Breaking News

ਕੁੰਭੜਾ – ਭਈਆਂ ਵਲੋਂ ਕੀਤੇ ਹ*ਮ*ਲੇ ‘ਚ ਜ਼*ਖ*ਮੀ ਨੌਜਵਾਨ ਦਿਲਪ੍ਰੀਤ ਸਿੰਘ ਦੀ ਚੰਡੀਗੜ੍ਹ PGI ‘ਚ ਇਲਾਜ਼ ਦੌਰਾਨ ਹੋਈ ਮੌ*ਤ

Mohali News : 13 ਨਵੰਬਰ ਨੂੰ ਦਮਨਪ੍ਰੀਤ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ, ਪੁਲਿਸ ਨੇ ਕਤਲ ਕਾਂਡ ’ਚ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੁੰਭੜਾ – ਭਈਆਂ ਵਲੋਂ ਕੀਤੇ ਹਮਲੇ ‘ਚ ਜ਼ਖਮੀ ਨੌਜਵਾਨ ਦਿਲਪ੍ਰੀਤ ਸਿੰਘ ਦੀ ਚੰਡੀਗੜ੍ਹ PGI ‘ਚ ਇਲਾਜ਼ ਦੌਰਾਨ ਹੋਈ ਮੌਤ

Mohali News : ਮੋਹਾਲੀ ਦੇ ਕੁੰਭੜਾ ‘ਚ 13 ਨਵੰਬਰ ਨੂੰ ਪਰਵਾਸੀਆਂ ਵੱਲੋਂ ਦੋ ਨੌਜਵਾਨਾਂ ‘ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਇੱਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਅੱਜ ਦੂਜੇ ਨੌਜਵਾਨ ਨੇ ਵੀ ਪੀਜੀਆਈ ਵਿਚ ਦਮ ਤੋੜ ਦਿੱਤਾ ਹੈ।

ਨੌਜਵਾਨ ਦੀ ਪਛਾਣ ਦਿਲਪ੍ਰੀਤ ਵਜੋਂ ਹੋਈ ਹੈ ਦਰਅਸਲ 6 ਦਿਨ ਪਹਿਲਾਂ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜ਼ਖ਼ਮੀ ਦਿਲਪ੍ਰੀਤ ਸਿੰਘ ਪੀਜੀਆਈ ਚੰਡੀਗੜ੍ਹ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਸੀ ਪਰ ਅੱਜ ਉਸ ਨੇ ਦਮ ਤੋੜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਬੜਾ ਵਿਚ ਦੋ ਨੌਜਵਾਨ ਦਮਨ (17) ਅਤੇ ਦਿਲਪ੍ਰੀਤ ਸਿੰਘ (18) ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਦਮਨ ਦੀ ਮੌਤ ਹੋ ਗਈ । ਜਦਕਿ ਦਿਲਪ੍ਰੀਤ ਦੀ ਅੱਖ ਵਿੱਚ ਚਾਕੂ ਮਾਰ ਦਿੱਤਾ ਗਿਆ ਸੀ।

ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਿੰਡ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਦਮਨ ਦੀ ਲਾਸ਼ ਏਅਰਪੋਰਟ ਰੋਡ ਉਤੇ ਰੱਖ ਕੇ ਜਾਮ ਲਗਾਇਆ ਸੀ। 2-3 ਰਾਤਾਂ ਪਰਿਵਾਰ ਤੇ ਪਿੰਡ ਦੇ ਲੋਕ ਧਰਨੇ ਉਤੇ ਬੈਠੇ ਰਹੇ। ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਫ਼ਰਾਰ ਸਨ ਪਰ ਪੁਲਿਸ ਨੇ 2-3 ਦਿਨਾਂ ਵਿਚ ਕਾਰਵਾਈ ਕਰਦਿਆਂ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਡੀਆਈਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ‘ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ।

ਡੀਆਈਜੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।