Breaking News
Home / ਪੰਜਾਬ / ਵੀਡੀਉ – ਦੀਪ ਸਿੱਧੂ ਪੁੱਜੇ ਸਿਮਰਨਜੀਤ ਸਿੰਘ ਮਾਨ ਦੇ ਘਰ, ਮਾਨ ਨੇ ਦੀਪ ਦੇ ਸਿਰ ਸਜਾਈ ਦਸਤਾਰ

ਵੀਡੀਉ – ਦੀਪ ਸਿੱਧੂ ਪੁੱਜੇ ਸਿਮਰਨਜੀਤ ਸਿੰਘ ਮਾਨ ਦੇ ਘਰ, ਮਾਨ ਨੇ ਦੀਪ ਦੇ ਸਿਰ ਸਜਾਈ ਦਸਤਾਰ

ਦੀਪ ਸਿੱਧੂ ਪੁੱਜੇ ਸਿਮਰਨਜੀਤ ਸਿੰਘ ਮਾਨ ਦੇ ਘਰ

ਦੀਪ ਸਿੱਧੂ ਨੇ ਲਿ਼ਖਿਆ- ਇੱਕ ਸੱਚੀ ਤੇ ਸੁੱਚੀ ਰੂਹ। ਜਦੋਂ 26 ਜਨਵਰੀ ਵਾਲੇ ਦਿਨ ਬਹੁਤੇ ਲੋਕ ਨਿਸ਼ਾਨ ਸਾਹਿਬ ਤੋਂ ਹੀ ਮੁਨਕਰ ਹੋ ਗਏ ਸਨ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਿਸ਼ਾਨ ਸਾਹਿਬ ਦੇ ਸਤਿਕਾਰ ਵਿਚ ਸਰਕਾਰ ਖਿਲਾਫ ਖੜ੍ਹੇ ਹੋਏ ਤੇ ਕਿਸਾਨਾਂ, ਨੌਜਵਾਨਾਂ ਦੇ ਰੋਹ ਦਾ ਸਮਰਥਨ ਕੀਤਾ। ਅੱਜ ਉਹਨਾਂ ਦਾ ਧੰਨਵਾਦ ਕਰਨ ਲਈ ਉਹਨਾਂ ਦੇ ਘਰ ਗਏ ਸੀ।

ਸਿਮਰਨਜੀਤ ਸਿੰਘ ਮਾਨ ਨੇ ਫੇਸਬੁੱਕ ਤੇ ਲਿਖਿਆ- ਕਿਸਾਨੀ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੜੇ੍ ਲਿਖੇ ਉਤਸ਼ਾਹੀ ਨੌਜਵਾਨ ਸਰਦਾਰ ਦੀਪ ਸਿੰਘ ਸਿੱਧੂ ਨੇਂ ਅੱਜ ਮੇਰੀ ਰਿਹਾਇਸ਼ ਕਿਲ੍ਹਾ ਸ. ਹਰਨਾਮ ਸਿੰਘ, ਫਤਿਹਗੜ੍ਹ ਸਾਹਿਬ ਵਿਖੇ ਮੈਨੂੰ ਮਿਲਣ ਲਈ ਆਏ, ਉਹਨਾਂ ਮੇਰੇ ਨਾਲ ਜੋ ਵੀ ਗਲਬਾਤ ਕੀਤੀ ਮੈਂ ਉਸ ਤੌਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ।

ਇਸ ਮੌਕੇ ਜਦੋਂ ਮੈਂ ਦੀਪ ਸਿੰਘ ਸਿੱਧੂ ਨੂੰ 1 ਜੂਨ ਨੂੰ ਬਰਗਾੜੀ ਵਿਖੇ ਅਰਦਾਸ ਦਿਵਸ ਮੌਕੇ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਤਾਂ ਉਨ੍ਹਾਂ ਇਹ ਸੱਦਾ ਖੂਸ਼ੀ ਨਾਲ ਮਨਜ਼ੂਰ ਕੀਤਾ। ਚੇਤੇ ਰਹੇ ਕਿ 1 ਜੂਨ 2015 ਵਿੱਚ ਬਰਗਾੜੀ ਵਿਖੇ ਸਰਸਾ ਸਾਧ ਦੇ ਚੇਲਿਆਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਗਲੀਆਂ ਨਾਲੀਆਂ ਵਿਚ ਰੋਲ ਕੇ ਬੇਅਦਬੀ ਕੀਤੀ ਗਈ ਸੀ, ਇਸ ਲਈ ਸੋ੍ਰਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 1 ਜੂਨ ਨੂੰ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ।

ਇਸ ਮੁਲਾਕਾਤ ਮੌਕੇ ਮੇਰੇ ਨਾਲ ਮੇਰਾ ਬੇਟੇ ਸ ਈਮਾਨ ਸਿੰਘ ਮਾਨ, ਮੇਰੇ ਸਹਾਇਕ ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਸ ਹਰਜੀਤ ਸਿੰਘ ਹਰਿਆਣਾ,ਯੂਥ ਪ੍ਰਧਾਨ ਅਮਿ੍ਤਪਾਲ ਸਿੰਘ ਛੰਦੜਾਂ, ਜਤਿੰਦਰ ਸਿੰਘ ਥਿੰਦ ਵੀ ਹਾਜ਼ਰ ਰਹੇ।

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: