Breaking News

Woman Files Rape Case Against Godman – ਮਹਾਰਾਸ਼ਟਰ ਦਾ ਗੋਡਮੈਨ ਬ/ਲਾ/ਤ/ਕਾ/ਰ ਦੇ ਦੋਸ਼ਾਂ ਹੇਠ

Woman Files Rape Case Against Godman

“35-Year-Old Hindu Woman Files Rape Complaint Against Self-Styled Godman Rishi Vaidya in Maharashtra After Nashik Astrologer’s Arrest”

‘ਲਵ ਜਿਹਾਦ’ ਰੋਕਣ ਦੇ ਨਾਮ ‘ਤੇ ਸਨਮਾਨ ਪ੍ਰਾਪਤ ਕਰਨ ਵਾਲੇ ਆਪੇ ਬਣੇ ਭਗਵਾਨ ਰਿਸ਼ੀ ਵੈਦਿਆ ਖਿਲਾਫ ਮਹਾਰਾਸ਼ਟਰ ਵਿੱਚ ਇੱਕ 35 ਸਾਲਾ ਹਿੰਦੂ ਔਰਤ ਨੇ ਹਿੰਮਤ ਜੁਟਾ ਕੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ।

 

ਉਸ ਨੇ ਇਹ ਕਦਮ ਨਾਸਿਕ ਵਿੱਚ ਖੁਦ ਨੂੰ ਧਾਰਮਿਕ ਗੁਰੂ ਦੱਸਣ ਵਾਲੇ ਵੱਡੇ ਜੋਤਸ਼ੀ ਅਸ਼ੋਕ ਖਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੁੱਕਿਆ, ਜਿਸਨੇ ਵੱਡੇ ਘਰਾਂ ਦੀਆਂ ਤੇ ਵੱਡੇ ਅਹੁਦਿਆਂ ‘ਤੇ ਤਾਇਨਾਤ 58 ਔਰਤਾਂ ਨਾਲ ਸਬੰਧ ਬਣਾਏ ਤੇ ਵੀਡੀਓਜ਼ ਬਣਾ ਲਈਆਂ, ਜੋ ਹੁਣ ਵਾਇਰਲ ਹੋਈਆਂ ਹਨ।

 

 

ਰਿਸ਼ੀ ਵੈਦਿਆ ਨੇ ਆਪਣੇ ਆਪ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸ ਕੇ ਇਸ ਔਰਤ ਨੂੰ ਧੋਖੇ ਵਿੱਚ ਰੱਖਿਆ।

 


 

ਐਫ਼ਆਈਆਰ ਮੁਤਾਬਕ, ਉਸ ਨੇ ਪੀੜਤਾ ਨੂੰ ਕਥਿਤ ਤੌਰ ‘ਤੇ ਕਿਹਾ ਕਿ ਉਹ ਮਹਾਦੇਵ (ਭਗਵਾਨ ਸ਼ਿਵ) ਦਾ ਰੂਪ ਹੈ ਅਤੇ ਔਰਤ ਉਸ ਦੀ “ਪਾਰਵਤੀ” ਹੈ।

 

ਸ਼ਿਕਾਇਤਕਰਤਾ ਦੇ ਅਨੁਸਾਰ, ਦੋਸ਼ੀ ਉਸ ਨੂੰ ਪੁਣੇ ਦੇ ਮੰਜਰੀ ਇਲਾਕੇ ਵਿੱਚ ਇੱਕ ਲੌਜ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸਨੂੰ ਸੁੰਨ ਕਰਨ ਵਾਲੀ ਦਵਾਈ ਦਿੱਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਉਸ ਨੇ ਔਰਤ ਦੀਆਂ ਤਸਵੀਰਾਂ ਵੀ ਉਸਦੀ ਜਾਣਕਾਰੀ ਤੋਂ ਬਿਨਾਂ ਖਿੱਚੀਆਂ ਤੇ ਬਾਅਦ ਵਿੱਚ ਤਸਵੀਰਾਂ ਨਾਲ ਉਸਨੂੰ ਬਲੈਕਮੇਲ ਕੀਤਾ।

 

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

Check Also

West Asia conflict: 1,000 ਭਾਰਤੀ ਹੁਣ ਵੀ ਇਰਾਨ ’ਚ, 23,000 ਵਿਦਿਆਰਥੀ CBSE ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕੇ: ਵਿਦੇਸ਼ ਮੰਤਰਾਲਾ

West Asia conflict: 1,000 ਭਾਰਤੀ ਹੁਣ ਵੀ ਇਰਾਨ ’ਚ, 23,000 ਵਿਦਿਆਰਥੀ CBSE ਪ੍ਰੀਖਿਆਵਾਂ ਵਿੱਚ ਨਹੀਂ …