Breaking News

Singer K.S. Makhan – ਗਾਇਕ ਕੇ.ਐਸ. ਮੱਖਣ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

Singer K.S. Makhan – ਗਾਇਕ ਕੇ.ਐਸ. ਮੱਖਣ ਬਾਰੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

KS Makhan ਨੇ ਜਲੰਧਰ ਦੇ SSP ਨੂੰ ਦਿੱਤੀ ਸ਼ਿਕਾਇਤ , ਕਿਹਾ -ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਨੇ ਝੂਠੀਆਂ ਅਫਵਾਹਾਂ

 

 

Famous Singer K.S. Makhan : ਨਕੋਦਰ (ਨੂਰਮਹਿਲ) ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਕੇ.ਐਸ. ਮੱਖਣ ਨੇ ਦਿਹਾਤੀ ਐਸਐਸਪੀ ਜਲੰਧਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਝੂਠੀਆਂ ਅਫਵਾਹਾਂ ਅਤੇ ਸੋਸ਼ਲ ਮੀਡੀਆ ‘ਤੇ ਉਸਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦਾ ਆਰੋਪ ਲਗਾਇਆ ਹੈ। ਗਾਇਕ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੁਝ ਅਣਪਛਾਤੇ ਵਿਅਕਤੀ ਉਸਨੂੰ ਅਤੇ ਉਸਦੀ ਪਤਨੀ ਨੂੰ ਬਦਨਾਮ ਕਰ ਰਹੇ ਹਨ, ਜਿਸ ਨਾਲ ਉਸਨੂੰ ਮਾਨਸਿਕ ਪ੍ਰੇਸ਼ਾਨੀ ਹੋ ਰਹੀ ਹੈ।

 

 

 

 

 

ਸ਼ਿਕਾਇਤ ਦੇ ਅਨੁਸਾਰ ਸੋਸ਼ਲ ਮੀਡੀਆ ਪੋਸਟਾਂ ‘ਚ ਉਸਨੂੰ “ਨਸ਼ਾ ਤਸਕਰ” ਦੱਸਿਆ ਜਾ ਰਿਹਾ ਹੈ ਅਤੇ “ਚਿੱਟੇ” ਨਾਲ ਉਸਦੀ ਗ੍ਰਿਫਤਾਰੀ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਹੀਆਂ ਹਨ। ਗਾਇਕ ਨੇ ਆਪਣੀ ਸ਼ਿਕਾਇਤ ਨਾਲ ਇਹਨਾਂ ਪੋਸਟਾਂ ਦੇ ਸਕ੍ਰੀਨਸ਼ਾਟ ਨੱਥੀ ਕੀਤੇ ਹਨ। ਇਹਨਾਂ ਅਫਵਾਹਾਂ ਤੋਂ ਬਾਅਦ ਉਸਨੂੰ ਕਈ ਫ਼ੋਨ ਵੀ ਆਏ ਹਨ।

 

 

 

 

 

 

 

 

ਕੇ.ਐਸ. ਮੱਖਣ ਨੇ ਇਨ੍ਹਾਂ ਸਾਰੇ ਆਰੋਪਾਂ ਨੂੰ ਸਪੱਸ਼ਟ ਤੌਰ ‘ਤੇ ਨਕਾਰਿਆ ਹੈ। ਉਸਨੇ ਕਿਹਾ ਕਿ ਉਸਦਾ ਇਸ ਪੂਰੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਸਮਾਜ ਵਿੱਚ ਉਸਨੂੰ ਬਦਨਾਮ ਕਰਨ ਅਤੇ ਉਸਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਜਾਣਬੁੱਝ ਕੇ ਕੀਤੀ ਗਈ ਸਾਜ਼ਿਸ਼ ਹੈ। ਗਾਇਕ ਨੇ ਕਿਹਾ ਕਿ ਲੱਖਾਂ ਪ੍ਰਸ਼ੰਸਕ ਉਸ ਤੋਂ ਇਸ ਮਾਮਲੇ ਬਾਰੇ ਪੁੱਛ ਰਹੇ ਸਨ, ਜਿਸ ਕਾਰਨ ਉਹ ਅਤੇ ਉਸਦਾ ਪਰਿਵਾਰ ਬਹੁਤ ਪਰੇਸ਼ਾਨ ਹੈ।

 

 

 

 

 

 

 

ਗਾਇਕ ਨੇ ਚਿੰਤਾ ਪ੍ਰਗਟ ਕੀਤੀ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਉਸਦੇ ਕਰੀਅਰ ਨੂੰ ਬਰਬਾਦ ਕਰ ਸਕਦੀਆਂ ਹਨ। ਉਸਨੇ ਐਸਐਸਪੀ ਨੂੰ ਬੇਨਤੀ ਕੀਤੀ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਦੀ ਜਲਦੀ ਤੋਂ ਜਲਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ, ਜਿਸ ਨਾਲ ਉਸਨੂੰ ਇਨਸਾਫ਼ ਮਿਲ ਸਕੇ।

Check Also

Sidhu Moose Wala ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ.

Sidhu Moose Wala ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ …