Breaking News

Punjab Youth Congress : ਫਿਰੌਤੀ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ, ਪੁਲਿਸ ਦਾ ਦਾਅਵਾ – ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਸਿੱਧੇ ਸਬੰਧ

Punjab Youth Congress : ਫਿਰੌਤੀ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ, ਪੁਲਿਸ ਦਾ ਦਾਅਵਾ – ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਸਿੱਧੇ ਸਬੰਧ

Punjab Youth Congress : ਪੁਲਿਸ ਨੇ ਮਾਮਲੇ ‘ਚ ਬਾਬਾ ਬਕਾਲਾ ਤੋਂ ਪੰਜਾਬ ਯੂਥ ਕਾਂਗਰਸ ਦੇ ਇੱਕ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਜ਼ਾਦ ਸਿੰਘ ਵਾਸੀ ਪਿੰਡ ਬੁਟਾਰੀ ਵੱਜੋਂ ਹੋਈ ਹੈ।

 

 

Punjab Youth Congress : ਜੰਡਿਆਲਾ ਗੁਰੂ ਪੁਲਿਸ ਨੇ ਸ਼ਹਿਰ ਦੇ ਇੱਕ ਕਾਰੋਬਾਰੀ ਨੂੰ ਫਿਰੌਤੀ ਦੀ ਧਮਕੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮਾਮਲੇ ‘ਚ ਬਾਬਾ ਬਕਾਲਾ ਤੋਂ ਪੰਜਾਬ ਯੂਥ ਕਾਂਗਰਸ ਦੇ ਇੱਕ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਜ਼ਾਦ ਸਿੰਘ ਵਾਸੀ ਪਿੰਡ ਬੁਟਾਰੀ ਵੱਜੋਂ ਹੋਈ ਹੈ।

 

 

 

30 ਲੱਖ ਰੁਪਏ ਦੀ ਫਿਰੌਤੀ ਦੀ ਕੀਤੀ ਗਈ ਸੀ ਮੰਗ

ਪੁਲਿਸ ਮੁਤਾਬਕ, ਇਹ ਮਾਮਲਾ ਹਲਕਾ ਜੰਡਿਆਲਾ ਗੁਰੂ ਨਾਲ ਸੰਬੰਧਿਤ ਹੈ, ਜਿੱਥੇ 14 ਜਨਵਰੀ ਨੂੰ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਦੀਪਕ ਜੁਲਕਾ ਨੂੰ ਵਿਦੇਸ਼ੀ ਮੋਬਾਇਲ ਨੰਬਰਾਂ ਤੋਂ ਕਾਲਾਂ ਅਤੇ ਸੁਨੇਹੇ ਆਉਣੇ ਸ਼ੁਰੂ ਹੋਏ। ਕਾਲ ਕਰਨ ਵਾਲਿਆਂ ਨੇ ਆਪਣੀ ਪਹਿਚਾਣ ਕੇਸ਼ਵ ਸ਼ਿਵਾਲਾ, ਸੱਤਾ ਨਸ਼ਹਿਰਾ ਅਤੇ ਕਰਨ ਬਾਠ ਵਜੋਂ ਦੱਸੀ ਅਤੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

 

 

 

 

ਫਿਰੌਤੀ ਨਾ ਦੇਣ ‘ਤੇ ਪਰਿਵਾਰ ਨੂੰ ਮਾਰਨ ਦੀ ਕਹੀ ਸੀ ਗੱਲ

ਧਮਕੀ ਦਿੱਤੀ ਗਈ ਸੀ ਕਿ ਜੇਕਰ ਮੰਗੀ ਗਈ ਰਕਮ ਅਦਾ ਨਾ ਕੀਤੀ ਗਈ ਤਾਂ ਉਸ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਡਰੇ-ਸਹਮੇ ਸ਼ਿਕਾਇਤਕਰਤਾ ਨੇ ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਪਹੁੰਚ ਕੀਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

 

 

 

ਆਜ਼ਾਦ ਦਾ ਗੈਂਗਸਟਰਾਂ ਨਾਲ ਸਿੱਧਾ ਸੰਪਰਕ : ਪੁਲਿਸ

ਮਾਮਲੇ ਦੀ ਜਾਂਚ ਉਪਰੰਤ ਪੁਲਿਸ ਨੇ ਆਜ਼ਾਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਸੰਪਰਕ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਸਿੱਧੇ ਸਨ। ਪੁਲਿਸ ਅਨੁਸਾਰ ਆਜ਼ਾਦ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।

 

 

 

ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੁਹੇਲ ਮੀਰ ਨੇ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮੁਲਜ਼ਮ ਵੱਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਉਸ ਦੇ ਵਿਦੇਸ਼ੀ ਤੱਤਾਂ ਨਾਲ ਸੰਪਰਕ ਹੋਣ ਬਾਰੇ ਵੀ ਜਾਂਚ ਜਾਰੀ ਹੈ।

 

 

 

Check Also

Singer Mankirt Aulakh ਨੂੰ ਜਾਨੋਂ ਮਾ/*ਰ/ਨ ਦੀ ਧ/ਮ/*ਕੀ, Audio Viral

Singer Mankirt Aulakh ਨੂੰ ਜਾਨੋਂ ਮਾ/*ਰ/ਨ ਦੀ ਧ/ਮ/*ਕੀ, Audio Viral, ਕਿਹਾ,”ਜਿੰਨੇ ਮਰਜ਼ੀ ਗੰਨਮੈਨ ਰੱਖ ਲੈ …