In a shocking development, unidentified gunmen reportedly opened fire at the residence of Gurpartap Singh Kang, manager of renowned Punjabi singer and actor Diljit Dosanjh, in his native village Gonder in Karnal.
some unidentified gunmen opened fire at house of Gurpartap Singh Kang Manager of famous Singer Diljit Dosanjh at his native Gonder in Karnal.
As per initial reports it is not clear if there is any loss of life or property but as per a social media post Gangster Lawrence Bishnoi gang has claimed responsibility of the attack

ਵੱਡੀ ਖ਼ਬਰ: ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਫਾਈਰਿੰਗ
ਹਰਿਆਣਾ ਦੇ ਪਿੰਡ ਗੌਂਡਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ; ਦਿਲਜੀਤ ਦੇ ਮੈਨੇਜਰ ਨੂੰ ਬਣਾਇਆ ਗਿਆ ਨਿਸ਼ਾਨਾ
ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਜ਼ਿੰਮੇਵਾਰੀ

ਗਾਇਕ ਅਤੇ ਉਸ ਦੀ ਮੈਨੇਜਮੈਂਟ ਨੂੰ ਦਿੱਤੀ ਗਈ ਸਖ਼ਤ ਚੇਤਾਵਨੀ, “ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਗਲੀ ਕਾਰਵਾਈ ਹੋਵੇਗੀ”
ਕਰਨਾਲ/ਹਰਿਆਣਾ, 12 ਮਈ 2026- ਪੰਜਾਬੀ ਗਾਇਕ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੀ ਟੀਮ ਨਾਲ ਜੁੜੀ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ‘Zee News’ ਦੀ ਇੱਕ ਰਿਪੋਰਟ ਦੇ ਅਨੁਸਾਰ, ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗੌਂਦਰ ਵਿੱਚ ਦਿਲਜੀਤ ਦੋਸਾਂਝ ਦੇ ਮੈਨੇਜਰ ਨੂੰ ਨਿਸ਼ਾਨਾ ਬਣਾ ਕੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਗਈ ਹੈ।
ਇਸ ਹਮਲੇ ਤੋਂ ਤੁਰੰਤ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਉਕਤ ਪੋਸਟ ਵਿੱਚ ਕਿੰਨੀ ਸਚਾਈ ਹੈ, ਇਹ ਆਉਂਦੇ ਸਮੇਂ ਤੱਕ ਪਤਾ ਲੱਗੇਗਾ। ਇਹ ਵੀ ਪਤਾ ਲੱਗਣਾ ਬਾਕੀ ਹੈ ਕਿ ਮੈਨੇਜਰ ਦੇ ਘਰ ਵਿੱਚ ਨੁਕਸਾਨ ਹੋਇਆ ਜਾਂ ਫਿਰ ਬਚਾਅ ਰਿਹਾ, ਕੌਣ-ਕੌਣ ਘਰ ਵਿੱਚ ਮੌਜੂਦ ਸੀ?

ਬਿਸ਼ਨੋਈ ਗੈਂਗ ਵੱਲੋਂ ਪਾਈ ਗਈ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿੱਚ ‘ਆਸਟ੍ਰੀਅਨ ਮੇਡ’ (Austrian-made) ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਕਰਨਾਲ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਸੋਸ਼ਲ ਮੀਡੀਆ ਪੋਸਟ ਅਤੇ ਗੈਂਗ ਵੱਲੋਂ ਕੀਤੇ ਗਏ ਦਾਅਵਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਗੈਂਗ ਨੇ ਆਪਣੀ ਪੋਸਟ ਵਿੱਚ ਦਿਲਜੀਤ ਦੋਸਾਂਝ ਦੀ ਟੀਮ ਦੇ ਇੱਕ ਮੈਂਬਰ ‘ਤੇ ਆਸਟ੍ਰੇਲੀਆ ਟੂਰ ਦੌਰਾਨ ਕੁਝ ‘ਗਲਤ ਕੰਮ’ ਕਰਨ ਦਾ ਦੋਸ਼ ਵੀ ਲਾਇਆ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਗਾਇਕ ਅਤੇ ਉਸ ਦੀ ਮੈਨੇਜਮੈਂਟ ਨੂੰ ਵਾਰ-ਵਾਰ ਚੇਤਾਵਨੀਆਂ ਦਿੱਤੀਆਂ ਸਨ। ਗੈਂਗ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਟੀਮ ਨਾਲ ਜੁੜੀ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਪਿੰਡ ਗੋਂਦਰ ਵਿਖੇ ਦਿਲਜੀਤ ਦੇ ਕਰੀਬੀ ਸਾਥੀ ਗੁਰਪ੍ਰਤਾਪ ਕੰਗ ਦੇ ਘਰ ‘ਤੇ ਕਥਿਤ ਤੌਰ ‘ਤੇ ਫਾਇਰਿੰਗ ਕੀਤੀ ਗਈ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਕਥਿਤ ਤੌਰ ‘ਤੇ ਲੋਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਟਾਇਸਨ ਬਿਸ਼ਨੋਈ, ਆਰਜ਼ੂ ਬਿਸ਼ਨੋਈ ਅਤੇ ਹਰੀ ਬਾਕਸਰ ਨੇ ਲਈ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਵਿੱਚ ਗੈਂਗ ਨੇ ਦਾਅਵਾ ਕੀਤਾ ਹੈ ਕਿ ਇਹ ਫਾਇਰਿੰਗ ਸਿਰਫ਼ ਇੱਕ ਚੇਤਾਵਨੀ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਦਿਲਜੀਤ ਦੀ ਟੀਮ ਦੇ ਇੱਕ ਕਰਮਚਾਰੀ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਕੁੜੀਆਂ ਦਾ ਸ਼ੋਸ਼ਣ ਕਰਦਾ ਹੈ ਅਤੇ ਸ਼ੋਅ ਦੌਰਾਨ ਔਰਤਾਂ ਨਾਲ ਗਲਤ ਵਿਵਹਾਰ ਕਰਦਾ ਹੈ। ਪੋਸਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਆਸਟ੍ਰੇਲੀਆ ਟੂਰ ਦੌਰਾਨ ਪੰਜਾਬ ਦੀ ਇੱਕ ਕੁੜੀ ਨੂੰ ਝੂਠੇ ਸੁਪਨੇ ਦਿਖਾ ਕੇ ਉਸ ਨਾਲ ਧੋਖਾ ਕੀਤਾ ਗਿਆ ਸੀ।
ਗੈਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਫਿਰੌਤੀ ਜਾਂ ਪੈਸਿਆਂ ਦੀ ਮੰਗ ਨਹੀਂ ਕੀਤੀ, ਸਗੋਂ ਸਿਰਫ਼ ਦੋਸ਼ੀ ਕਰਮਚਾਰੀ ਨੂੰ ਟੀਮ ਵਿੱਚੋਂ ਹਟਾਉਣ ਲਈ ਕਿਹਾ ਸੀ। ਉਨ੍ਹਾਂ ਮੁਤਾਬਕ ਇਹ ਤੀਜੀ ਚਿਤਾਵਨੀ ਹੈ ਅਤੇ ਜੇਕਰ ਅੱਗੇ ਵੀ ਉਨ੍ਹਾਂ ਦੀ ਗੱਲ ਨਾ ਮੰਨੀ ਗਈ ਤਾਂ ਇਸ ਤੋਂ ਵੀ ਵੱਡਾ ਨੁਕਸਾਨ ਕੀਤਾ ਜਾ ਸਕਦਾ ਹੈ। ਪੋਸਟ ਵਿੱਚ ਇਹ ਵੀ ਲਿਖਿਆ ਗਿਆ ਕਿ ‘ਅਗਲੀ ਵਾਰ ਕੋਈ ਨਹੀਂ ਬਚੇਗਾ’।
ਫਿਲਹਾਲ ਦਿਲਜੀਤ ਦੋਸਾਂਝ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਘਟਨਾ ‘ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ, ਪੁਲਸ ਅਤੇ ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਫਾਇਰਿੰਗ ਦੀ ਘਟਨਾ ਅਸਲ ਵਿੱਚ ਵਾਪਰੀ ਹੈ ਅਤੇ ਸੋਸ਼ਲ ਮੀਡੀਆ ਪੋਸਟ ਦੇ ਪਿੱਛੇ ਅਸਲ ਵਿੱਚ ਕੌਣ ਲੋਕ ਹਨ।

According to media reports, including NDTV, the incident occurred late on Monday. While there is no immediate confirmation of any loss of life or property, the Lawrence Bishnoi gang has reportedly claimed responsibility for the attack.
Police and security agencies are investigating the circumstances surrounding the incident and assessing the authenticity of the claim.