Harshita Brella: Woman found in car boot in Ilford died from strangulation – as CCTV of suspect released
Delhi Women Killed in London : ਲੰਡਨ ‘ਚ ਦਿੱਲੀ ਦੀ 24 ਸਾਲਾ ਇੱਕ ਕੁੜੀ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਬ੍ਰਿਸਬੇਨ ਰੋਡ ‘ਤੇ ਖੜੀ ਇੱਕ ਸਿਲਵਰ ਵੌਕਸਹਾਲ ਕੋਰਸਾ ਦੇਖੀ, ਜਿਸ ਦੇ ਟਰੰਕ ‘ਚੋਂ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਕਾਰ ਦੇ ਟਰੰਕ ਵਿੱਚੋਂ ਜਿਸ 24 ਸਾਲਾ ਔਰਤ ਦੀ ਲਾਸ਼ ਮਿਲੀ ਹੈ, ਉਸ ਦਾ ਨਾਂ ਹਰਸ਼ਿਤਾ ਬਰੇਲਾ ਹੈ।
ਪੋਸਟ ਮਾਰਟਮ ਰਿਪੋਰਟ ‘ਚ ਗਲਾ ਘੁੱਟ ਕੇ ਹੱਤਿਆ ਦਾ ਖੁਲਾਸਾ
ਹਰਸ਼ਿਤਾ ਬਰੇਲਾ ਇੱਕ ਭਾਰਤੀ ਔਰਤ ਸੀ, ਜਿਸਦਾ ਜਨਮ ਦਿੱਲੀ ਵਿੱਚ ਹੋਇਆ ਸੀ। ਪਰ ਪਿਛਲੇ ਸਾਲ ਅਗਸਤ ਵਿੱਚ ਪੰਕਜ ਲਾਂਬਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਇਸ ਸਾਲ ਅਪ੍ਰੈਲ ਵਿੱਚ ਯੂਨਾਈਟਿਡ ਕਿੰਗਡਮ ਚਲੀ ਗਈ ਸੀ। ਜਿੱਥੇ ਕੁਝ ਦਿਨ ਪਹਿਲਾਂ ਹੀ ਉਹ ਨੌਰਥੈਂਪਟਨਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਹਰਸ਼ਿਤਾ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ।
ਪੁਲਿਸ ਨੂੰ ਪਤੀ ਵੱਲੋਂ ਕਤਲ ਕਰਨ ਦਾ ਸ਼ੱਕ
ਪੁਲਿਸ ਮੁਤਾਬਕ ਹਰਸ਼ਿਤਾ ਦੇ ਕਤਲ ਦਾ ਸ਼ੱਕ ਉਸ ਦੇ ਪਤੀ ਪੰਕਜ (23) ‘ਤੇ ਹੈ, ਜੋ ਕਥਿਤ ਤੌਰ ‘ਤੇ ਅਪਰਾਧ ਕਰਨ ਤੋਂ ਤੁਰੰਤ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ। ਕਾਰ ਦੇ ਟਰੰਕ ਵਿੱਚ ਛੁਪੀ ਹੋਈ ਹਰਸ਼ਿਤਾ ਦੀ ਲਾਸ਼ ਨੂੰ 145 ਕਿਲੋਮੀਟਰ ਦੱਖਣ ਵੱਲ ਇਲਫੋਰਡ ਲਿਜਾਇਆ ਗਿਆ।
ਨੌਰਥੈਂਪਟਨ ਪੁਲਿਸ ਨੇ ਕਿਹਾ, “ਸਾਡੀ ਜਾਂਚ ਤੋਂ ਸਾਨੂੰ ਸ਼ੱਕ ਹੈ ਕਿ ਹਰਸ਼ਿਤਾ ਦੀ ਹੱਤਿਆ ਉਸਦੇ ਪਤੀ ਪੰਕਜ ਲਾਂਬਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥੈਂਪਟਨਸ਼ਾਇਰ ਵਿੱਚ ਕੀਤੀ ਸੀ।” ਉਸ ਦਾ ਕਹਿਣਾ ਹੈ ਕਿ ਲਾਂਬਾ ਨੇ ਕਾਰ ਰਾਹੀਂ ਹਰਸ਼ਿਤਾ ਦੀ ਲਾਸ਼ ਨੂੰ ਨੌਰਥੈਂਪਟਨਸ਼ਾਇਰ ਤੋਂ ਇਲਫੋਰਡ (ਪੂਰਬੀ ਲੰਡਨ) ਤੱਕ ਪਹੁੰਚਾਇਆ। ਸਾਡਾ ਮੰਨਣਾ ਹੈ ਕਿ ਉਹ ਹੁਣ ਦੇਸ਼ ਤੋਂ ਭੱਜ ਗਿਆ ਹੈ… 60 ਤੋਂ ਵੱਧ ਜਾਸੂਸ ਇਸ ਕੇਸ ‘ਤੇ ਕੰਮ ਕਰ ਰਹੇ ਹਨ ਅਤੇ ਘਰ-ਘਰ, ਜਾਇਦਾਦ ਦੀ ਤਲਾਸ਼ੀ, ਸੀਸੀਟੀਵੀ ਅਤੇ ਏਐਨਪੀਆਰ ਸਮੇਤ ਕਈ ਤਰ੍ਹਾਂ ਦੀ ਜਾਂਚ ਕਰ ਰਹੇ ਹਨ।
10 ਨਵੰਬਰ ਨੂੰ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਹੋਈ ਲਾਪਤਾ
ਹਰਸ਼ਿਤਾ ਨਾਲ ਆਖਰੀ ਵਾਰ 10 ਨਵੰਬਰ ਦੀ ਸ਼ਾਮ ਨੂੰ ਗੱਲ ਹੋਈ ਸੀ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਹ ਰਾਤ ਦਾ ਖਾਣਾ ਬਣਾ ਰਹੀ ਹੈ ਅਤੇ ਆਪਣੇ ਪਤੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ। ਚਿੰਤਾ ਉਦੋਂ ਵਧ ਗਈ ਜਦੋਂ ਉਸਦਾ ਫੋਨ ਦੋ ਦਿਨਾਂ ਤੱਕ ਬੰਦ ਰਿਹਾ, ਜਿਸ ਕਾਰਨ ਉਸਦੇ ਪਰਿਵਾਰ ਨੇ 13 ਨਵੰਬਰ ਨੂੰ ਨੌਰਥੈਂਪਟਨਸ਼ਾਇਰ ਪੁਲਿਸ ਨਾਲ ਸੰਪਰਕ ਕੀਤਾ। ਸਕੈਗਨੈਸ ਵਾਕ ‘ਤੇ ਉਸ ਦੇ ਘਰ ਗਏ ਅਧਿਕਾਰੀਆਂ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਅਗਲੀ ਸਵੇਰ, 14 ਨਵੰਬਰ, ਉਸਦੀ ਲਾਸ਼ ਇਲਫੋਰਡ ਵਿੱਚ ਮਿਲੀ। ਉਦੋਂ ਤੱਕ, ਪੰਕਜ ਅਧਿਕਾਰੀਆਂ ਨੂੰ ਚਕਮਾ ਦੇ ਕੇ ਗਾਇਬ ਹੋ ਗਿਆ ਸੀ ਅਤੇ ਉਸ ਦੀ ਅੰਤਰਰਾਸ਼ਟਰੀ ਖੋਜ ਸ਼ੁਰੂ ਹੋ ਗਈ ਸੀ।
ਘਰੇਲੂ ਹਿੰਸਾ ਦੀ ਸ਼ਿਕਾਰ ਹੋਈ ਹਰਸ਼ਿਤਾ?
ਕਤਲ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਸ਼ਿਤਾ ਨੂੰ ਘਰੇਲੂ ਹਿੰਸਾ ਦਾ ਵੀ ਸਾਹਮਣਾ ਕਰਨਾ ਪਿਆ। ਸਤੰਬਰ ਵਿੱਚ, ਉਸਨੂੰ ਬਦਸਲੂਕੀ ਦੀਆਂ ਘਟਨਾਵਾਂ ਤੋਂ ਬਾਅਦ ਉਸਦੇ ਪਤੀ ਦੇ ਖਿਲਾਫ ਇੱਕ ਘਰੇਲੂ ਹਿੰਸਾ ਸੁਰੱਖਿਆ ਆਦੇਸ਼ (DVPO) ਦਿੱਤਾ ਗਿਆ ਸੀ। ਹਾਲਾਂਕਿ, ਕਾਨੂੰਨੀ ਸਹਾਇਤਾ ਲੈਣ ਤੋਂ ਬਾਅਦ ਵੀ, ਉਹ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਦਾ ਰਿਹਾ। ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਪਤੀ-ਪਤਨੀ ਦੇ ਘਰੋਂ ਝਗੜੇ ਹੁੰਦੇ ਸਨ। ਇੱਕ ਨੇ ਇੱਕ ਖਾਸ ਤੌਰ ‘ਤੇ ਤੀਬਰ ਟਕਰਾਅ ਨੂੰ ਯਾਦ ਕੀਤਾ ਜਿਸ ਵਿੱਚ ਇੱਕ ਔਰਤ “ਡਰਦੀ” ਸੀ।
ਹਰਸ਼ਿਤਾ ਦੇ ਪਰਿਵਾਰ ਨੇ ਮੰਗਿਆ ਇਨਸਾਫ
ਬੀਬੀਸੀ ਨੇ ਹਰਸ਼ਿਤਾ ਦੇ ਪਿਤਾ ਸਤਬੀਰ ਬਰੇਲਾ ਦੇ ਹਵਾਲੇ ਨਾਲ ਕਿਹਾ, “ਮੈਂ ਚਾਹੁੰਦਾ ਹਾਂ ਕਿ ਮੇਰੇ ਜਵਾਈ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਦੀ ਲਾਸ਼ ਘਰ ਲਿਆਂਦਾ ਜਾਵੇ।”
ਹਰਸ਼ਿਤਾ ਬਰੇਲਾ ਦੀ ਮਾਂ ਦਾ ਕਹਿਣਾ ਹੈ, “ਮੈਂ ਆਪਣੀ ਧੀ ਲਈ ਇਨਸਾਫ਼ ਚਾਹੁੰਦੀ ਹਾਂ।”
ਹਰਸ਼ਿਤਾ ਬਰੇਲਾ ਦੀ ਮਾਂ, ਸੁਦੇਸ਼ ਕੁਮਾਰੀ ਦਿੱਲੀ ਸਥਿਤ ਆਪਣੇ ਪਰਿਵਾਰਕ ਘਰ ਵਿੱਚ ਧੀ ਦੀ ਮੌਤ ’ਤੇ ਜ਼ਾਰ-ਜ਼ਾਰ ਰੋ ਰਹੇ ਹਨ।
ਉਨ੍ਹਾਂ ਦੀ ਭੈਣ ਸੋਨੀਆ ਡਾਬਾਸ ਦੱਸਦੇ ਹਨ ਕਿ ਬਰੇਲਾ, ਪੰਕਜ ਲਾਂਬਾ ਨਾਲ ਵਿਆਹ ਤੋਂ ਬਾਅਦ ਅਪ੍ਰੈਲ ਵਿੱਚ ਯੂਕੇ ਜਾਣ ਲਈ ‘ਬਹੁਤ ਉਤਸ਼ਾਹਿਤ’ ਸੀ।
ਬਰੇਲਾ ਦੇ ਪਿਤਾ, ਸਤਬੀਰ ਬਰੇਲਾ ਨੇ ਕਿਹਾ,”ਮੈਂ ਚਾਹੁੰਦਾ ਹਾਂ ਕਿ ਮੇਰੇ ਜਵਾਈ ਨੂੰ ਨਿਆਂ ਦੇ ਕਟਹਿਰੇ ਤੱਕ ਪਹੁੰਚਾਇਆ ਜਾਵੇ ਅਤੇ ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਦੀ ਲਾਸ਼ ਘਰ ਲਿਆਂਦੀ ਜਾਵੇ।”
ਬਰੇਲਾ ਨੇ ਆਪਣੀ ਧੀ ਨੂੰ ਇੱਕ ਸਧਾਰਨ ਅਤੇ ਗੰਭੀਰ ਕੁੜੀ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਉਹ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਆਪਣੀ ਪੜ੍ਹਾਈ ਦੌਰਾਨ ਵੀ, ਦਿੱਲੀ ਵਿੱਚ ਆਪਣੇ ਘਰ ਵਿੱਚ ਬੱਚਿਆਂ ਨੂੰ ਪੜ੍ਹਾਉਣ ਵਿੱਚ ਆਪਣਾ ਦਿਨ ਬਿਤਾਉਂਦੀ ਸੀ।
ਉਨ੍ਹਾਂ ਦੀ ਭੈਣ ਸੋਨੀਆ ਨੇ ਕਿਹਾ, “ਸਾਡਾ ਦੋਵਾਂ ਦਾ ਰਿਸ਼ਤਾ ਅਟੁੱਟ ਸੀ। ਉਹ ਮੇਰਾ ਇੱਕ ਹਿੱਸਾ ਸੀ ਅਤੇ ਮੈਂ ਉਸਦਾ ਇੱਕ ਹਿੱਸਾ ਸੀ।”
“ਮੈਨੂੰ ਹੁਣ ਲੱਗਦਾ ਹੈ ਕਿ ਮੈਂ ਉਸਦੇ ਬਿਨਾਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੀ।”
ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਹਰਸ਼ਿਤਾ ਨਾਲ 10 ਨਵੰਬਰ ਨੂੰ ਫ਼ੋਨ ‘ਤੇ ਆਖਰੀ ਵਾਰ ਗੱਲ ਕੀਤੀ ਸੀ।
ਪਰਿਵਾਰ ਨੇ ਦੱਸਿਆ ਕਿ ਜਿਸ ਰਾਤ ਹਰਸ਼ਿਤਾ ਨਾਲ ਗੱਲ ਹੋਈ ਸੀ ਉਸ ਰਾਤ ਉਸ ਨੇ ਦੱਸਿਆ ਸੀ ਕਿ ਉਹ ਰਾਤ ਦਾ ਖਾਣਾ ਬਣਾ ਕੇ ਲਾਂਬਾ ਦੇ ਘਰ ਆਉਣ ਦੀ ਉਡੀਕ ਕਰ ਰਹੀ ਸੀ।
ਸੋਨੀਆ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਫ਼ੋਨ ਅਗਲੇ ਦੋ ਦਿਨਾਂ ਲਈ ਬੰਦ ਸੀ ਅਤੇ 13 ਨਵੰਬਰ ਤੱਕ ਉਨ੍ਹਾਂ ਨੇ ‘ਸੋਚਿਆ ਕਿ ਕੁਝ ਗ਼ਲਤ ਹੋਇਆ ਸੀ’ ਅਤੇ ਆਪਣੀ ਜਾਣ-ਪਛਾਣ ਦੇ ਕੁਝ ਲੋਕਾਂ ਨੂੰ ਉੱਥੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।
ਵਿਆਹ ਤੇ ਘਰੇਲੂ ਹਿੰਸਾ
ਡਾਬਾਸ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਅਤੇ ਲਾਂਬਾ ਦਾ ਵਿਆਹ ਅਗਸਤ 2023 ਵਿੱਚ ਹੋਇਆ ਸੀ। ਵਿਆਹ ਪਰਿਵਾਰ ਵੱਲੋਂ ਤੈਅ ਕੀਤਾ ਗਿਆ ਸੀ।
ਵਿਆਹ ਭਾਰਤੀ ਰਸਮਾਂ ਮੁਤਾਬਕ ਹੋਇਆ ਅਤੇ ਉਹ 30 ਅਪ੍ਰੈਲ ਦੇ ਆਸਪਾਸ ਯੂਕੇ ਲਈ ਰਵਾਨਾ ਹੋਏ। ਲਾਂਬਾ ਲੰਡਨ ਵਿੱਚ ਇੱਕ ਵਿਦਿਆਰਥੀ ਸੀ।
ਡਾਬਾਸ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਲੰਡਨ ਵਿੱਚ ਬਹੁਤ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕੀ।
ਉਹ ਕਹਿੰਦੇ ਹਨ, “ਉਸਨੇ ਆਪਣੇ ਪਤੀ ਦੇ ਕਾਰਨ ਬਹੁਤ ਸੰਘਰਸ਼ ਕੀਤਾ।”
ਬਰੇਲਾ ਦੇ ਪਿਤਾ ਨੇ ਦੱਸਿਆ ਕਿ ਲਾਂਬਾ ਸ਼ਿਕਾਇਤ ਕਰਦੇ ਸਨ ਕਿ ਬਰੇਲਾ ਸਮੇਂ ਸਿਰ ਖਾਣਾ ਨਹੀਂ ਬਣਾਉਂਦੀ ਅਤੇ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਗੱਲ ਕਰਦੀ ਸੀ।
ਸੋਨੀਆ ਨੇ ਦੱਸਿਆ ਕਿ ਅਗਸਤ ਦੇ ਅੰਤ ਵਿੱਚ ਬਰੇਲਾ ਨੇ ਭਾਰਤ ਵਿੱਚ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਉਹ ਭੱਜ ਗਈ ਹੈ।
ਸੋਨੀਆ ਨੇ ਕਿਹਾ, “ਉਸਨੇ ਕਿਹਾ ਕਿ ਉਹ ਉਸਨੂੰ ਮਾਰ ਰਿਹਾ ਸੀ ਅਤੇ ਉਹ ਬਚ ਨਿਕਲੀ। ਉਹ ਸੜਕ ‘ਤੇ ਭੱਜ ਗਈ, ਉਸਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਉੱਥੇ ਵੀ ਮਾਰਿਆ।”
ਨੌਰਥੈਂਪਟਨਸ਼ਾਇਰ ਪੁਲਿਸ ਨੇ ਵੀ ਹਰਸ਼ਿਤਾ ਨਾਲ ਹੁੰਦੀ ਘਰੇਲੂ ਹਿੰਸਾ ਦੀ ਪੁਸ਼ਟੀ ਕੀਤੀ ਹੈ।
ਯੂਕੇ ਗੁਆਂਢੀਆਂ ’ਚ ਸਹਿਮ
ਅਲੈਕਸੈਂਡਰ ਨਡੇਜਸ ਦੀ ਰਿਹਾਇਸ਼ ਵੀ ਉਸੇ ਸੜਕ ਉੱਤੇ ਹੈ, ਜਿਸ ’ਤੇ ਇਹ ਜੋੜਾ ਰਹਿ ਰਿਹਾ ਸੀ।
ਉਹ ਕਹਿੰਦੇ ਹਨ,”ਮੈਨੂੰ ਸਮਝ ਨਹੀਂ ਆਉਂਦੀ ਕਿ ਕੁਝ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ।”
“ਮੈਂ ਉਦਾਸ ਮਹਿਸੂਸ ਕਰ ਰਿਹਾ ਹਾਂ…ਮੈਨੂੰ ਸਮਝ ਨਹੀਂ ਆਉਂਦੀ।”
ਪ੍ਰਸ਼ਾਂਤ ਓਡੇਦਾਰਾ, ਜੋ ਕਿ ਇੱਕ ਨਜ਼ਦੀਕੀ ਸੁਵਿਧਾ ਸਟੋਰ ‘ਤੇ ਕੰਮ ਕਰਦੇ ਹਨ, ਨੇ ਦੱਸਿਆ ਕਿ ਬਰੇਲਾ ਅਤੇ ਲਾਂਬਾ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਉਨ੍ਹਾਂ ਦੀ ਦੁਕਾਨ ‘ਤੇ ਆਉਂਦੇ ਸਨ ਅਤੇ ਆਪਣੇ ਬਾਰੇ ਜ਼ਿਆਦਾ ਗੱਲ ਨਹੀਂ ਕਰਦੇ ਸਨ।
“ਉਹ ਦੂਜੇ ਗਾਹਕਾਂ ਵਰਗੇ ਨਹੀਂ ਸਨ ਬਲਕਿ, ਸ਼ਾਂਤਚਿੱਤ ਸਨ। ਅਸੀਂ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ ਸੀ…ਉਹ ਕਾਫ਼ੀ ਚੁੱਪ ਰਹਿੰਦੇ ਸਨ।”
ਪ੍ਰਸ਼ਾਂਤ ਕਹਿੰਦੇ ਹਨ, “ਉਹ ਆਮ ਕੰਮਕਾਜੀ ਲੋਕਾਂ ਵਾਂਗ ਸਨ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਸੀ, ਅਸੀਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਹਾਂ।”
31 ਸਾਲਾਂ ਦੇ ਰਿਆਨ ਮੋਰਗਨ ਵੀ ਉਸੇ ਇਲਾਕੇ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਅਤੇ ਮੀਡੀਆ ਦੇ ਆਉਣ-ਜਾਣ ਕਾਰਨ ਜ਼ਿੰਦਗੀ ਉੱਥਲ-ਪੁੱਥਲ ਹੋ ਗਈ ਹੈ।
ਉਹ ਕਹਿੰਦੇ ਹਨ, “ਮੇਰੇ ਦੋ ਛੋਟੇ ਬੱਚੇ ਹਨ, ਇੱਕ ਦੋ ਸਾਲ ਦਾ ਅਤੇ ਇੱਕ ਚਾਰ ਸਾਲ ਦਾ। ਇਸ ਲਈ ਇਹ ਪਤਾ ਲੱਗਣਾ ਕਿ ਸੰਭਾਵਿਤ ਤੌਰ ’ਤੇ ਸਾਡੇ ਤੋਂ ਅਗਲੇ ਦਰਵਾਜ਼ੇ ਵਿੱਚ ਕਿਸੇ ਦਾ ਕਤਲ ਹੋਇਆ ਹੈ, ਬੇਹੱਦ ਚਿੰਤਾਜਨਕ ਹੈ।”
ਪੁਲਿਸ ਨੇ ਕੀ ਦੱਸਿਆ
ਅਧਿਕਾਰੀਆਂ ਨੇ ਦੱਸਿਆ ਕਿ ਬਰੇਲਾ ਦੀ ਵੀਰਵਾਰ ਤੜਕੇ ਬ੍ਰਿਸਬੇਨ ਰੋਡ, ਇਲਫੋਰਡ ਵਿੱਚ ਕੌਰਬੀ ਵਿੱਚ ਲਿੰਕਨ ਅਸਟੇਟ ਵਿੱਚ ਉਨ੍ਹਾਂ ਦੇ ਘਰ ਤੋਂ 100 ਮੀਲ ਤੋਂ ਵੱਧ ਦੂਰ ਇੱਕ ਵਾਹਨ ਵਿੱਚ ਮਿਲੀ।
ਉਨ੍ਹਾਂ ਦਾ ਮੰਨਣਾ ਹੈ ਕਿ ਲਾਂਬਾ ਨੇ ਉਸ ਵਾਹਨ ਨੂੰ ਉੱਥੇ ਪਹੁੰਚਾਇਆ ਸੀ।
ਨੌਰਥੈਂਪਟਨਸ਼ਾਇਰ ਪੁਲਿਸ ਨਾਲ ਬੁੱਧਵਾਰ ਨੂੰ ਇਸ ਬਾਰੇ ਇੱਕ ਸਮਾਜਸੇਵੀ ਸੰਸਥਾ ਨੇ ਰਾਬਤਾ ਕੀਤਾ ਸੀ।
ਨੌਰਥੈਂਪਟਨਸ਼ਾਇਰ ਟੈਲੀਗ੍ਰਾਫ ਨੇ ਪਹਿਲਾਂ ਰਿਪੋਰਟ ਦਿੱਤੀ ਕਿ ਇਹ ਘਰੇਲੂ ਹਿੰਸਾ ਅਤੇ ਸੁਰੱਖਿਆ ਦਾ ਮਾਮਲਾ ਹੈ। ਦੱਸਿਆ ਗਿਆ ਕਿ ਘਰੇਲੂ ਹਿੰਸਾ ਦਾ ਦੌਰ ਸਤੰਬਰ ਤੋਂ ਸ਼ੁਰੂ ਹੋ ਗਿਆ ਸੀ ਤੇ ਕਰੀਬ 28 ਦਿਨ ਚੱਲਿਆ ਸੀ।
ਪੁਲਿਸ ਨੇ ਉਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਘਰੇਲੂ ਹਿੰਸਾ ਸਬੰਧੀ ਸ਼ਿਕਾਇਤ ਬਰੇਲਾ ਦੀ ਮੌਤ ਤੋਂ ਕਰੀਬ 28 ਦਿਨ ਪਹਿਲਾਂ ਸਤੰਬਰ ਮਹੀਨੇ ਆਈ ਸੀ।
ਨੌਰਥੈਂਪਟਨਸ਼ਾਇਰ ਪੁਲਿਸ ਨੇ ਕਿਹਾ ਕਿ ਇੱਕ ਫੋਰੈਂਸਿਕ ਪੋਸਟਮਾਰਟਮ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਰੇਲਾ ਦਾ ਕਤਲ ਕੀਤਾ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਉਹ ਬਰੇਲਾ ਦੇ ਪਤੀ ਪੰਕਜ ਲਾਂਬਾ ਦੀ ਭਾਲ ਕਰ ਰਹੇ ਹਨ।
ਨੌਰਥੈਂਪਟਨਸ਼ਾਇਰ ਪੁਲਿਸ ਦੇ ਇਨਸਪੈਕਟਰ ਪੌਲ ਕੈਸ਼ ਨੇ ਕਿਹਾ, “ਮੈਂ ਇਸ ਬਿਆਨ ਨੂੰ ਸੁਣਨ ਜਾਂ ਪੜ੍ਹਣ ਵਾਲੇ ਹਰ ਇੱਕ ਵਿਅਕਤੀ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਪਿਛਲੇ ਹਫ਼ਤੇ ਵਿੱਚ ਕੁਝ ਵੀ ਸ਼ੱਕੀ ਦੇਖਿਆ ਹੈ ਜਾਂ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੈ, ਭਾਵੇਂ ਉਹ ਕਿੰਨੀ ਵੀ ਛੋਟੀ ਹੋਵੇ, ਕ੍ਰਿਪਾ ਉਸ ਸਬੰਧੀ ਸਾਡੇ ਨਾਲ ਸੰਪਰਕ ਕਰੋ।”
ਇਨਸਪੈਕਟਰ ਕੈਸ਼ ਨੇ ਕਿਹਾ ਕਿ ਬਰੇਲਾ 20 ਕੁ ਸਾਲਾਂ ਦੀ ਨੌਜਵਾਨ ਕੁੜੀ ਸੀ ਜਿਸ ਅੱਗੇ ਹਾਲੇ ਪੂਰੀ ਜ਼ਿੰਦਗੀ ਪਈ ਸੀ, ਜ਼ਿੰਦਗੀ ਕੋਲ ਉਸ ਨੂੰ ਦੇਣ ਲਈ ਬਹੁਤ ਕੁਝ ਸੀ।
Police and the National Crime Agency are all involved in the manhunt for the prime suspect – the victim’s husband.