Jagraon Kabaddi Player Murder: Police Arrest Two Suspects in Tejpal Singh Case, Old Rivalry Emerges as Motive
ਜਗਰਾਓਂ (ਮਾਲਵਾ): 31 ਅਕਤੂਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਗਿੱਦੜਵਿੰਡੀ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੇ ਹੋਏ ਕਤਲ ਮਾਮਲੇ ਵਿਚ ਅੱਜ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Sensational Revelations in Ludhiana Shooting: Kabaddi Athlete Tejpal Killed Over ‘Staring’ Dispute, FIR Against 12
ਇਸ ਗ੍ਰਿਫ਼ਤਾਰੀ ਬਾਰੇ ਅੱਜ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਅਤੇ ਐੱਸ.ਪੀ. (ਡੀ.) ਹਰ ਕਮਲ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਇਹ ਦੋ ਦੋਸ਼ੀ ਜੋ ਕਿ ਚੋਕੀਮਾਨ ਦੇ ਨੇੜੇ ਪੁਲਸ ਨੇ ਕਾਬੂ ਕੀਤੇ।
Family Halts Cremation of Slain Kabaddi Player Tejpal in Jagraon, Demands Full Arrests Amid Police Action
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹਣੀ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਰੁਮੀ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲੀ ਚਾਹਲ ਥਾਣਾ ਅਜਿੱਤਵਾਲ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਪਾਸੋਂ ਪੁਲਸ ਨੇ ਵਾਰਦਾਤ ਸਮੇਂ ਵਰਤਿਆ ਗਿਆ ਦੇਸੀ ਪਿਸਟਲ ਪੁਆਇੰਟ 30 ਬੋਰ ਸਮੇਤ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਐੱਸ.ਐੱਸ.ਪੀ. ਨੇ ਅੱਗੇ ਜਾਣਕਾਰੀ ਦਿੱਤੀ ਕੀ ਦੋਸ਼ੀਆਂ ਵੱਲੋਂ ਕਤਲ ਕੀਤੇ ਜਾਣ ਦੀ ਵਜ੍ਹਾ ਆਪਸੀ ਪੁਰਾਣੀ ਰੰਜਿਸ਼ ਸੀ। ਤੇਜਪਾਲ ਅਤੇ ਦੋਸ਼ੀਆਂ ਵਿਚਾਲੇ ਪਰਿਵਾਰ ਨਾਲ ਕੋਈ ਛੇੜਛਾੜ ਦਾ ਮਾਮਲਾ ਹੋਇਆ ਸੀ। ਇੱਥੇ ਇਹ ਗੱਲ ਵੀ ਖਾਸ ਧਿਆਨ ਦੇਣ ਜੋਗੀ ਹੈ ਕਿ ਛੇੜਛਾੜ ਦਾ ਮਾਮਲਾ ਮਰਨ ਵਾਲੇ ਨਾਲ ਨਹੀਂ ਉਲ ਟਾ ਉਸ ਦੇ ਦੋਸਤ ਨਾਲ ਹੀ ਹੋਇਆ ਸੀ ਅਤੇ ਉਸ ਦੇ ਦੋਸਤ ਵੱਲੋਂ ਦੋਸ਼ੀਆਂ ਦੇ ਪਰਿਵਾਰਿਕ ਔਰਤਾਂ ਨਾਲ ਛੇੜਛਾੜ ਕੀਤੀ ਗਈ ਸੀ। ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ।
ਨਾਜਾਇਜ਼ ਦੇਸੀ ਕੱਟੇ ਬਾਰੇ ਐੱਸ.ਐੱਸ.ਪੀ. ਨੇ ਜਾਣਕਾਰੀ ਦਿੱਤੀ ਕਿ ਦੋਸ਼ੀਆਂ ਨੇ ਮੰਨਿਆ ਹੈ ਕਿ ਇਹ ਦੇਸੀ ਕੱਟਾ ਉਨ੍ਹਾਂ ਨੇ ਕੋਟਾ ਰਾਜਸਥਾਨ ਤੋਂ ਲਿਆਂਦਾ ਗਿਆ ਸੀ, ਜਿਸ ਦੀ ਉਨ੍ਹਾਂ ਨੇ ਵਾਰਦਾਤ ਸਮੇਂ ਵਰਤੋਂ ਕੀਤੀ ਹੈ ਅਤੇ ਬਰਾਮਦ ਕਰ ਲਿੱਤਾ ਗਿਆ ਹੈ।
ਸੋਸ਼ਲ ਮੀਡੀਆ ਉੱਪਰ ਇਕ ਵਾਇਰਲ ਹੋਈ ਵੀਡੀਓ ਨੂੰ ਐੱਸ.ਐੱਸ.ਪੀ. ਨੇ ਜਾਅਲੀ ਦੱਸਿਆ ਅਤੇ ਕਿਹਾ ਕਿ ਇਹ ਵੀਡੀਓ ਅਪਲੋਡ ਕਰਨ ਵਾਲੇ ਨੇ ਹੀ ਡਿਲੀਟ ਕਰ ਦਿੱਤੀ ਹੈ। ਕਿਉਂਕਿ ਇਸ ਵੀਡੀਓ ਦਾ ਇਸ ਵਾਰਦਾਤ ਨਾਲ ਕੋਈ ਸਬੰਧ ਨਹੀਂ ਸੀ। ਇਹ ਵੀਡੀਓ ਸਿਰਫ ਮਾਮਲੇ ਨੂੰ ਉਲਝਾਉਣ ਲਈ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਹੀ ਸੀ। ਐੱਸ.ਐੱਸ. ਪੀ. ਨੇ ਕਿਹਾ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੇ ਤਹਿਤ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।