ਕਿਉਂ ਤੜਫ ਉੱਠੇ ਹਨ ਭਾਰਤੀ ਯੂਨੀਅਨਾਂ ਦੇ ਕਰਿੰਦੇ ?

ਕਿਸਾਨਾਂ ਦੇ ਮਸਲਿਆਂ ‘ਤੇ ਭਾਰਤੀ ਕਿਸਾਨ ਯੂਨੀਅਨਾਂ ਦੀ ਸੱਤਾ ਸੀ। ਕੋਈ ਹੋਰ ਨਹੀਂ ਸੀ ਬੋਲ ਸਕਦਾ। ਇਥੋਂ ਤੱਕ ਕੇ ਚੁਣੇ ਹੋਏ ਸਿਆਸੀ ਨੁਮਾਇੰਦਿਆਂ ਦੀ ਬੇਜ਼ਤੀ ਕਰਕੇ ਤੋਰ ਦਿੰਦੇ ਸਨ। ਇਹ ਭਾਰਤੀ ਯੂਨੀਅਨਾਂ ਜੋ ਵੀ ਸਮਝੌਤਾ ਸਰਕਾਰ ਨਾਲ ਕਰਦੀਆਂ ਲੋਕਾਂ ਨੂੰ ਮੰਨਣਾ ਪੈਂਦਾ।

ਇਹ ਕੱਲ ਪਹਿਲੀ ਵਾਰੀਂ ਸੀ ਜਦੋਂ ਆਮ ਲੋਕਾਂ ਨੇ ਕਿਸਾਨਾਂ ਦੇ ਮਸਲੇ ‘ਤੇ ਇਕੱਠ ਕੀਤੇ। ਇਹ ਆਮ ਲੋਕਾਂ ਦੀ ਹੀ ਤਾਕਤ ਸੀ ਕਿ ਪੰਜਾਬ ਦੇ ਕਲਾਕਾਰਾਂ ਨੂੰ ਵੀ ਇਨ੍ਹਾਂ ਇਕੱਠਾਂ ਵਿੱਚ ਕੁੱਦਣਾ ਪਿਆ। ਆਪ ਮੁਹਾਰੇ ਹੋਏ ਇਨ੍ਹਾਂ ਇਕੱਠਾਂ ‘ਚ ਜ਼ਾਬਤਾ ਦੇਖਣ ਵਾਲਾ ਸੀ।

ਪਰ ਫੇਰ ਵੀ ਸਥਾਪਿਤ ਭਾਰਤੀ ਕਿਸਾਨ ਯੂਨੀਅਨਾਂ ਦੇ ਕਰਿੰਦੇ ਇਨ੍ਹਾਂ ਆਪ ਮੁਹਾਰੇ ਹੋਏ ਆਮ ਲੋਕਾਂ ਦੇ ਗੰਭੀਰ ਇਕੱਠਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਖੁੰਦਕ ਕੱਢ ਰਹੇ ਨੇ। ਭਾਰਤੀ ਕਿਸਾਨ ਯੂਨੀਅਨਾਂ ਦੇ ਕਰਿੰਦਿਆਂ ਦੀ ਇਹ ਬੇਚੈਨੀ ਸਮਝੀ ਜਾ ਸਕਦੀ ਐ। ਇਹ ਬੇਚੈਨੀ ਦੱਸਦੀ ਹੈ ਕਿ ਹੁਣ ਏਸੀ ਕਮਰਿਆਂ ‘ਚ ਬੈਠ ਕੇ ਭਾਰਤੀ ਕਿਸਾਨ ਯੂਨੀਅਨਾਂ ਭਾਰਤ ਦੀ ਸਰਕਾਰ ਦੇ ਪੁਰਜ਼ਿਆਂ ਨਾਲ ਮਨਮਰਜ਼ੀ ਦੇ ਫੈਸਲੇ ਨਹੀਂ ਕਰ ਸਕਣਗੀਆਂ।

#ਮਹਿਕਮਾ_ਪੰਜਾਬੀ