ਦਿੱਲੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕੁਝ ਸਾਲ ਪਹਿਲਾਂ ਤੱਕ ਰਾਜਧਾਨੀ ਦੇ ਵੱਕਾਰੀ ਸਕੂਲਾਂ ਵਿੱਚ ਸ਼ਾਮਿਲ ਸਨ। ਦਹਾਕਿਆਂ ਪਹਿਲਾਂ ਦਿੱਲੀ ਦੇ ਉੱਘੇ ਸਿੱਖਾਂ ਨੇ ਇਨ੍ਹਾਂ ਲਈ ਜ਼ਮੀਨਾਂ ਹਾਸਿਲ ਕੀਤੀਆਂ ਤੇ ਫਿਰ ਵੱਡੀ ਮਿਹਨਤ ਨਾਲ ਬਣਾਏ।
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਦਿੱਲੀ ਵਿੱਚ ਲਾਏ ਬੂਟੇ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ, ਜਿਹੜੇ ਹੁਣ ਭਾਜਪਾ ਦੀ ਗੋਦੀ ਵਿੱਚ ਬੈਠੇ ਨੇ, ਹਾਲਾਤ ਇੱਥੋਂ ਤੱਕ ਲੈ ਆਏ ਨੇ ਕਿ ਇਹ ਸਕੂਲ ਹੁਣ ਦਿੱਲੀ ਪਬਲਿਕ ਸਕੂਲਾਂ ਦੇ ਗਰੁੱਪ ਨੂੰ ਦੇਣ ਦੀ ਤਿਆਰੀ ਹੋ ਰਹੀ ਹੈ।
ਬਾਦਲ ਅਤੇ ਮਜੀਠੀਆ ਨੇ ਦਿੱਲੀ ਗੁਰਦੁਆਰਾ ਕਮੇਟੀ ਵਿੱਚੋਂ ਪਹਿਲਾਂ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਫਿਰ ਸ੍ਰ ਮਨਜੀਤ ਸਿੰਘ ਜੀਕੇ ਨੂੰ ਆਪਣੀ ਵਪਾਰਕ ਸਾਂਝ ਵਾਲੇ ਮਨਜਿੰਦਰ ਸਿੰਘ ਸਿਰਸੇ ਰਾਹੀਂ ਬਾਹਰ ਕੱਢਿਆ। ਫਿਰ ਇਨ੍ਹਾਂ ਕਾਲਕੇ ਵਾਲਾ ਬੂਟਾ ਲਾਇਆ।
ਬਾਅਦ ਵਿੱਚ ਸਿਰਸਾ ਅਤੇ ਕਾਲਕਾ ਦੋਹਾਂ ਨੇ ਬਾਦਲਾਂ ਨਾਲ ਗਦਾਰੀ ਕੀਤੀ।
ਭਾਜਪਾ ਦੀ ਗੋਦੀ ਵਿੱਚ ਬੈਠੀ ਇਸ ਜੋੜੀ ਨੇ ਦਿੱਲੀ ਗੁਰਦੁਆਰਾ ਪ੍ਰਬੰਧ ਅਤੇ ਇਸ ਨਾਲ ਚਲਦੀਆਂ ਸੰਸਥਾਵਾਂ ਦਾ ਭੱਠਾ ਬਿਠਾ ਦਿੱਤਾ ਹੈ। ਇਹ ਦੋਵੇਂ ਇਸ ਬਹਾਨੇ ਭਾਜਪਾ ਨਾਲ ਗਏ ਸਨ ਕਿ ਇਹ ਉੱਥੇ ਬੈਠ ਕੇ ਕੌਮੀ ਹਿੱਤ ਦੇ ਕੋਈ ਕੰਮ ਕਰਵਾਉਣਗੇ ਪਰ ਹੋ ਬਿਲਕੁਲ ਉਲਟ ਰਿਹਾ ਹੈ।
ਕਈ ਸਾਲ ਪਹਿਲਾਂ ਅਵਤਾਰ ਸਿੰਘ ਹਿੱਤ ਵੱਲੋਂ ਦਿੱਲੀ ਕਮੇਟੀ ਦੇ ਅਸਾਸਿਆਂ ਨਾਲ ਕਿਸੇ ਕਿਸਮ ਦੀ ਖੁਨਾਮੀ ਕਰਨ ਦੇ ਮਾਮਲੇ ਵਿੱਚ ਉਸ ਵੇਲੇ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਖਤ ਕਾਰਵਾਈ ਕਰਕੇ ਜਾਇਦਾਦ ਹਿੱਤ ਕੋਲੋਂ ਛੁਡਾਈ ਸੀ।
ਹਾਲਾਂਕਿ ਦਿੱਲੀ ਸਕੂਲਾਂ ਨਾਲ ਸੰਬੰਧਿਤ ਪ੍ਰਬੰਧਕੀ ਗੁੰਝਲਾਂ ਕਾਫੀ ਵੱਧ ਚੁੱਕੀਆਂ ਨੇ ਤੇ ਸਿਰਸਾ-ਕਾਲਕਾ ਜੋੜੀ ਕੋਲ ਕਈ ਬਹਾਨੇ ਵੀ ਹੋਣਗੇ ਪਰ ਜੇ ਹੋਰ ਨੁਕਸਾਨ ਹੁੰਦਾ ਹੈ ਤਾਂ ਸਿਰਸਾ ਅਤੇ ਕਾਲਕਾ ਖਿਲਾਫ ਵੀ ਅਕਾਲ ਤਖਤ ‘ਤੇ ਸ਼ਿਕਾਇਤ ਕਰਨੀ ਚਾਹੀਦੀ ਹੈ ਜਾਂ ਵੈਸੇ ਕੌਮੀ ਤੌਰ ‘ਤੇ ਇਨ੍ਹਾਂ ਦਾ ਵੱਡੇ ਪੱਧਰ ‘ਤੇ ਜਲੂਸ ਕੱਢਣਾ ਚਾਹੀਦਾ ਹੈ।
#Unpopular_Opinions
#Unpopular_Ideas