ਜੇ ਸਾਨੂੰ ਦਿੱਲੀ ਨਾ ਜਾਣ ਦਿੱਤਾ ਤਾਂ ਅਸੀਂ ਦਿੱਲੀ ਵਾਲਿਆਂ ਨੂੰ ਪੰਜਾਬ ਨਹੀੰ ਵੜਨ ਦੇਣਾ : ਦੀਪ ਸਿੱਧੂ

ਸਮੁੱਚੇ ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੇ ਨਾਮ ਹੇਠ ਕਈ ਰੰਗਾਂ ਦੇ ਧਰਨੇ ਜਾਂ ਵਿਰੋਧ ਚਲ ਰਹੇ ਹਨ। ਸਭ ਤੋਂ ਸੱਚੇ ਅਤੇ ਇਮਾਨਦਾਰ ਧਰਨੇ ਓਹੀਓ ਮੰਨੇ ਜਾ ਸਕਦੇ ਸਨ, ਜਿਹਨਾਂ ਵਿੱਚ ਦਿੱਲੀ ਦਰਬਾਰ ਦੇ ਸਪੌਂਸਰ ਝੰਡੇ ਨਹੀਂ ਸਨ। ਜਿਵੇਂ ਕਿ ਝਾੜੂ ਪੰਜਾ ਤੱਕੜੀ ਬਸਪਾ ਦਾ ਹਾਥੀ ਆਦਿ ਅਤੇ ਭਾਰਤੀ ਕਹਾਉਣ ਵਾਲੀਆਂ ਕਾਮਰੇਡ ਯੁਨੀਅਨਾਂ ਦੇ ਝੰਡੇ ਸਭ ਦਿੱਲੀ ਦਰਬਾਰ ਦੀ ਛਾਂ ਹੇਠ ਮੌਜਾਂ ਮਾਨਣ ਵਾਲੇ ਸਪੌਂਸਰ ਝੰਡੇ ਹਨ, ਇਹਨਾਂ ਤੋਂ ਆਸ ਰੱਖਣ ਵਾਲਾ ਕੋਈ ਭਾਰਤੀ ਹੀ ਹੋਵੇਗਾ ਪੰਜਾਬੀ ਨਹੀਂ।

ਸ਼ੰਭੂ ਬਾਡਰ ਦਾ ਇਕੱਠ ਨਿਰੋਲ ਪੰਜਾਬੀਆਂ ਦਾ ਮੰਨਿਆ ਜਾ ਸਕਦਾ ਹੈ। ਉਂਞ ਤਾਂ ਹਾਲੇ ਸਭ ਇਕੱਠ ਹੀ ਬਿਨਾਂ ਨਿਸ਼ਾਨੇ, ਬਿਨਾਂ ਪੰਜਾਬ ਦੇ ਝੰਡੇ ਅਤੇ ਬਿਨਾਂ ਪੰਜਾਬੀ ਲੀਡਰ ਦੇ ਹਨ, ਪਰ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਭਵਿੱਖ ਵਿੱਚ ਇਹਨਾਂ ਧਰਨਿਆਂ ਵਿੱਚੋਂ ਦਿੱਲੀ ਦੇ ਸਪੌਂਸਰ ਝੰਡੇ ਖ ਤ ਮ ਹੋ ਜਾਣਗੇ ਅਤੇ ਪੰਜਾਬ ਨੂੰ ਆਪਣਾ ਸਹੀ ਨਿਸ਼ਾਨਾ, ਸਹੀ ਝੰਡਾ ਅਤੇ ਸਹੀ ਲੀਡਰ ਮਿਲ ਜਾਵੇਗਾ, ਜੋ ਪੰਜਾਬ ਨੂੰ ਗੁਰਾਂ ਦੇ ਨਾਮ ‘ਤੇ ਵਸਣ ਵਾਲੀ ਸਾਂਝੀਵਾਲਤਾ ਦੇ ਰਾਹ ਵੱਲ ਮੋੜੇਗਾ…

ਨੰਬਰ ਇਕ ਕਿ ਪੰਜਾਬ ਦੇ ਕਿਸਾਨ ਪਰਿਵਾਰਾਂ, ਖਾਸ ਕਰਕੇ ਗਰੀਬ ਅਤੇ ਬੇਜ਼ਮੀਨੇ ਪਰਿਵਾਰਾਂ ਦੀ ਆਮਦਨ ਵਿਚ ਵਾਧਾ ਕਿਵੇਂ ਹੋਵੇ। ਕਿਸਾਨ ਪਰਿਵਾਰਾਂ ਦੀ ਆਮਦਨ ਕੇਵਲ ਖੇਤੀਬਾੜੀ ਉਪਰ ਹੀ ਨਿਰਭਰ ਨਹੀਂ ਰਹਿਣੀ ਚਾਹੀਦੀ।

ਬਿਨਾ ਸ਼ੱਕ ਖੇਤੀ ਆਮਦਨ ਵੀ ਵਧਣੀ ਚਾਹੀਦੀ ਹੈ। ਉਹ ਗਰੀਬ ਕਿਸਾਨ ਪਰਿਵਾਰ, ਜੋ ਆਪਣੇ ਬੱਚਿਆਂ ਨੂੰ ਲੱਖਾਂ ਰੁਪਈਏ ਖਰਚ ਕੇ ਇੰਜਨੀਅਰਿੰਗ ਜਾਂ ਕੋਈ ਹੋਰ ਪਰੋਫੈਸ਼ਨਲ ਕੋਰਸ ਕਰਵਾਉਦੇ ਹਨ, ਜਦੋਂ ਉਨ੍ਹਾਂ ਦੇ ਬੱਚੇ ਦਰ ਦਰ ਭਟਕਦੇ ਹਨ, ਕੋਈ ਨੌਕਰੀ ਨਹੀਂ ਮਿਲਦੀ, ਤਾਂ ਉਨ੍ਹਾਂ ਤੇ ਕੀ ਬੀਤਦੀ ਹੈ, ਇਸ ਬਾਰੇ ਕਿਉਂ ਨਹੀਂ ਸੋਚਿਆ ਜਾ ਰਿਹਾ।

ਬੇਜ਼ਮੀਨੇ ਅਤੇ ਗੈਰ-ਕਿਸਾਨੀ ਪਰਿਵਾਰਾਂ ਬਾਰੇ ਵੀ ਸੋਚਣ ਦੀ ਲੋੜ ਹੈ। ਦੁਕਾਨਦਾਰ, ਮਿਸਤਰੀ, ਮਜ਼ਦੂਰ, ਕਲਾਕਾਰ, ਵਿਉਪਾਰੀ, ਕਰਮਚਾਰੀ, ਕਾਰਖਾਨੇਦਾਰ, ਅਧਿਆਪਕ, ਡਾਕਟਰ, ਆਦਿ ਹਰ ਕਿਸੇ ਲਈ ਸੋਚਣ ਦੀ ਲੋੜ ਹੈ। ਕੇਵਲ ਸੋਚਣ ਦੀ ਹੀ ਨਹੀਂ, ਪੇਦਾਵਾਰੀ ਢਾਂਚੇ ਵਿਚ ਉਸ ਦੀ ਬਰਾਬਰ ਸ਼ਮੂਲੀਆਂ ਨੂੰ ਯਕੀਨੀ ਬਨਾਉਣ ਦੀ ਲੋੜ ਹੈ।