Tragic Death of 9-Year-Old Amayra at Neerja Modi School, JaipurThis is an utterly devastating incident that has shocked Jaipur and sparked widespread outrage over child safety in schools. On November 1, 2025, around 1:30 PM, 9-year-old Amayra (also spelled Amaira in some reports), a Class 4 student at Neerja Modi School in Mansarovar, Jaipur, allegedly jumped from the fourth floor of the school building on Shipra Path.
She was the only child of her parents—father Vijay Kumar (or Vijay Meena) and mother Shivani Dev, a bank manager.
Amayra was rushed to Metro Mass Hospital but was declared dead on arrival due to severe injuries, including a fatal head impact after falling into bushes below. Her body was later moved to Jaipuria Hospital for post-mortem
ਚੌਥੀ ਜਮਾਤ ਦੀ ਕੁੜੀ ਨੇ ਸਕੂਲ ਦੀ ਬਿਲਡਿੰਗ ਤੋਂ ਮਾਰ”ਤੀ ਛਾਲ ! ਵਾਇਰਲ ਹੋਈ ਵੀਡੀਓ ਨੇ ਮਚਾਈ ਸਨਸਨੀ

ਜੈਪੁਰ ਦੇ ਇਕ ਨਿੱਜੀ ਸਕੂਲ ਦੀ ਚੌਥੀ ਮੰਜ਼ਿਲ ਤੋਂ ਕਥਿਤ ਤੌਰ ‘ਤੇ ਛਾਲ ਮਾਰ ਕੇ 9 ਸਾਲਾ ਬੱਚੀ ਨੇ ਆਪਣੀ ਜਾਨ ਦੇ ਦਿੱਤੀ।
ਇਹ ਹੈਰਾਨ ਕਰਨ ਵਾਲੀ ਘਟਨਾ ਸ਼ਨੀਵਾਰ ਨੂੰ ਵਾਪਰੀ, ਜਦੋਂ ਬੱਚੀ ਨੇ ਲਗਭਗ 48 ਫੁੱਟ ਉਚਾਈ ਤੋਂ ਛਾਲ ਮਾਰ ਦਿੱਤੀ, ਜੋ ਉਸ ਲਈ ਜਾਨਲੇਵਾ ਸਾਬਿਤ ਹੋਈ। ਅਮਾਇਰਾ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਜਾਨ ਨਹੀਂ ਬਚ ਸਕੀ।
ਜਾਣਕਾਰੀ ਮੁਤਾਬਕ, ਪੁਲਸ ਕੋਲ ਮੌਜੂਦਾ ਸੀਸੀਟੀਵੀ ਫੁਟੇਜ ‘ਚ ਬੱਚੀ ਰੇਲਿੰਗ ਤੋਂ ਡਿੱਗਦੀ ਦਿਖਾਈ ਦੇ ਰਹੀ ਹੈ। ਡਿੱਗਣ ਤੋਂ ਬਾਅਦ ਜਿਸ ਹਸਪਤਾਲ ‘ਚ ਬੱਚੀ ਨੂੰ ਲਿਜਾਇਆ ਗਿਆ, ਉਥੋਂ ਦੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਬੱਚੀ ਨੇ ਖੁਦਕੁਸ਼ੀ ਕੀਤੀ ਹੈ, ਹਾਲਾਂਕਿ ਸਕੂਲ ਪ੍ਰਸ਼ਾਸਨ ਨੇ ਅਜੇ ਤਕ ਇਸ ਮਾਮਲੇ ‘ਚ ਆਪਣਾ ਬਿਆਨ ਨਹੀਂ ਦਿੱਤਾ ਹੈ।
Tragic Death of 9-Year-Old Amayra at Neerja Modi School, JaipurThis is an utterly devastating incident that has shocked Jaipur and sparked widespread outrage over child safety in schools. On November 1, 2025, around 1:30 PM, 9-year-old Amayra (also spelled Amaira in some… pic.twitter.com/FvnxdPZApp
— Punjab Spectrum (@PunjabSpectrum) November 2, 2025
ਇਸ ਤੋਂ ਇਲਾਵਾ ਜਾਣਕਾਰੀ ਮੁਤਾਬਕ, ਜਦੋਂ ਪੁਲਸ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੋਂ ਸਬੂਤ ਮਿਟਾ ਦਿੱਤੇ ਗਏ ਸਨ ਅਤੇ ਉਥੇ ਖੂਨ ਦੇ ਕੋਈ ਧੱਬੇ ਨਹੀਂ ਸਨ।
ਉਥੇ ਹੀ ਅਮਾਰਿਆ ਦੇ ਮਾਤਾ-ਪਿਤਾ ਸਦਮੇ ‘ਚ ਹਨ ਅਤੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਸ਼ੱਕੀ ਹਲਾਤਾਂ ‘ਚ ਮੌਤ ਦਾ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ।
ਪਰਿਵਾਰ ਨੇ ਸਵਾਲ ਚੁੱਕੇ ਹਨ ਕਿ ਸਕੂਲ ਕੰਪਲੈਕਸ ‘ਚ ਅਜਿਹੀ ਘਟਨਾ ਕਿਵੇਂ ਹੋ ਸਕਦੀ ਹੈ ਅਤੇ ਇਸ ਮਾਮਲੇ ‘ਚ ਅਧਿਆਪਕ ਸਟਾਫ ਦੀ ਜਾਂਚ ਦੀ ਮੰਗ ਕੀਤੀ ਹੈ।