Breaking News

Balkaur Singh – “”ਮੈਂ ਸਰਦਾਰ ਕਾਕੂ ਸਿੰਘ ਦਾ ਪੁੱਤ ਹਾਂ ਅਤੇ ਦਬਣ ਵਾਲਿਆਂ ਵਿੱਚੋਂ ਨਹੀਂ ਹਾਂ..”; ਕਬਜ਼ੇ ਦੇ ਇਲਜ਼ਾਮਾਂ ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

Balkaur Singh – “ਮੈਂ ਦੱਬਣ ਵਾਲਿਆਂ ‘ਚੋਂ ਨਹੀਂ…”; ਕਬਜ਼ੇ ਦੇ ਇਲਜ਼ਾਮਾਂ ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

“”ਮੈਂ ਸਰਦਾਰ ਕਾਕੂ ਸਿੰਘ ਦਾ ਪੁੱਤ ਹਾਂ ਅਤੇ ਦਬਣ ਵਾਲਿਆਂ ਵਿੱਚੋਂ ਨਹੀਂ ਹਾਂ..”; ਕਬਜ਼ੇ ਦੇ ਇਲਜ਼ਾਮਾਂ ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ‘ਤੇ ਜ਼ਮੀਨੀ ਕਬਜ਼ੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਹੁਣ ਬਲਕੌਰ ਸਿੰਘ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਪੱਖ ਜਾਣੇ ਬਿਨਾਂ ਸੋਸ਼ਲ ਮੀਡੀਆ ‘ਤੇ ਕੁੱਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜੋ ਸਾਡੇ ਅਕਸ ਨੂੰ ਢਾਹ ਲਗਾ ਰਹੀਆਂ ਹਨ। ਇਸ ਗੱਲ ਤੋਂ ਉਹ ਕਾਫੀ ਹਤਾਸ਼ ਵੀ ਹਨ।

ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਜ਼ਮੀਨ ਨਾਲ ਜੁੜੇ ਦੋਵੇਂ ਕੇਸ ਬਿਲਕੁਲ ਲੀਗਲ (ਕਾਨੂੰਨੀ) ਹਨ। ਉਨ੍ਹਾਂ ਦੱਸਿਆ ਕਿ ਰਜਿਸਟਰੀ, ਇੰਤਕਾਲ ਅਤੇ ਕਬਜ਼ਾ ਕਾਰਵਾਈ ਵਰਗੀਆਂ ਸਾਰੀਆਂ ਚੀਜ਼ਾਂ ਅਦਾਲਤੀ ਪ੍ਰਕਿਰਿਆ ਤਹਿਤ ਮੁਕੰਮਲ ਹੋਈਆਂ ਹਨ। ਉਨ੍ਹਾਂ ਅਨੁਸਾਰ ਇਹ ਮਾਮਲਾ ਫਿਲਹਾਲ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅਗਲੇ 10 ਤੋਂ 20 ਦਿਨਾਂ ਦੇ ਅੰਦਰ ਇਸ ਦਾ ਫੈਸਲਾ ਆਉਣ ਦੀ ਉਮੀਦ ਹੈ।

ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਰਗਰਮ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਦੋਵਾਂ ਪੱਖਾਂ ਨੂੰ ਜਾਣੇ ਬਿਨਾਂ ਕਿਸੇ ਨੂੰ ਬਦਨਾਮ ਨਾ ਕੀਤਾ ਜਾਵੇ। ਖੇਤ ਵਿੱਚ ਹੋਈ ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਖੇਤ ਗਏ ਸਨ ਅਤੇ ਉੱਥੇ ਮੌਜੂਦ ਇੱਕ ਮਹਿਲਾ ਨੇ ਉਨ੍ਹਾਂ ਨੂੰ ਪਾਣੀ ਲਾਉਣ ਤੋਂ ਰੋਕਿਆ, ਤਾਂ ਉਹ ਤੁਰੰਤ ਰੁਕ ਗਏ ਸਨ ਅਤੇ ਉਨ੍ਹਾਂ ਨੇ ਉਸ ਮਹਿਲਾ ਨਾਲ ਕੋਈ ਗਲਤ ਵਤੀਰਾ ਨਹੀਂ ਕੀਤਾ।

ਭਾਵੁਕ ਹੁੰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਦੇ ਇਕੱਲੇ ਹੋਣ ਦਾ ਫਾਇਦਾ ਉਠਾ ਰਹੇ ਹਨ ਅਤੇ ਪਹਿਲਾਂ ਹੋਈਆਂ ਨਿਸ਼ਾਨਦੇਹੀਆਂ ਅਤੇ ਵੱਟਾਂ ਨੂੰ ਵੀ ਢਾਹ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਦੇ ਵੀ ਅਜਿਹੀ ਹਰਕਤ ਨਹੀਂ ਕਰਨਗੇ ਜਿਸ ਨਾਲ ਉਨ੍ਹਾਂ ਦੇ ਪੁੱਤ ਦੀ ਜਾਂ ਉਨ੍ਹਾਂ ਦੀ ਆਪਣੀ ਲੈਗੇਸੀ (ਵਿਰਾਸਤ) ਨੂੰ ਕੋਈ ਨੁਕਸਾਨ ਪਹੁੰਚੇ।

ਬਲਕੌਰ ਸਿੰਘ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਸੇ ਨਾਲ ਠੱਗੀ ਮਾਰੀ ਹੁੰਦੀ, ਤਾਂ ਪੁਲਸ ਜਾਂ ਡੀਸੀ ਦਫ਼ਤਰ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਜ਼ਰੂਰ ਹੁੰਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਜਥੇਬੰਦੀ ਦੇ ਦਬਾਅ ਹੇਠ ਆ ਕੇ ਕੋਈ ਗਲਤ ਫੈਸਲਾ ਜਾਂ ਸਮਝੌਤਾ ਨਹੀਂ ਕਰਨਗੇ, ਕਿਉਂਕਿ ਉਹ ਸੱਚ ਦੇ ਰਾਹ ‘ਤੇ ਹਨ। ਉਨ੍ਹਾਂ ਅਖੀਰ ਵਿੱਚ ਕਿਹਾ, “ਮੈਂ ਸਰਦਾਰ ਕਾਕੂ ਸਿੰਘ ਦਾ ਪੁੱਤ ਹਾਂ ਅਤੇ ਦਬਣ ਵਾਲਿਆਂ ਵਿੱਚੋਂ ਨਹੀਂ ਹਾਂ”।

Check Also

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ ਸਾਥੀ ਸ਼ਾਰਦਾ ਖ਼ਿਲਾਫ਼ ਦੋਸ਼ ਤੈਅ

Suspended DIG Bhullar Case: CBI ਅਦਾਲਤ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਅਤੇ ਉਸ ਦੇ …