Breaking News

Amandeep Kaur -ਲਵ ਮੈਰਿਜ ਕਰਵਾਈ ਫਿਰ ਘਰਵਾਲੇ ਨੂੰ ਛੱਡਿਆ,ਐਂਬੂਲੈਂਸ ਡਰਾਈਵਰ ਨਾਲ ਕੀਤੀ ਸੈਟਿੰਗ, ਵਰਦੀ ਦੀ ਆੜ ‘ਚ ਕੀਤਾ ਗੋਰਖਧੰਦਾ, ਚਿੱਟਾ ਤਸਕਰ ਅਮਨਦੀਪ ਕੌਰ ਦੀ ਪੂਰੀ ਕਹਾਣੀ

Ruckus in the Bathinda court while Lady constable Amandeep Kaur was produced in the Bathinda court. Another woman who has alleged lady constable Amandeep & her husband together sells the drugs, slapped her husband in the court. While the lady constable Amandeep police remand has been extended for two days by the Hon’ble court.

Lady constable Amandeep Kaur was today produced in the Court. The police officer says we asked the Hon’ble court for the remand of three days but the court has given a one day remand. The officer also said further investigation is underway, we are probing from where she took the Drug Heroin ?

Amandeep Kaur -ਲਵ ਮੈਰਿਜ ਕਰਵਾਈ ਫਿਰ ਘਰਵਾਲੇ ਨੂੰ ਛੱਡਿਆ,ਐਂਬੂਲੈਂਸ ਡਰਾਈਵਰ ਨਾਲ ਕੀਤੀ ਸੈਟਿੰਗ, ਵਰਦੀ ਦੀ ਆੜ ‘ਚ ਕੀਤਾ ਗੋਰਖਧੰਦਾ, ਚਿੱਟਾ ਤਸਕਰ ਅਮਨਦੀਪ ਕੌਰ ਦੀ ਪੂਰੀ ਕਹਾਣੀ

 

 

ਲਵ ਮੈਰਿਜ ਕਰਵਾਈ ਫਿਰ ਘਰਵਾਲੇ ਨੂੰ ਛੱਡਿਆ,ਐਂਬੂਲੈਂਸ ਡਰਾਈਵਰ ਨਾਲ ਕੀਤੀ ਸੈਟਿੰਗ, ਵਰਦੀ ਦੀ ਆੜ ‘ਚ ਕੀਤਾ ਗੋਰਖਧੰਦਾ, ਚਿੱਟਾ ਤਸਕਰ ਅਮਨਦੀਪ ਕੌਰ ਦੀ ਪੂਰੀ ਕੁੰਡਲੀ
ਅਮਨਦੀਪ ਕੌਰ ਜ਼ਿਆਦਾਤਰ ਮੈਡੀਕਲ ਛੁੱਟੀ ‘ਤੇ ਰਹੀ। ਉਹ ਡਿਊਟੀ ‘ਤੇ ਘੱਟ ਹੀ ਜਾਂਦੀ ਸੀ। ਉਹ ਦਫ਼ਤਰ ਤੋਂ ਛੁੱਟੀ ਲੈਣ ਤੋਂ ਬਾਅਦ ਨਸ਼ੇ ਦੀ ਸਪਲਾਈ ਕਰਦੀ ਸੀ। ਇਸ ਤੋਂ ਇਲਾਵਾ, ਉਸਨੂੰ ਮਹਿੰਗੇ ਬ੍ਰਾਂਡਾਂ ਦਾ ਬਹੁਤ ਸ਼ੌਕ ਸੀ। ਉਸ ਕੋਲ ਮਹਿੰਗੀਆਂ ਘੜੀਆਂ, ਕਾਰਾਂ ਅਤੇ ਇੱਕ ਆਲੀਸ਼ਾਨ ਕੋਠੀ ਵੀ ਹੈ।

Punjab News: ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ (Amandeep Kaur) ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਭਾਗ ਨੇ ਉਸਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਹੈ। ਲੇਡੀ ਕਾਂਸਟੇਬਲ ਅਮਨਦੀਪ ਕੌਰ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਬਲਵਿੰਦਰ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ, ਜੋ ਅਮਨਦੀਪ ਕੌਰ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ।

 

 

ਬਠਿੰਡਾ ਵਿੱਚ 17 ਗ੍ਰਾਮ ਹੈਰੋਇਨ ਨਾਲ ਫੜੀ ਗਈ ਅਮਨਦੀਪ ਕੌਰ ਨਾਲ ਨਸ਼ਾ ਤਸਕਰੀ ‘ਚ ਸ਼ਾਮਲ ਬਲਵਿੰਦਰ ਸਿੰਘ ਦੀ ਪਤਨੀ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਅਮਨਦੀਪ ਕੌਰ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਹੈ। ਉਹ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ। ਉਸਦਾ 2015 ਵਿੱਚ ਪ੍ਰੇਮ ਵਿਆਹ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਪਤੀ ਤੋਂ ਵੱਖ ਰਹਿਣ ਲੱਗ ਪਈ

 

 

ਅਮਨਦੀਪ ਕੌਰ ਦਾ ਪਰਿਵਾਰ ਇੱਕ ਆਮ ਪਰਿਵਾਰ ਹੈ। ਉਸਦਾ ਪਿਤਾ ਮਕੈਨਿਕ ਦਾ ਕੰਮ ਕਰਦਾ ਹੈ ਤੇ ਉਸਦਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ। ਅਮਨਦੀਪ ਕੌਰ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ, ਪਰ ਉਹ ਆਪਣੇ ਪਤੀ ਨਾਲ ਜ਼ਿਆਦਾ ਦੇਰ ਨਹੀਂ ਰਹੀ ਤੇ ਉਹ ਉਸ ਤੋਂ ਵੱਖ ਹੋ ਗਈ। ਇਸ ਦੌਰਾਨ, 2020 ਵਿੱਚ ਕੋਰੋਨਾ ਦੇ ਸਮੇਂ ਦੌਰਾਨ, ਅਮਨਦੀਪ ਕੌਰ ਦੀ ਮੁਲਾਕਾਤ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਉਰਫ਼ ਸੋਨੂੰ ਨਾਲ ਹੋਈ। ਦੋਵਾਂ ਵਿਚਕਾਰ ਨੇੜਤਾ ਵਧਦੀ ਗਈ ਤੇ ਫਿਰ ਦੋਵੇਂ ਪੁਲਿਸ ਵਰਦੀ ਤੇ ਐਂਬੂਲੈਂਸ ਦੀ ਆੜ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਲੱਗ ਪਏ। ਐਂਬੂਲੈਂਸ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਵਿਚਾਰ ਵੀ ਅਮਨਦੀਪ ਕੌਰ ਦਾ ਹੀ ਸੀ।

 

ਮੁਲਜ਼ਮ ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਦੋਵੇਂ ਨਸ਼ੇ ਦੇ ਕਾਰੋਬਾਰ ਵਿੱਚ ਇਕੱਠੇ ਕੰਮ ਕਰਦੇ ਹਨ। ਅਮਨਦੀਪ ਕੌਰ ਕਈ ਵਾਰ ਬਲਵਿੰਦਰ ਸਿੰਘ ਦੇ ਘਰ ਆਉਂਦੀ ਰਹਿੰਦੀ ਸੀ, ਉਹ ਉਦੋਂ ਵੀ ਆਉਂਦੀ-ਜਾਂਦੀ ਰਹਿੰਦੀ ਸੀ ਜਦੋਂ ਬਲਵਿੰਦਰ ਦੀ ਪਤਨੀ ਘਰ ਹੁੰਦੀ ਸੀ। ਦੋਸ਼ ਹੈ ਕਿ ਅਮਨਦੀਪ ਕੌਰ ਆਪਣੀ ਵਰਦੀ ਦੀ ਆੜ ਵਿੱਚ ਇਹ ਗੈਰ-ਕਾਨੂੰਨੀ ਕਾਰੋਬਾਰ ਕਰ ਰਹੀ ਸੀ।

 

ਅਮਨਦੀਪ ਕੌਰ ਨੇ 14 ਸਾਲ ਪੁਲਿਸ ਵਿਭਾਗ ਵਿੱਚ ਸੇਵਾ ਨਿਭਾਈ। 14 ਸਾਲਾਂ ਵਿੱਚ ਉਸਦਾ 31 ਵਾਰ ਤਬਾਦਲਾ ਹੋਇਆ ਤੇ ਦੋ ਵਾਰ ਮੁਅੱਤਲ ਵੀ ਕੀਤਾ ਗਿਆ। ਦੋਸ਼ੀ ਬਲਵਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਇਸ ਪੂਰੇ ਮਾਮਲੇ ਵਿੱਚ ਹੋਰ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਔਰਤ ਨੇ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਵਿਰੁੱਧ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਇਸ ਮਾਮਲੇ ਵਿੱਚ ਇੱਕ ਅਧਿਕਾਰੀ ਦੀ ਸ਼ਮੂਲੀਅਤ ਕਾਰਨ ਦੋਵਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।

 

 

ਅਮਨਦੀਪ ਕੌਰ ਜ਼ਿਆਦਾਤਰ ਮੈਡੀਕਲ ਛੁੱਟੀ ‘ਤੇ ਰਹੀ। ਉਹ ਡਿਊਟੀ ‘ਤੇ ਘੱਟ ਹੀ ਜਾਂਦੀ ਸੀ। ਉਹ ਦਫ਼ਤਰ ਤੋਂ ਛੁੱਟੀ ਲੈਣ ਤੋਂ ਬਾਅਦ ਨਸ਼ੇ ਦੀ ਸਪਲਾਈ ਕਰਦੀ ਸੀ। ਇਸ ਤੋਂ ਇਲਾਵਾ, ਉਸਨੂੰ ਮਹਿੰਗੇ ਬ੍ਰਾਂਡਾਂ ਦਾ ਬਹੁਤ ਸ਼ੌਕ ਸੀ। ਉਸ ਕੋਲ ਮਹਿੰਗੀਆਂ ਘੜੀਆਂ, ਕਾਰਾਂ ਅਤੇ ਇੱਕ ਆਲੀਸ਼ਾਨ ਕੋਠੀ ਵੀ ਹੈ।