Breaking News
Home / ਦੇਸ਼ / ਭਾਜਪਾ ਵਿਧਾਇਕ ਦੀ ਇਸ ਵਾਇਰਲ ਵੀਡੀਉ ਬਾਰੇ ਕੀ ਵਿਚਾਰ ਹਨ?

ਭਾਜਪਾ ਵਿਧਾਇਕ ਦੀ ਇਸ ਵਾਇਰਲ ਵੀਡੀਉ ਬਾਰੇ ਕੀ ਵਿਚਾਰ ਹਨ?

ਦੇਸ਼ ‘ਚ ਕੋਰੋਨਾ ਕਾਰਨ ਹਾਲਾਤ ਬਦ ਤੋਂ ਬ ਦ ਤ ਰ ਹੁੰਦੇ ਜਾ ਰਹੇ ਹਨ, ਮ ਹਾਂ ਮਾ ਰੀ ਦੀ ਰਫ਼ਤਾਰ ਰੁਕਣ ਦਾ ਨਾਂਅ ਨਹੀਂ ਲੈ ਰਹੀ | ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ‘ਚੋਂ 4 ਲੱਖ 14 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 4 ਹਜ਼ਾਰ ਦੇ ਕਰੀਬ ਹੋਰ ਮੌਤਾਂ ਹੋਈਆਂ ਹਨ | ਕੁਲ ਕੇਸਾਂ ਦੀ ਗਿਣਤੀ 2,14,91,598 ਹੋ ਗਈ ਹੈ | ਮੌਜੂਦਾ ਸਮੇਂ ਦੇਸ਼ ‘ਚ ਐਕਟਿਵ ਕੇਸਾਂ ਦੀ ਗਿਣਤੀ 36 ਲੱਖ ਤੋਂ ਪਾਰ ਹੋ ਗਈ ਹੈ | 24 ਰਾਜਾਂ ‘ਚ ਪਾਜ਼ਟੀਵਿਟੀ ਦਰ 15 ਫ਼ੀਸਦੀ ਤੋਂ ਜ਼ਿਆਦਾ ਹੈ |

ਜੇਕਰ ਅਸੀਂ ਸਖ਼ਤ ਕਦਮ ਚੁੱਕਦੇ ਹਾਂ ਤਾਂ ਹੋ ਸਕਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਸਾਰੀਆਂ ਥਾਵਾਂ ‘ਤੇ ਨਾ ਆਵੇ | ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਵਿਜੇ ਰਾਘਵਨ ਨੇ ਪ੍ਰੈੱਸ ਕਾਨਫ਼ਰੰਸ ‘ਚ ਉਕਤ ਬਿਆਨ ਦਿੱਤਾ | ਰਾਘਵਨ ਵਲੋਂ ਕੋਰੋਨਾ ਦੀ ਤੀਜੀ ਲਹਿਰ ਬਾਰੇ ਚਿਤਾਵਨੀ ਦੇਣ ਤੋਂ ਦੋ ਦਿਨ ਬਾਅਦ ਇਹ ਬਿਆਨ ਦਿੱਤਾ ਗਿਆ ਹੈ | ਹਾਲਾਂਕਿ ਰਾਘਵਨ ਨੇ ਤੀਜੀ ਲਹਿਰ ਨਾ ਆਉਣ ਦਾ ਸਾਰਾ ਜ਼ਿੰਮਾ ਸੂਬਾ ਸਰਕਾਰਾਂ ਤੋਂ ਛੱਡਦਿਆਂ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਦਿਸ਼ਾ-ਨਿਰਦੇਸ਼ਾਂ ਨੂੰ ਸਥਾਨਕ ਪੱਧਰ ‘ਤੇ ਰਾਜਾਂ, ਜ਼ਿਲਿ੍ਹਆਂ ਅਤੇ ਸ਼ਹਿਰਾਂ ‘ਚ ਕਿੰਨੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਂਦਾ ਹੈ |

ਆਪਣੇ ਵਿਵਾਦਤ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਲਖਨਊ ਦੇ ਬਲੀਆ (Ballia) ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ (BJP MLA Surendra Singh) ਦਾ ਇੱਕ ਹੋਰ ਅਜੀਬ ਦਾਅਵਾ ਸਾਹਮਣੇ ਆਇਆ ਹੈ। ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਗ ਊ ਮੂ ਤ ਰ ਦੇ ਨਿਯਮਤ ਸੇਵਨ ਨਾਲ ਕੋਵਿ ਡ ਦੀ ਲਾ ਗ ਦਾ ਕੋਈ ਅਸਰ ਨਹੀਂ ਹੁੰਦਾ ਹੈ।

ਵਿਧਾਇਕ ਸੁਰੇਂਦਰ ਸਿੰਘ ਦੇ ਦਾਅਵੇ ਬਾਰੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਵਿਧਾਇਕ ਸੁਰੇਂਦਰ ਸਿੰਘ ਖ਼ੁਦ ਗ ਊ ਮੂ ਤ ਰ ਪੀਂਦੇ ਦਿਖਾਈ ਦੇ ਰਹੇ ਹਨ।

About admin

Check Also

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਨਹੀਂ ਰਹੇ। ਉਨ੍ਹਾਂ ਦਾ 98ਵੇਂ ਸਾਲ ਦੀ ਉਮਰ ਵਿਚ …

%d bloggers like this: