Breaking News

Lucky Oberoi ਜੋਗਾ ਫੋਲੜੀਵਾਲ ਨੇ ਕਥਿਤ ਤੌਰ ’ਤੇ ਲਈ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ

Lucky Oberoi

Jalandhar AAP Murder News : ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ਦੀ 6 ਫਰਵਰੀ ਦੀ ਸਵੇਰ ਨੂੰ ਪੰਜਾਬ ਦੇ ਜਲੰਧਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਜਿਸ ਮੁਤਾਬਿਕ ਸਕੂਟਰ ‘ਤੇ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ 8 ਤੋਂ 10 ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

 

 

ਮਿਲੀ ਜਾਣਕਾਰੀ ਮੁਤਾਬਿਕ ਲੱਕੀ ਓਬਰਾਏ ਮਾਡਲ ਟਾਊਨ ਇਲਾਕੇ ਦੇ ਇੱਕ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਆਏ ਸਨ। ਜਿਵੇਂ ਹੀ ਉਹ ਗੁਰਦੁਆਰੇ ਤੋਂ ਨਿਕਲ ਕੇ ਆਪਣੀ ਥਾਰ ਗੱਡੀ ਵਿੱਚ ਚੜ੍ਹਨ ਹੀ ਵਾਲੇ ਸਨ, ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

 

 

ਜੋਗਾ ਫੋਲੜੀਵਾਲ ਨੇ ਕਥਿਤ ਤੌਰ ’ਤੇ ਲਈ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕੀਤਾ ਖੁਲਾਸਾ

 

ਜਲੰਧਰ: ਜਲੰਧਰ ਵਿਖੇ ਅੱਜ ਸਵੇਰੇ ‘ਆਪ’ ਆਗੂ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਨੇ ਲਈ ਹੈ। ਜੋਗਾ ਫੋਲੜੀਵਾਲ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਲੱਕੀ ਓਬਰਾਏ ਦਾ ਕਤਲ ਉਸ ਨੇ ਕੀਤਾ ਹੈ। ਇਹ ਖਾਲਸਾ ਕਾਲਜ ਦੀ ਪ੍ਰਧਾਨਗੀ ਨਾਲ ਜੁੜਿਆ ਮਾਮਲਾ ਹੈ। ਉਸ ਨੇ ਲਿਖਿਆ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਅਦਾਰਾ ਸਪੋਕਸਮੈਨ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

 

 

ਲੱਕੀ ਓਬਰਾਏ ਕਤਲ ਮਾਮਲੇ ‘ਚ DGP ਗੌਰਵ ਯਾਦਵ ਨੇ ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ
ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦਾ ਦਿੱਤਾ ਭਰੋਸਾ


ਲੱਕੀ ਓਬਰਾਏ ਦੇ ਕ*ਤ*ਲ ‘ਤੇ ਬੋਲੇ MP ਸੀਚੇਵਾਲ, ਕਿਹਾ – ਵਿਦੇਸ਼ਾਂ ‘ਚ ਬੈਠ ਕਰਵਾ ਰਹੇ ਪੰਜਾਬ ‘ਚ ਕ*ਤ*ਲ

Check Also

Punjab ਕਾਂਗਰਸ ਨੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ‘ਚੋਂ ਕੱਢਿਆ

Punjab News: ਪੰਜਾਬ ਵਿੱਚ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot …