Breaking News

Breaking – ‘ਮੈਨੂੰ ਮਾਫ਼ ਕਰ ਦਿਓ’… ਵਿਵਾਦਤ ਗੀਤ ‘ਤੇ ਪੰਜਾਬੀ ਗਾਇਕ ਨੇ ਮੰਗੀ ਮੁਆਫ਼ੀ

Breaking – ‘ਮੈਨੂੰ ਮਾਫ਼ ਕਰ ਦਿਓ’… ਵਿਵਾਦਤ ਗੀਤ ‘ਤੇ ਬਾਦਸ਼ਾਹ ਨੇ ਮੰਗੀ ਮੁਆਫ਼ੀ

 

 

 

 

ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਤੇ ਰੈਪਰ ਬਾਦਸ਼ਾਹ ਆਪਣੇ ਨਵੇਂ ਗੀਤ ‘ਟਟੀਰੀ’ ਨੂੰ ਲੈ ਕੇ ਵੱਡੇ ਵਿਵਾਦ ਵਿੱਚ ਫਸ ਗਏ ਹਨ। ਗੀਤ ਵਿੱਚ ਵਰਤੇ ਗਏ ‘ਅਸ਼ਲੀਲ’ ਬੋਲਾਂ ਅਤੇ ਸਕੂਲੀ ਬੱਚੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ਾਂ ਹੇਠ ਚਾਰੇ ਪਾਸਿਓਂ ਘਿਰਨ ਤੋਂ ਬਾਅਦ, ਹੁਣ ਬਾਦਸ਼ਾਹ ਨੇ ਸਾਹਮਣੇ ਆ ਕੇ ਜਨਤਕ ਤੌਰ ‘ਤੇ ਮੁਆਫ਼ੀ ਮੰਗ ਲਈ ਹੈ।

Rapper Badshah says I’m from Haryana & I love my culture & language.I had no intention of insulting any women. He apologise for the message delivered by his song Tateeree.

 

 

ਇਸ ਗੀਤ ਨੂੰ ਲੈ ਕੇ ਹਰਿਆਣਾ ਵਿੱਚ ਬਾਦਸ਼ਾਹ ਖ਼ਿਲਾਫ਼ ਕਈ ਥਾਵਾਂ ‘ਤੇ ਐਫ.ਆਈ.ਆਰ. ਦਰਜ ਹੋਈਆਂ ਹਨ ਅਤੇ ਹਰਿਆਣਾ ਮਹਿਲਾ ਆਯੋਗ ਨੇ ਵੀ ਉਨ੍ਹਾਂ ਨੂੰ ਸੰਮਨ ਭੇਜ ਕੇ ਸਖ਼ਤ ਇਤਰਾਜ਼ ਜਤਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਦੇ ਦੇਸ਼ ਛੱਡ ਕੇ ਜਾਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ ਜਾਂਚ ਵਿੱਚ ਸ਼ਾਮਲ ਹੋਣ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

 

 

 

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਬਾਦਸ਼ਾਹ ਨੇ ਕਬੂਲ ਕੀਤਾ ਕਿ ਉਨ੍ਹਾਂ ਦੇ ਗੀਤ ਦੇ ਲਿਰਿਕਸ ਅਤੇ ਵਿਜ਼ੂਅਲ ਪੇਸ਼ਕਾਰੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਆਪਣੇ ਗੀਤ ਨੂੰ ‘ਬੇਹੂਦਾ’ ਦੱਸਦਿਆਂ ਕਿਹਾ, “ਮੈਂ ਖੁਦ ਹਰਿਆਣਾ ਤੋਂ ਹਾਂ ਅਤੇ ਮੇਰਾ ਖਾਣਾ-ਪੀਣਾ ਤੇ ਬੋਲੀ ਸਭ ਹਰਿਆਣਾ ਦਾ ਹੈ। ਮੇਰਾ ਇਰਾਦਾ ਕਦੇ ਵੀ ਕਿਸੇ ਔਰਤ ਜਾਂ ਬੱਚੇ ਬਾਰੇ ਗਲਤ ਬੋਲਣ ਦਾ ਨਹੀਂ ਸੀ”। ਉਨ੍ਹਾਂ ਸਪੱਸ਼ਟ ਕੀਤਾ ਕਿ ਹਿੱਪ-ਹੌਪ ਵਿੱਚ ਅਕਸਰ ਅਜਿਹੇ ਸ਼ਬਦ ਵਿਰੋਧੀ ਕਲਾਕਾਰਾਂ ਲਈ ਵਰਤੇ ਜਾਂਦੇ ਹਨ ਪਰ ਉਹ ਸ਼ਬਦ ਕਿਸੇ ਬੱਚੀ ਲਈ ਨਹੀਂ ਸਨ।

 

 

 

ਬਾਦਸ਼ਾਹ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਗੀਤ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਿਆ ਹੈ, ਤਾਂ ਉਹ ਤਹਿ ਦਿਲੋਂ ਮੁਆਫ਼ੀ ਚਾਹੁੰਦੇ ਹਨ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ‘ਹਰਿਆਣਾ ਦਾ ਬੇਟਾ’ ਸਮਝ ਕੇ ਮਾਫ਼ ਕਰ ਦਿੱਤਾ ਜਾਵੇ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …