Breaking News

AAP Worker Alleges ₹50 Lakh Bribe for Chairmanship in Amritsar – “ਆਪ” ਜ਼ਿਲ੍ਹਾ ਪ੍ਰਧਾਨ ਬਰਾੜ ਨੇ ਚੇਅਰਮੈਨੀਆਂ ਸੰਬੰਧੀ ਸਾਜ਼ਿਸ਼ ਨੂੰ ਕੀਤਾ ਬੇਨਕਾਬ

AAP Worker Alleges ₹50 Lakh Bribe for Chairmanship in Amritsar
Ravinder Singh Dabar Breaks Down, Claims He Paid ₹50 Lakh but Got No Post

 

 

Chairmanship Controversy Deepens: AAP Leader Denies Bribery Allegations
Prabhbir Brar Calls ₹50 Lakh Bribe Claims a “Political Conspiracy”
Varun Bhagat Says Business Dispute Misrepresented as Party Controversy
AAP Faces Internal Rift as Volunteer Accuses Party of Corruption

 

 

 

“Lost Money and Position”: Emotional Plea by AAP Block President
Amritsar Bribery Row Takes New Turn Amid Conflicting Statements
AAP Leadership Rejects Allegations, Terms Them Baseless
Chairmanship Row Sparks Political Storm in Punjab

 

 

 

“ਆਪ” ਜ਼ਿਲ੍ਹਾ ਪ੍ਰਧਾਨ ਬਰਾੜ ਨੇ ਚੇਅਰਮੈਨੀਆਂ ਸੰਬੰਧੀ ਸਾਜ਼ਿਸ਼ ਨੂੰ ਕੀਤਾ ਬੇਨਕਾਬ

50 ਲੱਖ ਦੀ ਚੇਅਰਮੈਨੀ ਵਾਲਾ ਕਥਿਤ ਮਾਮਲਾ-ਵਰੁਣ ਭਗਤ ਪਲਟਿਆ, ਪ੍ਰਭਬੀਰ ਬਰਾੜ ਦਾ ਸਪਸ਼ਟੀਕਰਣ

 

 

 

 

ਅੰਮ੍ਰਿਤਸਰ ‘ਚ 50 ਲੱਖ ਰਿਸ਼ਵਤ ਦੇ ਦੋਸ਼ਾਂ ‘ਤੇ ਨਵਾਂ ਮੋੜ, ਆਪ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਬਰਾੜ ਨੇ ਦੋਸ਼ਾਂ ਨੂੰ ਦੱਸਿਆ ਸਾਜ਼ਿਸ਼

 

 

ਚੇਅਰਮੈਨਸ਼ਿਪ ਵਿਵਾਦ: ਵਰੁਣ ਭਗਤ ਨੇ ਕਿਹਾ– ਬਿਜ਼ਨਸ ਮਾਮਲੇ ਨੂੰ ਪਾਰਟੀ ਨਾਲ ਜੋੜ ਕੇ ਬਣਾਈ ਗਈ ਕੰਟਰੋਵਰਸੀ
ਰਵਿੰਦਰ ਡਾਵਰ ਦਾ ਰੋ ਰੋ ਕੇ ਇਲਜ਼ਾਮ– ਪੈਸੇ ਵੀ ਗਏ ਤੇ ਚੇਅਰਮੈਨਸ਼ਿਪ ਵੀ ਨਾ ਮਿਲੀ

 

 

 

 

 

ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਬਲਾਕ ਪ੍ਰਧਾਨ ਰਵਿੰਦਰ ਸਿੰਘ ਡਾਬਰ ਵਲੋਂ ਆਪਣੀ ਹੀ ਪਾਰਟੀ ਖਿਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਰੋ-ਰੋ ਕੇ ਇਨਸਾਫ ਦੀ ਦੁਹਾਈ ਪਾਈ ਗਈ।

 

 

 

 

 

ਅੰਮ੍ਰਿਤਸਰ ‘ਚ 50 ਲੱਖ ਰਿਸ਼ਵਤ ਦੇ ਦੋਸ਼ਾਂ ‘ਤੇ ਨਵਾਂ ਮੋੜ, ਆਪ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਬਰਾੜ ਨੇ ਦੋਸ਼ਾਂ ਨੂੰ ਦੱਸਿਆ ਸਾਜ਼ਿਸ਼
ਚੇਅਰਮੈਨਸ਼ਿਪ ਵਿਵਾਦ: ਵਰੁਣ ਭਗਤ ਨੇ ਕਿਹਾ– ਬਿਜ਼ਨਸ ਮਾਮਲੇ ਨੂੰ ਪਾਰਟੀ ਨਾਲ ਜੋੜ ਕੇ ਬਣਾਈ ਗਈ ਕੰਟਰੋਵਰਸੀ
ਰਵਿੰਦਰ ਡਾਵਰ ਦਾ ਰੋ ਰੋ ਕੇ ਇਲਜ਼ਾਮ– ਪੈਸੇ ਵੀ ਗਏ ਤੇ ਚੇਅਰਮੈਨਸ਼ਿਪ ਵੀ ਨਾ ਮਿਲੀ

ਅੰਮ੍ਰਿਤਸਰ, 27 ਮਾਰਚ – ਆਮ ਆਦਮੀ ਪਾਰਟੀ-ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਨਸਪ (ਪੰਜਾਬ ਸਰਕਾਰ) ਪ੍ਰਭਬੀਰ ਸਿੰਘ ਬਰਾੜ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਚੇਅਰਮੈਨੀਆਂ ਸੰਬੰਧਿਤ ਚੱਲ ਰਹੀ ਸਾਜ਼ਿਸ਼ ਨੂੰ ਬੇਨਕਾਬ ਕੀਤਾ। ਇਸ ਮੌਕੇ ਵਰੁਣ ਭਗਤ ਅਤੇ ਮੌਂਟੂ ਆਨੰਦ ਵੀ ਮੀਡੀਆ ਸਾਹਮਣੇ ਪੇਸ਼ ਹੋਏ ਅਤੇ ਮਾਮਲੇ ਸੰਬੰਧੀ ਆਪਣਾ ਪੱਖ ਰੱਖਿਆ।ਵਰੁਣ ਭਗਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਤੇ ਰਵਿੰਦਰ ਡਾਵਰ ਪਿਛਲੇ ਚਾਰ ਸਾਲਾਂ ਤੋਂ ਬਿਜ਼ਨਸ ਪਾਰਟਨਰ ਰਹੇ ਹਨ ਅਤੇ ਚੱਲ ਰਹੇ ਕੇਸ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਾੜ ਦਾ ਨਾਮ ਜਾਣਬੁੱਝ ਕੇ ਚੇਅਰਮੈਨੀਆਂ ਦੇ ਮਾਮਲੇ ਵਿਚ ਘਸੀਟਿਆ ਗਿਆ।

 

 

 

 

 

 

ਵਰੁਣ ਭਗਤ ਨੇ ਦੋਸ਼ ਲਗਾਇਆ ਕਿ ਕੁਨਾਲ ਧਵਨ, ਮੁਖਵਿੰਦਰ ਸਿੰਘ ਵਿਰਦੀ, ਭਗਵੰਤ ਕੰਵਲ ਅਤੇ ਨਵਜੋਤ ਗਰੋਵਰ ਇਸ ਪੂਰੀ ਸਾਜ਼ਿਸ਼ ਦੇ ਮੁੱਖ ਕਰਤਾ ਧਰਤਾ ਰਹੇ ਹਨ, ਜਿਨ੍ਹਾਂ ਵਲੋਂ ਗਲਤ ਜਾਣਕਾਰੀ ਫੈਲਾ ਕੇ ਮਾਮਲੇ ਨੂੰ ਰਾਜਨੀਤਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਮੌਂਟੂ ਆਨੰਦ ਨੇ ਵੀ ਮੀਡੀਆ ਸਾਹਮਣੇ ਸਾਜ਼ਿਸ਼ ਨਾਲ ਜੁੜੇ ਕਈ ਤੱਥ ਸਾਂਝੇ ਕੀਤੇ।ਇਸ ਮੌਕੇ ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਵਰੁਣ ਭਗਤ ਨੂੰ ਉਕਸਾਉਣ ਅਤੇ ਮਨੋਵਿਗਿਆਨਕ ਦਬਾਅ ਬਣਾਉਣ ਵਿਚ ਸਾਜ਼ਿਸ਼ਕਰਤਾਵਾਂ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਉਸਨੂੰ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਵੀ ਉਕਸਾਇਆ ਗਿਆ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਕਾਨੂੰਨ ਆਪਣਾ ਕੰਮ ਕਰੇਗਾ।ਬਰਾੜ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁੱਖ ਸਾਜ਼ਿਸ਼ਕਰਤਾਵਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੱਚਾਈ ਲੋਕਾਂ ਸਾਹਮਣੇ ਆ ਸਕੇ ।

 

 

 

 

 

 

 

 

 

 

“ਆਪ” ਜ਼ਿਲ੍ਹਾ ਪ੍ਰਧਾਨ ਬਰਾੜ ਨੇ ਚੇਅਰਮੈਨੀਆਂ ਸੰਬੰਧੀ ਸਾਜ਼ਿਸ਼ ਨੂੰ ਕੀਤਾ ਬੇਨਕਾਬ

Check Also

Gurdaspur : ਪਿੰਡ ਪੱਡਾ ਦੇ ਸਰਪੰਚ ਦੇ ਭਰਾ ‘ਤੇ ਗੋਲੀਬਾਰੀ, ਅੰਮ੍ਰਿਤਸਰ ਰੈਫਰ, ਜਾਣੋ ਕਿਸ ਨੇ ਲਈ ਜ਼ਿੰਮੇਵਾਰੀ ?

Gurdaspur Firing : ਪਿੰਡ ਪੱਡਾ ਦੇ ਸਰਪੰਚ ਦੇ ਭਰਾ ‘ਤੇ ਗੋਲੀਬਾਰੀ, ਅੰਮ੍ਰਿਤਸਰ ਰੈਫਰ, ਜਾਣੋ ਕਿਸ …