
ਸੁਖਬੀਰ ਬਾਦਲ ਨੂੰ ਬੋਲਣ ਦਾ ਪਤਾ ਨਹੀਂ ਲੱਗਦਾ….ਹਰਸਿਮਰਤ ਬਾਦਲ ਦੀ ਲਾਈ ਕਲਾਸ
ਖੇਤੀ ਬਿੱਲਾਂ ਨੂੰ ਲੈ ਕੇ ਇੱਕ-ਦੂਜੇ ‘ਤੇ ਦੋਸ਼ ਲਗਾ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀਆਂ ਦਾ ਐੱਨ. ਡੀ. ਏ. ਨੂੰ ਛੱਡਣ ਤੋਂ ਇਨਕਾਰ ਉਨ੍ਹਾਂ (ਅਕਾਲੀਆਂ) ਦੇ ਗਠਜੋੜ ਸੱਤਾ ਨਾਲ ਚਿਪਕੇ ਰਹਿਣ ਲਈ ਉਨ੍ਹਾਂ ਦੇ ਲਾਲਚ ਅਤੇ ਮਾਯੂਸੀ ਨੂੰ ਦਰਸਾਉਂਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੌਰਾਨ ਅਕਾਲੀ ਆਗੂ ਅਤੇ ਐਨ.ਆਰ.ਆਈ. ਦਵਿੰਦਰ ਸਿੰਘ ਬੀਹਲਾ ਵਲੋਂ ਟਰੈਕਟਰ ਨੂੰ ਅੱਗ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ ਗਿਆ।
ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਕਿਸਾਨੀ ਬਿੱਲ ਰੱਦ ਨਾ ਕੀਤੇ ਤਾਂ ਉਹ ਦਿੱਲੀ ਵਿਖੇ ਜਾ ਕੇ ਪ੍ਰਧਾਨ ਮੰਤਰੀ ਰਿਹਾਇਸ਼ ਦੇ ਅੱਗੇ ਖ਼ੁਦ ਵੀ ਅੱਗ ਲਾ ਕੇ ਮੱਚਣਗੇ। ਧਰਨੇ ਉਪਰੰਤ ਫਾਇਰ ਬ੍ਰਿਗੇਡ ਵਲੋਂ ਟਰੈਕਟਰ ਨੂੰ ਲਗਾਈ ਅੱ ਗ ਬੁਝਾਈ ਗਈ।