Breaking News

Guatemala ਗੁਆਟੇਮਾਲਾ ’ਚ ਪੰਜਾਬੀ ਨੌਜਵਾਨ ਦਾ ਡੌਂਕਰਾਂ ਨੇ ਕੀਤਾ ਕਤਲ

Guatemala

Punjabi youth murdered by donkers in Guatemala

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰੀਆ ਦਾ ਰਹਿਣ ਵਾਲਾ ਸੀ ਮ੍ਰਿਤਕ ਸਾਹਿਬ ਸਿੰਘ

 

 

ਹੁਸ਼ਿਆਰਪੁਰ : ਅਮਰੀਕਾ ਤੋਂ ਇਕ ਬੇਹੱਦਮੰਦਭਾਗੀ ਖ਼ਬਰ ਸਾਹਮਣੇ ਆਏ ਹੈ ਜਿੱਥੇ ਗੁਆਟੇਮਾਲਾ ’ਚ ਪੰਜਾਬੀ ਨੌਜਵਾਨ ਸਾਹਿਬ ਸਿੰਘ ਦਾ ਡੌਂਕਰਾਂ ਨੇ ਪੈਸੇ ਨਾ ਮਿਲਣ ਕਰਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰੀਆ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

 

 

 

 

 

 

 

 

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਆਪਣੇ ਚੰਗੇ ਭਵਿੱਖ ਲਈ ਪਿਛਲੇ ਅਕਤੂਬਰ ਮਹੀਨੇ ਹੀ ਅਮਰੀਕਾ ਲਈ ਰਵਾਨਾ ਹੋਇਆ ਸੀ।

 

 

 

 

ਸਾਹਿਬ ਦੇ ਪਿਤਾ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਗਹਿਣੇ ਵੇਚ ਦਿੱਤੇ ਸਨ।

 

 

 

 

 

 

 

ਮ੍ਰਿਤਕ ਸਾਹਿਬ ਸਿੰਘ ਦੇ ਜੀਜੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਆਟੇਮਾਲਾ ਨੇੇੜੇ ਪਹੁੰਚਿਆ ਤਾਂ ਉਸ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾਈ ਅਤੇ 20 ਹਜ਼ਾਰ ਡਾਲਰ ਫਿਰੌਤੀ ਵਸੂਲਣ ਲਈ ਸਾਨੂੰ ਭਜ ਦਿੱਤੀ। ਪੈਸੇ ਨਾ ਮਿਲਣ ਕਰਕੇ ਉਨ੍ਹਾਂ ਨੇ ਸਾਹਿਬ ਸਿੰਘ ਦਾ ਕਤਲ ਕਰ ਦਿੱਤਾ।

 

 

 

 

 

 

 

 

 

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਏਜੰਟ ਨੂੰ ਕੁੱਲ 45 ਲੱਖ ਰੁੁਪਏ ਦਿੱਤੇ ਸਨ। ਪਰ ਏਜੰਟ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਏਜੰਟਾਂ ਨੇ ਸਾਨੂੰ ਕਿਹਾ ਕਿ ਸੀ ਉਹ ਸਾਹਿਬ ਸਿੰਘ ਨੂੰ ਇਕ ਨੰਬਰ ਵਿਚ ਅਮਰੀਕਾ ਪਹੁੰਚਾਉਣਗੇ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਏਜੰਟ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਡੰਕਰਾਂ ਨੇ ਪੰਜਾਬ-ਹਰਿਆਣਾ ਦੇ ਦੋ ਨੌਜਵਾਨਾਂ ਦੀ ਹੱਤਿਆ ਕੀਤੀ
ਹੁਸ਼ਿਆਰਪੁਰ ਜ਼ਿਲ੍ਹੇ ਦਾ ਸਾਹਿਬ ਸਿੰਘ ਤੇ ਕੈਥਲ ਦਾ ਯੁਵਰਾਜ ਅਮਰੀਕਾ ਲਈ ਹੋਏ ਸੀ ਰਵਾਨਾ

ਹੁਸ਼ਿਆਰਪੁਰ ਦੇ ਥਾਣਾ ਦਸੂਹਾ ਅਧੀਨ ਪਿੰਡ ਰਾਘੋਵਾਲ ਦੇ 21 ਸਾਲਾ ਨੌਜਵਾਨ ਸਾਹਿਬ ਸਿੰਘ ਦੀ ਗੁਆਟੇਮਾਲਾ ਵਿੱਚ ਡੰਕਰਾਂ ਨੇ ਹੱਤਿਆ ਕਰ ਦਿੱਤੀ। ਸਾਹਿਬ ਸਿੰਘ ਸਾਲ ਪਹਿਲਾਂ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਉਸ ਦੇ ਨਾਲ ਹੀ ਗੁਆਂਢੀ ਸੂਬੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਮੋਹਣਾ ਦੇ ਨੌਜਵਾਨ ਯੁਵਰਾਜ ਸਿੰਘ ਦੀ ਵੀ ਡੰਕਰਾਂ ਨੇ ਫਿਰੌਤੀ ਦੀ ਰਕਮ ਨਾ ਮਿਲਣ ’ਤੇ ਹੱਤਿਆ ਕਰ ਦਿੱਤੀ।

ਸਾਹਿਬ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਜ਼ਮੀਨ ਵੇਚ ਕੇ ਅਤੇ ਉਧਾਰ ਲੈ ਕੇ ਹਰਿਆਣਾ ਦੇ ਟਰੈਵਲ ਏਜੰਟ ਨੂੰ 50 ਲੱਖ ਰੁਪਏ ਦਿੱਤੇ ਸਨ ਪਰ ਏਜੰਟ ਨੇ ਸਿੱਧਾ ਅਮਰੀਕਾ ਭੇਜਣ ਦੀ ਬਜਾਏ ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਭੇਜ ਦਿੱਤਾ। ਪਰਿਵਾਰ ਨੂੰ ਜਿੰਨੀ ਸੂਚਨਾ ਮਿਲੀ ਹੈ ਉਸ ਅਨੁਸਾਰ ਗੁਆਟੇਮਾਲਾ ਵਿੱਚ ਡੰਕਰਾਂ ਨੇ ਨੌਜਵਾਨਾਂ ਨੂੰ ਬੰਦੀ ਬਣਾ ਲਿਆ ਸੀ ਅਤੇ ਉਨ੍ਹਾਂ ਦੀਆਂ ਵੀਡੀਓਜ਼ ਬਣਾ ਕੇ ਪਰਿਵਾਰਾਂ ਕੋਲੋਂ ਪੈਸੇ ਦੀ ਮੰਗ ਕੀਤੀ ਸੀ। ਸੁਰਜੀਤ ਸਿੰਘ ਨੇ ਦੱਸਿਆ ਕਿ ਉੁਨ੍ਹਾਂ ਕੋਲੋਂ 20,000 ਡਾਲਰ ਮੰਗੇ ਸਨ, ਜਦੋਂ ਉਨ੍ਹਾਂ ਨੇ ਹਰਿਆਣਾ ਦੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਫੋਨ ਬੰਦ ਕਰ ਦਿੱਤਾ। ਉਨ੍ਹਾਂ ਨੇ ਦਸੂਹਾ ਪੁਲੀਸ ਨੂੰ ਦਰਖ਼ਾਸਤ ਦਿੱਤੀ ਤਾਂ ਏਜੰਟ ਦਵਿੰਦਰ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ। ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਨ੍ਹਾਂ ਦਾ ਪੁੱਤਰ ਸਾਹਿਬ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਸਾਹਿਬ ਸਿੰਘ ਨੂੰ ਡੰਕਰਾਂ ਨੇ ਮਾਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਉਸ ਦੀ ਪਤਨੀ ਕਾਬੂ ਨਹੀਂ ਆਈ ਹੈ। ਉੱਧਰ, ਯੁਵਰਾਜ ਦੇ ਮਾਮਾ ਗੁਰਭੇਜ ਸਿੰਘ ਨੇ ਦੱਸਿਆ ਕਿ ਯੁਵਰਾਜ ਦੇ ਪਰਿਵਾਰ ਨੂੰ ਉਸ ਦੀ ਮੌਤ ਬਾਰੇ ਕੁਝ ਦਿਨ ਪਹਿਲਾਂ ਉਸ ਸਮੇਂ ਪਤਾ ਲੱਗਿਆ ਜਦੋਂ ਡੌਂਕਰਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਮੌਤ ਦਾ ਸਰਟੀਫਿਕੇਟ ਅਤੇ ਉਸ ਦੀਆਂ ਤੇ ਪੰਜਾਬ ਦੇ ਇੱਕ ਹੋਰ ਨੌਜਵਾਨ ਦੀਆਂ ਤਸਵੀਰਾਂ ਭੇਜੀਆਂ। ਉਸ ਨੇ ਅੱਗੇ ਕਿਹਾ, ‘‘ਕੁੱਲ ਮਿਲਾ ਕੇ, ਪਰਿਵਾਰ ਨੇ ਟਰੈਵਲ ਏਜੰਟਾਂ ਅਤੇ ਡੰਕਰਾਂ ਨੂੰ 40 ਤੋਂ 50 ਲੱਖ ਰੁਪਏ ਵਿਚਕਾਰ ਅਦਾਇਗੀ ਕੀਤੀ।’’

ਕੁਝ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ ਦੋਵਾਂ ਦਾ ਕਤਲ
ਦੋਵੇਂ ਨੌਜਵਾਨਾਂ ਦਾ ਕਤਲ ਕੁੱਝ ਮਹੀਨੇ ਪਹਿਲਾਂ ਕਰ ਦਿੱਤਾ ਗਿਆ ਸੀ ਪਰ ਪਰਿਵਾਰਾਂ ਨੂੰ ਇਸ ਬਾਰੇ ਸੂਚਨਾ ਬੀਤੇ ਦਿਨ ਮਿਲੀ ਜਦੋਂ ਸਾਹਿਬ ਸਿੰਘ ਦੇ ਨਾਲ ਗਏ ਹਰਿਆਣਾ ਦੇ ਇਕ ਹੋਰ ਨੌਜਵਾਨ ਯੁਵਰਾਜ ਦੇ ਪਰਿਵਾਰ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਦੀ ਡੰਕਰਾਂ ਨੇ ਹੱਤਿਆ ਕਰ ਦਿੱਤੀ ਹੈ।

Check Also

Punjab Police Arrests 3 Youths in Khalistani Slogans Case: ਪੰਜਾਬ ਪੁਲਿਸ ਵੱਲੋਂ ਸਕੂਲਾਂ ਦੀਆਂ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰ

Punjab Police Arrests 3 Youths in Khalistani Slogans Case: Pro-Khalistan Graffiti Found on School Walls …