Breaking News

Astrologer Ashok Kharat – ਪਾਖੰਡੀ ਜੋਤਿਸ਼ੀ ਅਸ਼ੋਕ ਖਰਾਤ ਦੀ ਆ ਗਈ HIV ਟੈਸਟ ਰਿਪੋਰਟ, 100 ਤੋਂ ਵਧੇਰੇ ਔਰਤਾਂ ਨੂੰ ਬਣਾਇਆ ਸ਼ਿਕਾਰ

Astrologer Ashok Kharat – ਪਾਖੰਡੀ ਜੋਤਿਸ਼ੀ ਅਸ਼ੋਕ ਖਰਾਤ ਦੀ ਆ ਗਈ HIV ਟੈਸਟ ਰਿਪੋਰਟ, 100 ਤੋਂ ਵਧੇਰੇ ਔਰਤਾਂ ਨੂੰ ਬਣਾਇਆ ਸ਼ਿਕਾਰ

ਨਾਸਿਕ: ਮਹਾਰਾਸ਼ਟਰ ਦੇ ਨਾਸਿਕ ਤੋਂ ਸਾਹਮਣੇ ਆਏ ਅਸ਼ੋਕ ਖਰਾਤ ਜਬਰ-ਜ਼ਨਾਹ ਅਤੇ ਬਲੈਕਮੇਲਿੰਗ ਮਾਮਲੇ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਵਿੱਖ ਦੱਸਣ ਦੇ ਬਹਾਨੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਖੰਡੀ ਬਾਬਾ ਅਸ਼ੋਕ ਖਰਾਤ ਦੀ ਮੈਡੀਕਲ ਜਾਂਚ (HIV) ਕਰਵਾਈ ਗਈ। ਹਾਲਾਂਕਿ ਇਸ ਰਿਪੋਰਟ ਦੇ ਨੈਗੇਟਿਵ ਆਉਣ ਮਗਰੋਂ ਉਨ੍ਹਾਂ ਸੈਂਕੜੇ ਪੀੜਤ ਮਹਿਲਾਵਾਂ ਨੇ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣ ਤੋਂ ਬਾਅਦ ਇਨਫੈਕਸ਼ਨ ਹੋਣ ਦਾ ਡਰ ਸਤਾ ਰਿਹਾ ਸੀ।

 

 

 

100 ਤੋਂ ਵੱਧ ਔਰਤਾਂ ਨੂੰ ਬਣਾਇਆ ਸ਼ਿਕਾਰ
ਹੁਣ ਤੱਕ ਦੀ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ 100 ਤੋਂ ਵੱਧ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂ ਵਿੱਚ ਕੁਆਰੀਆਂ ਕੁੜੀਆਂ, ਵਿਆਹੁਤਾ ਔਰਤਾਂ ਅਤੇ ਗਰਭਵਤੀ ਮਹਿਲਾਵਾਂ ਵੀ ਸ਼ਾਮਲ ਹਨ। ਨਾਸਿਕ ਪੁਲਸ ਕੋਲ ਦਰਜ 8 ਮਾਮਲਿਆਂ ਵਿੱਚੋਂ 7 ਸਿੱਧੇ ਤੌਰ ‘ਤੇ ਜਬਰ-ਜ਼ਨਾਹ ਨਾਲ ਸਬੰਧਤ ਹਨ। ਪੁਲਸ ਅਨੁਸਾਰ ਕਈ ਪੀੜਤ ਔਰਤਾਂ ਅਜੇ ਵੀ ਸਮਾਜਿਕ ਡਰ ਕਾਰਨ ਸਾਹਮਣੇ ਨਹੀਂ ਆ ਰਹੀਆਂ।

 

 

 

ਦਫਤਰ ਸੀਲ, ਤੰਤਰ-ਮੰਤਰ ਦੀ ਸਮੱਗਰੀ ਬਰਾਮਦ
ਵਿਸ਼ੇਸ਼ ਜਾਂਚ ਟੀਮ (SIT) ਨੇ ਕਾਰਵਾਈ ਕਰਦੇ ਹੋਏ ਅਸ਼ੋਕ ਖਰਾਤ ਦੇ ਓਕਸ ਸਥਿਤ ਦਫਤਰ ਨੂੰ ਸੀਲ ਕਰ ਦਿੱਤਾ ਹੈ। ਛਾਪੇਮਾਰੀ ਦੌਰਾਨ ਉੱਥੋਂ ਦਸਤਾਵੇਜ਼, ਪ੍ਰਿੰਟਰ, ਤੰਤਰ-ਮੰਤਰ ਨਾਲ ਜੁੜੀ ਸਮੱਗਰੀ, ਤਾਂਬੇ ਦੀਆਂ ਬੋਤਲਾਂ, ਪੱਥਰ ਅਤੇ ਕੁਝ ਔਰਤਾਂ ਦੇ ਵਾਲ ਵੀ ਮਿਲੇ ਹਨ। ਇਨ੍ਹਾਂ ਸਬੂਤਾਂ ਰਾਹੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

 

 

 

‘ਧਾਰਮਿਕ ਕਿਰਿਆ’ ਦੱਸ ਕੇ ਬਚਾਅ ਕਰ ਰਿਹਾ ਮੁਲਜ਼ਮ
ਪੁਲਸ ਹਿਰਾਸਤ ਵਿੱਚ ਮੁਲਜ਼ਮ ਅਸ਼ੋਕ ਖਰਾਤ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਇਹ ਸਭ “ਧਾਰਮਿਕ ਕਿਰਿਆ” ਦਾ ਹਿੱਸਾ ਸੀ ਅਤੇ ਉਸ ਨੇ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ। ਪੁੱਛਗਿੱਛ ਦੌਰਾਨ ਉਹ ਅਜੀਬੋ-ਗਰੀਬ ਤਰਕ ਦੇ ਰਿਹਾ ਹੈ ਕਿ ਉਸ ਦੇ ਅੰਤਰਮਨ ਨੇ ਉਸ ਨੂੰ ਧੋਖਾ ਦਿੱਤਾ ਹੈ। ਹਿਰਾਸਤ ਦੌਰਾਨ ਵੀ ਪਾਖੰਡੀ ਬਾਬਾ ਲਗਾਤਾਰ ਮੰਤਰਾਂ ਦਾ ਜਾਪ ਕਰ ਰਿਹਾ ਹੈ। ਨਾਸਿਕ ਦੀ ਅਦਾਲਤ ਨੇ ਖਰਾਤ ਨੂੰ 29 ਮਾਰਚ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ SIT ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …