Breaking News

Punjab – : ਪੰਜਾਬ ਵਿਚ ਨੌਜਵਾਨ ਕੁੜੀ ਤੇ 2 ਮੁੰਡਿਆਂ ਦੀ ਅਜਿਹੀ ਹਾਲਤ ”ਚ ਵੀਡੀਓ ਵਾਇਰਲ, ਹਰਕਤ ’ਚ ਆਈ ਪੁਲਸ

Punjab : ਨੌਜਵਾਨ ਕੁੜੀ ਤੇ 2 ਮੁੰਡਿਆਂ ਦੀ ਅਜਿਹੀ ਹਾਲਤ ”ਚ ਵੀਡੀਓ ਵਾਇਰਲ, ਹਰਕਤ ’ਚ ਆਈ ਪੁਲਸ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਗੁਰੂ ਨਗਰੀ ‘ਚ ਇਕ ਵਾਰ ਫਿਰ ਨਸ਼ੇ ਵਿਚ ਧੁੱਤ ਹੋਏ ਦੋ ਨੌਜਵਾਨਾਂ ਅਤੇ ਇਕ ਕੁੜੀ ਦੀ ਬੈਂਚ ’ਤੇ ਬੈਠੇ ਹੋਣ ਦੀ ਵੀਡੀਓ ਸਾਹਮਣੇ ਆਈ ਹੈ, ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਲੋਕ ਇਸ ਵੀਡੀਓ ਦੇ ਹੇਠਾਂ ਆਪਣੀ ਰਾਏ ਜ਼ਾਹਰ ਕਰਦਿਆਂ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਾ ਖ਼ਤਮ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।

 

 

 

 

 

 

 

 

ਇਸ ਵੀਡੀਓ ਨੇ ਪੁਲਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ ਅਤੇ ਵੀਡੀਓ ਵਿਚ ਦਿਖਾਈ ਦੇ ਰਹੇ ਨੌਜਵਾਨਾਂ ਤੇ ਲੜਕੀ ਦੀ ਪਛਾਣ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 

 

 

 

 

 

 

 

 

ਅਸਲ ਵਿਚ ਵੀਡੀਓ ਵਿਚ ਇਕ ਲੜਕੀ ਅਤੇ ਦੋ ਮੁੰਡੇ ਨਸ਼ੇ ਵਿਚ ਧੁੱਤ ਹੋਏ ਪਾਰਕਿੰਗ ਵੱਲ ਜਾਣ ਵਾਲੇ ਪੁਲ ਦੇ ਹੇਠਾਂ ਬੈਂਚ ’ਤੇ ਬੈਠੇ ਦਿਖਾਈ ਦੇ ਰਹੇ ਸਨ।

 

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਦੌਰਾਨ ਇੱਥੋਂ ਲੰਘ ਰਹੇ ਇਕ ਨੌਜਵਾਨ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ, ਜੋ ਹੁਣ ਪੁਲਸ ਕੋਲ ਪਹੁੰਚ ਚੁੱਕੀ ਹੈ। ਥਾਣਾ ਏ-ਡਵੀਜ਼ਨ ਦੇ ਐੱਸ.ਐੱਚ.ਓ. ਅਨੁਸਾਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਗਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜ਼ਿਕਰਯੋਗ ਹੈ ਕਿ ਇਹ ਪਹਿਲੀ ਵੀਡੀਓ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੋ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਪਹਿਲੀ ਵੀਡੀਓ ਵਿਚ ਕੁਝ ਲੋਕ ਘਿਓ ਮੰਡੀ ਚੌਕ ਦੇ ਨੇੜੇ ਐਲੀਵੇਟਡ ਰੋਡ ਪੁਲ ਦੇ ਪਿੱਲਰਾਂ ਦੇ ਅੰਦਰ ਬਣੀ ਜਗ੍ਹਾ ਵਿਚ ਜਾ ਕੇ ਉੱਥੇ ਮੌਜੂਦ ਮੁੰਡਿਆਂ-ਕੁੜੀਆਂ ਨੂੰ ਬਾਹਰ ਕੱਢਦੇ ਦਿਖਾਈ ਦਿੱਤੇ ਸਨ।

 

 

 

 

 

 

 

 

 

 

 

 

 

 

 

 

 

 

 

 

ਦੂਜੀ ਵੀਡੀਓ ਵਿਚ ਇਕ ਨੌਜਵਾਨ ਕੁੜੀ ਚੂੜਾ ਪਹਿਨੀ ਹੋਈ ਅਤੇ ਨਸ਼ੇ ਵਿਚ ਧੁੱਤ ਦਿਖਾਈ ਦਿੱਤੀ ਸੀ। ਇਹ ਘਟਨਾਵਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ’ਤੇ ਵੱਡੇ ਸਵਾਲ ਖੜ੍ਹੇ ਕਰ ਰਹੀਆਂ ਹਨ।

Check Also

Punjab News: ਪੰਜਾਬ ਤੋਂ ਵੱਡੀ ਖਬਰ, SHO ਦੇ ਗੰਨਮੈਨ ਦੀ ਗੋਲੀ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਪਿੱਠ ‘ਤੇ ਗੋਲੀ ਮਾਰਨ ਦਾ ਲਗਾਇਆ ਦੋਸ਼

Jalandhar: Youth Dies During Police Operation, Family Alleges Encounter Was Unjustified A 22-year-old youth, Lovepreet …