Breaking News

Hoshiarpur Jail Video case: ਗੈਂਗਸਟਰ ਦੀ ਵੀਡੀਓ ਤੋਂ ਬਾਅਦ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ

Hoshiarpur Jail Video case: ਗੈਂਗਸਟਰ ਦੀ ਵੀਡੀਓ ਤੋਂ ਬਾਅਦ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ
ਗੈਂਗਸਟਰ ਦੀ ਵੀਡੀਓ ਤੋਂ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ, ਕੈਦੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦੀ ਵੀਡੀਓ ਦੇ ਅਧਾਰ ‘ਤੇ ਹੋਇਆ ਐਕਸ਼ਨ

ਪਿਛਲੇ ਮਹੀਨੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਜੇਲ੍ਹ ਅੰਦਰੋਂ ਰਿਕਾਰਡ ਕਰਕੇ ਜਾਰੀ ਕੀਤੀ ਵੀਡੀਓ ਜਿਸ ਵਿੱਚ ਉਸ ਨੇ ਜੇਲ੍ਹ ਅੰਦਰ ਨਸ਼ੇ ਉਪਲੱਬਧ ਹੋਣ ਦੇ ਦੋਸ਼ ਲਗਾਏ ਸਨ

ਪਿਛਲੇ ਮਹੀਨੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਵੱਲੋਂ ਜੇਲ੍ਹ ਅੰਦਰੋਂ ਰਿਕਾਰਡ ਕਰਕੇ ਜਾਰੀ ਕੀਤੀ ਵੀਡੀਓ ਜਿਸ ਵਿੱਚ ਉਸ ਨੇ ਜੇਲ੍ਹ ਅੰਦਰ ਨਸ਼ੇ ਉਪਲੱਬਧ ਹੋਣ ਦੇ ਦੋਸ਼ ਲਗਾਏ ਸਨ, ਦੇ ਸਬੰਧ ਵਿੱਚ ਕੀਤੀ ਜਾਂਚ ਤੋਂ ਬਾਅਦ ਪੁਲੀਸ ਨੇ ਜੇਲ੍ਹ ਦੇ ਐਡੀਸ਼ਨਲ ਸੁਪਰਡੈਂਟ ਹਰਭਜਨ ਸਿੰਘ ਅਤੇ ਇੱਕ ਵਾਰਡਨ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਉਹਨਾਂ ਦੱਸਿਆ ਕਿ ਐੱਸਪੀ ਰੈਂਕ ਦੇ ਇੱਕ ਅਧਿਕਾਰੀ ਦੀ ਨਿਗਰਾਨੀ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਉਕਤ ਜੇਲ੍ਹ ਅਧਿਕਾਰੀ ਤੇ ਵਾਰਡਨ ਦੀਆਂ ਕੁਤਾਈਆਂ ਸਾਹਮਣੇ ਆਈਆਂ। ਉਹਨਾਂ ਦੱਸਿਆ ਕਿ ਐਡੀਸ਼ਨਲ ਸੁਪਰਡੈਂਟ ਨੂੰ ਬੀਤੀ ਦੇਰ ਰਾਤ ਅਤੇ ਵਾਰਡਨ ਨੂੰ ਅੱਜ ਤੜਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੰਨਾ, ਜੋ ਕਈ ਅਪਰਾਧਿਕ ਮਾਮਲਿਆਂ ’ਚ ਸ਼ਾਮਿਲ ਹੈ, ਨੇ ਜੇਲ੍ਹ ਤੋਂ ਇੱਕ ਫੋਨ ’ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ ਜਿਸ ਵਿੱਚ ਉਸ ਨੇ ਜੇਲ੍ਹ ਸਟਾਫ ’ਤੇ ਪੈਸੇ ਮੰਗਣ, ਕੁੱਟਮਾਰ ਕਰਨ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਦੇ ਦੋਸ਼ ਲਗਾਏ ਸਨ।

ਉਸ ਨੇ ਇੱਕ ਲਿਫਾਫਾ ਵੀ ਦਿਖਾਇਆ ਸੀ ਜਿਸ ਵਿੱਚ ਉਸ ਦੇ ਕਹਿਣ ਅਨੁਸਾਰ ਆਈਸ (ਨਸ਼ਾ) ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਜੇਲ੍ਹ ’ਚ ਹਰ ਤਰ੍ਹਾਂ ਦਾ ਨਸ਼ਾ ਸਪਲਾਈ ਹੁੰਦਾ ਹੈ। ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਸੀ ਕਿ ਜੇਲ੍ਹ ਦੀ ਹਾਲਤ ਸੁਧਾਰੀ ਜਾਏ ਨਹੀਂ ਤਾਂ ਕੈਦੀ ਸਹੀ ਰਸਤੇ ਪੈਣ ਨਾਲੋਂ ਹੋਰ ਵਿਗੜ ਜਾਣਗੇ।

Check Also

Chandigarh Building Collapse: ਦੋ ਮੰਜ਼ਿਲਾ ਇਮਾਰਤ ਡਿੱਗੀ; ਕਈ ਜਣਿਆਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ

Chandigarh Building Collapse: ਦੋ ਮੰਜ਼ਿਲਾ ਇਮਾਰਤ ਡਿੱਗੀ; ਕਈ ਜਣਿਆਂ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ …