਹਾ ਹੈ।

ਅਕਾਲੀ ਦਲ ਦਾ ਤਾਂ ਜਨਮ ਹੀ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ ਦੀ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਹੋਇਆ ਸੀ। ਪਿਛਲੇ ਦਹਾਕਿਆਂ ਵਿੱਚ ਅਕਾਲੀ ਦਲ ਦੇ ਆਗੂਆਂ ਨੇ ਜਿੰਨੀ ਤਾਕਤ ਹਾਸਿਲ ਕੀਤੀ, ਉਹ ਇਸ ਦੇ ਪੰਥਕ ਆਧਾਰ ਕੋਲੋਂ ਹੀ ਆਈ ਸੀ।

ਜੋਸ਼ੀ ਜੀ ਨੇ ਜਦੋਂ ਭਾਜਪਾ ਛੱਡੀ ਸੀ ਤਾਂ ਉਸ ਦਾ ਕਾਰਨ ਭਾਜਪਾ ਦੀ ਹਿੰਦੂਤਵੀ ਫਿਰਕੂ ਰਾਜਨੀਤੀ ਨਹੀਂ ਸੀ। ਨਾ ਹੀ ਉਨ੍ਹਾਂ ਨੇ ਇਹ ਗੱਲ ਕਦੇ ਆਖੀ ਹੈ। ‌ਬਜਰੰਗ ਦਲ ਬਾਰੇ ਵੀ ਉਨ੍ਹਾਂ ਨੇ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਪਰ ਅਖੌਤੀ ਧਰਮ ਨਿਰਪੱਖਤਾ ਦਾ ਸਾਰਾ ਭਾਰ ਉਹ ਅਕਾਲੀ ਦਲ ‘ਤੇ ਪਾਉਣਾ ਚਾਹੁੰਦੇ ਨੇ।

ਪਹਿਲਾ ਆਰੀਆ ਸਮਾਜੀ ਅਤੇ ਕਾਂਗਰਸੀ ਵੀ ਇਹੀ ਕੁਝ ਕਰਦੇ ਰਹੇ ਨੇ। ਖੁਦ ਫਿਰਕੂ ਸਿਆਸਤ ਕੀਤੀ ਅਤੇ ਧਰਮ ਨਿਰਪੱਖਤਾ ਦੇ ਕਟਹਿਰੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ।

ਹਾਲਾਂਕਿ ਕਾਂਗਰਸ ਜਾਂ ਭਾਜਪਾ ਵਾਂਗ ਅਕਾਲੀ ਦਲ ਦੀ ਸਿਆਸਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਸੀ ਭੁਗਤੀ। ਹਿੰਦੂ ਸਿੱਖ ਤਣਾਅ ਵੀ ਆਰੀਆ ਸਮਾਜੀਆਂ ਦੀ ਅਗਵਾਈ ਵਿੱਚ ਕਾਂਗਰਸੀਆਂ ਅਤੇ ਜਨ ਸੰਘੀਆਂ ਨੇ ਪੈਦਾ ਕੀਤਾ।

ਐਨ ਕੇ ਸ਼ਰਮਾ ਨੂੰ ਵੀ ਜਿਹੜੀ ਸੱਤਾ ਮਿਲੀ, ਉਹ ਵੀ ਅਕਾਲੀ ਦਲ ਦੇ ਪੰਥਕ ਆਧਾਰ ਕਰਕੇ ਹੀ ਮਿਲੀ ਸੀ।

ਕਈ ਸੱਜਣਾਂ ਨੇ ਇਨ੍ਹਾਂ ਦੋਹਾਂ ਦੀਆਂ ਗੱਲਾਂ ‘ਤੇ ਕਾਫੀ ਇਤਰਾਜ਼ ਪ੍ਰਗਟਾਇਆ ਹੈ। ਪਰ ਅਸਲ ਵਿੱਚ ਇਨ੍ਹਾਂ ਦੇ ਬਹਾਨਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਬਾਦਲਾਂ ਨੇ ਅਕਾਲੀ ਦਲ ਦਾ ਵਿਚਾਰਧਾਰਕ ਤੌਰ ‘ਤੇ ਕਿੰਨਾ ਭੱਠਾ ਬਿਠਾਇਆ। ਪੰਥ ਅਤੇ ਗੁਰਦੁਆਰੇ ਉਨ੍ਹਾਂ ਲਈ ਸਿਰਫ ਸੱਤਾ ਦਾ ਸਾਧਨ ਬਣੇ।


ਇਹ ਵੀ ਸੰਭਵ ਹੈ ਕਿ ਇਹ ਅਸਤੀਫੇ ਵੀ ਇਨ੍ਹਾਂ ਕੋਲੋਂ ਸੁਖਬੀਰ ਦੇ ਸਲਾਹਕਾਰਾਂ ਨੇ ਹੀ ਦੁਆਏ ਹੋਣ।
#Unpopular_Opinions
#Unpopular_Ideas
#Unpopular_Facts