Breaking News

Astrologer ਅਸ਼ੋਕ ਖਾਰਤ ਜਿਸ ਉੱਤੇ ਗਰਭਵਤੀ ਔਰਤ ਦੇ ਜਿਨਸੀ ਸ਼ੋਸ਼ਣ ਤੋਂ ਲੈ ਕੇ, ਔਰਤਾਂ ਨੂੰ ‘ਮੰਤਰ ਵਾਲਾ ਜਲ’ ਪਿਲਾਉਣ ਦੇ ਇਲਜ਼ਾਮ ਲੱਗੇ

Astrologer ਅਸ਼ੋਕ ਖਾਰਤ ਜਿਸ ਉੱਤੇ ਗਰਭਵਤੀ ਔਰਤ ਦੇ ਜਿਨਸੀ ਸ਼ੋਸ਼ਣ ਤੋਂ ਲੈ ਕੇ, ਔਰਤਾਂ ਨੂੰ ‘ਮੰਤਰ ਵਾਲਾ ਜਲ’ ਪਿਲਾਉਣ ਦੇ ਇਲਜ਼ਾਮ ਲੱਗੇ

ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਮੁਖੀ ਰੁਪਾਲੀ ਚਾਕੰਕਰ ਨੇ ਇਸ ਮਾਮਲੇ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ।

ਉਨ੍ਹਾਂ ਉੱਤੇ ਦੋਸ਼ ਲੱਗੇ ਕਿ ਉਹ ਅਸ਼ੋਕ ਖਾਰਤ ਨਾਲ ਜੁੜੀ ਹੋਈ ਸੀ ਅਤੇ ਪੀੜਤਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।

ਮਹਾਰਾਸ਼ਟਰ ਦੇ Astrologer ਅਸ਼ੋਕ ਖਾਰਤ ਉੱਤੇ ਕਈ ਗੰਭੀਰ ਦੋਸ਼ ਲੱਗੇ ਹਨ।
ਅਸ਼ੋਕ ਖਾਰਤ ਨੂੰ ਰੇਪ, ਧੋਖਾਧੜੀ ਅਤੇ ਬਲੈਕ ਮੈਜਿਕ ਦੇ ਨਾਮ ‘ਤੇ ਲੋਕਾਂ ਨੂੰ ਠੱਗਣ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਇੱਕ ਵਿਅਕਤੀ ਉੱਤੇ ਧਾਰਮਿਕ ਵਿਧੀਆਂ ਅਤੇ ਵਿਸ਼ਵਾਸ ਦੇ ਨਾਂ ‘ਤੇ ਗਰਭਵਤੀ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗੇ ਹਨ।

ਇਸ ਮਾਮਲੇ ਵਿੱਚ ਹਰ ਦਿਨ ਨਵੇਂ ਖੁਲਾਸੇ ਅਤੇ ਹੈਰਾਨ ਕਰਨ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ।

ਮਹਾਰਾਸ਼ਟਰ ਸੂਬੇ ਦੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅਸ਼ੋਕ ਖਰਾਤ ਦੇ ਖ਼ਿਲਾਫ਼ ਹੁਣ ਤੱਕ ਤਿੰਨ ਗੰਭੀਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਧਾਰਮਿਕ ਵਿਧੀਆਂ ਦੀ ਆੜ ਵਿੱਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ, ਇਸ ਮਾਮਲੇ ਵਿੱਚ ਲੱਗੇ ਇਲਜ਼ਾਮਾਂ ਬਾਰੇ ਮੁਲਜ਼ਮ ਦੇ ਵਕੀਲ ਅਤੇ ਪਰਿਵਾਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਈ ਵਾਰ ਸੰਪਰਕ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ।

ਖਰਾਤ ਦੇ ਖ਼ਿਲਾਫ਼ ਪਹਿਲੀ ਸ਼ਿਕਾਇਤ 17 ਮਾਰਚ ਨੂੰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਔਰਤ ਨੇ ਅਸ਼ੋਕ ਖਰਾਤ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਾਈ ਸੀ, ਜਿਸ ਨੇ ਧਾਰਮਿਕ ਅਤੇ ਤਾਂਤ੍ਰਿਕ ਸ਼ਕਤੀਆਂ ਦਾ ਦਾਅਵਾ ਕਰਕੇ ਉਸ ਦਾ ਸ਼ੋਸ਼ਣ ਕੀਤਾ ਸੀ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਵਿਅਕਤੀ ਨੇ ਵਿਆਹ ਤੈਅ ਕਰਵਾਉਣ ਦੇ ਬਹਾਨੇ ਉਸ ਨੂੰ ਮਿਲਵਾਉਣ ਤੋਂ ਬਾਅਦ ਧਾਰਮਿਕ ਵਿਧੀਆਂ ਦਾ ਇਸਤੇਮਾਲ ਕਰਦੇ ਹੋਏ ਦੋ ਸਾਲ ਤੋਂ ਵੱਧ ਸਮੇਂ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਇਹ ਸ਼ਿਕਾਇਤ 17 ਮਾਰਚ, 2026 ਨੂੰ ਨਾਸਿਕ ਦੇ ਸਰਕਾਰਵਾੜਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ।

ਸ਼ਿਕਾਇਤਕਰਤਾ ਦੇ ਅਨੁਸਾਰ, ਉਸ ਦੀ ਮੁਲਾਕਾਤ ਮੁਲਜ਼ਮ ਨਾਲ ਜੁਲਾਈ 2021 ਵਿੱਚ ਹੋਈ ਸੀ। ਵਿਆਹ ਤੈਅ ਕਰਨ ਦੇ ਉਦੇਸ਼ ਨਾਲ ਸ਼ੁਰੂ ਹੋਈ ਇਸ ਮੁਲਾਕਾਤ ਦੌਰਾਨ, ਮੁਲਜ਼ਮ ਨੇ ਉਸ ਨੂੰ ਕਈ ਧਾਰਮਿਕ ਉਪਾਅ, ਤਾਬੀਜ਼ ਅਤੇ ਵਿਧੀਆਂ ਕਰਨ ਦੀ ਸਲਾਹ ਦਿੱਤੀ।

ਇਲਜ਼ਾਮ ਹੈ ਕਿ ਉਸ ਨੇ ਉਸ ਤੋਂ ਪੈਸੇ ਵੀ ਲਏ ਅਤੇ ਉਸਨੂੰ ਮੰਦਰ ਵਿੱਚ ਚੜ੍ਹਾਉਣ ਲਈ ਕਿਹਾ ਤਾਂ ਜੋ ਉਸਦਾ ਵਿਆਹ ਜਲਦੀ ਤੈਅ ਹੋ ਜਾਵੇ ਅਤੇ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਇਸ ਦੌਰਾਨ ਉਸ ਤੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਲਈ।

ਇਸ ਤੋਂ ਬਾਅਦ ਔਰਤ ਦੀ ਮੰਗਣੀ ਨਵੰਬਰ 2022 ਵਿੱਚ ਹੋਈ ਅਤੇ ਉਸਦਾ ਵਿਆਹ 29 ਦਸੰਬਰ 2022 ਨੂੰ ਹੋਇਆ। ਹਾਲਾਂਕਿ, ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵਿਆਹ ਤੋਂ ਬਾਅਦ ਵੀ, ਮੁਲਜ਼ਮ ਉਸ ਨੂੰ ਵਾਰ-ਵਾਰ ਆਪਣੇ ਦਫ਼ਤਰ ਵਿੱਚ ਬੁਲਾਉਂਦਾ ਸੀ, ‘ਆਸ਼ੀਰਵਾਦ’ ਅਤੇ ‘ਵਿਵਾਹਿਕ ਜੀਵਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ’ ਦਾ ਬਹਾਨਾ ਬਣਾਉਂਦਾ ਸੀ।

ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਮੁਲਾਕਾਤਾਂ ਸ਼ੁਰੂ ਵਿੱਚ ਧਾਰਮਿਕ ਵਿਧੀਆਂ ਦੇ ਨਾਮ ‘ਤੇ ਹੋਈਆਂ ਸਨ, ਪਰ ਬਾਅਦ ਵਿੱਚ ਇੱਕ ਗੰਭੀਰ ਰੂਪ ਲੈ ਗਈਆਂ।

ਔਰਤ ਦੀ ਸ਼ਿਕਾਇਤ ਦੇ ਅਨੁਸਾਰ, ਮੁਲਜ਼ਮ ਉਸਨੂੰ ਪ੍ਰਸਾਦ ਦੇ ਰੂਪ ਵਿੱਚ ਪੇੜਾ ਅਤੇ ਪਾਣੀ ਦਿੰਦਾ ਸੀ। ਇਸਨੂੰ ਖਾਣ ਤੋਂ ਬਾਅਦ ਉਸਨੂੰ ਚੱਕਰ ਆਉਣ ਲੱਗਦੇ ਸਨ ਜਾਂ ਉਹ ਅਰਧ-ਚੇਤਨਾ ਦੀ ਅਵਸਥਾ ਵਿੱਚ ਚਲੀ ਜਾਂਦੀ ਸੀ।

ਇਸ ਅਵਸਥਾ ਦਾ ਫਾਇਦਾ ਚੁੱਕ ਕੇ ਮੁਲਜ਼ਮ ਨੇ ਵਾਰ-ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਔਰਤ ਨੇ ਦੱਸਿਆ ਕਿ ਇਹ ਘਟਨਾ ਫਰਵਰੀ 2023 ਤੋਂ ਦਸੰਬਰ 2024 ਦੇ ਵਿਚਕਾਰ ਕਈ ਵਾਰ ਹੋਈ।

ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁਲਜ਼ਮ ਉਸਨੂੰ ਧਮਕੀ ਦਿੰਦਾ ਸੀ ਕਿ ਜੇ ਉਸ ਨੇ ਇਨ੍ਹਾਂ ਘਟਨਾਵਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦਾ ਵਿਵਾਹਿਕ ਜੀਵਨ ਬਰਬਾਦ ਕਰ ਦੇਵੇਗਾ।

ਉਸ ਦਾ ਵਿਆਹ ਤੋੜ ਦੇਵੇਗਾ ਜਾਂ ਉਸਦੇ ਪਤੀ ਨੂੰ ਨੁਕਸਾਨ ਪਹੁੰਚਾਏਗਾ। ਉਸ ਨੇ ਕਿਹਾ ਹੈ ਕਿ ਇਸੇ ਡਰ ਕਾਰਨ ਉਹ ਲੰਬੇ ਸਮੇਂ ਤੱਕ ਚੁੱਪ ਰਹੀ। ਸ਼ਿਕਾਇਤ ਵਿੱਚ ਇਹ ਵੀ ਉਲੇਖ ਹੈ ਕਿ ਕੁਝ ਮੌਕਿਆਂ ‘ਤੇ ਮੁਲਜ਼ਮ ਦੇ ਕਹਿਣ ‘ਤੇ ਉਸਦੇ ਪਤੀ ਨੂੰ ਵੀ ਧਾਰਮਿਕ ਵਿਧੀਆਂ ਲਈ ਬੁਲਾਇਆ ਗਿਆ ਸੀ।

ਅੰਤ ਵਿੱਚ, ਇਸ ਸਥਿਤੀ ਨੂੰ ਸਹਿਨ ਨਾ ਕਰ ਸਕਣ ਕਾਰਨ ਔਰਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮਦਦ ਨਾਲ ਪੁਲਿਸ ਸਟੇਸ਼ਨ ਪਹੁੰਚੀ। 17 ਮਾਰਚ, 2026 ਨੂੰ ਇਸ ਸੰਬੰਧ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਅਸ਼ੋਕ ਖਰਾਤ ਨੂੰ ਗ੍ਰਿਫ਼ਤਾਰ ਕਰ ਲਿਆ।

ਗਰਭ-ਅਵਸਥਾ ਦੌਰਾਨ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਈ ਗਈ
ਅਸ਼ੋਕ ਖਰਾਤ ਦੇ ਖ਼ਿਲਾਫ਼ 20 ਮਾਰਚ, 2026 ਦੀ ਰਾਤ ਨੂੰ ਇੱਕ ਹੋਰ ਸ਼ਿਕਾਇਤ ਦਰਜ ਕੀਤੀ ਗਈ। ਇੱਕ ਔਰਤ ਦੇ ਪਤੀ ਨੇ ਪੁਲਿਸ ਵਿੱਚ ਮਾਮਲਾ ਦਰਜ ਕਰਵਾਉਂਦੇ ਹੋਏ ਇਹ ਸ਼ਿਕਾਇਤ ਦਰਜ ਕਰਾਈ ਹੈ।

ਸ਼ਿਕਾਇਤ ਦੇ ਅਨੁਸਾਰ, ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਮੁਲਜ਼ਮ ਖਰਾਤ ਨੇ ਗਰਭ-ਅਵਸਥਾ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕੀਤਾ।

ਗਰਭ-ਅਵਸਥਾ ਦੌਰਾਨ ਖਰਾਤ ਨੇ ਪੂਜਾ-ਪਾਠ ਦੇ ਨਾਮ ‘ਤੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਸ਼ਿਕਾਇਤ ਵਿੱਚ ਇਹ ਵੀ ਉਲੇਖ ਹੈ ਕਿ ਉਸਨੇ ਔਰਤ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਦੱਸਿਆ ਗਿਆ ਹੈ ਕਿ ਔਰਤ ਨਾਲ ਆਏ ਪਤੀ ਨੂੰ ਬਾਹਰ ਬਿਠਾਇਆ ਗਿਆ ਅਤੇ ਇੱਕ ਕਮਰੇ ਵਿੱਚ ਔਰਤ ਨਾਲ ਜਿਨਸੀ ਮਾੜਾ ਵਿਹਾਰ ਕੀਤਾ ਗਿਆ।

ਸ਼ਿਕਾਇਤ ਵਿੱਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਦੁਕਾਨਦਾਰ ਲੋਕਾਂ ਨੂੰ ਡਰਾਉਣ ਲਈ ਨਕਲੀ ਸੱਪ ਅਤੇ ਨਕਲੀ ਬਾਘ ਦੀ ਖਾਲ ਲਿਆ ਕੇ ਘਿਨੌਣੇ ਕਿਰਤ ਕਰ ਰਹੇ ਹਨ।

ਅਸ਼ੋਕ ਖਰਾਤ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਮਹਾਰਾਸ਼ਟਰ ਮਨੁੱਖੀ ਬਲੀ ਅਤੇ ਜਾਦੂ-ਟੋਨਾ ਨਿਵਾਰਣ ਐਕਟ ਦੀ ਧਾਰਾ 64(1), 74, 351(2) ਅਤੇ ਬੀਐੱਨਐੱਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Check Also

Shiv Sena ਆਗੂ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ

Shiv Sena ਆਗੂ ਨਿਸ਼ਾਂਤ ਸ਼ਰਮਾ ਦੇ ਗੰਨਮੈਨ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ A …