Breaking News

Punjab: ਬੰਦ ਕਮਰੇ ‘ਚ ‘ਸਹੇਲੀ’ ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ ਹੱਥੀਂ

Punjab: ਬੰਦ ਕਮਰੇ ‘ਚ ‘ਸਹੇਲੀ’ ਨਾਲ ਮੌਜੂਦ ਸੀ ਮੁੰਡਾ! ਘਰਵਾਲੀ ਨੇ ਫੜ ਲਿਆ ਰੰਗੇ ਹੱਥੀਂ

ਜਲੰਧਰ ਦੇ ਬਸਤੀ ਗੁਜਾਂ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇਕ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ‘ਚ ਰੰਗੇ ਹੱਥੀਂ ਫੜ ਲਿਆ। ਗੁੱਸੇ ‘ਚ ਆਈ ਪਤਨੀ ਨੇ ਦੋਵਾਂ ਨੂੰ ਕਮਰੇ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਤੁਰੰਤ ਆਪਣੀ ਮਾਂ ਅਤੇ ਪੁਲਸ ਨੂੰ ਸੂਚਿਤ ਕੀਤਾ।

 

 

 

 

 

 

 

ਕੀ ਹੈ ਪੂਰਾ ਮਾਮਲਾ?
ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਚਾਰ ਸਾਲ ਪਹਿਲਾਂ ‘ਲਵ ਮੈਰਿਜ’ ਹੋਈ ਸੀ ਅਤੇ ਉਨ੍ਹਾਂ ਦਾ ਇਕ ਢਾਈ ਸਾਲ ਦਾ ਬੇਟਾ ਹੈ। ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਪਿਛਲੇ ਤਿੰਨ ਸਾਲਾਂ ਤੋਂ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਸੀ। ਉਹ ਅਚਾਨਕ ਬੱਚੇ ਦੇ ਕੱਪੜੇ ਲੈਣ ਘਰ ਆਈ ਸੀ, ਜਿੱਥੇ ਉਸ ਨੇ ਆਪਣੇ ਗੁਆਂਢ ਦੀ ਹੀ ਇਕ ਕੁੜੀ ਨੂੰ ਆਪਣੇ ਪਤੀ ਨਾਲ ਬੈੱਡ ‘ਤੇ ਇਤਰਾਜ਼ਯੋਗ ਹਾਲਾਤ ਵਿੱਚ ਵੇਖਿਆ। ਔਰਤ ਨੇ ਇਹ ਵੀ ਦੱਸਿਆ ਕਿ ਉਸ ਨੇ ਪਹਿਲਾਂ ਵੀ ਇਨ੍ਹਾਂ ਦੀਆਂ ਮੋਬਾਈਲ ਚੈਟਾਂ ਫੜੀਆਂ ਸਨ।

 

 

 

 

 

 

 

ਪੁਲਸ ਦੀ ਮੌਜੂਦਗੀ ਵਿੱਚ ਹੰਗਾਮਾ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦਾ ਪਿਤਾ, ਜੋਕਿ ਇਕ ਭਾਜਪਾ ਆਗੂ ਹੈ, ਦੇ ਪ੍ਰਭਾਵ ਕਾਰਨ ਪੁਲਸ ਕਾਰਵਾਈ ਕਰਨ ‘ਚ ਝਿੱਜਕ ਰਹੀ ਸੀ। ਜਦੋਂ ਪੁਲਸ ਨੇ ਲਗਭਗ ਇਕ ਘੰਟੇ ਬਾਅਦ ਕਮਰੇ ਦਾ ਤਾਲਾ ਖੁੱਲ੍ਹਵਾਇਆ ਤਾਂ ਉੱਥੇ ਮੌਜੂਦ ਭੀੜ ਅਤੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਪਤੀ ਅਤੇ ਕੁੜੀ ਦੀ ਜੰਮ ਕੇ ਕੁੱਟਮਾਰ ਕੀਤੀ।

 

 

 

 

 

 

 

ਪਤਨੀ ਦੇ ਗੰਭੀਰ ਦੋਸ਼
ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਪਮਾਨਜਨਕ ਸ਼ਬਦ ਬੋਲਦਾ ਸੀ ਅਤੇ ਕਈ ਵਾਰ ਕੁੱਟਮਾਰ ਕਰਕੇ ਘਰੋਂ ਕੱਢ ਚੁੱਕਾ ਸੀ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਸਹੁਰੇ ਨੇ ਵੀ ਪਹਿਲਾਂ ਉਸ ‘ਤੇ ਹੱਥ ਚੁੱਕਿਆ ਸੀ, ਜਿਸ ਦੀ ਰਿਪੋਰਟ ਉਸ ਨੇ ਥਾਣੇ ਵਿੱਚ ਦਿੱਤੀ ਸੀ। ਉਥੇ ਹੀ ਬਸਤੀ ਬਾਵਾ ਖੇਲ ਪੁਲਸ ਨੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਮੁਲਜ਼ਮ ਪਤੀ ਅਤੇ ਕੁੜੀ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Check Also

Daler Mehndi Video: ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ: ਕੈਬਨਿਟ ਮੰਤਰੀ

Daler Mehndi’s Show Interrupted | Subodh Uniyal Objects On Stage “How Will You Sing?” | …