Sangrur — ਸੰਗਰੂਰ ਦੇ ਡੀਸੀ ਨੂੰ ਪੰਜਾਬ ਦੇ ਹੱਕ ‘ਚ ਬੋਲਣਾ ਮਹਿੰਗਾ ਪਿਆ
ਸੰਗਰੂਰ ਦੇ ਡੀਸੀ ਨੂੰ ਵੀ ਫਸਾ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, ਡੀਸੀ ਸਾਬ੍ਹ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਨੋਟਿਸ ਜਾਰੀ ਹੋ ਗਿਆ ਹੈ ਕਿਉਂਕਿ 16,00 ਕਰੋੜ ਦੀ ਸਹਾਇਤਾ ਰਾਸ਼ੀ ਨੂੰ ਲੈ ਕੇ ਡੀਸੀ ਸਾਬ੍ਹ ਦੇ ਅਧਿਕਾਰਤ ਖਾਤੇ ਤੋਂ ਬਰਿੰਦਰ ਗੋਇਲ ਜੀ ਦੀ ਕੋਈ ਫੋਟੋ ਲਾ ਕੇ ਇੱਕ ਪੋਸਟ ਪਾਇਆ ਗਿਆ ਸੀ, ਜਿਸ ਨੂੰ ਮਗਰੋਂ ਡਿਲੀਟ ਵੀ ਕਰ ਦਿੱਤਾ ਗਿਆ ਸੀ।
ਜਦੋਂ ਐੱਮ.ਪੀ. ਮਾਲਵਿੰਦਰ ਸਿੰਘ ਕੰਗ ਹੁਰਾਂ ਨੇ ਲੈਂਡ ਪੂਲਿੰਗ ਸਬੰਧੀ ਸਟੈਂਡ ਲਿਆ ਸੀ ਤਾਂ ਉਨ੍ਹਾਂ ਦਾ X ਤੋਂ ਪੋਸਟ ਚੱਕ ਦਿੱਤਾ ਗਿਆ ਸੀ ਜਦਕਿ ਫੇਸਬੁੱਕ ਉੱਤੇ ਬਰਕਰਾਰ ਰਿਹਾ ਸੀ। ਅਸੀਂ ਉਦੋਂ ਵੀ ਕਿਹਾ ਸੀ ਕਿ ਨੇਤਾਵਾਂ ਦਾ ਕੁਝ ਖਾਤਿਆਂ ਦੇ ਕੰਟਰੋਲ ਇਨ੍ਹਾਂ ਦੀ IT ਟੀਮ ਕੋਲ ਹੁੰਦੈ, ਸੋ ਤਾਂ ਇੱਕ ਤੋਂ ਹੋ ਗਿਆ ਇੱਕ ਤੋਂ ਬਚ ਗਿਆ। ਪਰ ਉਕਤ ਡੀਸੀ ਸਾਬ੍ਹ ਵਾਲੀ ਘਟਨਾ ਤੋਂ ਲੱਗਦਾ ਹੈ ਕਿ ਸਰਕਾਰੀ ਅਫ਼ਸਰਾਂ ਦੇ ਅਧਿਕਾਰਤ ਖਾਤਿਆਂ ਦਾ ਵੀ ਵਰਤੋਂ ਕੋਈ ਹੋਰ ਕਰ ਰਿਹਾ ਹੈ। ਇਹ ਬਹੁਤ ਵੱਡਾ ਜਾਂਚ-ਪੜਤਾਲ ਦਾ ਵਿਸ਼ਾ ਹੈ।
– ਮਿੰਟੂ ਗੁਰੂਸਰੀਆ