Punjabi actor Gurpreet Ghuggi – 5 ਕਰੋੜ ਦੇ ਇਲਜ਼ਾਮ ਲੱਗਣ ਮਗਰੋਂ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ
5 ਕਰੋੜ ਦੇ ਇਲਜ਼ਾਮ ਲੱਗਣ ਮਗਰੋਂ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ
ਅਸੀਂ ਉਸ ਸਮਾਜ ‘ਚ ਰਹਿ ਰਹੇ ਹਾਂ ਜਿੱਥੇ ਐ*ਕ*ਸੀ*ਡੈਂ*ਟ ਦੇ ਪੀ*ੜ*ਤ ਸੜਕਾਂ ‘ਤੇ ਪਏ
ਰਹਿੰਦੇ ਨੇ ਉਨ੍ਹਾਂ ਨੂੰ ਚੁੱਕਣ ਦੀ ਥਾਂ ਲੋਕ ਉਨ੍ਹਾਂ ਦੀਆਂ ਚੈਨੀਆਂ, ਮੁੰਦੀਆਂ, ਬਟੂਏ ਲੈ ਜਾਂਦੇ ਨੇ- ਗੁਰਪ੍ਰੀਤ ਘੁੱਗੀ
ਇਹ ਉਹ ਸਮਾਜ ਹੈ ਜਿੱਥੇ ਸੇਬਾਂ ਦਾ ਟਰੱਕ ਪਲਟ ਜਾਵੇ ਤਾਂ ਲੋਕ ਪੇਟੀਆਂ ਘਰਾਂ ਨੂੰ ਲੈ ਜਾਂਦੇ ਨੇ- ਗੁਰਪ੍ਰੀਤ ਘੁੱਗੀ |
5 ਕਰੋੜ ਵਾਲੇ ਮਾਮਲੇ ‘ਤੇ ਗੁਰਪ੍ਰੀਤ ਘੁੱਗੀ ਨੇ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ
ਕਹਿੰਦੇ,”ਮੈਂ ਨਾਮ ਨਹੀਂ ਲੈਣਾ ਪਰ ਸਾਡੇ ਕੋਲ ਸਬੂਤ ਨੇ”
ਗੰਦ ਦੀ ਪ੍ਰਮੋਸ਼ਨ ‘ਤੇ ਅਸੀਂ ਪੈਸੇ ਲਾ ਰਹੇ ਹਾਂ, ਆਪਣਾ Content
ਚਲਾਉਣ ਦੇ ਲਈ – ਗੁਰਪ੍ਰੀਤ ਘੁੱਗੀ |
ਕਿਸਨੇ ਕਰਾਈ ਘੁੱਗੀ ਖ਼ਿਲਾਫ਼ ਗਲਤ PAID PROMOTION
Punjabi actor Gurpreet Ghuggi has denied allegations made by a Canada-based YouTuber claiming he paid Rs 5 crore to a girl he allegedly impregnated;
Gurpreet Ghuggi controversy: Veteran Punjabi actor and comedian Gurpreet Ghuggi has publicly responded to serious allegations circulating against him, firmly dismissing them as deliberate and malicious propaganda orchestrated by certain individuals.
A Canada-based YouTuber had levelled allegations against Ghuggi, claiming he had paid Rs 5 crore to a girl with whom he allegedly had a relationship, and that she had become pregnant. Ghuggi has categorically denied these claims.
A complaint has been formally filed with the Cyber Crime department. Ghuggi also hinted that he is aware of the individuals and forces behind this campaign, and warned that if the matter escalates, he is fully prepared to approach the courts.
Expressing his sentiments, Ghuggi recited a couplet:
“Vo samandar khangaalne mein lage hain,
Hamari kamiyan nikaalne mein lage hain,
Jinki khud ki langotiyan hain phati hui,
Vo hamari pagdi uchhaalne mein lage hain.”
He also stated with conviction: “My stature has only grown further; every attempt to cut me down and reduce me to your size, just as before, will fail.”
Gurpreet Ghuggi News : ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਉਨ੍ਹਾਂ ਤੇ ਲੱਗ ਰਹੇ ਗੰਭੀਰ ਇਲਜ਼ਾਮਾਂ ਦਾ ਜਨਤਕ ਤੌਰ ‘ਤੇ ਜਵਾਬ ਦਿੱਤਾ ਹੈ, ਅਤੇ ਉਨ੍ਹਾਂ ਨੂੰ ਕੁਝ ਵਿਅਕਤੀਆਂ ਦੁਆਰਾ ਜਾਣਬੁੱਝ ਕੇ ਕੂੜ ਪ੍ਰਚਾਰ ਕਰਨ ਦੀ ਗੱਲ ਆਖੀ ਅਤੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ।
ਦੱਸ ਦਈਏ ਕਿ ਕੈਨੇਡਾ ਦੇ ਇੱਕ ਯੂਟਿਊਬਰ ਨੇ ਘੁੱਗੀ ‘ਤੇ ਇਲਜ਼ਾਮ ਲਗਾਏ ਕਿ ਉਸਨੇ ਇੱਕ ਅਦਾਕਾਰਾ ਨੂੰ 5 ਕਰੋੜ ਰੁਪਏ ਦਿੱਤੇ ਸਨ ਜਿਸ ਨਾਲ ਉਸਦਾ ਕਥਿਤ ਤੌਰ ‘ਤੇ ਸਬੰਧ ਸੀ, ਅਤੇ ਉਹ ਗਰਭਵਤੀ ਵੀ ਹੋ ਗਈ ਸੀ। ਹਾਲਾਂਕਿ ਆਪਣੇ ਸ਼ੋਸਲ ਮੀਡੀਆ ਅਕਾਉਂਟ ’ਤੇ ਲਾਈਵ ਹੋ ਕੇ ਘੁੱਗੀ ਨੇ ਇਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ ‘ਤੇ ਨਕਾਰਿਆ ਹੈ।4
ਨਾਲ ਹੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸ਼ਾਇਰੀ ਨਾਲ ਦੋ ਟੁੱਕ ਜਵਾਬ ਦਿੱਤਾ।
“ਵੋ ਸਮੰਦਰ ਖੰਗਾਲਨੇ ਮੈ ਲੱਗੇ ਹੈਂ
ਹਮਾਰੀ ਕਮੀਆਂ ਨਿਕਾਲਨੇ ਮੇਂ ਲਗੇ ਹੈਂ
ਜਿਨਕੀ ਖੁਦ ਕੀ ਲੰਗੋਟੀਆਂ ਹੈ ਫਟੀ ਹੁਈ
ਵੋ ਹਮਾਰੀ ਪੱਗੜੀ ਉਛਾਲਨੇ ਮੇਂ ਲਗੇ ਹੈਂ”
ਅਦਾਕਾਰ ਗੁਰਪ੍ਰੀਤ ਘੁੱਗੀ ਦੀ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਦੋ-ਟੁੱਕ
‘ਮੇਰਾ ਕਦ ਹੋਰ ਵੀ ਵਧਿਆ ਹੈ…ਪਹਿਲਾਂ ਦੀ ਤਰ੍ਹਾਂ ਮੈਨੂੰ ਕੱਟ ਕੇ ਆਪਣੇ ਜਿੰਨਾ ਛੋਟਾ ਕਰ ਲੈਣ ਦੀ ਤੁਹਾਡੀ ਹਰ ਕੋਸ਼ਿਸ਼ ਨਾਕਾਮ ਰਹੇਗੀ’
ਅਦਾਕਾਰ ਗੁਰਪ੍ਰੀਤ ਘੁੱਗੀ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਉਹ ਚੜਦੀ ਕਲਾ ’ਚ ਹਨ। ਉਨ੍ਹਾਂ ਦੇ ਖਿਲਾਫ ਕੋਈ ਕੀ ਕਹਿ ਰਿਹਾ ਹੈ ਅਤੇ ਕੀ ਫੈਲਾ ਰਿਹਾ ਹੈ ਉਨ੍ਹਾਂ ਨੂੰ ਇਸ ਤੋਂ ਬਿਲਕੁੱਲ ਵੀ ਫਰਕ ਨਹੀਂ ਪੈ ਰਿਹਾ ਹੈ। ਲੋਕ ਉਨ੍ਹਾਂ ਦੇ ਸਹਾਰੇ ਚਰਚਾ ’ਚ ਆ ਗਏ ਹਨ। ਉਨ੍ਹਾਂ ਦੇ ਚਾਹਵਾਨਾਂ ਨੂੰ ਪਤਾ ਹੈ ਉਹ ਕਿਵੇਂ ਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਕਿਹਾ ਕਿ ਉਹ ਮੀਡੀਆ ਅਦਾਰਿਆਂ ਦੇ ਸ਼ੁਕਰ ਗੁਜਾਰ ਵੀ ਹਨ ਜਿਨ੍ਹਾਂ ਨੇ ਇਸ ਮਾਮਲੇ ਨੂੰ ਬਿਲਕੁੱਲ ਵੀ ਹਵਾ ਨਹੀਂ ਦਿੱਤੀ ਅਤੇ ਉਨ੍ਹਾਂ ਨੇ ਸਿੱਧਾ ਉਨ੍ਹਾਂ ਦੇ ਨਾਲ ਸੰਪਰਕ ਕੀਤਾ।